ਕੌਮਾਂਤਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।
ਆਈਸੀਸੀ ਨੇ ਪੁਤਿਨ ''ਤੇ ਯੁੱਧ ਅਪਰਾਧ ਦਾ ਇਲਜ਼ਾਮ ਲਗਾਇਆ ਹੈ। ਇਨ੍ਹਾਂ ਅਪਰਾਧਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਯੂਕਰੇਨ ਤੋਂ ਬੱਚਿਆਂ ਨੂੰ ਰੂਸ ਭੇਜਣਾ ਵੀ ਸ਼ਾਮਲ ਹੈ।
ਇਸ ਵਰੰਟ ਵਿੱਚ ਕਿਹਾ ਗਿਆ ਹੈ ਕਿ ਅਪਰਾਧ ਯੂਕਰੇਨ ਵਿੱਚ 24 ਫਰਵਰੀ 2022 ਤੋਂ ਕੀਤੇ ਗਏ ਸੀ ਜਦੋਂ ਰੂਸ ਨੇ ਵੱਡੇ ਪੱਧਰ ਉਪਰ ਹਮਲਾ ਕੀਤਾ ਸੀ।
ਹਾਲਾਂਕਿ ਰੂਸ ਨੇ ਹਮਲੇ ਦੌਰਾਨ ਜੰਗੀ ਅਪਰਾਧਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਰੂਸ ਨੇ ਕੀ ਕਿਹਾ?
ਗ੍ਰਿਫਤਾਰੀ ਵਾਰੰਟ ''ਤੇ ਪ੍ਰਤੀਕਿਰਿਆ ਦਿੰਦੇ ਹੋਏ, ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸਦਾ "ਕੋਈ ਮਹੱਤਵ" ਨਹੀਂ ਹੈ।
ਬੁਲਾਰੇ ਮਾਰੀਆ ਜ਼ਖਾਰੋਵਾ ਨੇ ਆਪਣੇ ਟੈਲੀਗ੍ਰਾਮ ਚੈਨਲ ''ਤੇ ਕਿਹਾ, "ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਫੈਸਲਿਆਂ ਦਾ ਸਾਡੇ ਦੇਸ਼ ਲਈ ਕਾਨੂੰਨੀ ਪੱਖ ਤੋਂ ਕੋਈ ਅਰਥ ਨਹੀਂ ਹੈ।"
ਪੁਤਿਨ ’ਤੇ ਕੀ ਅਸਰ ਪਵੇਗਾ?
ਇਸ ਮਾਮਲੇ ਵਿੱਚ ਸੰਭਾਵਨਾ ਹੈ ਕਿ ਕੁਝ ਖਾਸ ਨਹੀਂ ਵਾਪਰੇਗਾ। ਆਈਸੀਸੀ ਕੋਲ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਤਾਕਤ ਨਹੀਂ ਹੈ।
ਇਹ ਸਿਰਫ ਆਪਣੇ ਮੈਂਬਰ ਦੇਸ਼ਾਂ ਵਿੱਚ ਹੀ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰ ਸਕਦੇ ਹਨ ਪਰ ਰੂਸ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਨਹੀਂ ਹੈ।
ਹਾਲਾਂਕਿ ਇਸ ਤੋਂ ਬਾਅਦ ਰਾਸ਼ਟਰਪਤੀ ਪੁਤਿਨ ਉਪਰ ਹੋਰ ਤਰੀਕਿਆਂ ਨਾਲ ਪ੍ਰਭਾਵ ਪੈ ਸਕਦਾ ਹੈ। ਉਹ ਅੰਤਰਰਾਸ਼ਟਰੀ ਦੌਰਿਆਂ ’ਤੇ ਜਾਣ ਤੋਂ ਅਸਮਰੱਥ ਹੋ ਸਕਦੇ ਹਨ।
ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਕੋਲ ਇਸ ਗੱਲ ਦਾ ਪੂਰਾ ਅਧਾਰ ਹੈ ਕਿ ਪੁਤਿਨ ਨੇ ਸਿੱਧੇ ਤੌਰ ''ਤੇ ਅਪਰਾਧਿਕ ਕਾਰਵਾਈਆਂ ਕੀਤੀਆਂ ਹਨ ਅਤੇ ਉਹ ਇਹ ਅਪਰਾਧ ਹੋਰਾਂ ਨਾਲ ਵੀ ਮਿਲ ਕੇ ਕਰਦੇ ਸਨ।
ਇਸ ਦੇ ਨਾਲ ਹੀ ਉਹਨਾਂ ’ਤੇ ਬੱਚਿਆਂ ਨੂੰ ਦੇਸ਼ ਨਿਕਾਲਾ ਦੇਣ ਤੋਂ ਰੋਕਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਵਿਚ ਅਸਫਲ ਰਹਿਣ ਦਾ ਇਲਜ਼ਾਮ ਵੀ ਲੱਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਨੇ ਕੀ ਕਿਹਾ?
ਆਈਸੀਸੀ ਦੇ ਇਸ ਕਦਮ ਬਾਰੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਜਾਇਜ਼ ਹੈ"।
ਉਹਨਾਂ ਕਿਹਾ ਕਿ ਅਮਰੀਕਾ ਆਈਸੀਸੀ ਵਿੱਚ ਸ਼ਾਮਿਲ ਨਹੀਂ "ਪਰ ਮੈਨੂੰ ਲਗਦਾ ਹੈ ਕਿ ਇਹ ਇੱਕ ਬਹੁਤ ਅਹਿਮ ਗੱਲ ਹੈ।"
ਜੋਅ ਬਾਇਡਨ ਨੇ ਕਿਹਾ, “ਸਾਫ ਹੈ ਕਿ ਉਹਨਾਂ ਨੇ ਅਪਰਾਧ ਕੀਤਾ ਹੈ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
ਇੱਕ ਅਜਿਹਾ ਦੇਸ਼ ਜਿਸ ਸਿਰ ਸਭ ਤੋਂ ਘੱਟ ਕਰਜ਼ਾ ਹੈ ਤੇ ਸਰਕਾਰ ਲੋੜਵੰਦਾਂ ਲਈ ਕਰਦੀ ਹੈ ਰੱਜ ਕੇ ਖ਼ਰਚਾ
NEXT STORY