Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JAN 28, 2021

    7:56:03 AM

  • the only one who committed suicide due to poverty at home

    ਘਰ 'ਚ ਗਰੀਬੀ ਦੇ ਚੱਲਦੇ ਇਕਲੌਤੇ ਪੱਤ ਨੇ ਕੀਤੀ...

  • bjp moves to end peasant agitation through deep sidhu

    ਭਾਜਪਾ ਨੇ ਦੀਪ ਸਿੱਧੂ ਤੇ ਕੇਂਦਰੀ ਏਜੰਸੀਆਂ ਰਾਹੀਂ...

  • violence at red fort is an insult to the country  capt

    ਲਾਲ ਕਿਲੇ ’ਤੇ ਹੋਈ ਹਿੰਸਾ ਦੇਸ਼ ਲਈ ਅਪਮਾਨ ਵਾਲੀ ਗੱਲ...

  • budhlada  s first female dsp honored for taking part in the parade

    ਬੁਢਲਾਡਾ ਦੀ ਪਹਿਲੀ ਮਹਿਲਾ DSP ਦਾ ਪਰੇਡ ’ਚ ਕਮਾਂਡਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਕਿਸਾਨ ਅੰਦੋਲਨ: ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ

ਕਿਸਾਨ ਅੰਦੋਲਨ: ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ

  • Updated: 01 Dec, 2020 08:11 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸੋਮਵਾਰ ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦਾ ਪੰਜਵਾਂ ਦਿਨ ਹੋ ਗਿਆ।

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨ ਹਾਲ ਹੀ ਵਿੱਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਮੁਤਾਬਕ ਉਨ੍ਹਾਂ ਦੀਆਂ ਅਹਿਮ ਮੰਗਾਂ ਵਿੱਚੋਂ ਇੱਕ ਹੈ, "ਸਰਕਾਰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਤੋਂ ਘੱਟ ਕੀਮਤ 'ਤੇ ਖ਼ਰੀਦ ਨੂੰ ਅਪਰਾਧ ਐਲਾਨੇ ਅਤੇ ਐਮਐਸਪੀ 'ਤੇ ਸਰਕਾਰੀ ਖ਼ਰੀਦ ਲਾਗੂ ਰਹੇ।"

ਇਹ ਵੀ ਪੜ੍ਹੋ

  • ਮੋਦੀ ਨੇ ਕਿਹਾ , ਖੇਤੀ ਕਾਨੂੰਨਾਂ ਉੱਤੇ ਝੂਠ ਫੈਲਾਇਆ ਜਾ ਰਿਹਾ ਤਾਂ ਕਿਸਾਨਾਂ ਨੇ ਕੇਂਦਰ ਦੇ ਇਹ 5 ਝੂਠ ਕੀਤੇ ਬੇਨਕਾਬ
  • ਇਰਾਨ ਦੇ ਪ੍ਰਮੁੱਖ ਪ੍ਰਮਾਣੂ ਵਿਗਿਆਨੀ ਦੇ ਕਤਲ ਪਿੱਛੇ ਕਿਸਦਾ ਕੀ ਮਕਸਦ ਹੋ ਸਕਦਾ ਹੈ
  • ਖੱਟਰ ਨੇ ਗੱਲ ਕਰਨੀ ਸੀ ਤਾਂ ਮੇਰੇ ਮੋਬਾਈਲ 'ਤੇ ਫੋਨ ਕਰ ਲੈਂਦੇ: ਕੈਪਟਨ ਅਮਰਿੰਦਰ ਸਿੰਘ

ਐਮਐਸਪੀ ਬਾਰੇ ਖ਼ੁਦ ਪ੍ਰਧਾਨ ਮੰਤਰੀ ਟਵੀਟ ਕਰ ਚੁੱਕੇ ਹਨ, "ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਅਤੇ ਇੱਕ ਵਾਰ ਫ਼ਿਰ ਕਹਿੰਦਾ ਹਾਂ, ਐਮਐਸਪੀ ਦੀ ਵਿਵਸਥਾ ਜਾਰੀ ਰਹੇਗੀ, ਸਰਕਾਰੀ ਖ਼ਰੀਦ ਜਾਰੀ ਰਹੇਗੀ।"

"ਅਸੀਂ ਇਥੇ ਆਪਣੇ ਕਿਸਾਨਾਂ ਦੀ ਸੇਵਾ ਕਰਨ ਲਈ ਹਾਂ। ਅਸੀਂ ਅੰਨਦਾਤਾ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਿਹਤਰ ਜੀਵਨ ਯਕੀਨੀ ਬਣਾਵਾਂਗੇ।"

https://twitter.com/narendramodi/status/1307617490873196544?s=20

https://twitter.com/PMOIndia/status/1333352076496175104?s=20

ਪਰ ਇਹ ਗੱਲ ਸਰਕਾਰ ਬਿੱਲ ਵਿੱਚ ਲਿਖਕੇ ਦੇਣ ਨੂੰ ਤਿਆਰ ਨਹੀਂ ਹੈ। ਸਰਕਾਰ ਦੀ ਦਲੀਲ ਹੈ ਕਿ ਇਸਤੋਂ ਪਹਿਲਾਂ ਬਣੇ ਕਾਨੂੰਨ ਵਿੱਚ ਵੀ ਲਿਖਿਤ ਰੂਪ ਵਿੱਚ ਇਹ ਗੱਲ ਨਹੀਂ ਸੀ। ਇਸ ਲਈ ਨਵੇਂ ਬਿੱਲ ਵਿੱਚ ਇਸ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।

ਪਰ ਇਹ ਗੱਲ ਇੰਨੀ ਸੌਖੀ ਨਹੀਂ, ਜਿਸ ਤਰ੍ਹਾਂ ਦਾ ਤਰਕ ਦਿੱਤਾ ਜਾ ਰਿਹਾ ਹੈ?

ਦਰਅਸਲ ਐਮਐਸਪੀ 'ਤੇ ਸਰਕਾਰੀ ਖ਼ਰੀਦ ਜਾਰੀ ਰਹੇ ਅਤੇ ਇਸ ਤੋਂ ਘੱਟ 'ਤੇ ਫ਼ਸਲ ਦੀ ਖ਼ਰੀਦ ਨੂੰ ਅਪਰਾਧ ਐਲਾਣ ਕਰਨਾ, ਇੰਨਾਂ ਸੌਖਾ ਨਹੀਂ ਹੈ ਜਿੰਨਾਂ ਕਿਸਾਨ ਜੱਥੇਬੰਦੀਆਂ ਨੂੰ ਨਜ਼ਰ ਆ ਰਿਹਾ ਹੈ।

ਸਰਕਾਰ ਲਈ ਅਜਿਹਾ ਕਰਨਾ ਔਖਾ ਕਿਉਂ ਹੈ?

ਇਹ ਸਮਝਣ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਐਮਐਸਪੀ ਕੀ ਹੈ ਅਤੇ ਇਹ ਤਹਿ ਕਿਵੇਂ ਹੁੰਦੀ ਹੈ।

ਕਿਸਾਨ
Getty Images
ਭਾਰਤ ਸਰਕਾਰ ਦਾ ਖੇਤੀ ਵਿਭਾਗ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਐਮਐਸਪੀ ਤੈਅ ਕੀਤੀ ਜਾਂਦੀ ਹੈ

ਕੀ ਹੈ ਐਮਐਸਪੀ?

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਦੇਸ ਵਿੱਚ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਦੀ ਸੁਵਿਧਾ ਲਾਗੂ ਕੀਤੀ ਗਈ ਹੈ।

ਜੇ ਕਦੀ ਫ਼ਸਲ ਦੀ ਕੀਮਤ ਬਾਜ਼ਾਰ ਦੇ ਹਿਸਾਬ ਤੋਂ ਘੱਟ ਵੀ ਜਾਂਦੀ ਹੈ, ਤਾਂ ਵੀ ਕੇਂਦਰ ਸਰਕਾਰ ਤੈਅ ਘੱਟੋ ਘੱਟ ਸਮਰਥਨ ਮੁੱਲ 'ਤੇ ਹੀ ਕਿਸਾਨਾਂ ਦੀ ਫ਼ਸਲ ਖ਼ਰੀਦਦਾ ਹੈ ਤਾਂਕਿ ਕਿਸਾਨਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।

ਕਿਸੇ ਫ਼ਸਲ ਦੀ ਐਮਐਸਪੀ ਪੂਰੇ ਦੇਸ ਵਿੱਚ ਇੱਕ ਹੀ ਹੁੰਦੀ ਹੈ। ਭਾਰਤ ਸਰਕਾਰ ਦਾ ਖੇਤੀ ਵਿਭਾਗ, ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਕਮਿਸ਼ਨ ਫ਼ਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਜਿਸ CACP) ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਐਮਐਸਪੀ ਤੈਅ ਕੀਤੀ ਜਾਂਦੀ ਹੈ। ਇਸ ਤਹਿਤ 23 ਫ਼ਸਲਾਂ ਦੀ ਖ਼ਰੀਦ ਕੀਤੀ ਜਾਂਦੀ ਹੈ।

ਇੰਨਾਂ 23 ਫ਼ਸਲਾਂ ਵਿੱਚ ਝੋਨਾ, ਕਣਕ, ਜਵਾਰ, ਬਾਜਰਾ, ਮੱਕੀ, ਮੁੰਗੀ, ਮੂੰਗਫ਼ਲੀ, ਸੋਇਆਬੀਨ, ਤਿਲ ਅਤੇ ਕਪਾਹ ਵਰਗੀਆਂ ਫ਼ਸਲਾਂ ਸ਼ਾਮਿਲ ਹਨ।

ਇੱਕ ਅੰਦਾਜ਼ੇ ਮੁਤਾਬਕ ਦੇਸ ਵਿੱਚ ਸਿਰਫ਼ 6 ਫ਼ੀਸਦ ਕਿਸਾਨਾਂ ਨੂੰ ਐਮਐਸਪੀ ਮਿਲਦੀ ਹੈ, ਜਿਸ ਵਿੱਚ ਸਭ ਤੋਂ ਵੱਧ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਹਨ। ਅਤੇ ਇਸੇ ਕਰਕੇ ਨਵੇਂ ਬਿੱਲਾਂ ਦਾ ਵਿਰੋਧ ਵੀ ਇੰਨਾਂ ਇਲਾਕਿਆਂ ਵਿੱਚ ਜ਼ਿਆਦਾ ਹੋ ਰਿਹਾ ਹੈ।

ਖੇਤੀ ਕਾਨੂੰਨ ਵਿੱਚ ਹੁਣ ਤੱਕ ਕੀ ਬਦਲਿਆ?

ਭਾਰਤ ਸਰਕਾਰ ਦੇ ਸਾਬਕਾ ਖੇਤੀਬਾੜੀ ਸਕੱਤਰ ਸਿਰਾਜ ਹੁਸੈਨ ਕਹਿੰਦੇ ਹਨ ਕਿ ਐਮਐਸਪੀ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਪਿੱਛੇ ਕੁਝ ਕਾਰਨ ਹਨ। ਸਰਕਾਰ ਨੇ ਹਾਲੇ ਤੱਕ ਲਿਖਤੀ ਰੂਪ ਵਿੱਚ ਅਜਿਹਾ ਕੋਈ ਆਰਡਰ ਜਾਰੀ ਨਹੀਂ ਕੀਤਾ ਕਿ ਫ਼ਸਲਾਂ ਦੀ ਸਰਕਾਰੀ ਖ਼ਰੀਦ ਜਾਰੀ ਰਹੇਗੀ।

ਹੁਣ ਤੱਕ ਜੋ ਵੀ ਗੱਲਾਂ ਹੋ ਰਹੀਆਂ ਹਨ ਉਹ ਮੌਖਿਕ ਹੀ ਹਨ। ਨਵੇਂ ਖੇਤੀ ਕਾਨੂੰਨ ਤੋਂ ਬਾਅਦ ਕਿਸਾਨਾਂ ਦੀ ਚਿੰਤਾ ਵੱਧਣ ਦਾ ਇਹ ਇੱਕ ਕਾਰਨ ਹੈ।

ਇਥੇ ਗੌਰ ਕਰਨ ਵਾਲੀ ਗੱਲ ਹੈ ਕਿ ਸਰਕਾਰੀ ਖ਼ਰੀਦ ਜਾਰੀ ਰਹੇਗੀ ਇਸਦਾ ਆਰਡਰ ਖੇਤੀ ਵਿਭਾਗ ਤੋਂ ਨਹੀਂ ਬਲਕਿ ਫ਼ੂਡ ਪ੍ਰੋਸੈਸਿੰਗ ਉਦਯੋਗ ਵਿਭਾਗ ਵਲੋਂ ਆਉਣਾ ਹੈ।

ਦੂਸਰੀ ਵਜ੍ਹਾਂ ਹੈ ਰੂਰਲ ਇੰਫ਼ਰਾਸਟ੍ਰਕਚਰ ਡੇਵੈਲਪਮੈਂਟ ਫੰਡ ਸੂਬਾ ਸਰਕਾਰਾਂ ਨੂੰ ਨਾ ਦੇਣਾ। ਕੇਂਦਰ ਸਰਕਾਰ ਤਿੰਨ ਫ਼ੀਸਦ ਦਾ ਇਹ ਫੰਡ ਹਰ ਸਾਲ ਸੂਬਾ ਸਰਕਾਰਾਂ ਨੂੰ ਦਿੰਦੀ ਹੈ। ਪਰ ਇਸ ਸਾਲ ਕੇਂਦਰ ਸਰਕਾਰ ਨੇ ਇਹ ਫੰਡ ਦੇਣ ਤੋਂ ਮਨਾਂ ਕਰ ਦਿੱਤਾ ਹੈ।

ਇਸ ਫੰਡ ਦੀ ਵਰਤੋਂ ਪੇਂਡੂ ਇੰਫ਼ਰਾਸਟ੍ਰਕਟਰ (ਜਿਸ ਵਿੱਚ ਖੇਤੀ ਸੁਵਿਧਾਵਾਂ ਵੀ ਸ਼ਾਮਿਲ ਹਨ) ਬਣਾਉਣ ਲਈ ਕੀਤੀ ਜਾਂਦੀ ਸੀ। ਨਵੇਂ ਖੇਤੀ ਕਾਨੂੰਨ ਬਣਨ ਤੋਂ ਬਾਅਦ ਇਹ ਦੋ ਅਹਿਮ ਬਦਲਾਅ ਕਿਸਾਨਾਂ ਨੂੰ ਸਾਫ਼ ਸਾਫ਼ ਨਜ਼ਰ ਆ ਰਹੇ ਹਨ।

farmers
AFP
ਐਮਐਸਪੀ ਹਮੇਸ਼ਾਂ ਇੱਕ 'ਫੇਅਰ ਐਵਰੇਜ ਕਵਾਲਿਟੀ' ਲਈ ਹੁੰਦੀ ਹੈ

ਕਾਰਨ 1: ਫ਼ਸਲਾਂ ਦੀ ਗੁਣਵੱਤਾ ਦੇ ਪੈਮਾਨੇ ਕਿਸ ਤਰ੍ਹਾਂ ਤੈਅ ਹੋਣਗੇ?

ਸਿਰਾਜ ਹੁਸੈਨ ਕਹਿੰਦੇ ਹਨ ਕਿ ਜੇ ਐਮਐਸਪੀ 'ਤੇ ਖ਼ਰੀਦ ਦੀ ਸੁਵਿਧਾ ਸਰਕਾਰ ਕਾਨੂੰਨ ਵਿੱਚ ਜੋੜ ਵੀ ਦਿੰਦੀ ਹੈ ਤਾਂ ਆਖ਼ਿਰ ਕਾਨੂੰਨ ਦਾ ਪਾਲਣ ਕੀਤਾ ਕਿਵੇਂ ਜਾਵੇਗਾ?

ਐਮਐਸਪੀ ਹਮੇਸ਼ਾਂ ਇੱਕ 'ਫੇਅਰ ਐਵਰੇਜ ਕਵਾਲਿਟੀ' ਲਈ ਹੁੰਦੀ ਹੈ। ਯਾਨੀ ਫ਼ਸਲ ਦੀ ਨਿਸ਼ਚਿਤ ਕੀਤੀ ਗਈ ਕਵਾਲਿਟੀ ਹੋਵੇਗੀ ਤਾਂ ਹੀ ਉਸਦਾ ਘੱਟੋ ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। ਹੁਣ ਕੋਈ ਫ਼ਸਲ ਗੁਣਵੱਤਾਂ ਦੇ ਪੈਮਾਨਿਆਂ 'ਤੇ ਠੀਕ ਬੈਠਦੀ ਹੈ ਜਾਂ ਨਹੀਂ, ਇਹ ਕਿਵੇਂ ਤੈਅ ਕੀਤਾ ਜਾਵੇਗਾ?

ਜਿਹੜੀ ਫ਼ਸਲ ਇੰਨਾਂ ਪੈਮਾਨਿਆਂ 'ਤੇ ਖਰਾ ਨਹੀਂ ਉਤਰੇਗੀ ਉਸਦਾ ਕੀ ਹੋਵੇਗਾ?

ਅਜਿਹੀ ਹਾਲਤ ਵਿੱਚ ਸਰਕਾਰ ਕਾਨੂੰਨ ਵਿੱਚ ਕਿਸਾਨਾਂ ਦੀ ਮੰਗ ਨੂੰ ਸ਼ਾਮਿਲ ਕਰ ਵੀ ਲਵੇ ਤਾਂ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਵਿੱਚ ਮੁਸ਼ਕਿਲ ਹੋਵੇਗੀ।

ਇਹ ਵੀ ਪੜ੍ਹੋ

  • ਕੀ ਖੇਤੀ ਕਾਨੂੰਨ ਨੂੰ ਬੇਅਸਰ ਕਰਨ ਲਈ ਪੂਰੇ ਪੰਜਾਬ ਨੂੰ ਮੰਡੀ ਐਲਾਨਿਆ ਜਾ ਸਕਦਾ ਹੈ
  • ਗੁਰਨਾਮ ਸਿੰਘ ਚੜੂਨੀ: ਹਰਿਆਣਾ 'ਚ ਕਿਸਾਨ ਅੰਦੋਲਨ ਦਾ ਚਿਹਰਾ ਬਣਿਆ ਆਗੂ ਕੌਣ ਹੈ
  • ਖੇਤੀ ਕਾਨੂੰਨਾਂ ’ਚ ਕੰਟਰੈਕਟ ਫਾਰਮਿੰਗ ਕਾਨੂੰਨ ਕੀ ਹੈ ਅਤੇ ਇਸ 'ਚ ਕਿਹੜੇ ਨਿਯਮ ਹਨ

ਕਾਰਨ 2: ਭਵਿੱਖ ਵਿੱਚ ਸਰਕਾਰੀ ਖ਼ਰੀਦ ਘੱਟ ਹੋਣ ਦੀ ਸੰਭਾਵਨਾ

ਦੂਸਰੀ ਵਜ੍ਹਾ ਬਾਰੇ ਸਿਰਾਜ ਹੁਸੈਨ ਕਹਿੰਦੇ ਹਨ ਕਿ ਸਰਕਾਰ ਨੂੰ ਕਈ ਕਮੇਟੀਆਂ ਨੇ ਸਿਫ਼ਾਰਿਸ਼ ਕੀਤੀ ਹੈ ਕਿ ਸਰਕਾਰ ਨੂੰ ਝੋਨੇ ਅਤੇ ਕਣਕ ਦੀ ਖ਼ਰੀਦ ਘੱਟ ਕਰਨੀ ਚਾਹੀਦੀ ਹੈ।

ਇਸ ਨਾਲ ਸੰਬੰਧਿਤ ਸ਼ਾਂਤਾ ਕੁਮਾਰ ਕਮੇਟੀ ਤੋਂ ਲੈ ਕੇ ਨੀਤੀ ਆਯੋਗ ਤੱਕ ਦੀ ਰਿਪੋਰਟ ਸਰਕਾਰ ਕੋਲ ਹੈ।

ਸਰਕਾਰ ਇਸੇ ਉਦੇਸ਼ ਤਹਿਤ ਕੰਮ ਵੀ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਖ਼ਰੀਦ ਘੱਟ ਹੋਣ ਵਾਲੀ ਹੈ। ਇਹ ਹੀ ਡਰ ਕਿਸਾਨਾਂ ਨੂੰ ਸਤਾ ਵੀ ਰਿਹਾ ਹੈ।

ਅਜਿਹੇ ਵਿੱਚ ਸਰਕਾਰ, ਫ਼ਸਲ ਖ਼ਰੀਦੇਗੀ ਜਾਂ ਨਹੀਂ, ਜੇ ਖ਼ਰੀਦੇਗੀ ਤਾਂ ਕਿੰਨੀ ਅਤੇ ਕਦੋਂ ਖ਼ਰੀਦੇਗੀ, ਜਦੋਂ ਇਹ ਤੈਅ ਨਹੀਂ ਹੈ ਤਾਂ ਲਿਖਿਤ ਵਿੱਚ ਪਹਿਲਾਂ ਤੋਂ ਐਮਐਸਪੀ ਵਾਲੀ ਗੱਲ ਕਾਨੂੰਨ ਵਿੱਚ ਕਿਵੇਂ ਕਹਿ ਸਕਦੀ ਹੈ?

ਆਰ ਐਸ ਘੁੰਮਣ, ਚੰਡੀਗੜ੍ਹ ਦੇ ਸੈਂਟਰ ਫ਼ਾਰ ਰਿਸਰਚ ਇੰਨ ਰੂਰਲ ਐਂਡ ਇੰਡਸਟਰੀਅਲ ਡਿਵੈਲੇਪਮੈਂਟ ਵਿੱਚ ਪ੍ਰੋਫ਼ੈਸਰ ਹਨ। ਖੇਤੀ ਅਤੇ ਅਰਥਸ਼ਾਸਤਰ 'ਤੇ ਉਨ੍ਹਾਂ ਦੀ ਮਜ਼ਬੂਤ ਪਕੜ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਉੱਪਰ ਲਿਖੇ ਤਰਕਾਂ ਤੋਂ ਇਲਾਵਾ ਵੀ ਕਈ ਕਾਰਨ ਦੱਸੇ, ਜਿਸ ਕਾਰਨ ਸਰਕਾਰ ਕਿਸਾਨਾਂ ਦੀ ਐਮਐਸਪੀ ਸੰਬੰਧਿਤ ਮੰਗ ਨਹੀਂ ਮੰਨ ਰਹੀ।

Tomar
Getty Images
ਖੇਤੀ ਮੰਤਰੀ ਨਰਿੰਦਰ ਤੋਮਰ

ਕਾਰਨ 3: ਨਿੱਜੀ ਕੰਪਨੀਆਂ ਐਮਐਸਪੀ 'ਤੇ ਫ਼ਸਲ ਖਰੀਦਣ ਨੂੰ ਤਿਆਰ ਨਹੀਂ

ਆਰ ਐਸ ਘੁੰਮਣ ਮੁਤਾਬਿਕ ਭਵਿੱਖ ਵਿੱਚ ਸਰਕਾਰਾਂ ਫ਼ਸਲ ਘੱਟ ਖ਼ਰੀਦਣਗੀਆਂ ਤਾਂ ਜ਼ਾਹਿਰ ਹੈ ਕਿ ਕਿਸਾਨ ਨਿੱਜੀ ਕੰਪਨੀਆਂ ਨੂੰ ਫ਼ਸਲਾਂ ਵੇਚਣਗੇ।

ਜੇ ਨਿੱਜੀ ਕੰਪਨੀਆਂ ਐਮਐਸਪੀ 'ਤੇ ਖ਼ਰੀਦਣਗੀਆਂ ਤਾਂ ਉਨਾਂ ਦਾ ਨੁਕਸਾਨ ਹੋ ਸਕਦਾ ਹੈ (ਬਾਜ਼ਾਰ ਦੇ ਮੁੱਲ ਹਮੇਸ਼ਾਂ ਇੱਕੋ ਜਿਹੇ ਨਹੀਂ ਰਹਿੰਦੇ) ਅਤੇ ਘੱਟ ਮੁੱਲ 'ਤੇ ਖਰੀਦਣਗੀਆਂ ਤਾਂ ਉਨਾਂ 'ਤੇ ਮੁਕੱਦਮਾਂ ਹੋਵੇਗਾ। (ਜੇ ਕਿਸਾਨਾਂ ਦੀ ਐਮਐਸਪੀ ਵਾਲੀ ਸ਼ਰਤ ਸਰਕਾਰ ਮੰਨ ਲੈਂਦੀ ਹੈ ਤਾਂ)

ਇਸ ਲਈ ਸਰਕਾਰ ਨਿੱਜੀ ਕੰਪਨੀਆਂ 'ਤੇ ਇਹ ਸ਼ਰਤ ਥੋਪਣਾ ਨਹੀਂ ਚਾਹੁੰਦੀ। ਇਸ ਵਿੱਚ ਸਰਕਾਰ ਦੇ ਵੀ ਕੁਝ ਹਿੱਤ ਜੁੜੇ ਹੋਏ ਹਨ ਅਤੇ ਨਿੱਜੀ ਕੰਪਨੀਆਂ ਨੂੰ ਵੀ ਇਸ ਨਾਲ ਦਿੱਕਤ ਹੋਵੇਗੀ।

ਹਾਲਾਂਕਿ ਕੇਂਦਰ ਸਰਕਾਰ ਵਿੱਚ ਖੇਤੀ ਸਕੱਤਰ ਦੇ ਆਹੁਦੇ 'ਤੇ ਰਹਿ ਚੁੱਕੇ ਸਿਰਾਜ ਹੁਸੈਨ ਨਹੀਂ ਮੰਨਦੇ ਕਿ ਕਾਰਪੋਰੇਟ ਦੇ ਦਬਦਬੇ ਕਰਕੇ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨੂੰ ਇਹ ਦਲੀਲ ਪਸੰਦ ਨਹੀਂ ਹੈ।

https://www.youtube.com/watch?v=xWw19z7Edrs&t=1s

ਕਾਰਨ :4 ਕਿਸਾਨਾਂ ਨੂੰ ਵੀ ਹੋ ਸਕਦੀ ਹੈ ਦਿੱਕਤ

ਆਰ ਐਸ ਘੁੰਮਣ ਮੁਤਾਬਕ ਅਰਥਵਿਵਸਥਾ ਦੇ ਲਿਹਾਜ ਨਾਲ ਵੀ ਐਮਐਸਪੀ 'ਤੇ ਸਰਕਾਰ ਦੀ ਝਿਜਕ ਨੂੰ ਇੱਕ ਹੋਰ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਇਸ ਲਈ ਦੋ ਸ਼ਬਦਾਂ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ।

ਪਹਿਲਾ ਸ਼ਬਦ ਹੈ 'ਮਨੋਪਲੀ'। ਮਤਲਬ ਜਦੋਂ ਵੇਚਣ ਵਾਲਾ ਇੱਕ ਹੀ ਹੋਵੇ ਉਸਦੀ ਮਨਮਰਜ਼ੀ ਚੱਲੇ, ਤਾਂ ਉਹ ਮਨਮਰਜ਼ੀ ਨਾਲ ਹੀ ਕੀਮਤ ਵਸੂਲ ਕਰਦਾ ਹੈ।

ਦੂਸਰਾ ਸ਼ਬਦ ਹੈ 'ਮੋਨਾਪਸਨੀ'। ਮਤਲਬ ਖ਼ਰੀਦਣ ਵਾਲਾ ਇੱਕ ਹੀ ਹੈ ਅਤੇ ਉਸਦੀ ਮਨਮਰਜ਼ੀ ਚੱਲਦੀ ਹੈ ਯਾਨੀ ਜਿੰਨੀ ਕੀਮਤ 'ਤੇ ਚਾਹੇ ਉਸੇ 'ਤੇ ਸਾਮਾਨ ਖ਼ਰੀਦੇਗਾ।

ਆਰ ਐਸ ਘੁੰਮਣ ਦਾ ਕਹਿਣਾ ਹੈ ਕਿ ਸਰਕਾਰ ਨੇ ਜੋ ਵੀ ਨਵੇਂ ਕਾਨੂੰਨ ਪਾਸ ਕੀਤੇ ਹਨ ਉਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਮੋਨਾਪਸਨੀ ਬਣਨ ਵਾਲੀ ਹੈ।

ਕੁਝ ਕੰਪਨੀਆਂ ਹੀ ਖੇਤੀ ਖੇਤਰ ਵਿੱਚ ਆਪਣਾ ਗੱਠਜੋੜ ਬਣਾ ਲੈਣਗੀਆਂ ਤਾਂ ਉਹ ਜੋ ਕੀਮਤ ਤੈਅ ਕਰਨਗੀਆਂ ਉਸੇ 'ਤੇ ਕਿਸਾਨਾਂ ਨੂੰ ਆਪਣਾ ਸਾਮਾਨ ਵੇਚਣਾ ਪਵੇਗਾ।

ਜੇਕਰ ਐਮਐਸਪੀ ਦੀ ਸੁਵਿਧਾ ਕਾਨੂੰਨ ਵਿੱਚ ਜੋੜ ਦਿੱਤੀ ਗਈ ਤਾਂ ਕਿਸਾਨਾਂ 'ਤੇ ਨਿੱਜੀ ਕੰਪਨੀਆਂ ਦਾ ਦਬਦਬਾ ਖ਼ਤਮ ਹੋ ਸਕਦਾ ਹੈ। ਇਸ ਦਾ ਨਤੀਜਾ ਇਹ ਵੀ ਹੋ ਸਕਦਾ ਹੈ ਕਿ ਇਹ ਕੰਪਨੀਆਂ ਫ਼ਸਲਾਂ ਘੱਟ ਖ਼ਰੀਦਣ।

ਸਰਕਾਰ ਕੋਲ ਕੋਈ ਰਾਹ ਨਹੀਂ ਹੈ ਜਿਸ ਨਾਲ ਉਹ ਨਿੱਜੀ ਕੰਪਨੀਆਂ ਨੂੰ ਸਾਰੀ ਫ਼ਸਲ ਖ਼ਰੀਦਣ ਲਈ ਮਜ਼ਬੂਰ ਕਰੇ। ਉਹ ਵੀ ਉਸ ਸਮੇਂ ਜਦੋਂ ਸਰਕਾਰ ਕਿਸਾਨਾਂ ਦੀ ਫ਼ਸਲ ਘੱਟ ਖ਼ਰੀਦਣ ਦਾ ਮਨ ਪਹਿਲਾਂ ਹੀ ਬਣਾ ਚੁੱਕੀ ਹੈ।

ਅਜਿਹੇ ਵਿੱਚ ਕਿਸਾਨਾਂ ਲਈ ਵੀ ਸਮੱਸਿਆ ਵੱਧ ਸਕਦਾ ਹੈ। ਉਹ ਆਪਣੀ ਫ਼ਸਲ ਕਿਸਨੂੰ ਵੇਚਣਗੇ। ਅਜਿਹੇ ਵਿੱਚ ਹੋ ਸਕਦਾ ਹੈ ਕਿ ਐਮਐਸਪੀ ਤਾਂ ਦੂਰ, ਉਨ੍ਹਾਂ ਦੀ ਲਾਗ਼ਤ ਵੀ ਨਾ ਨਿਕਲ ਸਕੇ।

ਕਾਰਨ 5: ਫ਼ਸਲ ਦੀ ਕੀਮਤ ਦਾ ਆਧਾਰ ਤੈਅ ਕਰਨ ਤੋਂ ਸਰਕਾਰ ਬਚਣਾ ਚਾਹੁੰਦੀ ਹੈ

ਆਰ ਐਸ ਘੁੰਮਣ ਕਹਿੰਦੇ ਹਨ, "ਐਮਐਸਪੀ - ਕਿਸਾਨਾਂ ਨੂੰ ਫ਼ਸਲ ਦੀ ਕੀਮਤ ਤੈਅ ਕਰਨ ਦਾ ਇੱਕ ਘੱਟੋ-ਘੱਟ ਆਧਾਰ ਦਿੰਦਾ ਹੈ, ਇੱਕ ਰੈਫ਼ਰੇਂਸ ਪੁਆਇੰਟ ਦਿੰਦਾ ਹੈ, ਤਾਂਕਿ ਫ਼ਸਲ ਦੀ ਕੀਮਤ ਉਸ ਤੋਂ ਘੱਟ ਨਾ ਹੋਵੇ। ਐਮਐਸਪੀ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਦਿੰਦੀ ਹੈ।"

ਜਦੋਂਕਿ ਨਿੱਜੀ ਕੰਪਨੀਆਂ ਸਾਮਾਨ ਦੀ ਕੀਮਤ ਮੰਗ ਅਤੇ ਸਪਲਾਈ ਦੇ ਹਿਸਾਬ ਨਾਲ ਤੈਅ ਕਰਦੀਆਂ ਹਨ। ਇਹ ਉਨ੍ਹਾਂ ਦਾ ਤਰਕ ਹੈ।

ਇਸ ਲਈ ਸਰਕਾਰ ਦੋਵਾਂ ਪੱਖਾਂ ਦੇ ਵਿਵਾਦ ਵਿੱਚ ਪੈਣਾ ਨਹੀਂ ਚਾਹੁੰਦੀ।

ਸਰਕਾਰ ਇਸ ਪੂਰੇ ਮਾਮਲੇ ਨੂੰ ਦੋ-ਪੱਖੀ ਰੱਖਣਾ ਚਾਹੁੰਦੀ ਹੈ। ਜੇ ਕਾਨੂੰਨ ਵਿੱਚ ਐਮਐਸਪੀ ਦੀ ਸੁਵਿਧਾ ਜੋੜ ਦਿੱਤੀ ਤਾਂ ਇਸ ਨਾਲ ਜੁੜੇ ਹਰ ਮੁਕੱਦਮੇਂ ਵਿੱਚ ਤਿੰਨ ਪੱਖ ਸ਼ਾਮਿਲ ਹੋਣਗੇ - ਸਰਕਾਰ, ਕਿਸਾਨ ਅਤੇ ਨਿੱਜੀ ਕੰਪਨੀਂ।

Farmers
BBC
ਐਮਐਸਪੀ ਤੋਂ ਘੱਟ ਮੁੱਲ 'ਤੇ ਖ਼ਰੀਦ ਨੂੰ ਅਪਰਾਧ ਐਲਾਣਨ ਨਾਲ ਵੀ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆਉਂਦਾ

ਵਿਵਾਦ ਦਾ ਹੱਲ ਕੀ ਹੈ?

ਅੰਦਾਜ਼ੇ ਮੁਤਾਬਕ ਭਾਰਤ ਵਿੱਚ 85 ਫ਼ੀਸਦ ਛੋਟੇ ਕਿਸਾਨ ਹਨ, ਜਿਨ੍ਹਾਂ ਕੋਲ ਖੇਤੀ ਲਈ ਪੰਜ ਏਕੜ ਤੋਂ ਘੱਟ ਜ਼ਮੀਨ ਹੈ।

ਆਰ ਐਸ ਘੁੰਮਣ ਦਾ ਮੰਨਨਾ ਹੈ ਕਿ ਐਮਐਸਪੀ ਤੋਂ ਘੱਟ ਮੁੱਲ 'ਤੇ ਖ਼ਰੀਦ ਨੂੰ ਅਪਰਾਧ ਐਲਾਣਨ ਨਾਲ ਵੀ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆਉਂਦਾ। ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣਾ ਹੀ ਇੱਕ ਮਾਤਰ ਰਾਹ ਹੈ।

ਹਾਲ ਦੀ ਘੜੀ ਸਰਕਾਰ ਕਾਨੂੰਨ ਵਾਪਸ ਲੈਣ ਨੂੰ ਰਾਜ਼ੀ ਨਹੀਂ ਲੱਗ ਰਹੀ।

ਪਰ ਸਾਬਕਾ ਖੇਤੀ ਸਕੱਤਰ ਸਿਰਾਜ ਹੁਸੈਨ ਕਹਿੰਦੇ ਹਨ, ਇਸ ਦਾ ਇੱਕ ਰਸਤਾ ਹੈ ਕਿ ਸਰਕਾਰ ਕਿਸਾਨਾਂ ਨੂੰ ਸਿੱਧੇ ਤੌਰ 'ਤੇ ਵਿੱਤੀ ਸਹਾਇਤਾ ਦੇਵੇ, ਜੋ ਕਿ ਕਿਸਾਨ ਸਨਮਾਨ ਨਿਧੀ ਤਹਿਤ ਕੀਤਾ ਜਾ ਰਿਹਾ ਹੈ।

ਅਤੇ ਦੂਸਰਾ ਹੱਲ ਹੈ ਕਿਸਾਨ ਦੂਸਰੀਆਂ ਫ਼ਸਲਾਂ ਵੀ ਬੀਜਣ ਜਿੰਨਾਂ ਦੀ ਬਾਜ਼ਾਰ ਵਿੱਚ ਮੰਗ ਹੈ। ਹੁਣ ਸਿਰਫ਼ ਝੋਨਾ, ਕਣਨ ਬੀਜਣ 'ਤੇ ਕਿਸਾਨ ਜ਼ਿਆਦਾ ਜ਼ੋਰ ਦਿੰਦੇ ਹਨ ਅਤੇ ਦਾਲਾਂ ਅਤੇ ਤੇਲ ਬੀਜ ਬੀਜਣ ਵੱਲ ਘੱਟ ਧਿਆਨ ਦਿੰਦੇ ਹਨ। ਇਸ ਨਾਲ ਬਾਜ਼ਾਰ ਦੀ ਗਤੀਸ਼ੀਲਤਾ ਬਣੀ ਰਹੇਗੀ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=KqDlzAa_jEo&t=35s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '8e3d5383-2b18-45da-9e03-7515a7031c5f','assetType': 'STY','pageCounter': 'punjabi.india.story.55133338.page','title': 'ਕਿਸਾਨ ਅੰਦੋਲਨ: ਮੋਦੀ ਸਰਕਾਰ ਨੂੰ ਕਿਸਾਨਾਂ ਦੀ ਐਮਐਸਪੀ ਦੀ ਮੰਗ ਮੰਨਣ ਵਿੱਚ ਕੀ ਦਿੱਕਤ ਹੈ','author': ' ਸਰੋਜ ਸਿੰਘ','published': '2020-12-01T02:40:16Z','updated': '2020-12-01T02:40:16Z'});s_bbcws('track','pageView');

  • bbc news punjabi

ਨੀਰਾ ਟੰਡਨ : ਕੌਣ ਹੈ ਇਹ ਭਾਰਤੀ ਮੂਲ ਦੀ ਅਮਰੀਕੀ ਜਿਨ੍ਹਾਂ ਨੂੰ ਬਾਇਡਨ ਦੇਣ ਜਾ ਰਹੇ ਵੱਡੀ ਜਿੰਮੇਵਾਰੀ

NEXT STORY

Stories You May Like

  • bbc news
    ਸਾਈਂ ਦੇ ਭਗਤ ਇਸ ਮਾਂ-ਬਾਪ ਆਪਣੀਆਂ ਧੀਆਂ ਨੂੰ ਤ੍ਰਿਸ਼ੂਲ ਨਾਲ ਕਿਉਂ ਮਾਰ ਦਿੱਤਾ
  • bbc news
    ਕਿਸਾਨ ਅੰਦੋਲਨ: ਬਾਗਪਤ ਦਾ ਧਰਨਾ ਜ਼ਬਰੀ ਚੁਕਵਾਇਆ, ਗਾਜ਼ੀਪੁਰ ਦੀ ਬਿਜਲੀ ਕੱਟਣ ਨਾਲ ਤਣਾਅ
  • bbc news
    ਕਿਸਾਨ ਅੰਦੋਲਨ: ਦੀਪ ਸਿੱਧੂ ਦੇ ਨਾਲ ਬਲਬੀਰ ਸਿੰਘ ਰਾਜੇਵਾਲ ਨੇ ਜਿਸ ਸਰਵਨ ਪੰਧੇਰ ਤੇ ਸਤਨਾਮ ਪੰਨੂੰ ਨੂੰ ਪੰਜਾਬ ਦੇ...
  • bbc news
    Farmers Protest: ਲਾਲ ਕਿਲੇ ਦੀ ਘਟਨਾ ਅਤੇ ਦਿੱਲੀ ਹਿੰਸਾ ਬਾਰੇ ਸੰਯੁਕਤ ਕਿਸਾਨ ਸੰਯੁਕਤ ਮੋਰਚੇ ਨੇ ਕੀ ਕੀਤਾ ਐਲਾਨ
  • bbc news
    ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕਿਸਾਨ ਅੰਦੋਲਨ ਦਾ ਕੀ ਬਣੇਗਾ
  • bbc news
    ਕਿਸਾਨ ਟਰੈਕਟਰ ਪਰੇਡ ਦੌਰਾਨ ਹੋਏ ਹੰਗਾਮੇ ਨੂੰ ਵਿਦੇਸ਼ੀ ਪ੍ਰੈੱਸ ਨੇ ਕਿਵੇਂ ਰਿਪੋਰਟ ਕੀਤਾ
  • bbc news
    ਔਰਤਾਂ ਦੇ ਘਰੇਲੂ ਕੰਮ ਦੇ ਮੁੱਲ ਬਾਰੇ ਸੋਚਿਆ ਹੈ? ਜੇ ਅਦਾ ਕਰੋ ਤਾਂ ਇਹ ਫਾਇਦਾ ਹੈ
  • bbc news
    ਸ਼ੰਭੂ ਬਾਰਡਰ ’ਤੇ ਕਿਸਾਨੀ ਲਈ ਸਟੇਜ ਲਾਉਣ ਵਾਲੇ ਦੀਪ ਸਿੱਧੂ ਦਾ ਟਰੈਕਟਰ ਪਰੇਡ ’ਚ ਲਾਲ ਕਿਲੇ ਤੱਕ ਦਾ ਸਫ਼ਰ
  • red fort at the behest of akali dal and sukhbir badal by
    ਸੁਖਬੀਰ ਬਾਦਲ ਦੇ ਇਸ਼ਾਰੇ 'ਤੇ ਹੋਇਆ ਲਾਲ ਕਿਲ੍ਹੇ 'ਤੇ ਹੰਗਾਮਾ : ਜੀ. ਕੇ.
  • balbir singh rajewal  sarwan singh pandher  farmer
    ਰਾਜੇਵਾਲ ਦਾ ਵੱਡਾ ਬਿਆਨ, ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਹੋਇਆ ਸੌਦਾ, ਜਲਦੀ ਬਾਹਰ...
  • indian farmers union  bhogpur  tractors parade
    ਭਾਰਤੀ ਕਿਸਾਨ ਯੂਨੀਅਨ ਨੇ ਭੋਗਪੁਰ ’ਚ ਸੈਂਕੜੇ ਟਰੈਕਟਰਾਂ ਨਾਲ ਕੱਢੀ ਪਰੇਡ
  • robbers arrested with weapons in nakodar
    ਨਕੋਦਰ ਵਿਚ ਵੱਡੀ ਵਾਰਦਾਤ ਕਰਨਾ ਚਾਹੁੰਦੇ ਸਨ ਲੁਟੇਰੇ, ਮਾਰੂ ਹਥਿਆਰਾਂ ਸਣੇ ਹੋਏ 3...
  • jammu kashmir relief materials
    ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 583ਵੇਂ ਟਰੱਕ ਦੀ ਰਾਹਤ ਸਮੱਗਰੀ
  • congress councilor and parking contractor fight
    ਡੀ. ਸੀ. ਦਫ਼ਤਰ ’ਚ ਕਾਂਗਰਸ ਕੌਂਸਲਰ ਤੇ ਪਾਰਕਿੰਗ ਠੇਕੇਦਾਰ ਵਿਚਾਲੇ ਵਿਵਾਦ, ਹੋਈ...
  • singhu stage deep sidhu farmer movement
    ਸਿੰਘੂ ਦੀ ਸਟੇਜ ਤੋਂ ਦੀਪ ਸਿੱਧੂ ਅਤੇ ਲੱਖੇ ਸਿਧਾਣੇ ਖ਼ਿਲਾਫ਼ ਉੱਠੀ ਆਵਾਜ਼, ਦੇਖੋ ਲਾਈਵ
  • road accident jalandhar
    ਤੇਜ਼ ਰਫ਼ਤਾਰ ਟਰੱਕ ਨੇ ਲਈ ਪਿਓ ਦੀ ਜਾਨ, ਪੁੱਤ ਜ਼ਖ਼ਮੀ
Trending
Ek Nazar
youtube suspends trump indefinitely stops

Youtube ਨੇ ਟਰੰਪ ਦੇ ਅਕਾਉਂਟ ਨੂੰ ਅਣਮਿੱਥੇ ਸਮੇਂ ਲਈ ਕੀਤਾ ਸਸਪੈਂਡ

227 million people in china given kovid 19 vaccine supplements

ਚੀਨ 'ਚ 2.2 ਕਰੋੜ ਲੋਕਾਂ ਨੂੰ ਲਾਇਆ ਗਿਆ ਕੋਰੋਨਾ ਟੀਕਾ

2 dead in reported hostage situation at texas medical office

ਟੈਕਸਾਸ 'ਚ ਡਾਕਟਰ ਦੇ ਕਲੀਨਿਕ 'ਚ ਲੋਕਾਂ ਨੂੰ ਬਣਾਇਆ ਗਿਆ ਬੰਧਕ, 2 ਦੀ ਮੌਤ

anupam kher angry over the action taken by the protesters in the red fort

ਲਾਲ ਕਿਲ੍ਹੇ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀ ਹਰਕਤ 'ਤੇ ਭੜਕੇ ਅਨੁਪਮ ਖੇਰ

european aviation agency approves flight of boeing 737 max aircraft

ਯੂਰਪੀਅਨ ਹਵਾਬਾਜ਼ੀ ਏਜੰਸੀ ਨੇ ਬੋਇੰਗ 737 ਮੈਕਸ ਜਹਾਜ਼ ਨੂੰ ਉਡਾਣ ਭਰਨ ਦੀ ਦਿੱਤੀ...

nepal launches kovid 19 vaccination india gave 10 million doses

ਨੇਪਾਲ ਨੇ ਕੋਵਿਡ-19 ਟੀਕਾਕਰਣ ਦੀ ਕੀਤੀ ਸ਼ੁਰੂਆਤ, ਭਾਰਤ ਨੇ ਦਿੱਤੀਆਂ ਸਨ 10 ਲੱਖ...

more than 18 000 new cases of corona confirmed in russia in a single day

ਰੂਸ 'ਚ ਕੋਰੋਨਾ ਦੇ ਇਕ ਦਿਨ 'ਚ 18 ਹਜ਼ਾਰ ਤੋਂ ਵਧੇਰੇ ਨਵੇਂ ਮਾਮਲਿਆਂ ਦੀ ਹੋਈ...

blinken becomes americas new foreign minister

ਬਲਿੰਕੇਨ ਬਣੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ

astrazeneca separates itself from eu vaccine talks

ਐਸਟਰਾਜੇਨੇਕਾ ਨੇ ਟੀਕਿਆਂ 'ਤੇ ਹੋਣ ਵਾਲੀ ਗੱਲਬਾਤ ਤੋਂ ਖੁਦ ਨੂੰ ਕੀਤਾ ਵੱਖ :...

twitter suspends 550 accounts

ਟਰੈਕਟਰ ਪਰੇਡ ’ਚ ਹਿੰਸਾ ਤੋਂ ਬਾਅਦ ਟਵਿਟਰ ਨੇ ਸਸਪੈਂਡ ਕੀਤੇ 550 ਖ਼ਾਤੇ

raj kapoor ancestral home owner

ਪਾਕਿ 'ਚ ਰਾਜ ਕਪੂਰ ਦੇ ਜੱਦੀ ਘਰ ਦੇ ਮਾਲਕ ਵੱਲੋਂ ਇਮਾਰਤ ਵੇਚਣ ਤੋਂ ਇਨਕਾਰ

joe biden corona vaccine

ਕੋਰੋਨਾ ਵੈਕਸੀਨ ਦੀਆਂ 20 ਕਰੋੜ ਵਾਧੂ ਖ਼ੁਰਾਕਾਂ ਖ਼ਰੀਦੇਗਾ ਅਮਰੀਕਾ, ਹੁਣ ਤੱਕ 4...

us  indian embassy  khalistan supporters

ਅਮਰੀਕਾ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ

australia  train

ਸਿਡਨੀ ਟ੍ਰੇਨ 'ਚ ਝੜਪ, 5 ਵਿਅਕਤੀਆਂ ਅਤੇ 9 ਨਾਬਾਲਗਾਂ 'ਤੇ ਚਾਕੂ ਮਾਰਨ ਦੇ ਦੋਸ਼

taapsee pannu tweet on farmers tractor rally

26 ਜਨਵਰੀ ਦੇ ਮਾਹੌਲ ਨੂੰ ਦੇਖ ਕੇ ਬੋਲੀ ਤਾਪਸੀ ਪਨੂੰ, ‘ਇਹ ਨੇ ਸਾਡੇ ਦੇਸ਼ ਦੇ...

soybeans protein benefits skin cancer blood pressure

ਪ੍ਰੋਟੀਨ ਨਾਲ ਭਰਪੂਰ ‘ਸੋਇਆਬੀਨ’ ਖਾਣ ਨਾਲ ਦੂਰ ਹੋਣਗੇ ਇਹ ਰੋਗ, ਚਿਹਰੇ 'ਤੇ ਆਵੇਗਾ...

pakistan government   senate elections  constitution

ਪਾਕਿ ਸਰਕਾਰ ਨੇ ਸੈਨੇਟ ਚੋਣਾਂ ਲਈ ਸੰਵਿਧਾਨ 'ਚ ਸੋਧ ਕਰਨ ਦਾ ਲਿਆ ਫ਼ੈਸਲਾ

faug game launched in india

ਆਖਿਰਕਾਰ ਲਾਂਚ ਹੋਈ FAU-G ਗੇਮ, ਪਹਿਲੇ ਹੀ ਦਿਨ ਡਾਊਨਲੋਡਿੰਗ 10 ਲੱਖ ਤੋਂ ਪਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • the history of republic day and its significance in the present
      ਗਣਤੰਤਰ ਦਿਵਸ ਦਾ ਇਤਿਹਾਸ ਅਤੇ ਮੌਜੂਦਾ ਸਮੇਂ ’ਚ ਇਸ ਦਾ ਮਹੱਤਵ
    • first women s car rally in brisbane
      ਕਿਸਾਨ ਅੰਦੋਲਨ : ਬ੍ਰਿਸਬੇਨ ਵਿਖੇ ਬੀਬੀਆਂ ਨੇ ਆਯੋਜਿਤ ਕੀਤੀ ਵਿਸ਼ਵ ਦੀ ਪਹਿਲੀ ਕਾਰ...
    • vancouver value village finds  85 000 in accidentally donated cash
      ਈਮਾਨਦਾਰੀ ਦੀ ਮਿਸਾਲ : ਦਾਨ ਕੀਤੇ ਕੱਪੜਿਆਂ 'ਚੋਂ ਮਿਲੀ ਵੱਡੀ ਰਾਸ਼ੀ ਕੀਤੀ ਵਾਪਸ
    • bbc news
      ਕੀ ਲਾਲ ਕਿਲ੍ਹੇ ’ਤੇ ਤਿਰੰਗਾ ਲਾਹ ਕੇ ‘ਖ਼ਾਲਿਸਤਾਨੀ ਝੰਡਾ’ ਲਹਿਰਾਇਆ ਗਿਆ?
    • portland car crash
      ਪੋਰਟਲੈਂਡ 'ਚ ਪੈਦਲ ਲੋਕਾਂ 'ਤੇ ਚੜ੍ਹਾਈ ਗੱਡੀ, 1 ਦੀ ਮੌਤ ਤੇ 5 ਜ਼ਖ਼ਮੀ
    • security in delhi
      ਦਿੱਲੀ 'ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਸਮੇਤ ਇਹ ਰਸਤੇ ਬੰਦ, ਭਾਰੀ ਸੁਰੱਖਿਆ ਬਲ...
    • delhi millions users affected ban on internet
      ਇੰਟਰਨੈੱਟ 'ਤੇ ਪਾਬੰਦੀ ਨਾਲ ਦਿੱਲੀ-NCR 'ਚ 5 ਕਰੋੜ ਲੋਕ ਪ੍ਰਭਾਵਿਤ
    • republic day  state award winning teacher dr  armanpreet honored
      ਗਣਤੰਤਰ ਦਿਵਸ ਮੌਕੇ ਸਟੇਟ ਐਵਾਰਡ ਜੇਤੂ ਅਧਿਆਪਕ ਡਾ. ਅਰਮਨਪ੍ਰੀਤ ਨੂੰ ਕੀਤਾ ਸਨਮਾਨਿਤ
    • lakha sidhana
      ਗੋਲ-ਮੋਲ ਗੱਲਾਂ ਕਰਕੇ ਸੱਚਾ ਹੋਇਆ 'ਲੱਖਾ ਸਿਧਾਣਾ', ਲਾਲ ਕਿਲ੍ਹੇ ਵਾਲੇ ਮਸਲੇ ’ਤੇ...
    • republic day farmers tractor parade 22 fir
      ਦਿੱਲੀ ਹਿੰਸਾ : ਟਰੈਕਟਰ ਪਰੇਡ ਦੌਰਾਨ ਹੋਏ ਬਖੇੜੇ ਮਗਰੋਂ 22 ਪ੍ਰਦਰਸ਼ਨਕਾਰੀਆਂ 'ਤੇ...
    • us  indian embassy  khalistan supporters
      ਅਮਰੀਕਾ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ
    • BBC News Punjabi ਦੀਆਂ ਖਬਰਾਂ
    • bbc news
      ਕੀ ਲਾਲ ਕਿਲ੍ਹੇ ’ਤੇ ਤਿਰੰਗਾ ਲਾਹ ਕੇ ‘ਖ਼ਾਲਿਸਤਾਨੀ ਝੰਡਾ’ ਲਹਿਰਾਇਆ ਗਿਆ?
    • bbc news
      ਕਿਸਾਨ ਅੰਦੋਲਨ: ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਆਗੂਆਂ ਲਈ 4 ਚੁਣੌਤੀਆਂ
    • bbc news
      ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ...
    • bbc news
      Farmers Protest : ਕੈਪਟਨ ਤੋਂ ਕੰਗਨਾ ਤੱਕ-ਦਿੱਲੀ ''ਚ ਲਾਲ ਕਿਲੇ ਵੱਖ ਵੱਖ...
    • bbc news
      Farmers Protest : ਦਿੱਲੀ ਦੀ ਕਿਸਾਨ ਟਰੈਕਟਰ ਪਰੇਡ ਵਿਚ ਜੋ ਕੁਝ ਹੁਣ ਤੱਕ...
    • bbc news
      ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਕੇਂਦਰ ਦੋ ਹਫ਼ਤਿਆਂ ''ਚ ਫ਼ੈਸਲਾ ਲਵੇ: ਸੁਪਰੀਮ...
    • bbc news
      ਟਰੈਕਟਰ ਪਰੇਡ: ਦਿੱਲੀ ''ਚ ਟਰੈਕਟਰ ਪਰੇਡ ਲਈ ਕਿਸਾਨ ਜਥੇਬੰਦੀਆਂ ਨੇ ਇਹ ਹਦਾਇਤਾਂ...
    • bbc news
      ਗਣਤੰਤਰ ਦਿਵਸ ’ਤੇ ਕਿਸਾਨ ਟਰੈਕਟਰ ਪਰੇਡ: ਕੁਝ ਕਿਸਾਨ ਸੰਗਠਨਾਂ ਦੀ ਨਾਰਾਜ਼ਗੀ...
    • bbc news
      ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ
    • bbc news
      ਖੇਤੀ ਕਾਨੂੰਨਾਂ ਖ਼ਿਲਾਫ਼ ਕਿਹੋ ਜਿਹੀ ਹੋਵੇਗੀ ਟਰੈਕਟਰ ਪਰੇਡ, ਕਿੰਨੇ ਆਉਣਗੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +