ਕੇਰਲ ਦੇ 93 ਸਾਲਾ ਵਿਅਕਤੀ , ਦੇਸ ਦੇ ਸਭ ਤੋਂ ਬਜ਼ੁਰਗ ਵਿਅਕਤੀ ਹਨ ਜੋ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ। ਇਹ ਦਾਅਵਾ ਡਾਕਟਰਾਂ ਨੇ ਕੀਤਾ ਹੈ।
ਇੱਕ ਮਹੀਨੇ ਪਹਿਲਾਂ ਇਨ੍ਹਾਂ ਦੀ 88 ਸਾਲਾ ਪਤਨੀ ਨੂੰ ਵੀ ਕੋਰੋਨਾਵਾਇਰਸ ਹੋ ਗਿਆ ਸੀ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਕੁਝ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ।
ਇਹ ਜੋੜਾ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਨ੍ਹਾਂ ਨੂੰ ਇਟਲੀ ਤੋਂ ਆਏ ਧੀ ਅਤੇ ਜਵਾਈ ਤੋਂ ਇਨਫੈਕਸ਼ਨ ਹੋਇਆ ਸੀ।
ਬਜੁਰਗ ਜੋੜੇ ਦੇ ਤੰਦੁਰਸਤ ਹੋ ਜਾਣ ਕਾਰਨ ਪੂਰੇ ਦੇਸ ਸਣੇ ਡਾਕਟਰ ਵੀ ਕਾਫੀ ਖੁਸ਼ ਹਨ ਕਿਉਂਕਿ ਦੋਹਾਂ ਦੀ ਉਮਰ ਵੱਧ ਹੋਣ ਕਾਰਨ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਸਨ।
93 ਸਾਲਾ ਬਜੁਰਗ ਨੂੰ ਹਾਈਪਰਟੈਨਸ਼ਨ ਤੇ ਸ਼ੂਗਰ ਹੈ ਜੋ ਕਿ ਕੋਰੋਨਾਵਾਇਰਸ ਦੇ ਕਈ ਮਰੀਜਾਂ ਲਈ ਖ਼ਤਰਨਾਕ ਸਾਬਿਤ ਹੋਏ ਹਨ।
ਡਾਕਟਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਥੋੜ੍ਹੇ ਸਮੇਂ ਲਈ ਬਜ਼ੁਰਗ ਦੀ ਸਿਹਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ 24 ਘੰਟਿਆਂ ਲਈ ਵੈਂਟੀਲੇਟਰ 'ਤੇ ਬਿਠਾਉਣਾ ਪਿਆ ਸੀ।
ਬਜ਼ੁਰਗ ਜੋੜਾ ਨਰਾਜ਼ ਕਿਉਂ ਸੀ
ਡਾਕਟਰ ਆਰਪੀ ਰੈਨਜਿਨ ਜੋ ਕੋਟਾਯਾਮ ਮੈਡੀਕਲ ਕਾਲਜ ਹਸਪਤਾਲ ਵਿੱਚ ਇਸ ਜੋੜੇ ਦਾ ਇਲਾਜ ਕਰਨ ਵਾਲੀ ਟੀਮ ਦਾ ਹਿੱਸਾ ਸਨ, ਨੇ ਕਿਹਾ ਕਿ ਜਦੋਂ ਉਹ ਤਿੰਨ ਹਫ਼ਤੇ ਪਹਿਲਾਂ, ਪਹਿਲੀ ਵਾਰ ਹਸਪਤਾਲ ਵਿੱਚ ਦਾਖ਼ਲ ਹੋਏ ਸਨ ਤਾਂ ਉਹ ਕਾਫੀ ਚਿੜਚਿੜੇ ਸਨ ਅਤੇ ਉਨ੍ਹਾਂ ਨਾਲ ਡੀਲ ਕਰਨਾ ਕਾਫ਼ੀ ਮੁਸ਼ਕਲ ਸੀ।
ਉਨ੍ਹਾਂ ਦੀ ਨਰਾਜ਼ਗੀ ਦੀ ਮੁੱਖ ਵਜ੍ਹਾ ਸੀ ਕਿ ਉਨ੍ਹਾਂ ਨੂੰ ਆਈਸੀਯੂ ਵਿੱਚ ਵੱਖ-ਵੱਖ ਕਰ ਦਿੱਤਾ ਗਿਆ ਸੀ। ਪਰ ਅਖੀਰ ਸਟਾਫ਼ ਨੂੰ ਹਸਪਤਾਲ ਵਿੱਚ ਦੋ ਕਮਰੇ ਮਿਲ ਗਏ ਜਿਨ੍ਹਾਂ ਦੇ ਵਿਚਾਲੇ ਇੱਕ ਸ਼ੀਸ਼ਾ ਲਗਾ ਕੇ ਵੱਖ ਕੀਤਾ ਹੋਇਆ ਸੀ ਤਾਂ ਕਿ ਉਹ ਇੱਕ-ਦੂਜੇ ਨੂੰ ਦੇਖ ਸਕਣ।
ਡਾ. ਰੈਨਜਿਨ ਦਾ ਕਹਿਣਾ ਹੈ,“ਜਦੋਂ ਦੋਹਾਂ ਨੂੰ ਇਕੱਠੇ ਕਰ ਦਿੱਤਾ ਗਿਆ ਤਾਂ ਉਹ ਖੁਸ਼ ਸਨ। ਹਸਪਤਾਲ ਦਾ ਸਟਾਫ਼ ਵੀ ਜੋੜੇ ਨੂੰ ਪਸੰਦ ਕਰਨ ਲਗਿਆ ਸੀ ਤੇ ਉਨ੍ਹਾਂ ਨੂੰ ਪਿਆਰ ਨਾਲ ਮਾਂ ਅਤੇ ਪਿਤਾ ਕਹਿੰਦੇ ਸਨ।”
ਇਸ ਬਜ਼ੁਰਗ ਜੋੜੇ ਨੂੰ ਉਨ੍ਹਾਂ ਦੀ ਧੀ ਅਤੇ ਜਵਾਈ ਤੋਂ ਇਨਫੈਕਸ਼ਨ ਹੋਇਆ ਸੀ ਜੋ ਕਿ ਇਟਲੀ ਤੋਂ ਆਏ ਸਨ ਅਤੇ ਹਵਾਈ ਅੱਡੇ ਤੇ ਸਕਰੀਨਿੰਗ ਨਾ ਕਰਵਾਉਣ ਕਾਰਨ ਕਾਫੀ ਚਰਚਾ ਵਿੱਚ ਰਹੇ ਸਨ।
ਫਿਰ ਅਧਿਕਾਰੀਆਂ ਦੀ ਇੱਕ ਟੀਮ ਨੇ ਉਨ੍ਹਾਂ ਨੂੰ ਲੱਭਿਆ ਸੀ ਪਰ ਉਦੋਂ ਤੱਕ ਪਰਿਵਾਰ ਦੇ ਕਈ ਲੋਕਾਂ ਨੂੰ ਇਨਫੈਕਸ਼ਨ ਹੋ ਚੁੱਕਿਆ ਸੀ।
ਇਹ ਵੀ ਦੇਖੋ:
https://www.youtube.com/watch?v=lFkqLxFn9dY
https://www.youtube.com/watch?v=DB61pSkKZdA
https://www.youtube.com/watch?v=sLO8tI1eGX8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਘਰਾਂ ਤੱਕ ਖਾਣਾ ਪਹੁੰਚਾਉਣ ਵਾਲਿਆਂ ਨੂੰ ਕਿਵੇਂ ਕੁੱਟਮਾਰ ਦਾ ਸ਼ਿਕਾਰ ਹੋਣਾ...
NEXT STORY