ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਪੈਂਦ ਬੱਦੀ ਦੀ ਇੱਕ ਪਰਫਿਊਮ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਹੈ।
ਐਨਡੀਆਰਐਫ ਅਤੇ ਦਮਕਲ ਵਿਭਾਗ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਕੀਤੇ।
ਜ਼ਖਮੀਆਂ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਕਈ ਲੋਕਾਂ ਨੇ ਅੱਗ ਤੋਂ ਬਚਣ ਲਈ ਫੈਕਟਰੀ ਦੀ ਛੱਤ ਤੋਂ ਛਾਲਾਂ ਵੀ ਮਾਰੀਆਂ ਸਨ।
ਫਾਇਰ ਅਫਸਰ ਸੰਜੀਵ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ, "ਅੱਗ ਬੁਝਾਉਣ ਲਈ 12 ਤੋਂ ਜ਼ਿਆਦਾ ਗੱਡੀਆਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਇਲਾਵਾ ਨਜ਼ਦੀਕੀ ਫੈਕਟਰੀਆਂ ਦੀਆਂ ਗੱਡੀਆਂ ਜੋ ਕਿ ਅੱਗ ਬੁਝਾਉਣ ਲਈ ਖ਼ਰੀਦੀਆਂ ਗਈਆਂ ਸਨ ਵੀ ਸ਼ਾਮਲ ਸਨ।"
ਹਿਮਾਚਲ ਪੁਲਿਸ ਦੇ ਡੀਜੀਪੀ ਸੰਜੇ ਕੁੰਡੂ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ, “ਅੱਗ ਤਕਰੀਬਨ 1.30 ਵਜੇ ਦੁਪਹਿਰੇ ਲੰਚ ਦੇ ਟਾਈਮ ਦੌਰਾਨ ਲੱਗੀ। ਇਹ ਇੱਕ ਪਰਫਿਊਮ ਫੈਕਟਰੀ ਸੀ। ਜਿਸ ਦੇ ਅੰਦਰ ਹਾਦਸੇ ਸਮੇਂ 85 ਜਣੇ ਮੌਜੂਦ ਸਨ।”
“30 ਜਣੇ ਜ਼ਖਮੀ ਹੋਏ ਹਨ ਜਦਕਿ 13 ਜਣੇ ਲਾਪਤਾ ਸਨ ਜਿਨ੍ਹਾਂ ਵਿੱਚ 4 ਦੀ ਭਾਲ ਹੋ ਗਈ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਅੱਗ ਤੋਂ ਬਾਅਦ ਉਹ ਡਰ ਕੇ ਭੱਜ ਗਏ ਹੋਣ ਅਤੇ ਸੁਰੱਖਿਅਤ ਹੋਣ ਪਰ ਫਿਲਹਾਲ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।”
ਸ਼ੁੱਕਰਵਾਰ ਦੀ ਰਾਤ ਨੂੰ 12 ਫਾਇਰ ਟੈਂਡਰ ਅੱਗ ਬੁਝਾਉਣ ਦੇ ਕੰਮ ਵਿੱਚ ਲੱਗੇ ਹੋਏ ਸਨ। ਹੁਣ ਅੱਗ ਉੱਪਰ ਕਾਬੂ ਕਰ ਲਿਆ ਗਿਆ।
ਇਮਾਰਤ ਦੇ ਸੁਰੱਖਿਅਤ ਹੋਣ ਬਾਰੇ ਜਾਂਚ ਲਈ ਰਿਸਕ ਅਸੈਸਮੈਂਟ ਤੋਂ ਕੀਤੀ ਜਾਵੇਗੀ ਕਿ ਕਿਤੇ ਢਹਿ ਹੀ ਨਾ ਜਾਵੇ। ਰਿਸਕ ਅਸੈਸਮੈਂਟ ਟੀਮ ਵੱਲੋਂ ਇਮਾਰਤ ਸੁਰੱਖਿਅਤ ਐਲਾਨੇ ਜਾਣ ਤੋਂ ਬਾਅਦ ਹੀ ਜਾਂਚ ਟੀਮ ਅੰਦਰ ਜਾਵੇਗੀ।
ਡੀਜੀਪੀ ਨੇ ਦੱਸਿਆ ਕਿ ਇਮਾਰਤ ਦੇ ਅੰਦਰ ਲਾਸ਼ਾਂ ਵੀ ਮਿਲ ਸਕਦੀਆਂ ਹਨ। ਫੈਕਟਰੀ ਦੇ ਪਲਾਂਟ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ ਨੇ ਨਵਾਂ ਮੰਦਰ ਉਸਾਰਨਾ...
NEXT STORY