ਓਡੀਸ਼ਾ ਦੇ ਬਾਲਾਸੋਰ ''ਚ ਕੋਰੋਮੰਡਲ ਐਕਸਪ੍ਰੈੱਸ ਪੱਟੜੀ ਤੋਂ ਉਤਰ ਗਈ। ਇਸ ਹਾਦਸੇ ਵਿੱਚ 179 ਲੋਕ ਜ਼ਖਮੀ ਹੋ ਗਏ ਹਨ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਚੇਨਈ ਤੋਂ ਹਾਵੜਾ ਜਾ ਰਹੀ ਕੋਰੋਮੰਡਲ ਐਕਸਪ੍ਰੈੱਸ ਦੀ ਇੱਕ ਮਾਲ ਗੱਡੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਇਸਦੇ ਕਈ ਡੱਬੇ ਪੱਟੜੀ ਤੋਂ ਉਤਰ ਗਏ।
ਇਹ ਹਾਦਸਾ ਬਾਲਾਸੋਰ ਨੇੜੇ ਬਹਾਨਗਾ ਬਾਜ਼ਾਰ ਸਟੇਸ਼ਨ ਕੋਲ ਵਾਪਰਿਆ।
ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਨੂੰ ਗੋਲਾਪੁਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਭੁਵਨੇਸ਼ਵਰ ਤੋਂ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸੁਬਰਤ ਪਤੀ ਨੇ ਦੱਸਿਆ ਹੈ ਕਿ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਰੇਲਗੱਡੀ ਦੇ ਘੱਟੋ-ਘੱਟ ਤਿੰਨ ਡੱਬੇ ਪਟੜੀ ਤੋਂ ਉਤਰ ਗਏ ਹਨ।
ਹਾਦਸੇ ''ਤੇ ਦੁੱਖ ਪ੍ਰਗਟ ਕਰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜ਼ਖਮੀਆਂ ਤੱਕ ਪਹੁੰਚਣ ਲਈ ਓਡੀਸ਼ਾ ਸਰਕਾਰ ਦੇ ਸੰਪਰਕ ''ਚ ਹੈ।
ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਮਮਤਾ ਬੈਨਰਜੀ ਨੇ ਕਿਹਾ, "ਸਰਕਾਰ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਹੈ।"
ਪੱਛਮੀ ਬੰਗਾਲ ਸਰਕਾਰ ਨੇ ਹਾਦਸੇ ਵਾਲੀ ਥਾਂ ''ਤੇ ਪੰਜ ਮੈਂਬਰੀ ਟੀਮ ਭੇਜ ਦਿੱਤੀ ਹੈ। ਇਹ ਟੀਮ ਓਡੀਸ਼ਾ ਸਰਕਾਰ ਅਤੇ ਰੇਲਵੇ ਨਾਲ ਤਾਲਮੇਲ ਕਰੇਗੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਲਾਲ ਚੰਦ ਕਟਾਰੂਚੱਕ ਨਾਲ ਜੁੜਿਆ ਵਿਵਾਦ ਕੀ ਹੈ, ਜਿਸਦਾ ਰਾਜਪਾਲ ਤੋਂ ਲੈ ਕੇ ਘੱਟ ਗਿਣਤੀ ਕਮਿਸ਼ਨ ਤੱਕ ਨੇ...
NEXT STORY