ਅਮਰੀਕਾ ਦੇ ਕੈਪੀਟਲ ਹਿਲ ਵਿੱਚ ਹੋਈ ਹਿੰਸਾ ਦੀ ਘਟਨਾ ਵਿੱਚ ਜਿਨ੍ਹਾਂ ਪੁਲਿਸ ਵਾਲਿਆਂ ਨੂੰ ਟਰੰਪ ਸਮਰਥਕਾਂ ਦਾ ਨਿਸ਼ਾਨਾ ਬਣਨਾ ਪਿਆ, ਉਨ੍ਹਾਂ ਨੇ ਉਸ ਦਿਨ ਬਾਰੇ ਦੱਸਿਆ।
ਪੁਲਿਸ ਨੂੰ ਉਸ ਦਿਨ ਹਥਿਆਰਬੰਦ ਦੰਗਾਕਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕੀ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਇਨ੍ਹਾਂ ਪੁਲਿਸ ਵਾਲਿਆਂ ਨੇ ਜੋ ਕਿਹਾ, ਉਨਾਂ ਵਿੱਚੋਂ ਕੁਝ ਅਹਿਮ ਗੱਲਾਂ ਅਸੀਂ ਇੱਥੇ ਪੇਸ਼ ਕਰ ਰਹੇ ਹਾਂ।
ਇਹ ਵੀ ਪੜ੍ਹੋ:
ਸਾਦੇ ਕੱਪੜੇ ਪਹਿਨਣ ਵਾਲੇ ਨਾਰਕੋਟਿਕਸ ਵਿਭਾਗ ਦੇ ਜਸੂਸ, 40 ਸਾਲਾ ਮਾਈਕਲ ਫੈਨੌਨ ਨੂੰ ਉਸ ਦਿਨ ਵਰਦੀ ਪਹਿਨਣ ਲਈ ਕਿਹਾ ਗਿਆ ਅਤੇ ਕੈਪੀਟਲ ਹਿਲ ਦੇ ਪੱਛਮ ਵਾਲੇ ਪਾਸੇ ਦੀ ਛੱਤ 'ਤੇ ਜਾਣ ਲਈ ਕਿਹਾ ਗਿਆ। ਉੱਥੇ ਉਨ੍ਹਾਂ ਨੇ ਭੀੜ ਨੂੰ ਕਾਬੂ ਕੀਤਾ। ਇਹ ਭੀੜ ਪੁਲਿਸ ਵਾਲਿਆਂ 'ਤੇ ਸਾੜ ਪੈਦਾ ਕਰਨ ਵਾਲੇ ਰਸਾਇਣਕ ਪਦਾਰਥਾਂ ਦਾ ਛਿੜਕਾਅ ਕਰ ਰਹੀ ਸੀ।
ਮਾਈਕਲ ਨੇ ਵਾਸ਼ਿੰਗਟਨ ਪੋਸਟ ਨਾਲ ਗੱਲਬਾਤ ਦੌਰਾਨ ਕਿਹਾ, "ਅਸੀਂ ਕੋਈ 50-60 ਦੰਗਾਕਾਰੀਆਂ ਨਾਲ ਨਹੀਂ ਨਜਿੱਠ ਰਹੇ ਸੀ, ਸਗੋਂ ਅਸੀਂ 15,000 ਲੋਕਾਂ ਨਾਲ ਲੜ ਰਹੇ ਸੀ। ਇਹ ਕੋਈ ਮੱਧਕਾਲੀ ਯੁੱਧ ਵਰਗਾ ਨਜ਼ਾਰਾ ਸੀ।"
ਜਦੋਂ ਉਨ੍ਹਾਂ ਨੂੰ ਹੈਲਮੇਟ ਤੋਂ ਫ਼ੜ ਕੇ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ ਗਿਆ, ਉਸ ਸਮੇਂ ਭੀੜ ਉਨ੍ਹਾਂ 'ਤੇ ਟੁੱਟ ਕੇ ਪੈ ਗਈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਉਹ ਉਨ੍ਹਾਂ ਦੇ ਕੰਨ ਵਿੱਚ ਲੱਗੇ ਰੇਡੀਓ ਅਤੇ ਬੈਜ ਨੂੰ ਖਿੱਚਦਿਆਂ 'ਅਮਰੀਕਾ, ਅਮਰੀਕਾ' ਚੀਕ ਰਹੇ ਸਨ।
ਮਾਈਕਲ ਨੇ ਦੱਸਿਆ ਕਿ ਉਨ੍ਹਾਂ ਨੇ ਭੀੜ ਨੂੰ ਕਹਿੰਦੇ ਸੁਣਿਆ, "ਅਸੀਂ ਇੱਕ ਨੂੰ ਫੜ ਲਿਆ ਹੈ! ਅਸੀਂ ਇੱਕ ਨੂੰ ਫੜ ਲਿਆ ਹੈ! ਉਸ ਨੂੰ ਉਸੇ ਦੀ ਬੰਦੂਕ ਨਾਲ ਮਾਰ ਦਿਓ!"
ਮਾਈਕਲ ਨੇ ਸੀਐੱਨਐੱਨ ਨੂੰ ਦੱਸਿਆ ਕਿ ਭੀੜ ਵਿੱਚ ਸ਼ਾਮਲ ਕੁਝ ਲੋਕਾਂ ਨੇ ਉਨ੍ਹਾਂ ਨੂੰ ਉਸ ਸਮੇਂ ਬਚਾਇਆ, ਜਦੋਂ ਉਨ੍ਹਾਂ (ਮਾਈਕਲ) ਨੇ ਚੀਕਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਦੇ ਬੱਚੇ ਹਨ ਤੇ ਉਹ ਚਾਰ ਬੱਚਿਆਂ ਦੇ ਪਿਤਾ ਹਨ।
ਉਨ੍ਹਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਾਅਦ ਵਿੱਚ ਹਸਪਤਾਲ ਜਾਣ 'ਤੇ ਪਤਾ ਲੱਗਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਹਲਕਾ ਜਿਹਾ ਦਿਲ ਦਾ ਦੌਰਾ ਪਿਆ ਸੀ।
ਭੀੜ ਨੇ ਕਿਹਾ - 'ਦੇਸ਼ਧ੍ਰੋਹੀ ਹੋ'
ਕੋਲੰਬੀਆ ਦੇ ਮੈਟ੍ਰੋਪੌਲੀਟਿਨ ਪੁਲਿਸ ਵਿਭਾਗ (ਐੱਮਪੀਡੀ) ਦੇ ਇੱਕ ਹੋਰ ਅਧਿਕਾਰੀ 32 ਸਾਲਾਂ ਡੈਨੀਅਲ ਹੌਗ ਹਿੰਸਾ ਸ਼ੁਰੂ ਹੋਣ ਤੋਂ ਕਈ ਘੰਟੇ ਪਹਿਲਾਂ ਤੋਂ ਹੀ ਡਿਊਟੀ 'ਤੇ ਤਾਇਨਾਤ ਸਨ।
ਉਨ੍ਹਾਂ ਨੇ ਏਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਕਿਹਾ ਕਿ, "ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਜੂਝ ਰਹੇ ਸੀ।"
ਇੱਕ ਵਾਇਰਲ ਵੀਡੀਓ ਵਿੱਚ ਹੌਗ ਕੱਚ ਦੀ ਇੱਕ ਸ਼ੀਲਡ ਵਿੱਚ ਫ਼ਸੇ ਨਜ਼ਰ ਆ ਰਹੇ ਹਨ, ਜਿਸ ਵਿੱਚ ਇੱਕ ਪਾਸੇ ਪੁਲਿਸ ਅਧਿਕਾਰੀ ਹਨ ਤਾਂ ਦੂਸਰੇ ਪਾਸੇ ਗੁੱਸੇ ਵਿੱਚ ਭਖ਼ਦੇ ਲੋਕਾਂ ਦੀ ਭੀੜ।
ਦੰਗਾਕਾਰੀਆਂ ਨੇ ਉਨ੍ਹਾਂ ਦੇ ਗ਼ੈਸ ਮਾਸਕ ਨੂੰ ਖੋਹ ਕੇ ਸੁੱਟ ਦਿੱਤਾ ਸੀ ਅਤੇ ਹੌਗ ਨੂੰ ਉਨ੍ਹਾਂ ਦੇ ਹੀ ਡੰਡੇ ਨਾਲ ਮਾਰ ਰਹੇ ਸਨ। ਇੱਕ ਦੰਗਾਕਾਰੀ ਨੇ ਤਾਂ ਉਨ੍ਹਾਂ ਦੀਆਂ ਅੱਖਾਂ ਭੰਨਣ ਦੀ ਕੋਸ਼ਿਸ਼ ਕੀਤੀ।
ਹੌਗ ਦੱਸਦੇ ਹਨ ਕਿ, "ਉਸ ਦਿਨ ਮੈਨੂੰ ਤਿੰਨ ਵਾਰ ਇਸ ਤਰ੍ਹਾਂ ਲੱਗਿਆ ਕਿ ਮੇਰਾ ਅੰਤ ਆ ਗਿਆ ਹੈ।"
ਹੰਝੂ ਗੈਸ ਵਿੱਚ ਫ਼ਸੇ ਹੌਗ ਵੀਡੀਓ ਵਿੱਚ ਸਾਹ ਲੈਣ ਲਈ ਤੜਫ਼ਦੇ ਨਜ਼ਰ ਆ ਰਹੇ ਹਨ ਅਤੇ ਮਦਦ ਲਈ ਬੁਲਾ ਰਹੇ ਹਨ। ਆਖ਼ਰਕਾਰ ਪੁਲਿਸ ਵਾਲੇ ਉਨ੍ਹਾਂ ਨੂੰ ਉੱਥੋਂ ਕੱਢਣ ਵਿੱਚ ਕਾਮਯਾਬ ਰਹੇ।
ਹੌਗ ਨੇ ਰੇਡੀਓ ਸਟੇਸ਼ਨ ਡਬਲਿਊਏਐੱਮਯੂ ਨੂੰ ਕਿਹਾ, "ਹਰ ਕੋਈ ਉਸ ਭੀੜ ਵਿੱਚ ਮੇਰੇ 'ਤੇ ਚੀਕ ਰਿਹਾ ਸੀ ਅਤੇ ਕਹਿ ਰਿਹਾ ਸੀ ਤੂੰ ਅਜਿਹਾ ਕਿਉਂ ਕਰ ਰਿਹਾ ਹੈਂ। ਤੂੰ ਦੇਸ਼ਧ੍ਰੋਹੀ ਹੈਂ।"
ਆਪਣੀ ਜ਼ਿੰਦਗੀ ਲਈ ਡਰੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਭੀੜ 'ਤੇ ਗੋਲੀ ਨਾ ਚਲਾਉਣ ਦਾ ਫ਼ੈਸਲਾ ਲਿਆ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਅਸੀਂ ਦੇਸ਼ਧ੍ਰੋਹੀ ਨਹੀਂ ਹਾਂ। ਅਸੀਂ ਉਨ੍ਹਾਂ ਵਿੱਚੋਂ ਹਾਂ ਜਿਨ੍ਹਾਂ ਨੇ ਉਸ ਦਿਨ ਸੰਸਦ ਨੂੰ ਬਚਾਇਆ। ਅਸੀਂ ਜਦੋਂ ਵੀ ਜ਼ਰੂਰਤ ਹੋਵੇਗੀ ਅਜਿਹਾ ਵਾਰ ਵਾਰ ਕਰਾਂਗੇ।"
ਹੌਗ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ, "ਮੈਂ ਅਜਿਹਾ ਵਿਅਕਤੀ ਨਹੀਂ ਬਣਨਾ ਚਾਹੁੰਦਾ ਸੀ, ਜਿਸਨੇ ਗੋਲੀਬਾਰੀ ਦੀ ਸ਼ੁਰੂਆਤ ਕੀਤੀ। ਮੈਂ ਜਾਣਦਾ ਹਾਂ ਕਿ ਉਨ੍ਹਾਂ ਕੋਲ ਵੀ ਬੰਦੂਕਾਂ ਸਨ। ਅਸੀਂ ਸਾਰਾ ਦਿਨ ਬੰਦੂਕਾਂ ਜ਼ਬਤ ਕਰਦੇ ਰਹੇ।"
ਐੱਮਪੀਡੀ ਦੇ ਕਮਾਂਡਰ ਰੌਬਰਟ ਗਲੋਵਰ ਨੇ ਸਥਾਨਕ ਸਮੇਂ ਮੁਤਾਬਕ ਦੁਪਿਹਰ 1:50 ਵਜੇ ਦੰਗੇ ਭੜਕਣ ਦਾ ਐਲਾਨ ਕੀਤਾ। ਇਹ ਟਰੰਪ ਦੇ ਵਾਈਟ੍ਹ ਹਾਊਸ ਵਿੱਚ ਦਿੱਤੇ ਉਸ ਭਾਸ਼ਣ ਦੇ ਦੋ ਘੰਟੇ ਬਾਅਦ ਹੋਇਆ ਜਿਸ ਵਿੱਚ ਉਨ੍ਹਾਂ ਨੇ ਸਮਰਥਕਾਂ ਨੂੰ ਕੈਪੀਟਲ ਹਿਲ ਵੱਲ ਜਾਣ ਲਈ ਕਿਹਾ ਸੀ।
ਰੌਬਰਟ ਨੇ ਆਪਣੇ ਅਫ਼ਸਰਾਂ ਨੂੰ ਤੁਰੰਤ ਉਦਘਾਟਨ ਲਈ ਲਾਈਆਂ ਤਖ਼ਤੀਆਂ ਨੂੰ ਹਟਾਉਣ ਦਾ ਹੁਕਮ ਦਿੱਤਾ ਤਾਂ ਕਿ ਭੀੜ ਨੂੰ ਰੋਕਿਆ ਜਾ ਸਕੇ।
ਰੌਬਰਟ ਨੇ ਵਾਸ਼ਿੰਗਟਨ ਪੋਸਟ ਨੂੰ ਕਿਹਾ ਕਿ ਕੁਝ ਦੰਗਾਕਾਰੀ ਇਸ ਦੀ ਵਜ੍ਹਾ ਨਾਲ ਫ਼ੜੇ ਗਏ ਪਰ ਕੁਝ ਫ਼ੌਜੀ ਤਰੀਕੇ ਨਾਲ ਅੱਗੇ ਵੱਧ ਰਹੇ ਸਨ ਜਿਵੇਂ ਉਨ੍ਹਾਂ ਨੇ ਇਸ ਲਈ ਤਿਆਰੀ ਕੀਤੀ ਹੋਈ ਹੋਵੇ।
ਰੌਬਰਟ ਦਾ ਕਹਿਣਾ ਹੈ ਕਿ ਉਹ ਲੋਕ ਇਸ਼ਾਰਿਆਂ ਨਾਲ ਇੱਕ ਦੂਜੇ ਨੂੰ ਮਦਦ ਪਹੁੰਚਾਉਣ ਦੀ ਜੁਗਤ ਦਾ ਇਸਤੇਮਾਲ ਕਰ ਰਹੇ ਸਨ।
ਵਰਜੀਨੀਆ, ਮੈਰੀਲੈਂਡ ਅਤੇ ਟੈਕਸਸ ਵਿੱਚ ਫੌਜ ਦੇ ਕਈ ਉੱਘੇ ਅਧਿਕਾਰੀਆਂ ਅਤੇ ਡਿਊਟੀ 'ਤੇ ਤੈਨਾਤ ਨਾ ਰਹੇ ਪੁਲਿਸ ਅਧਿਕਾਰੀਆਂ ਨੂੰ ਦੰਗੇ ਵਿੱਚ ਹਿੱਸਾ ਲੈਣ ਕਰਕੇ ਮੁਅੱਤਲ ਕਰ ਦਿੱਤਾ ਗਿਆ ਜਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਦਲੇਰੀ ਅਤੇ ਬਹਾਦਰੀ ਨਾਲ ਮੁਕਾਬਲਾ
ਐੱਮਪੀਡੀ ਦੇ 32 ਸਾਲਾਂ ਅਫ਼ਸਰ ਕ੍ਰਿਸਟੀਨਾ ਲੌਰੀ ਉਨ੍ਹਾਂ ਕੁਝ ਪੁਲਿਸ ਅਧਿਕਾਰੀਆਂ ਵਿੱਚੋਂ ਸਨ ਜੋ ਘਟਨਾ ਵਾਲੀ ਥਾਂ 'ਤੇ ਸਭ ਤੋਂ ਪਹਿਲਾਂ ਪਹੁੰਚੇ ਸਨ।
ਜਦੋਂ ਉਹ ਕੈਪੀਟਲ ਹਿਲ ਪਹੁੰਚੇ ਉਸ ਸਮੇਂ ਤੱਕ ਪੁਲਿਸ ਦੇ ਜਵਾਨਾਂ 'ਤੇ ਦੰਗਾਕਾਰੀ ਬੁਰੀ ਤਰ੍ਹਾਂ ਹਮਲਾ ਬੋਲ ਚੁੱਕੇ ਸੀ ਅਤੇ ਉਹ ਕੈਪੀਟਲ ਬਿਲਡਿੰਗ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ।
ਉਹ ਦੱਸਦੇ ਹਨ, "ਉਨ੍ਹਾਂ ਕੋਲ ਭਾਲੂ ਨੂੰ ਮਾਰਨ ਵਾਲੇ ਡੰਡੇ ਸਨ। ਮੈਨੂੰ ਉਸ ਦਿਨ ਕਈ ਵਾਰ ਉਸ ਨਾਲ ਮਾਰਿਆ ਗਿਆ ਸੀ। ਇਸ ਨਾਲ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਸਨ ਅਤੇ ਮੈਂ ਸਿਰਫ਼ ਪੁਲਿਸ ਵਾਲਿਆਂ ਨੂੰ ਥੱਲੇ ਬੈਠ ਕੇ ਪਾਣੀ ਤੋਂ ਬਚਦਿਆਂ ਦੇਖ ਪਾ ਰਹੀ ਸੀ। ਉਹ ਅਫ਼ਸਰ ਆਪਣੀਆਂ ਅੱਖਾਂ ਮੁੜ ਖੋਲ੍ਹਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ।"
"ਮੈਂ ਉਸ ਦਿਨ ਜਵਾਨਾਂ ਦੀ ਦਲੇਰੀ ਅਤੇ ਬਹਾਦਰੀ ਦੇਖੀ ਸੀ। ਉਹ ਜਿਵੇਂ ਹੀ ਆਪਣੀਆਂ ਅੱਖਾਂ ਖੋਲ੍ਹ ਸਕਣ ਵਿੱਚ ਕਾਮਯਾਬ ਹੋ ਰਹੇ ਸਨ ਉਸੇ ਸਮੇਂ ਹੀ ਉਹ ਵਾਪਸ ਉਸ ਭੀੜ ਨੂੰ ਅੰਦਰ ਵੜਨ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਲੱਗ ਜਾਂਦੇ ਸਨ।"
ਇੱਕ ਹੋਰ ਅਫ਼ਸਰ ਹਨ ਜਿਨ੍ਹਾਂ ਦੀ ਕਿਸੇ ਨਾਇਕ ਵਾਂਗ ਤਾਰੀਫ਼ ਕੀਤੀ ਜਾ ਰਹੀ ਹੈ, ਉਨ੍ਹਾਂ ਨੇ ਹਾਲੇ ਤੱਕ ਆਪਣੇ ਤਜਰਬਿਆਂ ਬਾਰੇ ਨਹੀਂ ਦੱਸਿਆ ਸੀ। ਇਹ ਹਨ ਯੂਜੀਨ ਗੁੱਡਮੈਨ। ਉਹ ਕੈਪੀਟਲ ਹਿਲ ਪੁਲਿਸ ਫ਼ੋਰਸ ਦੇ 100 ਮੈਂਬਰਾਂ ਵਿੱਚੋਂ ਇੱਕ ਹਨ।
ਅਫ਼ਰੀਕੀ-ਅਮਰੀਕੀ ਮੂਲ ਦੇ ਗੁੱਡਮੈਨ ਇਰਾਕ ਜੰਗ ਵਿੱਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੂੰ ਭੀੜ ਨੂੰ ਇੱਧਰ ਉੱਧਰ ਭਜਾਉਂਦੇ ਦੇਖਿਆ ਗਿਆ। ਇਸ ਨਾਲ ਸੰਸਦ ਮੈਂਬਰਾਂ ਨੂੰ ਆਪਣੇ ਚੈਂਬਰ ਖਾਲੀ ਕਰਕੇ ਸੁਰੱਖਿਅਤ ਨਿਕਲਣ ਦਾ ਮੌਕਾ ਮਿਲ ਸਕਿਆ।
ਵੀਰਵਾਰ ਨੂੰ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੇ ਇੱਕ ਦਲ ਨੇ ਅਮਰੀਕੀ ਲੋਕਤੰਤਰ ਨੂੰ ਬਚਾਉਣ ਵਿੱਚ ਉਨ੍ਹਾਂ ਦੀ ਦਲੇਰੀ ਲਈ ਉਨ੍ਹਾਂ ਨੂੰ ਕਾਂਗਰਸ ਦਾ ਗੋਲਡ ਮੈਡਲ ਦੇਣ ਦੀ ਤਜਵੀਜ਼ ਰੱਖੀ ਹੈ।
ਪੁਲਿਸ ਦੀ ਆਲੋਚਨਾ
ਹਾਲਾਂਕਿ ਕੈਪੀਟਲ ਹਿਲ ਦੀ ਪੁਲਿਸ ਨੂੰ ਉਨ੍ਹਾਂ ਦੀ ਤਿਆਰੀ ਅਤੇ ਪ੍ਰਤੀਕਿਰਿਆ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਪੀਟਲ ਹਿਲ ਪੁਲਿਸ ਮੁਖੀ ਅਤੇ ਹਾਊਸ ਅਤੇ ਸੈਨੇਟ ਦੇ ਸਾਰਜੇਟ-ਏਟ-ਆਮਰਸ ਸਮੇਤ ਕੈਪੀਟਲ ਹਿਲ ਦੀ ਸੁਰੱਖਿਆ ਵਿੱਚ ਲੱਗੇ ਕਈ ਅਧਿਕਾਰੀਆਂ ਨੇ ਇਸ ਘਟਨਾ ਕਰਕੇ ਅਸਤੀਫ਼ਾ ਦੇ ਦਿੱਤਾ ਹੈ।
ਸੰਸਦ ਮੈਂਬਰਾਂ ਨੇ ਉਸ ਭੀੜ ਨਾਲ ਨਜਿੱਠਣ ਲਈ ਲੋੜੀਂਦੀ ਤਿਆਰੀ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ।
ਸ਼ੁੱਕਰਵਾਰ ਨੂੰ ਸੰਸਦ ਦੇ ਸਪੀਕਰ ਨੈਂਨਸੀ ਪੇਲੋਸੀ ਨੇ ਐਲਾਨ ਕੀਤਾ ਹੈ ਕਿ ਜਨਰਲ ਰਸੇਲ ਹੌਨਰ ਤੁਰੰਤ ਕੈਪੀਟਲ ਹਿਲ ਦੀ ਸੁਰੱਖਿਆ ਦੇ ਬੰਦੋਬਸਤਾਂ ਦਾ ਜਾਇਜ਼ਾ ਲੈਣਗੇ।
ਇੱਕ ਵੀਡੀਓ ਵਿੱਚ ਇੱਕ ਪੁਲਿਸ ਵਾਲੇ ਨੂੰ ਕੈਪੀਟਲ ਹਿਲ ਦੇ ਅੰਦਰ ਇੱਕ ਦੰਗਾਕਾਰੀ ਨਾਲ ਸੈਲਫ਼ੀ ਲੈਂਦੇ ਹੋਏ ਵੀ ਦੇਖਿਆ ਗਿਆ।
ਕੁਝ ਪੁਲਿਸ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਦੰਗਾਕਾਰੀਆਂ ਨੂੰ ਡੈਮੋਕਰੇਟਿਕ ਸੰਸਦ ਮੈਂਬਰਾਂ ਦੇ ਦਫ਼ਤਰ ਦਾ ਰਸਤਾ ਦੱਸਦੇ ਹੋਏ ਵੀ ਦੇਖਿਆ ਗਿਆ।
ਕੈਪੀਟਲ ਹਿਲ ਦੇ ਕਈ ਪੁਲਿਸ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਨ 'ਤੇ ਵੀ ਮੁਅੱਤਲ ਕੀਤਾ ਗਿਆ ਹੈ। ਏਜੰਸੀ ਇਸ ਮਾਮਲੇ ਦੀ ਅੰਤਰਿਮ ਜਾਂਚ ਵੀ ਕਰ ਰਹੀ ਹੈ।
ਇਹ ਖ਼ਬਰਾਂ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=hN0zG2Tvpe4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '448c8a7b-9d67-4fbf-a70d-d78373231abd','assetType': 'STY','pageCounter': 'punjabi.international.story.55700861.page','title': 'ਕੈਪੀਟਲ ਹਿਲ ਹਿੰਸਾ: ਜਾਨ ਦੀ ਬਾਜ਼ੀ ਲਾਉਣ ਵਾਲੇ ਪੁਲਿਸ ਵਾਲਿਆਂ ਦੀ ਦਾਸਤਾਨ','published': '2021-01-19T02:48:26Z','updated': '2021-01-19T02:48:26Z'});s_bbcws('track','pageView');

ਭਾਜਪਾ ਨੂੰ CM ਕੈਪਟਨ ਦਾ ਸਵਾਲ: ਕੀ ਸਾਡੇ ਕਿਸਾਨ ਤੁਹਾਨੂੰ ਵੱਖਵਾਦੀ ਜਾਂ ਅੱਤਵਾਦੀ ਲੱਗਦੇ ਹਨ? - 5 ਅਹਿਮ...
NEXT STORY