ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਇਲਾਜ਼ ਲੰਡਨ ਦੇ ਸੇਂਟ ਥਾਮਸ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਚਲ ਰਿਹਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਦੇ ਮੁਤਾਬਕ, ਡਾਕਟਰਾਂ ਦੇ ਕਹਿਣ 'ਤੇ ਇਹ ਕਦਮ ਪ੍ਰਧਾਨ ਮੰਤਰੀ ਦੀ ਚੰਗੀ ਸਿਹਤ ਲਈ ਸਾਵਧਾਨੀ ਵਰਤਦੇ ਹੋਏ ਚੁੱਕਿਆ ਗਿਆ ਹੈ।
ਕੋਰੋਨਾਵਾਇਰਸ ਨਾਲ ਜੁੜੀਆਂ ਮੰਗਲਵਾਰ 8 ਅਪ੍ਰੈਲ ਦੀਆਂ LIVE ਅਪਡੇਟ ਜਾਣਨ ਲਈ ਇਹ ਪੜ੍ਹੋ:
ਕੋਰੋਨਾਵਾਇਰਸ ਦੇ ਹਰ ਪਹਿਲੂ 'ਤੇ ਬੀਬੀਸੀ ਦੀ ਕਵਰੇਜ
https://www.youtube.com/watch?v=O7IpN6VrinE&list=PL4jyQZjuLd3HhjCti45ExFTHxyByUe7FA&index=8&t=0s
ਆਈਸੀਯੂ ਕੀ ਹੁੰਦਾ ਹੈ?
ਆਈਸੀਯੂ ਵਿਸ਼ੇਸ਼ ਵਾਰਡ ਹੁੰਦੇ ਹਨ, ਜੋ ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਉੱਤੇ ਹਰ ਵੇਲੇ ਨਜ਼ਰ ਰੱਖਣ ਲਈ ਬਣਾਏ ਜਾਂਦੇ ਹਨ। ਆਈਸੀਯੂ ਵਿੱਚ ਮਰੀਜ਼ਾਂ ਦੀ ਗਿਣਤੀ ਘੱਟ ਹੁੰਦੀ ਹੈ ਅਤੇ ਮੈਡੀਕਲ ਸਟਾਫ਼ ਦੀ ਗਿਣਤੀ ਵੱਧ ਤਾਂ ਕਿ ਜ਼ਰੂਰਤ ਪੈਣ 'ਤੇ ਹਰ ਮਰੀਜ਼ ਦਾ ਪੂਰਾ ਧਿਆਨ ਰੱਖਿਆ ਜਾ ਸਕੇ।
ਆਈਸੀਯੂ ਵਿੱਚ ਮਰੀਜ਼ ਦੀ ਕਰੀਬ ਨਾਲ ਨਿਗਰਾਨੀ ਲਈ ਉਪਕਰਣ ਲੱਗੇ ਹੁੰਦੇ ਹਨ।
ਆਈਸੀਯੂ ਦੀ ਲੋੜ ਕਿਸ ਨੂੰ ਪੈਂਦੀ ਹੈ?
ਕਿਸੇ ਮਰੀਜ਼ ਨੂੰ ਆਈਸੀਯੂ ਵਿੱਚ ਭਰਤੀ ਕਿਉਂ ਕੀਤਾ ਜਾਂਦਾ ਹੈ? ਇਸਦੇ ਵੱਖੋ-ਵੱਖਰੇ ਕਾਰਨ ਹੋ ਸਕਦੇ ਹਨ।
ਕੁਝ ਮਰੀਜ਼ਾਂ ਨੂੰ ਗੰਭੀਰ ਸਰਜਰੀ ਮਗਰੋਂ ਉਨ੍ਹਾਂ ਦੀ ਰਿਕਵਰੀ ਲਈ ਆਈਸੀਯੂ ਵਿੱਚ ਰੱਖਿਆ ਜਾਂਦਾ ਹੈ। ਕੁਝ ਲੋਕਾਂ ਨੂੰ ਗੰਭੀਰ ਸਦਮੇ ਦੇ ਕਾਰਨ ਇੱਥੇ ਰੱਖਣਾ ਪੈਂਦਾ ਹੈ, ਜਿਵੇਂ ਕਿ ਸੜਕ ਹਾਦਸੇ ਵਿੱਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਲੋਕਾਂ ਨੂੰ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਇਸ ਕਰਕੇ ਆਈਸੀਯੂ ਵਿੱਚ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਹੋਏ ਕੋਰੋਨਾਵਾਇਰਸ ਦੇ ਲੱਛਣਾਂ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ।
https://www.youtube.com/watch?v=06W0wfAlHCE
ਇਸ ਕਰਕੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਚੰਗੀ ਸਿਹਤ ਦੇ ਲਈ ਉਨ੍ਹਾਂ ਨੂੰ ਆਈਸੀਯੂ ਵਿੱਚ ਭਾਰਤੀ ਕਰਨਾ ਚਾਹੀਦਾ ਹੈ ਤਾਂ ਕਿ ਸਿਹਤ ਮਾੜੀ ਹੋਣ ’ਤੇ ਵਕਤ ਰਹਿੰਦੇ ਜ਼ਰੂਰੀ ਇਲਾਜ਼ ਕੀਤਾ ਜਾ ਸਕੇ।
ਐਤਵਾਰ ਨੂੰ ਉਨ੍ਹਾਂ ਨੂੰ ਸੇਂਟ ਥਾਮਸ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਸੀ।
ਕੋਰੋਨਾਵਾਇਰਸ ਕਰਕੇ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅਜਿਹੇ ਲੱਛਣ ਮਿਲੇ ਹਨ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸਾਹ ਲੈਣ ਵਿੱਚ ਥੋੜ੍ਹੀ ਤਕਲੀਫ਼ ਸੀ। ਹਾਲਾਂਕਿ ਅਜੇ ਤੱਕ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਨਹੀਂ ਪਈ ਹੈ।
ਆਈਸੀਯੂ ਵਿੱਚ ਕੀ ਹੁੰਦਾ ਹੈ?
ਆਈਸੀਯੂ ਵਿੱਚ ਭਰਤੀ ਹਰ ਕੋਰੋਨਾਵਾਇਰਸ ਦੇ ਮਰੀਜ਼ ਨੂੰ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਨਹੀਂ ਹੁੰਦੀ। ਵੈਂਟੀਲੇਟਰ ਦੀ ਵਰਤੋਂ ਇਸ ਕਰਕੇ ਕੀਤੀ ਜਾਂਦੀ ਹੈ ਤਾਂ ਜੋ ਮਰੀਜ਼ ਦੇ ਸਾਹ ਚਲਦੇ ਰਹਿਣ।
ਕੁਝ ਲੋਕਾਂ ਨੂੰ ਸਾਹ ਲੈਣ ਵਿੱਚ ਮਦਦ ਕਰਨ ਵਾਲੀ ਮਸ਼ੀਨ ਜਿਸ ਨੂੰ ਸੀਪੀਏਪੀ ਕਿਹਾ ਜਾਂਦਾ ਹੈ, ਵੀ ਲਾਈ ਜਾਂਦੀ ਹੈ। ਇਸ ਵਿੱਚ ਇੱਕ ਮਾਸਕ ਦੇ ਜ਼ਰੀਏ ਆਕਸਿਜ਼ਨ ਹਲਕੇ ਦਬਾਅ ਦੇ ਨਾਲ ਦਿੱਤੀ ਜਾਂਦੀ ਹੈ।
ਆਈਸੀਯੂ ਵਿੱਚ ਭਰਤੀ ਮਰੀਜ਼ ਕਈ ਤਰ੍ਹਾਂ ਦੀਆਂ ਮਸ਼ੀਨਾਂ, ਟਿਊਬਾਂ, ਤਾਰਾਂ ਤੇ ਕੇਬਲਾਂ ਨਾਲ ਜੁੜੇ ਹੁੰਦੇ ਹਨ। ਇਨ੍ਹਾਂ ਦੇ ਜ਼ਰੀਏ ਉਨ੍ਹਾਂ ਦੇ ਸਰੀਰ ਦੇ ਅੰਗਾਂ ਦੀ ਹਲਚਲ ਨੂੰ ਮਾਪਿਆ ਜਾਂਦਾ ਹੈ।
ਉਨ੍ਹਾਂ ਨੂੰ ਨਾਸਾਂ ਦੇ ਜ਼ਰੀਏ ਇੰਜੈਕਸ਼ਨ ਤੋਂ ਇਲਾਵਾ ਦੂਸਰੇ ਇਲਾਜ ਦੇ ਨਾਲ ਪੋਸ਼ਟਿਕ ਤੱਤ ਵੀ ਦਿੱਤੇ ਜਾਂਦੇ ਹਨ।
ਸੇਂਟ ਥਾਮਸ ਹਸਪਤਾਲ ਦੇ ਆਈਸੀਯੂ ਵਿੱਚ ਕੋਰੋਨਾਵਾਇਰਸ ਦੇ ਮਰੀਜ਼ ਦਾ ਪਹਿਲਾਂ ਵੀ ਇਲਾਜ ਹੋ ਚੁੱਕਾ ਹੈ। ਬਹੁਤੇ ਗੰਭੀਰ ਮਾਮਲਿਆਂ ਵਿੱਚ ਲਾਈਫ਼ ਸਪੋਰਟ ਸਿਸਟਮ, ਜਿਸ ਨੂੰ ਈਸੀਐਮਓ ਕਹਿੰਦੇ ਹਨ, ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਤੇ ਫੇਫੜਿਆਂ ਲਈ ਕੰਮ ਕਰਦਾ ਹੈ।
https://www.youtube.com/watch?v=njoiF7kHZT0
ਆਈਸੀਯੂ ਤੋਂ ਠੀਕ ਹੋਣਾ
ਆਈਸੀਯੂ ਵਿੱਚ ਜਿਵੇਂ ਹੀ ਮਰੀਜ਼ ਦੀ ਸਿਹਤ ਠੀਕ ਹੁੰਦੀ ਹੈ, ਉਨ੍ਹਾਂ ਨੂੰ ਹਸਪਤਾਲ ਦੇ ਦੂਜੇ ਕਿਸੇ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਜਾਂਦਾ ਹੈ।
ਜਿਨ੍ਹਾਂ ਮਰੀਜ਼ਾਂ ਨੂੰ ਆਈਸੀਯੂ ਦੀ ਲੋੜ ਹੈ, ਉਨ੍ਹਾਂ ਲਈ ਇਸ ਨਾਲ ਥਾਂ ਵੀ ਬਣਦੀ ਹੈ।
ਕੁਝ ਮਰੀਜ਼ 2-4 ਦਿਨਾਂ ਵਿੱਚ ਹੀ ਹਸਪਤਾਲ ਤੋਂ ਘਰ ਵਾਪਸ ਚਲੇ ਜਾਂਦੇ ਹਨ ਜਦਕਿ ਕੁਝ ਲੋਕਾਂ ਨੂੰ 1-2 ਹਫ਼ਤੇ ਜਾਂ ਮਹੀਨੇ ਵੀ ਕੱਟਣੇ ਪੈਂਦੇ ਹਨ।
ਇਹ ਵੀ ਦੇਖੋ:
https://www.youtube.com/watch?v=zyJbdEfXk5o
https://www.youtube.com/watch?v=xWw19z7Edrs&t=1s
https://www.youtube.com/watch?v=aD8-94dUUwQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਕੋਰੋਨਾਵਾਇਰਸ: ਕੀ ਚੀਨ ਦੇ ਦਾਅਵਿਆਂ ''ਤੇ ਯਕੀਨ ਕੀਤਾ ਜਾ ਸਕਦਾ ਹੈ?
NEXT STORY