''ਨਾ ਤਾਂ ਮੈਂ ਮਾਫ਼ੀ ਮੰਗਾਂਗਾ ਨਾ ਹੀ ਵਕੀਲ ਕਰਾਂਗਾ।''
ਅਜਿਹਾ ਕਹਿਣਾ ਹੈ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਦਾ, ਜਿਨ੍ਹਾਂ 'ਤੇ ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਭਾਰਤ ਦੀ ਸੁਪਰੀਮ ਕੋਰਟ ਖ਼ਿਲਾਫ਼ ਆਪਣੇ ਟਵੀਟ ਕਰਨ 'ਤੇ ਅਦਾਲਤੀ ਕਾਰਵਾਈ ਲਈ ਸਹਿਮਤੀ ਦਿੱਤੀ ਸੀ।
ਕੁਨਾਲ ਕਾਮਰਾ ਨੇ ਕੇਕੇ ਵੇਣੂਗੋਪਾਲ ਅਤੇ ਜੱਜਾਂ ਦੇ ਨਾਮ ਇੱਕ ਚਿੱਠੀ ਲਿਖੀ ਅਤੇ ਉਸ ਨੂੰ ਟਵਿੱਟਰ 'ਤੇ ਵੀ ਪੋਸਟ ਕੀਤਾ।
ਕਾਮਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਜੋ ਟਵੀਟ ਕੀਤੇ ਹਨ ਉਹ ਸੁਪਰੀਮ ਕੋਰਟ ਵੱਲੋਂ ਅਰਨਬ ਗੋਸਵਾਮੀ ਦੇ ਪੱਖ ਵਿੱਚ ਲਏ ਗਏ ਭੇਦਭਾਵ ਵਾਲੇ ਫੈਸਲੇ 'ਤੇ ਮੇਰੀ ਰਾਇ ਸੀ।
https://twitter.com/kunalkamra88/status/1327146086495113216
ਕਾਮਰਾ ਨੇ ਕੀ ਲਿਖਿਆ?
ਕੁਨਾਲ ਨੇ ਆਪਣੀ ਚਿੱਠੀ ਵਿੱਚ ਲਿਖਿਆ, "ਮੈਂ ਹਾਲ ਹੀ ਵਿੱਚ ਦੋ ਟਵੀਟ ਕੀਤੇ ਹਨ ਉਸ ਨੂੰ ਸੁਪਰੀਮ ਕੋਰਟ ਦੀ ਮਾਣਹਾਨੀ ਵਜੋਂ ਲਿਆ ਜਾ ਰਿਹਾ ਹੈ। ਮੈਂ ਜੋ ਵੀ ਟਵੀਟ ਕੀਤੇ ਹਨ, ਉਹ ਮੇਰੇ ਨਜ਼ਰੀਏ 'ਚ ਭਾਰਤੀ ਸੁਪਰੀਮ ਕੋਰਟ ਵੱਲੋਂ ਲਏ ਗਏ ਪ੍ਰਾਈਮ ਟਾਈਮ ਲਾਊਡਸਪੀਕਰ ਲਈ ਲਏ ਗਏ ਫ਼ੈਸਲੇ ਪੱਖਪਾਤੀ ਹਨ।"
"ਮੇਰੇ ਵਿਚਾਰ ਨਹੀਂ ਬਦਲੇ ਕਿਉਂਕਿ ਹੋਰਨਾਂ ਦੀ ਨਿੱਜੀ ਸੁੰਤਤਰਤਾ ਦੇ ਮੁੱਦੇ 'ਤੇ ਸੁਪਰੀਮ ਕੋਰਟ ਦੀ ਚੁੱਪੀ ਦੀ ਆਲੋਚਨਾ ਨਹੀਂ ਹੁੰਦੀ ਹੈ। ਮੈਂ ਆਪਣੇ ਟਵੀਟ ਵਾਪਸ ਲੈਣ ਅਤੇ ਉਨ੍ਹਾਂ ਬਾਰੇ ਮੁਆਫ਼ੀ ਮੰਗਣ ਦੀ ਮੰਸ਼ਾ ਨਹੀਂ ਰੱਖਦਾ, ਨਾ ਹੀ ਵਕੀਲ ਕਰਾਂਗਾ।"
"ਮੈਂ ਆਪਣੀ ਮਾਣਗਾਨੀ ਪਟੀਸ਼ਨ, ਹੋਰਨਾਂ ਲੋਕਾਂ ਅਤੇ ਉਨ੍ਹਾਂ ਵਿਅਕਤੀਆਂ ਜੋ ਮੇਰੇ ਵਾਂਗ ਕਿਸਮਤ ਵਾਲੇ ਨਹੀਂ ਹਨ, ਦੀ ਸੁਣਵਾਈ ਨੂੰ ਧਿਆਨ ਵਿੱਚ ਰੱਖਦਿਆਂ ਸਮਾਂ ਮਿਲਣ (ਘੱਟੋ-ਘੱਟ 20 ਘੰਟੇ, ਜੇ ਪ੍ਰਸ਼ਾਂਤ ਭੂਸ਼ਣ ਦੀ ਸੁਣਵਾਈ ਨੂੰ ਧਿਆਨ ਰੱਖੀਏ ਤਾਂ) ਦੀ ਆਸ ਰੱਖਦਾ ਹਾਂ।"
ਕਾਮਰਾ ਨੇ ਲਿਖਿਆ ਹੈ ਕਿ ਮੁਲਕ ਵਿੱਚ ਕਈ ਮਾਮਲੇ ਅਜਿਹੇ ਹਨ ਜਿਨ੍ਹਾਂ ਦੀ ਸੁਣਵਾਈ ਕਰਨ ਦੀ ਵਧੇਰੇ ਲੋੜ ਸੀ।
ਉਨ੍ਹਾਂ ਨੇ ਕਿਹਾ, "ਨੋਟਬੰਦੀ ਪਟੀਸ਼ਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਨੂੰ ਰੱਦ ਕਰਨ ਵਾਲੇ ਫ਼ੈਸਲੇ ਖ਼ਿਲਾਫ਼ ਪਟੀਸ਼ਨ, ਇਲੈਕਟੋਰਲ ਬੌਂਡਸ ਦੀ ਕਾਨੂੰਨੀ ਮਾਨਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅਤੇ ਹੋਰ ਕਈ ਅਜਿਹੇ ਮਾਮਲਿਆਂ ਵਿੱਚ ਸੁਣਵਾਈ ਦੀ ਵਧੇਰੇ ਲੋੜ ਹੈ।"
ਇਹ ਵੀ ਪੜ੍ਹੋ-
ਕਾਮੇਡੀਅਨ ਕਾਮਰਾ ਖ਼ਿਲਾਫ਼ ਅਦਾਲਤੀ ਮਾਣਹਾਨੀ ਕੇਸ ਚਲਾਉਣ ਨੂੰ ਪ੍ਰਵਾਨਗੀ
ਅਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਭਾਰਤ ਦੀ ਸੁਪਰੀਮ ਕੋਰਟ ਖ਼ਿਲਾਫ਼ ਆਪਣੇ ਟਵੀਟ ਲਈ ਕੁਨਾਲ ਕਾਮਰਾ ਦੇ ਖ਼ਿਲਾਫ਼ ਅਦਾਲਤੀ ਕਾਰਵਾਈ ਲਈ ਆਪਣੀ ਸਹਿਮਤੀ ਜ਼ਾਹਿਰ ਕੀਤੀ ਹੈ।
https://twitter.com/barandbench/status/1326843489712140289
ਵੇਣੂਗੋਪਾਲ ਨੇ ਆਪਣੇ ਸਹਿਮਤੀ ਪੱਤਰ ਵਿੱਚ ਕਿਹਾ ਹੈ ਕਿ ਟਵੀਟ "ਬਹੁਤ ਇਤਰਾਜ਼ਯੋਗ" ਹੈ ਅਤੇ ਉਨ੍ਹਾਂ ਦੀ ਰਾਇ ਵਿੱਚ "ਅਦਾਲਤ ਦੀ ਆਪਰਾਧਿਕ ਮਾਣਹਾਨੀ ਦਾ ਵਾਂਗ ਹੈ।"
ਮੁੰਬਈ ਦੇ ਇੱਕ ਵਕੀਲ ਨੇ ਬੁੱਧਵਾਰ ਨੂੰ ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਕਮੇਡੀਅਨ ਖ਼ਿਲਾਫ਼ ਕੇਸ ਸ਼ੁਰੂ ਕਰਨ ਦੀ ਪ੍ਰਵਾਨਗੀ ਮੰਗੀ ਸੀ।
ਸੁਪਰੀਮ ਕੋਰਟ ਵਲੋਂ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੂੰ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਕੀਤੇ ਗਏ ਕਾਮੇਡੀਅਨ ਕਾਮਰਾ ਦੇ ਟਵੀਟ ਉੱਤੇ ਇਤਰਾਜ਼ ਪ੍ਰਗਟਾਇਆ ਗਿਆ ਹੈ।
ਬੁੱਧਵਾਰ ਨੂੰ ਪੂਣੇ ਦੇ ਦੋ ਕਾਨੂੰਨ ਦੇ ਵਿਦਿਆਰਥੀਆਂ ਨੇ ਵੇਣੂਗੋਪਾਲ ਨੂੰ ਚਿੱਠੀ ਲਿਖ ਕੇ ਕਾਮਰਾ ਖਿਲਾਫ਼ ਸਰਬਉੱਚ ਅਦਾਲਤ ਦੀ ਮਾਣਹਾਨੀ ਕਰਨ ਦਾ ਇਲਜ਼ਾਮ ਲਾਇਆ ਸੀ।
ਕਾਮਰਾ ਆਪਣੇ ਟਵੀਟ ਵਿਚ ਕਿਹਾ ਸੀ, "ਇਸ ਦੇਸ ਦੀ ਸੁਪਰੀਮ ਕੋਰਟ ਦੇਸ ਦਾ ਸਭ ਤੋਂ ਵੱਡਾ ਮਜ਼ਾਕ ਹੈ।"
https://twitter.com/kunalkamra88/status/1326437153082109953
ਇਹ ਵੀ ਪੜ੍ਹੋ:
https://www.youtube.com/watch?v=ZEcMXyWkF-0&t=48s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '1c42b49f-2997-4359-98dd-10d1255c06e5','assetType': 'STY','pageCounter': 'punjabi.india.story.54930655.page','title': 'ਕੁਨਾਲ ਕਾਮਰਾ ਨੇ ਕਿਉਂ ਕਿਹਾ, \'ਮੈਂ ਮਾਫ਼ੀ ਨਹੀਂ ਮੰਗਾਗਾਂ ਤੇ ਨਾ ਹੀ ਵਕੀਲ ਕਰਾਂਗਾ\'','published': '2020-11-13T10:17:13Z','updated': '2020-11-13T10:21:18Z'});s_bbcws('track','pageView');

ਕੋਵਿਡ-19: ਸਿਨਡੈਮਿਕ ਕੀ ਹੈ ਤੇ ਕੀ ਇਹ ਮਹਾਂਮਾਰੀ ਤੋਂ ਵੱਧ ਖ਼ਤਰਨਾਕ ਹੈ
NEXT STORY