Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    WED, JUL 02, 2025

    6:04:19 PM

  • punjab cabinet expansion

    ਪੰਜਾਬ ਕੈਬਨਿਟ ਦਾ ਵਿਸਥਾਰ ਭਲਕੇ, ਵੱਡੇ ਫੇਰਬਦਲ ਦੀ...

  • hi tech checkpoints set up in jalandhar district of punjab

    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਏ ਹਾਈਟੈੱਕ ਨਾਕੇ,...

  • painful accident in punjab

    ਪੰਜਾਬ 'ਚ ਦਰਦਨਾਕ ਹਾਦਸਾ! ਬੱਚਿਆਂ ਨਾਲ ਭਰਿਆ ਆਟੋ...

  • now ola uber travel becomes expensive changes in cab aggregator policy

    ਹੁਣ Ola-Uber ਦੀ ਯਾਤਰਾ ਹੋਈ ਮਹਿੰਗੀ! ਸਰਕਾਰ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ ਲਿੱਪੀ ਬਾਰੇ ਕੀ ਹੈ ਨਵੀਂ ਖੋਜ

ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ ਲਿੱਪੀ ਬਾਰੇ ਕੀ ਹੈ ਨਵੀਂ ਖੋਜ

  • Updated: 04 Feb, 2024 03:05 PM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਸਿੰਧੂ ਘਾਟੀ
Getty Images
ਸੱਭਿਆਤਾ ਦਾ ਪਸਾਰ ਅਜੋਕੇ ਪਾਕਿਸਤਾਨ ਅਤੇ ਉੱਤਰ-ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਵਿੱਚ ਸੀ।

ਸਿੰਧੂ ਘਾਟੀ ਵਿੱਚੋਂ ਮਿਲੇ ਸੰਕੇਤ ਪਿਛਲੇ ਲਗਭਗ ਸੌ ਸਾਲਾਂ ਤੋਂ ਸਾਇੰਸਦਾਨਾਂ ਲਈ ਬੁਝਾਰਤ ਬਣੇ ਹੋਏ ਸਨ।

ਇਸ ਵਿਸ਼ੇ ਵਿੱਚ ਬਹੁਤ ਸਾਰੇ ਅਧਿਐਨ ਛਪ ਚੁੱਕੇ ਹਨ। ਇਸੇ ਲੜੀ ਵਿੱਚ ਸਿੰਧੂ ਘਾਟੀ ਦੇ ਸੰਕੇਤਾਂ ਬਾਰੇ ਇੱਕ ਹੋਰ ਲੇਖ ਪ੍ਰਕਾਸ਼ਿਤ ਹੋਇਆ ਹੈ ਕਿ ਇਹ ਸੰਕੇਤ ਆਖਰ ਸਾਨੂੰ ਕੀ ਦੱਸਦੇ ਹਨ।

ਸਿੰਧੂ ਘਾਟੀ ਸੱਭਿਅਤਾ ਦੁਨੀਆਂ ਵਿੱਚ ਖੋਜੀਆਂ ਗਈਆਂ ਕੁਝ ਸਭ ਤੋਂ ਮਹੱਤਵਪੂਰਨ ਮਨੁੱਖੀ ਸੱਭਿਅਤਾਵਾਂ ਵਿੱਚੋਂ ਇੱਕ ਹੈ। ਇਸ ਦਾ ਸਮਾਂ 1000 ਬੀਸੀ ਤੋਂ 2600 ਬੀਸੀ ਤੋਂ 1900 ਤੱਕ ਦਾ ਮੰਨਿਆ ਜਾਂਦਾ ਹੈ।

ਸੱਭਿਆਤਾ ਦਾ ਪਸਾਰ ਅਜੋਕੇ ਪਾਕਿਸਤਾਨ ਅਤੇ ਉੱਤਰ-ਪੂਰਬੀ ਭਾਰਤ ਦੇ ਬਹੁਤ ਵੱਡੇ ਹਿੱਸੇ ਵਿੱਚ ਸੀ।

ਸਿੰਧੂ ਘਾਟੀ ਦੀ ਖੁਦਾਈ ਪੁਰਾਤਤਵ ਵਿਗਿਆਨੀਆਂ ਨੇ ਸਾਲ 1920 ਦੇ ਦਹਾਕੇ ਦੌਰਾਨ ਕੀਤੀ। ਇਸ ਖੁਦਾਈ ਨੇ ਭਾਰਤੀ ਇਤਿਹਾਸ ਬਾਰੇ ਕਈ ਧਾਰਨਾਵਾਂ ਨੂੰ ਤੋੜਿਆ। ਮੰਨਿਆ ਜਾਂਦਾ ਹੈ ਕਿ ਇਹ ਸੱਭਿਅਤਾ ਈਸਾ ਦੇ ਜਨਮ ਤੋਂ ਵੀ 3000 ਸਾਲ ਪੁਰਾਣੀ ਹੈ।

ਸੱਭਿਅਤਾ ਦਾ ਸਿਖਰ 26,00 ਤੋਂ 1900 ਈਸਾ ਪੂਰਬ ਦੇ ਸਮੇਂ ਨੂੰ ਮੰਨਿਆ ਜਾਂਦਾ ਹੈ। ਇਸ ਦੀ ਖੁਦਾਈ ਦੌਰਾਨ ਮੋਹਰਾਂ, ਵਸਤੂਆਂ ਜਿਨ੍ਹਾਂ ਉੱਪਰ ਕਈ ਤਰ੍ਹਾਂ ਦੇ ਨਿਸ਼ਾਨ ਬਣੇ ਹੋਏ ਸਨ, ਮਿੱਟੀ ਦੀਆਂ ਸਲੇਟਾਂ, ਭਾਂਡਿਆਂ ਦੇ ਟੁਕੜੇ, ਪੱਥਰ ਦੀਆਂ ਚੂੜੀਆਂ, ਹਾਥੀ ਦੰਦ ਦੀਆਂ ਛੜਾਂ ਵਗੈਰਾ ਮਿਲੀਆਂ ਸਨ।

ਸਿੰਧੂ ਘਾਟੀ
BBC
ਸਿੰਧੂ ਘਾਟੀ ਖੇਤਰ ਵਿੱਚੋਂ ਮਿਲੀਆਂ ਕੁਝ ਮੋਹਰਾਂ

ਹਾਲਾਂਕਿ ਸਿੰਧੂ ਘਾਟੀ ਦੀ ਸੰਕੇਤ ਲਿੱਪੀ ਨੂੰ ਪੜ੍ਹਨਾ ਇੱਕ ਬੁਝਾਰਤ ਹੀ ਬਣਿਆ ਰਿਹਾ। ਇਹ ਚਿੰਨ ਕਿਸੇ ਭਾਸ਼ਾ ਦੀ ਲਿੱਪੀ ਸਨ ਜਾਂ ਆਪਣੇ-ਆਪ ਵਿੱਚ ਹੀ ਇਨ੍ਹਾਂ ਦੇ ਕੋਈ ਅਰਥ ਸਨ ਇਹ ਵੀ ਮਾਹਰਾਂ ਵਿੱਚ ਬਹਿਸ ਦਾ ਵਿਸ਼ਾ ਬਣਿਆ ਰਿਹਾ। ਇਹ ਬਹਿਸ ਚਰਚਾ ਅਜੇ ਵੀ ਜਾਰੀ ਹੈ।

ਹੈਲਸੈਂਕੀ ਯੂਨੀਵਰਸਿਟੀ ਦੇ ਪ੍ਰੋਫੈਸਰ ਆਸਕੋ ਪਾਰਪੋਲਾ ਨੇ ਦੱਸਿਆ, “ਵੱਖ-ਵੱਖ ਥਾਵਾਂ ''ਤੇ ਮਿਲੇ ਚਿੰਨ੍ਹਾਂ ਦੀ ਸਮਾਨਤਾ, ਉਹ ਤਰਤੀਬ ਜਿਸ ਵਿਚ ਇਹ ਸੰਕੇਤ ਖੁਣੇ ਗਏ ਹਨ, ਦੇ ਮੱਦੇ ਨਜ਼ਰ ਇਹ ਲਗਦਾ ਹੈ ਕਿ ਇਹ ਕਿਸੇ ਭਾਸ਼ਾ ਦੇ ਅੱਖਰ ਸਨ।”

ਪਾਕਿਸਤਾਨ ਅਤੇ ਉੱਤਰ-ਪੱਛਮੀ ਭਾਰਤ ਵਿੱਚ ਸਿੰਧੂ ਘਾਟੀ ਸੱਭਿਅਤਾ ਨਾਲ ਸੰਬੰਧਿਤ 1500 ਤੋਂ ਜ਼ਿਆਦਾ ਥੇਹਾਂ ਹੁਣ ਤੱਕ ਉਜਾਗਰ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਥੇਹਾਂ ਤੋਂ 6000 ਚਿੰਨ੍ਹਾਂ ਅਤੇ ਚਿੰਨ੍ਹ ਸਮੂਹ ਵੀ ਮਿਲੇ ਹਨ।

ਖੁਦਾਈ ਦੇ 100 ਸਾਲ ਬੀਤ ਜਾਣ ਦੇ ਬਾਅਦ ਵੀ ਇਨ੍ਹਾਂ ਚਿੰਨ੍ਹਾਂ ਦੇ ਅਰਥਾਂ ਬਾਰੇ ਸਾਡੇ ਕੋਲ ਕੋਈ ਜਵਾਬ ਨਹੀਂ ਹੈ।

ਬਾਖ਼ਤਾ ਅੰਸ਼ੂਮਲਈ ਮੁਖੋਪਾਧਿਆਇ ਬੰਗਲੂਰੂ ਵਿੱਚ ਰਹਿੰਦੇ ਹਨ ਅਤੇ ਇੱਕ ਸਾਫਟਵੇਅਰ ਇੰਜੀਨੀਅਰ ਹਨ। ਉਹ ਦਾਅਵੇ ਕਰਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਚਿੰਨ੍ਹਾਂ ਦੇ ਪਿੱਛੇ ਲੁਕੇ ਕੋਡ ਨੂੰ ਸਮਝ ਲਿਆ ਹੈ।

ਮੁਖੋਪਾਧਿਆਏ ਨੇ ਇੱਕ ਲੇਖ ਇਨ੍ਹਾਂ ਚਿੰਨ੍ਹਾਂ ਬਾਰੇ ਇੱਕ ਸੀ। ਉਸ ਵਿੱਚ ਕਿਹਾ ਗਿਆ ਸੀ ਕਿ ਇਨ੍ਹਾਂ ਚਿੰਨ੍ਹਾਂ ਵਿੱਚ ਕਰ, ਵਪਾਰ ਅਤੇ ਕਲਾ ਦੀ ਲਾਈਸੈਂਸਿੰਗ, ਵਸਤਾਂ ਦੇ ਕੰਟਰੋਲ, ਪਹੁੰਚ ਦਾ ਕੰਟਰੋਲ, ਬਾਰੇ ਜ਼ਿਕਰ ਹੈ। ਲੇਖ ਵਿੱਚ ਇਸ ਸੰਬੰਧ ਵਿੱਚ ਉਪਲਭਦ ਪੁਰਾਤੱਤਵੀ ਅਤੇ ਇਨ੍ਹਾਂ ਚਿੰਨ੍ਹਾਂ ਦੇ ਅੰਦਰ ਮਿਲਦੇ ਸਬੂਤਾਂ ਨੂੰ ਅਧਾਰ ਬਣਾਇਆ ਗਿਆ ਸੀ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿੰਧੂ ਘਾਟੀ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਬੋਲੀ ਬਾਰੇ ਵੀ ਸੀ। ਇਸ ਲੇਖ ਦਾ ਵਿਸ਼ਾ ‘ਸਿੰਧੂ ਘਾਟੀ ਵਿੱਚ ਦਰਾਵਿੜ ਭਾਸ਼ਾ ਪਰਿਵਾਰ ਦੀਆਂ ਬੋਲੀਆਂ’ ਸੀ। ਲੇਖ ਵਿੱਚ ਉਨ੍ਹਾਂ ਨੇ ਦਰਾਵਿੜ ਬੋਲੀਆਂ ਦੀ ਪ੍ਰਚੀਨਤਾ ਦਾ ਜ਼ਿਕਰ ਕੀਤਾ ਸੀ।

ਲੇਖ ਵਿੱਚ ਉਨ੍ਹਾਂ ਨੇ ਸੁਝਾਇਆ ਸੀ ਕਿ ਸਿੰਧੂ ਘਾਟੀ ਵਾਸੀਆਂ ਵੱਲੋਂ ਬੋਲੀ ਜਾਣ ਵਾਲੀ ਬੋਲੀ ਦਰਾਵਿੜ ਭਾਸ਼ਾ ਪਰਿਵਾਰ ਦਾ ਮੁਢਲਾ ਰੂਪ ਹੋ ਸਕਦੀ ਹੈ।

ਮੋਖੋਪਾਧਿਆਇ ਦਾ ਤਾਜ਼ਾ ਪਰਚਾ ਸਿੰਧੂ ਘਾਟੀ ਦੇ ਚਿੰਨ੍ਹਾਂ ਬਾਰੇ ਕਈ ਰਹੱਸਾਂ ਉੱਪਰੋਂ ਪਰਦਾ ਚੁੱਕਦਾ ਹੈ। ਉਹ ਇਸਦਾ ਵੀ ਇੱਕ ਕਾਰਨ ਦੱਸਦੇ ਹਨ ਕਿ ਇਨ੍ਹਾਂ ਚਿੰਨ੍ਹਾਂ ਨੂੰ ਸਟੀਕ ਰੂਪ ਵਿੱਚ ਸਮਝਣਾ ਸੰਭਵ ਕਿਉਂ ਨਹੀਂ ਹੈ।

ਉਨ੍ਹਾਂ ਮੁਤਾਬਕ ਇਸਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ 50 ਤੋਂ ਵੀ ਥੋੜ੍ਹੇ ਵਾਕਾਂ ਵਿੱਚ ਦਸ ਜਾਂ ਇਸ ਤੋਂ ਜ਼ਿਆਦਾ ਚਿੰਨ੍ਹ ਵਰਤੇ ਗਏ ਹਨ। ਔਸਤ ਹਰ ਵਾਕ ਵਿੱਚ 5 ਚਿੰਨ੍ਹ ਹੀ ਵਰਤੇ ਗਏ ਹਨ। ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿ ਕੀ ਉਨ੍ਹਾਂ ਚਿੰਨ੍ਹਾਂ ਦਾ ਬਾਅਦ ਵਿੱਚ ਵਿਕਸਿਤ ਹੋਈ ਕਿਸੇ ਬੋਲੀ ਜਾਂ ਲਿੱਪੀ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ। ਕਿਸੇ ਹੋਰ ਲਿੱਪੀ ਵਿੱਚ ਇਨ੍ਹਾਂ ਚਿੰਨ੍ਹਾਂ ਦੀ ਗੈਰ-ਮੌਜੂਦਗੀ ਵੀ ਇਸ ਦਾ ਵੱਡਾ ਕਾਰਨ ਹੈ।

ਸਿੰਧੂ ਘਾਟੀ ਦੇ ਚਿੰਨ੍ਹਾਂ ਦੀ ਬੁਝਾਰਤ ਬੁੱਝਣ ਦੇ ਆਸਕੋ ਪਾਰਪੋਲਾ ਅਤੇ ਇਰਵਾਥਮ ਮਾਧਵਨ ਵਰਗਿਆਂ ਵੱਲੋਂ ਪਹਿਲਾਂ ਵੀ ਕੁਝ ਯਤਨ ਕੀਤੇ ਗਏ ਹਨ।

ਇਨ੍ਹਾਂ ਚਿੰਨ੍ਹਾਂ ਨਾਲ ਕਿਸੇ ਕਿਸਮ ਦੀ ਅਵਾਜ਼ ਜੋੜਨ ਦੇ ਵੀ ਯਤਨ ਕੀਤੇ ਗਏ ਹਨ। ਜਦਕਿ ਮੁਖੋਪਾਧਿਆਇ ਦਾ ਕਹਿਣਾ ਹੈ ਕਿ ਇਨ੍ਹਾਂ ਚਿੰਨ੍ਹਾਂ ਨਾਲ ਅਵਾਜ਼ ਨਹੀਂ ਜੁੜੀਆਂ ਹੋਈਆਂ।

ਜਦਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਦੇ ਚਿੰਨ੍ਹ ਕੁਝ ਪ੍ਰਸ਼ਾਸਕੀ ਨਿਯਮਾਂ ਵੱਲ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ ਕਿ ਜੋ ਸੂਚੀਆਂ ਮਿਲੀਆਂ ਹਨ ਉਹ ਖੇਤੀਬਾੜੀ, ਵਪਾਰ, ਨਿਰਮਾਣ, ਕਰ ਉਗਰਾਹੀ ਅਤੇ ਕੋਈ ਵਪਾਰ ਕਰਨ ਦੀ ਮਨਜ਼ੂਰੀ ਦੇਣ ਬਾਰੇ ਹਨ।

ਜਿੱਥੋਂ ਤੱਕ ਸਿੰਧੂ ਘਾਟੀ ਦੇ ਚਿੰਨ੍ਹਾਂ ਦਾ ਸੰਬੰਧ ਹੈ। ਉਨ੍ਹਾਂ ਦੀ ਵਰਤੋਂ ਸੱਭਿਅਤਾ ਦੇ ਸਮੁੱਚੇ ਖੇਤਰ ਵਿੱਚ ਲਗਭਗ 600 ਤੋਂ 700 ਸਾਲਾਂ ਤੱਕ ਇੱਕੋ ਰੂਪ ਵਿੱਚ ਕੀਤੀ ਜਾਂਦੀ ਰਹੀ ਹੈ। ਇੰਨੇ ਵੱਡੇ ਭੂਗੋਲਿਕ ਖੇਤਰ ਵਿੱਚ ਲਾਜ਼ਮੀ ਹੈ ਕਿ ਬਹੁਤ ਸਾਰੀਆਂ ਉਪ ਬੋਲੀਆਂ ਅਤੇ ਸੱਭਿਆਚਾਰ ਮੌਜੂਦ ਹੋਣਗੇ।

ਉਸ ਸਥਿਤੀ ਵਿੱਚ ਇਹ ਚਿੰਨ੍ਹ ਕਿਸੇ ਬੋਲੀ ਦੀ ਲਿੱਪੀ ਜਿੰਨੇ ਗੁੰਝਲਦਾਰ ਨਹੀਂ ਹੋਣੇ।

ਮੈਸੋਪੁਟਾਮੀਆ ਅਤੇ ਮਿਸਰ ਵਿੱਚ ਮਿਲੀਆਂ ਮੋਹਰਾਂ ਉੱਪਰ ਮਨੁੱਖੀ ਆਕ੍ਰਿਤੀਆਂ ਹਨ। ਜਦਕਿ ਸਿੰਧੂ ਘਾਟੀ ਦੀਆਂ ਮੋਹਰਾਂ ਤੋਂ ਅਜਿਹਾ ਪ੍ਰਤੀਤ ਨਹੀਂ ਹੁੰਦਾ। ਇਸ ਤੋਂ ਇਲਾਵਾ ਮੁਖੋਪਾਧਿਆਇ ਦਾ ਕਹਿਣਾ ਹੈ ਕਿ ਸਿੰਧੂ ਘਾਟੀ ਦੀਆਂ ਮੋਹਰਾਂ ਵਿੱਚ ਵਰਤੇ ਗਏ ਚਿੰਨ੍ਹਾਂ ਵਿੱਚ ਵੀ ਸਮੇਂ ਦੇ ਬੀਤਣ ਨਾਲ ਵਾਧਾ ਹੁੰਦਾ ਰਿਹਾ ਹੈ।

ਮਿਸਾਲ ਵਜੋਂ 2800 ਤੋਂ 2600 ਬੀਸੀ ਦੇ ਕਾਲ ਦੀਆਂ ਮੋਹਰਾਂ ਉੱਪਰ ਸਿਰਫ ਇੱਕ ਜਾਂ ਦੋ ਚਿੰਨ੍ਹ ਹੀ ਮਿਲਦੇ ਹਨ। ਫਿਰ 2600 ਤੋਂ 2450 ਬੀਸੀ ਦੌਰਾਨ ਇਨ੍ਹਾਂ ਚਿੰਨਾਂ ਦੀ ਸੰਖਿਆ ਵਧ ਕੇ 1-3 ਹੋ ਗਈ। ਜਦਕਿ 2450 ਤੋਂ 1900 ਦੌਰਾਨ ਤਰਤੀਬ ਵਿੱਚ ਬੱਝੇ ਚਿੰਨ੍ਹ ਵਰਤੇ ਜਾਣ ਲੱਗੇ ਸਨ।

ਦੂਜੀਆਂ ਸੱਭਿਅਤਾਵਾਂ ਵਿੱਚ ਵਰਤੀਆਂ ਗਈਆਂ ਧਾਤਾਂ ਕਈ ਪਦਾਰਥਾਂ ਤੋਂ ਬਣੀਆਂ ਸਨ ਜਿਵੇਂ— ਪੱਥਰ, ਲੱਕੜ ਆਦਿ। ਜਦਕਿ ਸਿੰਧੂ ਘਾਟੀ ਵਿੱਚ ਇਹ ਟੈਰਾਕੋਟਾ ਅਤੇ ਤਾਂਬੇ ਵਗੈਰਾ ਦੀਆਂ ਬਣੀਆਂ ਹੋਈਆਂ ਹਨ।

ਇਸ ਦਾ ਮਤਲਬ ਹੈ ਕਿ ਇਹ ਕਿਸੇ ਵਿਅਕਤੀ ਵੱਲੋਂ ਨਹੀਂ ਸਗੋਂ ਕਿਸੇ ਤਾਕਤਵਰ (ਸੱਤਾਧਾਰੀ) ਵਰਗ ਵੱਲੋਂ ਵੰਡੀਆਂ ਜਾਂਦੀਆਂ ਸਨ। ਇਹ ਮੋਹਰਾਂ ਕਿਸੇ ਸੁਰੱਖਿਅਤ ਥਾਂ ਉੱਪਰ ਬਣਾਈਆਂ ਜਾਂਦੀਆਂ ਸਨ। ਜਿਵੇਂ ਟਕਸਾਲ।

ਸਿੰਧੂ ਘਾਟੀ
BBC
ਵਿਦਵਾਨ ਮੁਖੋਪਾਧਿਆਏ ਦੇ ਅਨੁਸਾਰ, ਇਨ੍ਹਾਂ ਚਿੰਨ੍ਹਾਂ ਦਾ ਉਪਯੋਗ ਸਿੰਧੂ ਘਾਟੀ ਵਿੱਚ ਸੰਖਿਆਵਾਂ ਨੂੰ ਦਰਸਾਉਣ ਲਈ ਕੀਤਾ ਜਾਂਦਾ ਸੀ।

ਮੁਖੋਪਾਧਿਆਏ ਇਹ ਵੀ ਸੰਕੇਤ ਕਰਦੇ ਹਨ ਕਿ ਇਨ੍ਹਾਂ ਮੋਹਰਾਂ ਨੂੰ ਜਾਰੀ ਕਰਨ ਵਾਲੇ ਸੰਗਠਨਾਂ ਦੇ ਨਾਮ ਸੂਚੀ ਵਿੱਚ ਨਹੀਂ ਹਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਸਿੰਧੂ ਘਾਟੀ ਸੱਭਿਅਤਾ ਬਹੁਤ ਵਿਸ਼ਾਲ ਖੇਤਰ ( ਇੱਕ ਲੱਖ ਵਰਗ ਕਿਲੋਮੀਟਰ) ਵਿੱਚ ਫੈਲੀ ਹੋਈ ਸੀ।

ਇਸ ਲਈ ਹੋ ਸਕਦਾ ਹੈ ਕਿ ਸੰਗਠਨ ਦਾ ਇੱਕ ਇਲਾਕੇ ਵਿੱਚ ਵਰਤਿਆ ਜਾਣ ਵਾਲਾ ਨਾਮ ਦੂਜੇ ਖੇਤਰ ਦੇ ਲੋਕਾਂ ਨੂੰ ਸਮਝ ਨਾ ਆਉਂਦਾ ਹੋਵੇ।

ਇਸ ਲਈ ਹਰੇਕ ਸੰਗਠਨ ਨੇ ਆਪਣੀਆਂ ਮੋਹਰਾਂ ਵਿੱਚ (ਆਪਣੀ ਛਾਪ ਵਜੋਂ) ਬਲਦ, ਬੱਕਰੀ, ਬਾਘ ਅਤੇ ਬਿੱਛੂ ਵਰਗੇ ਸੰਕੇਤਾਂ ਦੀ ਵਰਤੋਂ ਕੀਤੀ।

ਕਬੀਲਿਆਂ ਵਿੱਚ ਜਾਨਵਰਾਂ ਨੂੰ ਪ੍ਰਤੀਕ ਵਜੋਂ ਵਰਤਣ ਦਾ ਰੁਝਾਨ ਸੀ, ਜੋ ਕਿ ਇੱਥੇ ਵੀ ਨਜ਼ਰ ਆਉਂਦਾ ਹੈ। ਇਨ੍ਹਾਂ ਮੋਹਰਾਂ ਵਿੱਚੋਂ 60% ਮੋਹਰਾਂ ਉੱਪਰ ਇੱਕ ਸਿੰਗੇ ਦੈਂਤ ਦੀ ਆਕ੍ਰਿਤੀ ਦੇਖਣ ਨੂੰ ਮਿਲਦੀ ਹੈ। ਇਸ ਲਈ ਇਹ ਕਿਸੇ ਪ੍ਰਮੁੱਖ ਸੰਘ ਦੀ ਮੋਹਰ ਹੋ ਸਕਦੀ ਹੈ।

ਮੁਖੋਪਾਧਿਆਏ ਦੇ ਅਨੁਸਾਰ, ਸੰਪੂਰਨ ਸਿੰਧੂ ਘਾਟੀ ਨੂੰ ਕੰਟਰੋਲ ਕਰਨ ਵਾਲਾ ਕੋਈ ਕੇਂਦਰੀਕ੍ਰਿਤ ਰਾਜ ਨਹੀਂ ਹੋ ਸਕਦਾ।ਸਿੰਧੂ ਘਾਟੀ ਦੀ ਸੱਭਿਅਤਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸਥਾਨਾਂ ’ਤੇ ਅਬਾਦ ਹੁੰਦੀ ਰਹੀ ਹੈ। ਮੁਖੋਪਾਧਿਆਏ ਦਾ ਕਹਿਣਾ ਹੈ ਕਿ ਮੋਹਰਾਂ ਉਸ ਖੇਤਰ ਵਿੱਚ ਹੋਣ ਵਾਲੇ ਵਪਾਰ ਦੀ ਕਿਸਮ ਅਤੇ ਸ਼ਕਤੀਸ਼ਾਲੀ ਉਤਪਾਦਕ ਸੰਘ ਬਣਾਉਣ ਵਾਲਿਆਂ ਅਨੁਸਾਰ ਬਣਾਈਆਂ ਗਈਆਂ ਸਨ।

ਕੁਝ ਪੁਰਾਣੇ ਵਿਦਵਾਨਾਂ ਦਾ ਵਿਚਾਰ ਸੀ ਕਿ ਜਦੋਂ ਕੁਝ ਖਾਸ ਚਿੰਨ੍ਹ ਇੱਕ ਥਾਂ ’ਤੇ ਭਰਪੂਰ ਮਾਤਰਾ ਵਿੱਚ ਮਿਲਦੇ ਹਨ ਤਾਂ ਉਨ੍ਹਾਂ ਨੂੰ ਉਸ ਸਥਾਨ ਦੀ ਨੁਮਾਇੰਦਗੀ ਕਰਨ ਵਾਲਾ ਮੰਨਿਆ ਜਾ ਸਕਦਾ ਹੈ।

ਮੁਖੋਪਾਧਿਆਏ ਕਹਿੰਦੇ ਹਨ ਕਿ ਮੁਤਾਬਕ ਇਹ ਸੰਭਵ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਸਿੰਧੂ ਘਾਟੀ ਦੇ ਕਈ ਸਥਾਨਾਂ ਦੀ ਅਜੇ ਤੱਕ ਖੁਦਾਈ ਨਹੀਂ ਹੋਈ ਹੈ, ਇਸ ਲਈ ਕੁਝ ਥਾਵਾਂ ’ਤੇ ਮਿਲੀਆਂ ਮੋਹਰਾਂ ਤੋਂ ਉਸ ਸਥਾਨ ਦੇ ਨਾਮ ਦਾ ਸੰਕੇਤ ਨਹੀਂ ਮਿਲ ਸਕਦਾ।

ਇਸ ਤੋਂ ਇਲਾਵਾ, ਇਹ ਚਿੰਨ੍ਹ ਇਹ ਨਹੀਂ ਦਰਸਾਉਂਦੇ ਕਿ ਉਤਪਾਦ ਕਿੰਨੀ ਮਾਤਰਾ ਵਿੱਚ ਵੇਚਿਆ ਜਾਂ ਖਰੀਦਿਆ ਗਿਆ ਹੈ।

ਮੁਖੋਪਾਧਿਆਏ ਦਾ ਤਰਕ ਹੈ ਕਿ ਚਿੰਨ੍ਹਾਂ ਦੀ ਉਸ ਸਮੇਂ ਦੇ ਵਰਗ ਮੁਤਾਬਕ ਨਿਸ਼ਾਨਦੇਹੀ ਨਹੀਂ ਕੀਤੀ ਜਾ ਸਕਦੀ। ਇਸ ਤੋਂ ਇਲਾਵਾ, ਕੁਝ ਚਿੰਨ੍ਹ ਕਿਸੇ ਵਸਤੂ ''ਤੇ ਲਗਾਏ ਗਏ ਟੈਕਸਾਂ ਦਾ ਵੀ ਹਵਾਲਾ ਦੇ ਸਕਦੇ ਹਨ।

ਇਸੇ ਤਰ੍ਹਾਂ, ਮੁਖੋਪਾਧਿਆਏ ਕਹਿੰਦੇ ਹਨ, ਮਿੱਟੀ ਦੀਆਂ ਸਲੇਟਾਂ ’ਤੇ ਉੱਕਰੇ ਅੱਖਰ ਸਬੰਧਿਤ ਵਿਅਕਤੀ (ਜਾਰੀ ਕਰਨ ਵਾਲਾ) ਦੇ ਅਧਿਕਾਰਤ ਅਹੁਦੇ, ਵਿਸ਼ੇਸ਼ ਅਧਿਕਾਰਾਂ, ਦੇਣਦਾਰੀਆਂ, ਸ਼ਕਤੀਆਂ ਅਤੇ ਲਾਇਸੈਂਸਾਂ ਦਾ ਸੰਕੇਤ ਦੇ ਸਕਦੇ ਹਨ।

ਸਿੰਧੂ ਸ਼ਹਿਰਾਂ ਦੀ ਫਸੀਲ ਦੇ ਮਾਅਨੇ?

ਜਿੱਥੋਂ ਤੱਕ ਸਿੰਧੂ ਘਾਟੀ ਦਾ ਸਬੰਧ ਹੈ, ਉੱਥੇ ਕਿਸ ਤਰ੍ਹਾਂ ਦਾ ਰਾਜ ਮੌਜੂਦ ਸੀ, ਇਹ ਅਜੇ ਵੀ ਬਹਿਸ ਦਾ ਵਿਸ਼ਾ ਹੈ।

ਹੋ ਸਕਦਾ ਹੈ ਕਿ ਇੱਕ ਜਾਂ ਇੱਕ ਤੋਂ ਵੱਧ ਰਾਜ ਰਹੇ ਹੋਣਗੇ। ਜਾਂ ਸ਼ਾਇਦ ਹਰੇਕ ਸ਼ਹਿਰ ਇੱਕ ਦੇਸ ਵਾਂਗ ਕੰਮ ਕਰਦਾ ਹੋਵੇ। ਜਾਂ ਇਹ ਵੀ ਹੋ ਸਕਦਾ ਹੈ ਕਿ ਰਾਜ ਤੋਂ ਬਿਨਾਂ ਸ਼ਹਿਰ ਸਨ। ਜਾਂ ਸ਼ਾਇਦ ਇਹ ਸਭ ਕੁਝ ਹੀ ਸੀ।

ਹੁਣ ਕਿਉਂਕਿ ਇਹ ਸ਼ਹਿਰ ਕੰਧਾਂ ਨਾਲ ਘਿਰੇ ਹੋਏ ਸਨ, ਜਿੱਥੇ ਸ਼ਹਿਰੀ ਯੋਜਨਾਬੰਦੀ, ਸਾਫ਼ ਪਾਣੀ ਅਤੇ ਜਨਤਕ ਗੁਸਲਖਾਨੇ ਸਨ। ਹੋ ਸਕਦਾ ਹੈ ਇਹ ਜਨਤਾ ’ਤੇ ਟੈਕਸ ਲਗਾ ਕੇ ਬਣਾਏ ਗਏ ਹੋਣ।

ਇਹ ਚੂੰਗੀ ਜਾਂ ਟੈਕਸ ਸ਼ਹਿਰ ਦੇ ਅੰਦਰ ਵਸਤੂਆਂ ਦੇ ਨਿਰਮਾਣ, ਵਿਕਰੀ ਅਤੇ ਢੋਆ ਢੁਆਈ ਦੇ ਸਮੇਂ ਲਾਇਆ ਗਿਆ ਹੋਵੇਗਾ।

ਮੁਖੋਪਾਧਿਆਏ ਕਹਿੰਦੇ ਹਨ ਕਿਉਂਕਿ ਇਹ ਟੈਕਸ ਲਗਾਉਣ ਦੇ ਤਰੀਕੇ ਗੁੰਝਲਦਾਰ ਸਨ, ਇਸ ਲਈ ਇਨ੍ਹਾਂ ਨੂੰ ਲਿਖਣ ਦੀ ਲੋੜ ਪਈ ਹੋਵੇਗੀ। ਇਸੇ ਲਈ ਇਹ ਚਿੰਨ੍ਹ ਬਣਾਏ ਗਏ ਹੋਣਗੇ।

ਸਿੰਧੂ ਘਾਟੀ ਵਿੱਚ ਹੜੱਪਾ, ਮੋਹਨਜੋਦਾੜੋ , ਧੌਲਾਵੀਰਾ, ਕੁੰਦਸੀ, ਸੰਹੁਦੜੋ ਅਤੇ ਲੋਥਲ ਵਰਗੇ ਸ਼ਹਿਰ ਚਾਰੇ ਪਾਸੇ ਤੋਂ ਦੀਵਾਰਾਂ ਨਾਲ ਘਿਰੇ ਹੋਏ ਸਨ, ਪਰ ਇਹ ਦੁਸ਼ਮਣਾਂ ਤੋਂ ਬਚਾਉਣ ਲਈ ਨਹੀਂ ਸਨ।

ਸਗੋਂ ਇਨ੍ਹਾਂ ਦਾ ਨਿਰਮਾਣ ਟੈਕਸ ਲਈ ਹੀ ਕੀਤਾ ਗਿਆ ਹੋਵੇਗਾ। ਕਿਲ੍ਹੇ ਦੀਆਂ ਕਈ ਦੀਵਾਰਾਂ ਵਿੱਚ ਪ੍ਰਵੇਸ਼ ਦੁਆਰ ਦੇ ਨੇੜੇ ਕਮਰੇ ਸਨ ਜਿੱਥੇ ਲੋਕ ਬੈਠ ਕੇ ਦੇਖ ਸਕਦੇ ਸਨ, ਨਜ਼ਰ ਰੱਖ ਸਕਦੇ ਸਨ।

ਇਸ ਤੋਂ ਇਲਾਵਾ ਇਨ੍ਹਾਂ ਦੇ ਦਰਵਾਜ਼ੇ ਇੱਕ ਰੇਹੜੇ/ਗੱਡੇ ਦੇ ਲੰਘਣ ਜਿੰਨੇ ਆਕਾਰ ਦੇ ਹੀ ਸਨ। ਇਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਦੀਵਾਰਾਂ ਟੈਕਸ ਦੇ ਉਦੇਸ਼ ਲਈ ਹੀ ਬਣੀਆਂ ਗਈਆਂ ਹੋਣਗੀਆਂ।

ਖੁਦਾਈ ਦੌਰਾਨ ਅਜਿਹੇ ਦਰਵਾਜ਼ਿਆਂ ਦੇ ਨੇੜੇ ਕਈ ਮੋਹਰਾਂ ਦਾ ਮਿਲਣਾ ਵੀ ਇਸ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ।

ਸਿੰਧੂ ਘਾਟੀ
BBC
ਸਿੰਧੂ ਘਾਟੀ ਵਿੱਚ ਮਿਲੀਆਂ ਮਿੱਟੀ ਦੀਆਂ ਤਸ਼ਤਰੀਆਂ ਜਾਂ ਸਲੇਟਾਂਦੇ ਇੱਕ ਪਾਸੇ ਨੰਬਰ ਚਿੰਨ੍ਹ ਅਤੇ ਦੂਜੇ ਪਾਸੇ ਮੋਹਰਾਂ ਨੂੰ ਦਰਸਾਉਂਦਾ ਨਕਸ਼ਾ।

ਸਿੰਧੂ ਘਾਟੀ ਦੀਆਂ ਮੋਹਰਾਂ ’ਤੇ ਧਾਰਮਿਕ ਚਿੰਨ੍ਹ?

ਮਿਸਰ ਵਿੱਚ ਲਾਸ਼ਾਂ ਦੇ ਨੇੜੇ ਮਿਲੀਆਂ ਚੀਜ਼ਾਂ ਉੱਤੇ ਮੋਹਰਾਂ ਮਿਲੀਆਂ ਹਨ। ਪਰ ਸਿੰਧੂ ਘਾਟੀ ਦੀ ਸੱਭਿਅਤਾ ਵਿੱਚ ਮੁਰਦਿਆਂ ਦੇ ਨੇੜੇ ਰੱਖੀਆਂ ਗਈਆਂ ਵਸਤੂਆਂ ’ਤੇ ਅਜਿਹੀਆਂ ਮੋਹਰਾਂ ਨਹੀਂ ਮਿਲੀਆਂ ਸਨ।

ਤਾਂਤਰਿਕ ਅਤੇ ਧਾਰਮਿਕ ਚਿੱਤਰਾਂ ਨੂੰ ਦਰਸਾਉਣ ਵਾਲੀਆਂ ਬਹੁਤ ਘੱਟ ਮੋਹਰਾਂ ਮਿਲੀਆਂ ਹਨ। ਮੋਹਰਾਂ ਜ਼ਿਆਦਾਤਰ ਵਪਾਰਕ ਉਦੇਸ਼ਾਂ ਲਈ ਵਰਤੀਆਂ ਜਾਂਦੀਆਂ ਸੀ।

‘‘ਵਪਾਰਕ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਚਿੰਨ੍ਹ ਕਈ ਵਾਰ ਧਾਰਮਿਕ ਚਿੰਨ੍ਹਾਂ ਤੋਂ ਆਏ ਹੋ ਸਕਦੇ ਹਨ। ਉਦਾਹਰਨ ਵਜੋਂ, ਭਾਰਤ ਦੇ ਪ੍ਰਾਚੀਨ ਸਿੱਕਿਆਂ ’ਤੇ ਗਜ ਲਕਸ਼ਮੀ ਦੀ ਮੂਰਤ ਉੱਕਰੀ ਹੋਈ ਹੈ। ਇਹ ਪ੍ਰਕਾਸ਼ਕ ਅਤੇ ਵਰਤਣ ਵਾਲਿਆਂ ਦੀਆਂ ਧਾਰਮਿਕ ਮਾਨਤਾਵਾਂ ਨੂੰ ਦਰਸਾਉਂਦਾ ਹੈ।’’

ਮੁਖੋਪਾਧਿਆਏ ਨੇ ਬੀਬੀਸੀ ਨੂੰ ਦੱਸਿਆ, ‘‘ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਿੱਕਿਆਂ ਦੀ ਵਰਤੋਂ ਸਿਰਫ਼ ਧਾਰਮਿਕ ਕੰਮਾਂ ਲਈ ਕੀਤੀ ਜਾਂਦੀ ਸੀ। ਇਸੇ ਤਰ੍ਹਾਂ, ਸਿੰਧੂ ਘਾਟੀ ਵਿੱਚ ਵਰਤੀਆਂ ਜਾਣ ਵਾਲੀਆਂ ਟੈਕਸ ਅਤੇ ਲਾਇਸੈਂਸ ਟਿਕਟਾਂ ਦਾ ਉਪਯੋਗ ਧਾਰਮਿਕ ਚਿੰਨ੍ਹ ਵਜੋਂ ਵੀ ਕੀਤਾ ਗਿਆ ਹੋ ਸਕਦਾ ਹੈ। ਪਰ ਉਨ੍ਹਾਂ ਦਾ ਮੁੱਖ ਉਪਯੋਗ ਵਪਾਰਕ ਹੀ ਸੀ।’’

ਸਿੰਧੂ ਘਾਟੀ ਦੀ ਸਭਿਅਤਾ ਦੇ ਪਤਨ ਦੇ ਨਾਲ ਹੀ ਇਹ ਟੈਕਸ ਪ੍ਰਣਾਲੀ ਵੀ ਖਤਮ ਹੋ ਗਈ। ਮੁਖੋਪਾਧਿਆਏ ਦਾ ਕਹਿਣਾ ਹੈ ਕਿ ਇਹ ਮੈਸੋਪੋਟਾਮੀਆ ਵਿੱਚ ‘ਪਾਲਾ’ ਟੈਕਸ ਪ੍ਰਣਾਲੀ ਦੇ ਖਤਮ ਹੋਣ ਵਰਗਾ ਹੈ।

ਉਹ ਕਹਿੰਦੇ ਹਨ ਕਿ ਜੇਕਰ ਇਹ ਚਿੰਨ੍ਹ ਧਾਰਮਿਕ ਹੁੰਦੇ, ਤਾਂ ਸੱਭਿਅਤਾ ਦੇ ਪਤਨ ਤੋਂ ਬਾਅਦ ਵੀ ਉਹ ਲੰਬੇ ਸਮੇਂ ਤੱਕ ਬਚੇ ਰਹਿੰਦੇ।

ਇਸੇ ਤਰ੍ਹਾਂ, ਜੇਕਰ ਸਥਾਨਾਂ ਜਾਂ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕਰਨਾ ਹੁੰਦਾ ਤਾਂ ਉਹ ਸਿੰਧੂ ਘਾਟੀ ਦੀ ਸੱਭਿਅਤਾ ਦੇ ਪਤਨ ਤੋਂ ਬਾਅਦ ਵੀ ਉਨ੍ਹਾਂ ਥਾਵਾਂ ਦੇ ਨਾਵਾਂ ਦਾ ਜ਼ਿਕਰ ਕਰਨਾ ਜਾਰੀ ਰੱਖਦੇ।

ਸਿੰਧੂ ਘਾਟੀ
BBC
ਖੋਜੀਆਂ ਦਾ ਕਹਿਣਾ ਹੈ ਕਿ ਮੋਹਨਜੋਦਾੜੋ ਵਿੱਚ ਪੂਜਾ ਸਥਾਨ ਤੋਂ ਮਿਲੇ ਚਿੰਨ੍ਹ ਟੈਕਸ ਨੂੰ ਦਰਸਾਉਂਦੇ ਹਨ।

ਕੀ ਤੁਸੀਂ ਸਿੰਧੂ ਘਾਟੀ ਦੇ ਸਾਰੇ ਚਿੰਨ੍ਹਾਂ ਨੂੰ ਪੜ੍ਹ ਸਕਦੇ ਹੋ?

ਮੁਖੋਪਾਧਿਆਏ ਕਹਿੰਦੇ ਹਨ ਕਿ ਉਪਲੱਬਧ ਜਾਣਕਾਰੀ ਨਾਲ, ਸਾਰੇ ਸਿੰਧ ਚਿੰਨ੍ਹਾਂ ਨੂੰ ਪੜ੍ਹਨਾ ਅਤੇ ਇਹ ਸਮਝਣਾ ਮੁਸ਼ਕਿਲ ਹੈ ਕਿ ਉਨ੍ਹਾਂ ਵਿੱਚੋਂ ਹਰੇਕ ਚਿੰਨ੍ਹ ਆਪਣੇ-ਆਪ ਵਿੱਚ ਕੀ ਦਰਸਾਉਂਦਾ ਹੈ।

ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ: ‘‘ਜੇ ਤੁਸੀਂ ਇਸ ਸਮੇਂ ਉਪਲੱਬਧ ਡੇਟਾ ਨੂੰ ਦੇਖੋਗੇ ਤਾਂ ਇਹ ਪੂਰੀ ਤਰ੍ਹਾਂ ਨਾਲ ਸਮਝ ਨਹੀਂ ਆਉਂਦਾ ਹੈ।

ਪਰ, ਜਿਵੇਂ ਕਿ ਮੈਂ ਆਪਣੇ ਪਿਛਲੇ ਅਧਿਐਨਾਂ ਵਿੱਚ ਕਿਹਾ ਸੀ, ਇਨ੍ਹਾਂ ਕੋਡਾਂ ਨੂੰ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਵਰਗਾ ਦਾ ਆਮ ਤੌਰ ''ਤੇ ਇੱਕ ਅਰਥ ਹੁੰਦਾ ਹੈ।

ਇੱਕ ਵਾਰ ਜਦੋਂ ਤੁਸੀਂ ਇੱਕ ਵਰਗ ਦੇ ਕੁਝ ਚਿੰਨ੍ਹਾਂ ਨੂੰ ਸਮਝ ਲੈਂਦੇ ਹੋ, ਤਾਂ ਉਸੇ ਵਰਗ ਵਿੱਚ ਸ਼ਾਮਲ ਦੂਜੇ ਚਿੰਨ੍ਹਾਂ ਨੂੰ ਸਮਝਣ ਦੀ ਤੁਹਾਡੀ ਸੰਭਾਵਨਾ ਵੱਧ ਜਾਂਦੀ ਹੈ।’’

ਹਾਲ ਹੀ ਵਿੱਚ ਤਾਮਿਲਨਾਡੂ ਦੇ ਪੁਰਾਤੱਤਵ ਵਿਭਾਗ ਨੇ ਇਰਾਵਾਥਮ ਮਹਾਦੇਵਨ ਇੱਕ ਯਾਦਗਾਰੀ ਵਰਕਸ਼ਾਪ ’ਤੇ ਸੈਮੀਨਾਰ ਕਰਵਾਇਆ।

ਇਸ ਵਿੱਚ ਮੁਖੋਪਾਧਿਆਏ ਨੇ ਸੋਨੇ, ਕੀਮਤੀ ਧਾਤਾਂ ਅਤੇ ਸੋਨੇ ਦੇ ਗਹਿਣਿਆਂ ਬਾਰੇ ਚਿੰਨ੍ਹ ਕੀ ਦਰਸਾਉਂਦੇ ਹਨ, ਇਸ ਬਾਰੇ ਇੱਕ ਖੋਜ ਪੱਤਰ ਪੇਸ਼ ਕੀਤਾ।

ਇੱਕ ਹੋਰ ਦਿਲਚਸਪ ਸਵਾਲ ਇਹ ਹੈ ਕਿ ਸਿੰਧੂ ਘਾਟੀ ਦੇ ਸਿਰਫ਼ ਚਿੰਨ੍ਹ ਹੀ ਕਿਉਂ ਮਿਲਦੇ ਹਨ ਅਤੇ ਉਹ ਅੱਖਰ ਕਿਉਂ ਨਹੀਂ ਬਣਦੇ।

‘‘ਪ੍ਰਾਚੀਨ ਕਾਲ ਵਿੱਚ ਚਮੜੇ ਅਤੇ ਪੱਤਿਆਂ ’ਤੇ ਲਿਖੀਆਂ ਲਿਖਤਾਂ ਨਹੀਂ ਰਹਿੰਦੀਆਂ ਸਨ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਜਿਹੇ ਅੱਖਰ ਹੁੰਦੇ ਹੀ ਨਹੀਂ ਸਨ। ਪ੍ਰਾਚੀਨ ਯੂਨਾਨ ਵਿੱਚ ਲੀਨੀਅਰ ‘ਬੀ’ ਅੱਖਰ ਅੱਗ ਲੱਗਣ ਕਾਰਨ ਖਤਮ ਹੋ ਗਿਆ ਸੀ।’’

ਮਿੱਟੀ ਦੀਆਂ ਸਲੇਟਾਂ ਜਿਨ੍ਹਾਂ ’ਤੇ ਲਿਖਿਆ ਹੋਇਆ ਸੀ, ਅਚਾਨਕ ਅੱਗ ਦੀ ਚਪੇਟ ਵਿੱਚ ਆ ਗਈਆਂ ਤੇ ਪੱਕ ਗਈਆਂ।

ਪਹਾਡਾ ਕਹਿੰਦੇ ਹਨ, ‘‘ਜਦੋਂ ਮੈਂ ਉਨ੍ਹਾਂ ਨੂੰ ਪੜ੍ਹਿਆ ਤਾਂ ਮੈਨੂੰ ਖੰਡਰ ਹੋ ਚੁੱਕੀਆਂ ਵਸਤੂਆਂ ''ਤੇ ਲਿਖੀਆਂ ਹੋਰ ਗੱਲਾਂ ਬਾਰੇ ਪਤਾ ਲੱਗਾ। ਇਸੇ ਤਰ੍ਹਾਂ ਧੁਨੀਆਂ/ਆਵਾਜ਼ਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਲਿਪੀਆਂ ਵੀ ਸਿੰਧੂ ਘਾਟੀ ਵਿੱਚ ਮੌਜੂਦ ਰਹੀਆਂ ਹੋਣਗੀਆਂ।’’

‘‘ਉਹ ਸਿੰਧੂ ਘਾਟੀ ਦੀਆਂ ਮੋਹਰਾਂ ਤੋਂ ਪ੍ਰਭਾਵਿਤ ਹੋ ਸਕਦੀਆਂ ਹਨ। ਪਰ ਹੁਣ ਸਾਡੇ ਕੋਲ ਉਹ ਸਾਊਂਡ ਕੋਡ ਨਹੀਂ ਹਨ। ਉਹ ਵਪਾਰਕ ਉਦੇਸ਼ ਲਈ ਬਣਾਏ ਚਿੰਨ੍ਹ ਹਨ।’’

‘‘ਬ੍ਰਾਹਮੀ ਅਤੇ ਖਰੋਸ਼ਠੀ ਵਰਗੀਆਂ ਲਿਪੀਆਂ ਅਤੇ ਸਿੰਧੂ ਘਾਟੀ ਦੇ ਚਿੰਨ੍ਹਾਂ ਵਿਚਕਾਰ ਕੋਈ ਸਿੱਧਾ ਸਬੰਧ ਨਹੀਂ ਹੈ।’’

ਸਿੰਧੂ ਘਾਟੀ
BBC
ਮਿੱਟੀ ਦੀਆਂ ਤਖਤੀਆਂ, ਭਾਂਡਿਆਂ ਅਤੇ ਮੋਹਰਾਂ ’ਤੇ ਇੱਕੋ ਜਿਹੇ ਚਿੰਨ੍ਹ

ਸਿੰਧੂ ਘਾਟੀ ਦੇ ਚਿੰਨ੍ਹਾਂ ਦੇ ਅਧਿਐਨ ਦੀਆਂ ਪਿਛਲੀਆਂ ਕੋਸ਼ਿਸ਼ਾਂ

ਪ੍ਰੋ. ਆਸਕੋ ਪਾਰਪੋਲਾ ਨੇ ਪਹਿਲਾਂ ਵੀ ਸਿੰਧੂ ਘਾਟੀ ਦੇ ਚਿੰਨ੍ਹਾਂ ਦੀ ਪਹੇਲੀ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। 1994 ਵਿੱਚ ਉਨ੍ਹਾਂ ਨੇ ਆਪਣੀਆਂ ਖੋਜਾਂ ਦੇ ਸਿੱਟਿਆਂ ਨੂੰ ‘‘ਡਿਸਾਇਫਰਿੰਗ ਦਿ ਇੰਡਸ ਸਕ੍ਰਿਪਟ’’ ਵਜੋਂ ਪ੍ਰਕਾਸ਼ਿਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਸਿੰਧੂ ਚਿੰਨ੍ਹ, ਚਿੱਤਰ ਲਿਪੀ ਹੋ ਸਕਦੇ ਹਨ ਅਤੇ ਹਰੇਕ ਚਿੰਨ੍ਹ ਦਾ ਇੱਕ ਅਰਥ ਹੋ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ, ਉਨ੍ਹਾਂ ਕੋਲ ਧੁਨੀ ਵੀ ਸੀ।

ਇਸ ਲਈ, ਉਨ੍ਹਾਂ ਦਾ ਮੰਨਣਾ ਸੀ ਕਿ ਇਹ ਚਿੰਨ੍ਹ ਵੱਖਰੇ ਤੌਰ ''ਤੇ ਇੱਕ ਅਰਥ ਪ੍ਰਗਟਾਉਂਦੇ ਸਨ ਅਤੇ ਜਦੋਂ ਇਹ ਮਿਲ ਕੇ ਇੱਕ ਧੁਨੀ ਕੱਢਦੇ ਸਨ, ਤਾਂ ਉਹ ਇੱਕ ਅਰਥ ਪਰਗਟ ਕਰਦੇ ਸਨ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੰਧੂ ਘਾਟੀ ਦੇ ਲੋਕਾਂ ਦੁਆਰਾ ਵਰਤੀ ਜਾਂਦੀ ਭਾਸ਼ਾ ਦ੍ਰਾਵਿੜ ਭਾਸ਼ਾ ਪਰਿਵਾਰ ਨਾਲ ਸਬੰਧਤ ਸੀ।

ਉਸ ਤੋਂ ਪਹਿਲਾਂ ਇਰਾਵਾਥਮ ਮਹਾਦੇਵਨ 30 ਸਾਲਾਂ ਤੋਂ ਵੱਧ ਸਮੇਂ ਤੱਕ ਸਿੰਧੂ ਘਾਟੀ ਦੇ ਚਿੰਨ੍ਹਾਂ ਦੇ ਅਧਿਐਨ ਵਿੱਚ ਲੱਗੇ ਰਹੇ ਸਨ।

ਇਸ ਸਬੰਧ ਵਿੱਚ ਉਨ੍ਹਾਂ ਨੇ ‘ਦਿ ਇੰਡਸ ਸਕ੍ਰਿਪਟ: ਟੈਕਸਟਸ, ਕਨਕੋਰਡੈਂਸ ਐਂਡ ਟੇਬਲਜ਼ ਐਂਡ ਦ੍ਰਾਵਿੜੀਅਨ ਪਰੂਫ ਆਫ ਦਿ ਇੰਡਸ ਸਕ੍ਰਿਪਟ ਵਾਇਆ ਦਿ ਰਿਗ ਵੇਦਾ: ਏ ਕੇਸ ਸਟੱਡੀ’ ਨਾਂ ਦੀ ਕਿਤਾਬ ਲਿਖੀ ਹੈ।

ਇਰਾਵਾਥਮ ਮਹਾਦੇਵਨ ਨੇ ਦ੍ਰਾਵਿੜ ਭਾਸ਼ਾ ਦੇ ਫਰੇਮਵਰਕ ਦੇ ਅੰਦਰ ਸਿੰਧੂ ਘਾਟੀ ਦੇ ਚਿੰਨ੍ਹਾਂ ਨੂੰ ਸਮਝਣ ਦੇ ਸੰਕਲਪ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ ਤੋੜਨ'' ਦੀ ਗੱਲ ਆਖੀ

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • hi tech checkpoints set up in jalandhar district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਏ ਹਾਈਟੈੱਕ ਨਾਕੇ, ਵੱਡੀ ਗਿਣਤੀ 'ਚ ਪੁਲਸ ਤਾਇਨਾਤ
  • good news direct flight to mumbai from adampur airport started
    ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ
  • father son cheated nri woman by making fake receipt
    Punjab: ਪਿਓ-ਪੁੱਤ ਦਾ ਹੈਰਾਨੀਜਨਕ ਕਾਰਾ! ਦੋ ਕਰੋੜ ਦੀ ਇੰਝ ਜਾਅਲੀ ਰਸੀਦ ਬਣਾ NRI...
  • rain turns into disaster in jalandhar city
    ਜਲੰਧਰ ਸ਼ਹਿਰ ’ਚ ਆਫ਼ਤ ਬਣੀ ਬਰਸਾਤ, ਸੀਵਰੇਜ ਜਾਮ ਤੇ ਸੜਕਾਂ ਕੰਢੇ ਬਣੇ ਚੈਂਬਰ ਸਾਫ਼...
  • girl dies tragically in road accident
    ਜਲੰਧਰ ਵਿਖੇ ਸਕਾਰਪੀਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਕੁੜੀ ਦੀ ਦਰਦਨਾਕ ਮੌਤ
  • deadbody of unidentified person recovered from suchi village
    ਸੁੱਚੀ ਪਿੰਡ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ, ਫੈਲੀ ਸਨਸਨੀ
  • punjab weather update
    ਪੰਜਾਬ 'ਚ ਅੱਜ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ! ਮੀਂਹ-ਹਨੇਰੀ ਦੀ ਵੀ ਸੰਭਾਵਨਾ;...
  • bullets fired at rti activist in jalandhar
    ਮੁੜ ਗੋਲੀਆਂ ਨਾਲ ਦਹਿਲਿਆ ਜਲੰਧਰ, RTI activist 'ਤੇ ਹੋਈ ਫਾਇਰਿੰਗ
Trending
Ek Nazar
chinese president not attend brics summit

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ 'ਚ ਨਹੀਂ ਹੋਣਗੇ ਸ਼ਾਮਲ

relationships with huge age gap are increasing in india

ਕਿਉਂ ਭਾਬੀਆਂ ਦੇ ਪਿਆਰ 'ਚ ਪੈਦੇ ਨੇ ਮੁੰਡੇ! ਕੋਈ ਵਿਆਹੀ ਤੇ ਕੋਈ 20 ਸਾਲ...

good news direct flight to mumbai from adampur airport started

ਪੰਜਾਬੀਆਂ ਲਈ Good News, ਆਦਮਪੁਰ ਹਵਾਈ ਅੱਡੇ ਤੋਂ ਮੁੰਬਈ ਲਈ ਸਿੱਧੀ ਉਡਾਣ ਸ਼ੁਰੂ

minibus accident in afghanistan

ਅਫਗਾਨਿਸਤਾਨ 'ਚ ਮਿੰਨੀ ਬੱਸ ਹਾਦਸੇ 'ਚ ਚਾਰ ਯਾਤਰੀਆਂ ਦੀ ਮੌਤ

paramount pay huge amount to us president

ਪੈਰਾਮਾਉਂਟ ਮੁਕੱਦਮੇ ਦੇ ਨਿਪਟਾਰੇ ਬਦਲੇ ਅਮਰੀਕੀ ਰਾਸ਼ਟਰਪਤੀ ਨੂੰ ਦੇੇਵੇਗਾ ਕਰੋੜਾਂ...

indonesia marriage compromise relationship few hours divorce puncak

850 ਡਾਲਰ 'ਚ ਵਿਆਹ, Honeymoon ਤੇ ਤਲਾਕ...! ਜਾਣੋਂ ਕਿੱਥੇ ਚੱਲ ਰਿਹਾ ਹੈ ਇਹ...

former pm hasina sentenced

ਬੰਗਲਾਦੇਸ਼ ਦੀ ਸਾਬਕਾ PM ਸ਼ੇਖ ਹਸੀਨਾ ਨੂੰ ਸੁਣਾਈ ਗਈ ਸਜ਼ਾ

iranian president iaea

ਈਰਾਨੀ ਰਾਸ਼ਟਰਪਤੀ ਨੇ IAEA ਨਾਲ ਸਹਿਯੋਗ ਕੀਤਾ ਮੁਅੱਤਲ

navy gets new indigenous stealth frigate udaygiri

ਭਾਰਤੀ ਜਲ ਸੈਨਾ ਦੀ ਵਧੀ ਤਾਕਤ, ਮਿਲਿਆ ਨਵਾਂ ਸਵਦੇਸ਼ੀ ਸਟੀਲਥ ਫ੍ਰੀਗੇਟ ਉਦੈਗਿਰੀ

orders to strip citizenship of   naturalized citizens

ਅਮਰੀਕਾ 'ਚ 'ਨੈਚੁਰਲਾਈਜ਼ਡ ਨਾਗਰਿਕਾਂ' ਦੀ ਸਿਟੀਜਨਸ਼ਿਪ ਖੋਹਣ ਦੇ ਆਦੇਸ਼, ਢਾਈ...

chinese citizens accused of spying

ਅਮਰੀਕਾ 'ਚ ਦੋ ਚੀਨੀ ਨਾਗਰਿਕਾਂ 'ਤੇ ਜਾਸੂਸੀ ਕਰਨ ਦਾ ਦੋਸ਼

a serious cri sis may arise in punjab

ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ...

weather department issues warning for many areas in punjab

ਪੰਜਾਬ 'ਚ ਮੌਸਮ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਵੱਡੀ ਚੇਤਾਵਨੀ, ਪੜ੍ਹੋ ਖ਼ਬਰ

angry daughter hits mother after asking her to study

ਪੰਜਾਬ: ਮਾਂ ਵੱਲੋਂ ਪੜ੍ਹਨ ਲਈ ਕਹਿਣ ’ਤੇ ਗੁੱਸੇ ’ਚ ਆਈ ਧੀ ਨੇ...

indonesia evacuated citizens

ਇੰਡੋਨੇਸ਼ੀਆ ਨੇ ਈਰਾਨ ਤੋਂ 97 ਅਤੇ ਇਜ਼ਰਾਈਲ ਤੋਂ 26 ਨਾਗਰਿਕ ਕੱਢੇ

latest weather of punjab storm and heavy rain will come

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...

terrorist attacks in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ, ਪੰਜ ਲੋਕਾਂ ਦੀ ਮੌਤ

man held for   raping   domestic help in arunachal

ਦੋ ਸਾਲ ਘਰ 'ਚ ਰੱਖੀ ਨੌਕਰਾਨੀ ਨਾਲ ਮਾਲਕ ਧੱਕੇ ਨਾਲ ਕਰਦਾ ਰਿਹਾ 'ਗੰਦਾ ਕੰਮ',...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +