Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, JUL 02, 2025

    8:56:51 AM

  • punjab weather update

    ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ!...

  • farmers oppose land acquisition for rupnagar ludhiana national highway

    ਰੂਪਨਗਰ-ਲੁਧਿਆਣਾ ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ...

  • not even allowed to use the toilet for 6 hours

    '6 ਘੰਟਿਆਂ ਤਕ Toilet ਦੀ ਵੀ ਇਜਾਜ਼ਤ ਨਹੀਂ...',...

  • bihar government hands over tfc to takht patna sahib committee

    ਬਿਹਾਰ ਸਰਕਾਰ ਵੱਲੋਂ ਟੀਐੱਫਸੀ ਤਖ਼ਤ ਪਟਨਾ ਸਾਹਿਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਵਧੇਰੇ ਦੁੱਧ ਪੀਣ ਨਾਲ ਕਿਹੜੀ ਭਿਆਨਕ ਬਿਮਾਰੀ ਲੱਗ ਸਕਦੀ ਹੈ, ਸਟਡੀ ਵਿੱਚ ਕੀ ਕੁਝ ਦੱਸਿਆ ਗਿਆ - ਪ੍ਰੈੱਸ ਰੀਵਿਊ

ਵਧੇਰੇ ਦੁੱਧ ਪੀਣ ਨਾਲ ਕਿਹੜੀ ਭਿਆਨਕ ਬਿਮਾਰੀ ਲੱਗ ਸਕਦੀ ਹੈ, ਸਟਡੀ ਵਿੱਚ ਕੀ ਕੁਝ ਦੱਸਿਆ ਗਿਆ - ਪ੍ਰੈੱਸ ਰੀਵਿਊ

  • Updated: 19 May, 2022 09:08 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਦੁੱਧ
Getty Images
ਇਸ ਸਰਵੇਖਣ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਦੇ ਪੱਧਰ 'ਤੇ ਜਨਤਾ ਦੀ ਸਿਹਤ ਅਤੇ ਪੋਸ਼ਣ ਸਬੰਧੀ ਡੇਟਾ ਇਕੱਠਾ ਕੀਤਾ ਜਾਂਦਾ ਹੈ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ 5 ਦੇ ਅਨੁਸਾਰ, ਲੰਘੇ ਸਾਲ ਤੋਂ 6 ਤੋਂ 59 ਮਹੀਨਿਆਂ ਦੇ ਬੱਚਿਆਂ ਵਿੱਚ ਅਨੀਮੀਆ ਦੇ ਮਾਮਲਿਆਂ ਵਿੱਚ 20 ਫੀਸਦੀ ਦੀ ਗਿਰਵਟ ਦਰਜ ਹੋਈ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਚੰਡੀਗੜ੍ਹ ਦੀ ਫ਼ੈਕਟ ਸ਼ੀਟ ਵਿੱਚ ਪਾਇਆ ਗਿਆ ਹੈ ਕਿ 6 ਤੋਂ 59 ਮਹੀਨਿਆਂ ਦੇ 54.6 ਫੀਸਦੀ ਬੱਚੇ ਅਨੀਮੀਆ ਨਾਲ ਪੀੜਿਤ ਹਨ, ਜਦਕਿ ਸਰਵੇਖਣ 4 ਵਿੱਚ ਇਹ ਅੰਕੜਾ ਜ਼ਿਆਦਾ (73.1) ਫੀਸਦੀ ਸੀ।

ਇਸ ਤੋਂ ਇਲਾਵਾ, 60.3 ਫੀਸਦੀ ਔਰਤਾਂ (15 ਤੋਂ 49 ਸਾਲ) ਅਜਿਹੀਆਂ ਹਨ ਜੋ ਅਨੀਮੀਆ ਨਾਲ ਪੀੜਿਤ ਹਨ ਅਤੇ ਇਸੇ ਉਮਰ ਸਮੂਹ ਦੇ ਪੁਰਸ਼ਾਂ ਵਿੱਚ ਇਹ ਅੰਕੜਾ 8.1 ਫੀਸਦੀ ਹੈ।

ਅਨੀਮੀਆ ਇੱਕ ਅਜਿਹੀ ਸਥਿਤੀ ਹੈ ਜਦੋਂ ਕਿਸੇ ਵਿਅਕਤੀ ਦੇ ਸ਼ਰੀਰ ਵਿੱਚ ਖੂਨ ਦੇ ਲਾਲ ਸੈੱਲ ਘੱਟ ਬਣਦੇ ਹਨ ਅਤੇ ਉਸ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ।

ਪੀਜੀਆਈ ਦੇ ਡਾਕਟਰ ਦੀਪਕ ਬੰਸਲ ਦਾ ਕਹਿਣਾ ਹੈ ਕਿ ''ਜ਼ਿਆਦਾ ਦੁੱਧ ਪੀਣਾ ਇਸਦਾ ਇੱਕ ਮੁੱਖ ਕਾਰਨ ਹੈ, ਖਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ। ਇੱਕ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਇੱਕ ਦਿਨ ਵਿੱਚ 500-600 ਮਿਲੀ ਲੀਟਰ ਤੋਂ ਵੱਧ ਦੁੱਧ ਨਹੀਂ ਪੀਣਾ ਚਾਹੀਦਾ।''

ਉਨ੍ਹਾਂ ਮੁਤਾਬਕ, ''ਕਿਸੇ ਹੋਰ ਖਾਣੇ ਦੀ ਦੇਰੀ ਨਾਲ ਸ਼ੁਰੂਆਤ ਇੱਕ ਹੋਰ ਕਾਰਨ ਹੈ। ਇੱਕ ਤੋਂ ਛੇ ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ ਲਈ ਸਾਲਿਡ ਖਾਣੇ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਨਾਲ ਹੀ, ਖੁਰਾਕ ਮੁੱਖ ਤੌਰ 'ਤੇ ਕਾਰਬੋਹਾਈਡਰੇਟ- (ਕਣਕ, ਚੌਲ) ਅਧਾਰਤ ਹੈ, ਜਿਸ 'ਚ ਕੀੜੇ ਦੀ ਲਾਗ ਦੇ ਨਾਲ ਇੱਕ ਹੋਰ ਕਾਰਕ ਹੁੰਦਾ ਹੈ।''

ਇਹ ਵੀ ਪੜ੍ਹੋ:

  • ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ: ਪੰਜਾਬ ਵਿੱਚ ਮਰੀਜ਼ ਪਰੇਸ਼ਾਨੀ ਕਿਉਂ ਝੱਲ ਰਹੇ ਹਨ
  • ਕਿਹੜੇ ਦੇਸ਼ਾਂ ਵਿੱਚ ਔਰਤਾਂ ਨੂੰ ਮਿਲਦੀ ਹੈ ਮਾਹਵਾਰੀ ਦੌਰਾਨ ਛੁੱਟੀ ਤੇ ਕੀ ਹਨ ਇਸ ਬਾਰੇ ਕਾਨੂੰਨ
  • ਕੀ ਭਗਵੰਤ ਮਾਨ ਦੀ 'ਲੋਕ ਮਿਲਣੀ' ਤੋਂ ਪੰਜਾਬ ਦੇ ਲੋਕਾਂ ਨੂੰ ਫਾਇਦਾ ਮਿਲੇਗਾ

ਵੰਡ ਦੌਰਾਨ ਵਿਛਡੀ ਭੈਣ 75 ਸਾਲ ਬਾਅਦ ਭਰਾਵਾਂ ਨੂੰ ਮਿਲੀ

ਸਿੱਖ ਪਰਿਵਾਰ 'ਚ ਪੈਦਾ ਹੋਈ ਇੱਕ ਬੱਚੀ ਭਾਰਤ - ਪਾਕਿਸਤਾਨ ਵੰਡ ਦੇ ਦੌਰਾਨ ਆਪਣੇ ਪਰਿਵਾਰ ਤੋਂ ਵਿਛੜ ਗਈ ਸੀ ਅਤੇ ਹੁਣ 75 ਸਾਲ ਬਾਅਦ ਬੁਢਾਪੇ 'ਚ ਆ ਕੇ ਉਸ ਨੂੰ ਇੱਕ ਵਾਰ ਫਿਰ ਆਪਣੇ ਪਰਿਵਾਰ ਅਤੇ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ।

ਕਰਤਾਰਪੁਰ ਸਾਹਿਬ
BBC
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿੱਚ ਸਥਿਤ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ।

ਡਾਨ ਡਾਟ ਕਾਮ ਦੀ ਖ਼ਬਰ ਮੁਤਾਬਕ, ਵੰਡ ਦੇ ਸਮੇਂ ਮੁਮਤਾਜ਼ ਬੀਬੀ ਇੱਕ ਛੋਟੀ ਜਿਹੀ ਬੱਚੀ ਸੀ, ਦੰਗਾਈਆਂ ਦੀ ਭੀੜ ਨੇ ਉਸ ਦੀ ਮਾਂ ਦਾ ਕਤਲ ਕਰ ਦਿੱਤਾ ਸੀ। ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੀ ਸੀ ਜਦੋਂ ਇੱਕ ਮੁਸਲਮਾਨ ਜੋੜੇ, ਇਕਬਾਲ ਅਤੇ ਅੱਲ੍ਹਾ ਰੱਖੀ ਨੇ ਉਨ੍ਹਾਂ ਨੂੰ ਦੇਖਿਆ ਅਤੇ ਗੋਦ ਲੈ ਲਿਆ। ਉਨ੍ਹਾਂ ਨੇ ਬੱਚੀ ਨੂੰ ਧੀ ਬਣਾ ਕੇ ਪਾਲ਼ਿਆ ਅਤੇ ਕਦੇ ਨਹੀਂ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ।

ਦੋ ਸਾਲ ਪਹਿਲਾਂ ਜਦੋਂ ਇਕਬਾਲ ਦੀ ਮੌਤ ਹੋਈ ਤਾਂ ਉਨ੍ਹਾਂ ਨੇ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਅਤੇ ਇੱਕ ਸਿੱਖ ਪਰਿਵਾਰ ਨਾਲ ਸਬੰਧਤ ਹੈ।

ਇਸ ਤੋਂ ਬਾਅਦ, ਮੁਮਤਾਜ਼ ਬੀਬੀ ਅਤੇ ਉਨ੍ਹਾਂ ਦੇ ਪੁੱਤਰ ਸ਼ਾਹਬਾਜ਼ ਨੇ ਉਨ੍ਹਾਂ ਦੇ ਭਾਰਤ 'ਚ ਵੱਸਦੇ ਪਰਿਵਾਰ ਨੂੰ ਸੋਸ਼ਲ ਮੀਡੀਆ 'ਤੇ ਭਾਲਣ ਦੀ ਕੋਸ਼ਿਸ਼ ਕੀਤੀ।

ਆਖਿਰ, ਸੋਸ਼ਲ ਮੀਡੀਆ ਰਾਹੀਂ ਦੋਵੇਂ ਪਰਿਵਾਰਾਂ ਦਾ ਮੇਲ ਹੋ ਗਿਆ। ਜਿਸ ਤੋਂ ਬਾਅਦ ਭਾਰਤੀ ਪੰਜਾਬ ਦੇ ਪਟਿਆਲਾ ਵਿੱਚ ਰਹਿੰਦੇ ਮੁਮਤਾਜ਼ ਦੇ ਭਰਾ ਗੁਰਮੀਤ ਸਿੰਘ, ਨਰੇਂਦਰ ਸਿੰਘ ਅਤੇ ਅਮਰਿੰਦਰ ਸਿੰਘ ਆਪਣੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਰਤਾਰਪੁਰ ਸਾਹਿਬ ਪਹੁੰਚੇ।

ਮੁਮਤਾਜ਼ ਬੀਬੀ ਵੀ ਆਪਣੇ ਪਰਿਵਾਰ ਦੇ ਨਾਲ ਉੱਥੇ ਪਹੁੰਚੇ ਅਤੇ 75 ਸਾਲਾਂ ਬਾਅਦ ਵੰਡ 'ਚ ਵਿਛੜੇ ਇਹ ਭੈਣ - ਭਰਾ ਇੱਕ ਵਾਰ ਮਿਲ ਗਏ।

ਵਿਧਵਾ ਮਹਿਲਾ ਦੀ ਪੈਨਸ਼ਨ ਨਾ ਮਿਲਣ ਦੇ ਮਾਮਲੇ 'ਚ ਅਦਾਲਤ ਨੇ ਰੋਕੀ ਗ੍ਰਹਿ ਸਕੱਤਰ ਦੀ ਤਨਖ਼ਾਹ

ਦਰਜਾ ਚਾਰ ਕਰਮਚਾਰੀਆਂ ਦੀਆਂ ਪਤਨੀਆਂ ਨੂੰ ਪੈਨਸ਼ਨ ਨਾ ਮਿਲਣ ਦੇ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਤਨਖ਼ਾਹ ਰੋਕਣ ਦੇ ਆਦੇਸ਼ ਦੇ ਦਿੱਤੇ।

ਮਾਮਲਾ ਅਦਾਲਤ ਦੇ ਸਾਹਮਣੇ ਉਦੋਂ ਪੇਸ਼ ਕੀਤਾ ਗਿਆ ਜਦੋਂ ਸੀਮਾ ਰਾਣੀ ਨਾਂਅ ਦੀ ਮਹਿਲਾ ਨੇ ਯਾਚਿਕਾ ਦਾਇਰ ਕੀਤੀ।

ਅਰਜ਼ੀ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਇਸ ਸਿਲਸਿਲੇ 'ਚ ਅਦਾਲਤ ਨੇ ਪਹਿਲਾਂ ਵੀ ਪੰਜਾਬ ਦੇ ਗ੍ਰਹਿ ਸਕੱਤਰ ਅਨੁਰਾਗ ਵਰਮਾ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਹੁਕਮ ਦਿੱਤੇ ਸਨ ਪਰ ਉਨ੍ਹਾਂ ਨੇ ਮੰਨੇ ਨਹੀਂ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਅਨਿਲ ਸ਼ੇਤਰਪਾਲ ਨੇ ਕਿਹਾ, ''ਅਰਜ਼ੀਕਰਤਾ ਦੇ ਪਤੀ ਇੱਕ ਦਰਜਾ ਚਾਰ ਕਰਮਚਾਰੀ ਸਨ ਅਤੇ ਮਹਿਲਾ ਪੈਨਸ਼ਨ 'ਤੇ ਨਿਰਭਰ ਸੀ। ਉਨ੍ਹਾਂ ਨੂੰ ਵਾਰ-ਵਾਰ ਅਦਾਲਤ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨਤੀਜੇ ਵਜੋਂ, ਇਸ ਅਦਾਲਤ ਨੂੰ ਇੱਕ ਸਖ਼ਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।''

ਪੰਜਾਬ ਹਰਿਆਣਾ ਹਾਈਕੋਰਟ
Getty Images

ਉਨ੍ਹਾਂ ਅੱਗੇ ਕਿਹਾ, ''ਹੁਕਮ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਯਾਚਿਕਾਕਰਤਾ ਦੀ ਪੈਨਸ਼ਨ ਦੀ ਸਾਰੀ ਰਕਮ ਦੀ ਅਦਾਇਗੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਰੋਕ ਕੇ ਰੱਖੀ ਜਾਵੇ।''

ਇਸ ਆਦੇਸ਼ 'ਤੇ ਹਸਤਾਖ਼ਰ ਕੀਤੇ ਜਾਣ ਤੋਂ ਪਹਿਲਾਂ ਹੀ ਅਦਾਲਤ ਨੂੰ ਜਾਣਕਾਰੀ ਦਿੱਤੀ ਗਈ ਕਿ ਮਹਿਲਾ ਨੂੰ ਰਕਮ ਦੀ ਅਦਾਇਗੀ ਕਰ ਦਿੱਤੀ ਗਈ ਹੈ ਅਤੇ ਉਹ ਸੰਤੁਸ਼ਟ ਵੀ ਹੈ।

ਜਿਸ ਤੋਂ ਬਾਅਦ ਜੱਜ ਸ਼ੇਤਰਪਾਲ ਨੇ ਇਹ ਕਹਿੰਦਿਆਂ ਮਾਮਲੇ ਦਾ ਨਿਪਟਾਰਾ ਕੀਤਾ ਕਿ ''ਇਸ ਨੂੰ ਦੇਖਦੇ ਹੋਏ, ਯਾਚਿਕਾ ਦਾ ਨਿਪਟਾਰਾ ਕੀਤਾ ਜਾਂਦਾ ਹੈ। ਸੂਬੇ ਨੂੰ ਸੁਤੰਤਰਤਾ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਗ੍ਰਹਿ ਸਕੱਤਰ ਦੀ ਤਨਖ਼ਾਹ ਜਾਰੀ ਕਰ ਸਕਦੇ ਹਨ।''

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=KBt-vyrJS4c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'bac397b1-b787-44af-b271-473a7e906884','assetType': 'STY','pageCounter': 'punjabi.india.story.61503729.page','title': 'ਵਧੇਰੇ ਦੁੱਧ ਪੀਣ ਨਾਲ ਕਿਹੜੀ ਭਿਆਨਕ ਬਿਮਾਰੀ ਲੱਗ ਸਕਦੀ ਹੈ, ਸਟਡੀ ਵਿੱਚ ਕੀ ਕੁਝ ਦੱਸਿਆ ਗਿਆ - ਪ੍ਰੈੱਸ ਰੀਵਿਊ','published': '2022-05-19T03:23:30Z','updated': '2022-05-19T03:23:30Z'});s_bbcws('track','pageView');

  • bbc news punjabi

ਗਿਆਨਵਾਪੀ ਮਸਜਿਦ ਵਿਵਾਦ ਲੰਮੇ ਫਿਰਕੂ ਤਣਾਅ ਦਾ ਕਾਰਨ ਕਿਵੇਂ ਬਣ ਸਕਦਾ ਹੈ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • punjab weather update
    ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ! ਮੀਂਹ-ਹਨੇਰੀ ਦੀ ਵੀ ਸੰਭਾਵਨਾ;...
  • bullets fired at rti activist in jalandhar
    ਮੁੜ ਗੋਲੀਆਂ ਨਾਲ ਦਹਿਲਿਆ ਜਲੰਧਰ, RTI activist 'ਤੇ ਹੋਈ ਫਾਇਰਿੰਗ
  • weather department issues warning for many areas in punjab
    ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ
  • commissionerate police jalandhar arrested 15 accused
    ਕਮਿਸ਼ਨਰੇਟ ਪੁਲਸ ਜਲੰਧਰ ਨੇ ਜੂਨ ਮਹੀਨੇ 'ਚ 15 ਭਗੌੜੇ ਮੁਲਜ਼ਮਾਂ ਨੂੰ ਕੀਤਾ...
  • today  s top 10 news
    ਘੱਗਰ ਦਰਿਆ 'ਚ ਵਧਿਆ ਪਾਣੀ ਤੇ ਸਿੱਖ ਸੰਗਤ ਲਈ ਵੱਡੀ ਖ਼ੁਸ਼ਖ਼ਬਰੀ, ਅੱਜ ਦੀਆਂ...
  • punjab husband wife
    ਪੰਜਾਬ 'ਚ ਵੱਡੀ ਵਾਰਦਾਤ! ਹਸਪਤਾਲ 'ਚ ਦਾਖ਼ਲ ਘਰਵਾਲੀ ਤੇ ਸੱਸ ਨੂੰ ਮਾਰ'ਤੀਆਂ...
  • punjab weather update
    ਪੰਜਾਬ 'ਚ ਅੱਜ ਭਾਰੀ ਮੀਂਹ ਤੇ ਹਨੇਰੀ ਦਾ Alert! ਸਵੇਰੇ-ਸਵੇਰੇ 10 ਜ਼ਿਲ੍ਹਿਆਂ...
  • warning of thunderstorm and heavy rain in punjab
    ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਚੇਤਾਵਨੀ, 15 ਜ਼ਿਲ੍ਹਿਆਂ ਲਈ ਅਲਰਟ...
Trending
Ek Nazar
weather department issues warning for many areas in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ

a serious cri sis may arise in punjab

ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ...

angry daughter hits mother after asking her to study

ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

indonesia evacuated citizens

ਇੰਡੋਨੇਸ਼ੀਆ ਨੇ ਈਰਾਨ ਤੋਂ 97 ਅਤੇ ਇਜ਼ਰਾਈਲ ਤੋਂ 26 ਨਾਗਰਿਕ ਕੱਢੇ

latest weather of punjab storm and heavy rain will come

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...

terrorist attacks in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ, ਪੰਜ ਲੋਕਾਂ ਦੀ ਮੌਤ

man held for   raping   domestic help in arunachal

ਦੋ ਸਾਲ ਘਰ 'ਚ ਰੱਖੀ ਨੌਕਰਾਨੀ ਨਾਲ ਮਾਲਕ ਧੱਕੇ ਨਾਲ ਕਰਦਾ ਰਿਹਾ 'ਗੰਦਾ ਕੰਮ',...

german foreign minister visits kyiv

ਜਰਮਨ ਵਿਦੇਸ਼ ਮੰਤਰੀ ਨੇ ਕੀਵ ਦੌਰੇ 'ਤੇ, ਕੀਤਾ ਇਹ ਵਾਅਦਾ

pakistan army chief asim munir statement

ਪਾਕਿ ਫੌਜ ਮੁਖੀ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਦੱਸਿਆ 'ਜਾਇਜ਼ ਸੰਘਰਸ਼'

big blow to iran nuclear program due to american attacks

ਅਮਰੀਕੀ ਹਮਲਿਆਂ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ

afghan refugee families returned

ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ ਪਰਿਵਾਰ ਪਰਤੇ ਵਾਪਸ

sikh community in canada

ਕੈਨੇਡਾ 'ਚ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ, ਜਾਣੋ ਪੂਰਾ ਮਾਮਲਾ

weather has changed punjab

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ...

large consignment of drugs seized

ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

pakistan closes border

ਸੁਰੱਖਿਆ ਖਤਰਾ! ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਮੁੱਖ ਸਰਹੱਦ ਕੀਤੀ ਬੰਦ

6 year old teghbir singh conquers highest peak in russia sets world record

ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ...

terrorist attack attempt failed in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ, ਮਾਰੇ ਗਏ ਦੋ ਸ਼ੱਕੀ ਅੱਤਵਾਦੀ

eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +