ਕੌਮੀ ਜਾਂਚ ਏਜੰਸੀ ਵੱਲੋਂ ਪੰਜਾਬ ਦੇ ਇੱਕ ਟੂਰ ਬਸ ਅਪਰੇਟਰ, ਇੱਕ ਨਟ-ਬੋਲਟ ਦੇ ਕਾਰੋਬਾਰੀ, ਇੱਕ ਕੇਬਲ ਅਪਰੇਟਰ ਅਤੇ ਇੱਕ ਪੱਤਰਕਾਰ ਨੂੰ ਪਾਬੰਦੀਸ਼ੁਦਾ ਸੰਗਠਨ ਸਿਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਦਰਜ ਦੇਸ਼ਧ੍ਰੋਹ ਦੇ ਕੇਸ ਵਿੱਚ ਪੁੱਛਗਿੱਛ ਦੇ ਨੋਟਿਸ ਭੇਜੇ ਗਏ ਹਨ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਚਾਰ ਜਣੇ ਜਿਨ੍ਹਾਂ ਨੂੰ ਇਹ ਨੋਟਿਸ ਭੇਜੇ ਗਏ ਹਨ ਉਹ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਸਨ।
ਲੁਧਿਆਣਾ ਜ਼ਿਲ੍ਹੇ ਦੇ ਤਿੰਨਾਂ ਕਾਰੋਬਾਰੀਆਂ ਨੇ ਕਿਸਾਨਾਂ ਦੇ ਦਿੱਲੀ ਪਹੁੰਚਣ ਲਈ ਇੱਕ ਬਸ ਸੇਵਾ ਸ਼ੁਰੂ ਕੀਤੀ ਸੀ। ਉੱਥੇ ਹੀ ਪਟਿਆਲੇ ਨਾਲ ਸੰਬੰਧਿਤ ਪੱਤਰਕਾਰ ਕਿਸਾਨਾਂ ਦੇ ਪੱਖ ਵਿੱਚ ਸੋਸ਼ਲ ਮੀਡੀਆ ਉੱਪਰ ਖ਼ੁੱਲ੍ਹ ਕੇ ਬੋਲ ਰਹੇ ਸਨ।
ਅਖ਼ਬਾਰ ਨਾਲ ਗੱਲਬਾਤ ਦੌਰਾਨ ਚਾਰਾਂ ਨੇ ਆਪਣੇ ਆਪ ਨੂੰ ਸਿਖਸ ਫਾਰ ਜਸਟਿਸ ਤੋਂ ਪਰ੍ਹੇ ਦੱਸਿਆ।
ਇਹ ਵੀ ਪੜ੍ਹੋ:
ਕੋਰੋਨਾ ਵੈਕਸੀਨ ਵਿਦੇਸ਼ਾਂ ਨੂੰ ਭੇਜਣ ਤੋਂ ਭਾਰਤ ਦਾ 'ਟਾਲ਼ਾ'
ਹਾਲਾਂਕਿ ਬ੍ਰਾਜ਼ੀਲ ਦਾ ਇੱਕ ਜਹਾਜ਼ ਕੋਰੋਨਾ ਵੈਕਸੀਨ ਦੀਆਂ ਵੀਹ ਲੱਖ ਖ਼ੁਰਾਕਾਂ ਲੈਣ ਲਈ ਪਹੁੰਚ ਰਿਹਾ ਹੈ, ਪਰ ਭਾਰਤੀ ਅਧਿਕਾਰੀਆਂ ਨੇ ਕਿਹਾ ਹੈ ਕਿ ਲੌਜਿਸਟਿਕਸ ਕਾਰਨਾਂ ਕਰਕੇ ਬ੍ਰਾਜ਼ੀਲ ਨੂੰ ਕੀਤੀ ਜਾਣ ਵਾਲੀ ਵੈਕਸੀਨ ਦੀ ਸਪਲਾਈ ਕੁਝ ਦਿਨ੍ਹਾਂ ਲਈ ਅੱਗੇ ਪਾ ਦਿੱਤੀ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਮੁਤਾਬਕ ਭਾਰਤ ਵਿੱਚ ਕਈ ਪੜਾਵਾਂ ਵਿੱਚ ਕੀਤਾ ਜਾਣ ਵਾਲਾ ਦੁਨੀਆਂ ਦਾ ਸਭ ਤੋਂ ਵੱਡਾ ਕੋਰੋਨਾ ਟੀਕਾਕਰਣ ਅਭਿਆਨ 16 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ।
ਵਿਦੇਸ਼ਾਂ ਨੂੰ ਕੀਤੀ ਜਾਣ ਵਾਲੀ ਵੈਕਸੀਨ ਦੀ ਸਪਲਾਈ ਬਾਰੇ ਪੁੱਛੇ ਜਾਣ 'ਤੇ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵਾ ਨੇ ਕਿਹਾ, "ਵਿਦੇਸ਼ਾਂ ਨੂੰ ਸਪਲਾਈ ਬਾਰੇ ਕੋਈ ਖ਼ਾਸ ਜਵਾਬ ਦੇਣਾ ਇਸ ਸਮੇਂ ਜਲਦਬਾਜ਼ੀ ਹੋਵੇਗੀ ਕਿਉਂਕਿ ਅਸੀਂ ਹਾਲੇ ਉਤਪਾਦਨ ਸ਼ਡਿਊਲ ਅਤੇ ਉਪਲਭਦਤਾ ਬਾਰੇ ਆਂਕਲਨ ਕਰ ਰਹੇ ਹਾਂ। ਇਸ ਵਿੱਚ ਕੁਝ ਸਮਾਂ ਲੱਗੇਗਾ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
https://www.youtube.com/watch?v=xWw19z7Edrs
ਪੰਜਾਬ ਵਿੱਚ ਕਿਸਾਨਾਂ ਨੇ ਫ਼ਿਲਮ ਦੀ ਸ਼ੂਟਿੰਗ ਰੋਕੀ
ਅਦਾਕਾਰਾ ਜਾਨਵੀ ਕਪੂਰ ਦੀ ਫਿਲਮ 'ਗੁੱਡ ਲੱਕੀ ਜੈਰੀ' ਦੀ ਫ਼ਤਿਹਗੜ੍ਹ ਸਾਹਿਬ ਵਿੱਚ ਚੱਲ ਰਹੀ ਸ਼ੂਟਿੰਗ ਕਿਸਾਨਾਂ ਦੇ ਮੁਜ਼ਾਹਰੇ ਕਾਰਨ ਕੁਝ ਘੰਟਿਆਂ ਲਈ ਰੋਕਣੀ ਪਈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੱਸੀ ਪਠਾਣਾਂ ਦੇ ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆਂ ਕਿ ਘਟਨਾ ਸੋਮਵਾਰ ਨੂੰ ਵਾਪਰੀ ਜਦੋਂ "20-30 ਕਿਸਾਨ ਸ਼ੂਟਿੰਗ ਵਾਲੀ ਥਾਂ 'ਤੇ ਆ ਕੇ ਸ਼ਾਂਤਮਈ ਧਰਨਾ ਲਾ ਕੇ ਬੈਠ ਗਏ।"
"ਉਹ ਮੰਗ ਕਰ ਰਹੇ ਸਨ ਕਿ ਅਦਾਕਾਰ ਕਿਸਾਨ ਦੇ ਪੱਖ ਵਿੱਚ ਹੋਣ ਬਾਰੇ ਭਰੋਸਾ ਦਵਾਉਣ। ਜਦੋਂ ਇਹ ਭਰੋਸਾ ਦੇ ਦਿੱਤਾ ਗਿਆ ਤਾਂ ਸ਼ੂਟਿੰਗ ਮੁੜ ਸ਼ੁਰੂ ਹੋ ਗਈ।"
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=o_jpMfPzvwk
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '94a7530f-8efd-4bcd-a734-23ff745c3cfa','assetType': 'STY','pageCounter': 'punjabi.india.story.55671969.page','title': 'NIA ਦਾ ਪੰਨੂ ਬਾਰੇ ਪੁੱਛਗਿਛ ਲਈ ਪੰਜਾਬ ਵਿੱਚ ਚਾਰ ਨੂੰ ਨੋਟਿਸ, ਉਨ੍ਹਾਂ ਨੇ ਕੀ ਦਿੱਤਾ ਜਵਾਬ- ਪ੍ਰੈੱਸ ਰਿਵੀਊ','published': '2021-01-15T03:03:44Z','updated': '2021-01-15T03:03:44Z'});s_bbcws('track','pageView');
ਸ਼ੂਟਰ ਯਸ਼ਸਵਿਨੀ ਸਿੰਘ ਦੇਸਵਾਲ ਦੀ ਹੁਣ ਹੈ ਟੋਕਿਓ ''ਤੇ ਨਜ਼ਰ
NEXT STORY