ਭਾਰਤੀ ਸਮਾਜ ’ਚ ਨੈਤਿਕ ਪਤਨ ਵਧਦਾ ਜਾ ਰਿਹਾ ਹੈ ਅਤੇ ਚੰਦ ਲੋਕ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਹਨ। ਦੇਸ਼ ’ਚ ਨਾਜਾਇਜ਼ ਸੰਬੰਧਾਂ ਅਤੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਬੜ੍ਹਾਵਾ ਮਿਲ ਰਿਹਾ ਹੈ। ਇਸ ਦਾ ਨਤੀਜਾ ਦੁਖਦ ਘਟਨਾਵਾਂ ਦੇ ਰੂਪ ’ਚ ਸਾਹਮਣੇ ਆ ਰਿਹਾ ਹੈ ਜਿਸ ਦੀਆਂ ਸਿਰਫ 15 ਦਿਨਾਂ ਦੀਆਂ ਮਿਸਾਲਾਂ ਹੇਠਾਂ ਦਰਜ ਹਨ :
* 21 ਅਕਤੂਬਰ ਨੂੰ ਬਿਜਨੌਰ (ਉੱਤਰ ਪ੍ਰਦੇਸ਼) ਦੇ ਪਿੰਡ ‘ਅਗਾਰੀ’ ’ਚ ਗੌਰਵ ਨਾਂ ਦੇ ਨੌਜਵਾਨ ਨੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਆਪਣੀ ਪਤਨੀ ਦਿਵਿਆਂਸ਼ੀ ਨੂੰ ਚਾਕੂ ਨਾਲ ਵਾਰ ਕਰ ਕੇ ਮਾਰ ਦਿੱਤਾ। ਦੋਵਾਂ ਨੇ 3 ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ।
* 1 ਨਵੰਬਰ ਨੂੰ ਭੁਵਨੇਸ਼ਵਰ (ਓਡਿਸ਼ਾ) ’ਚ ਪ੍ਰਦੁਮਨ ਕੁਮਾਰ ਨਾਂ ਦੇ ਇਕ ਫਾਰਮਾਸਿਸਟ ਨੇ ਆਪਣੀਆਂ 2 ਨਰਸ ਪ੍ਰੇਮਿਕਾਵਾਂ ਨਾਲ ਮਿਲ ਕੇ ਆਪਣੀ ਪਤਨੀ ਨੂੰ ਬੇਹੋਸ਼ੀ ਦੇ ਟੀਕੇ ਲਾ ਕੇ ਮਾਰ ਦਿੱਤਾ।
* 3 ਨਵੰਬਰ ਨੂੰ ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ’ਚ ਇਕ ਵਿਅਕਤੀ ਨੇ ਆਪਣੀ 25 ਸਾਲਾ ਲਿਵ-ਇਨ-ਪਾਰਟਨਰ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ।
* 3 ਨਵੰਬਰ ਨੂੰ ਹੀ ਨੂਹ (ਹਰਿਆਣਾ) ਦੇ ਅਲਾਵਲਪੁਰ ’ਚ ਮੁਸਕਾਨ ਨਾਂ ਦੀ ਇਕ ਲੜਕੀ ਨੇ, ਜਿਸ ਦਾ ਵਿਆਹ 7 ਮਹੀਨੇ ਪਹਿਲਾਂ ਹੀ ਹੋਇਆ ਸੀ, ਆਪਣੇ ਬੁਆਏਫ੍ਰੈਂਡ ਜਾਵੇਦ ਨਾਲ ਮਿਲ ਕੇ ਆਪਣੀ ਮਾਂ ਰੁਖਸਾਨਾ ਨੂੰ ਮਾਰ ਦਿੱਤਾ।
* 8 ਨਵੰਬਰ ਨੂੰ ਲੁਧਿਆਣਾ (ਪੰਜਾਬ) ’ਚ ਨਾਜਾਇਜ਼ ਸੰਬੰਧਾਂ ਕਾਰਨ 2 ਹੱਤਿਆਵਾਂ ਹੋਈਆਂ। ਪਹਿਲੀ ਘਟਨਾ ’ਚ ਕਿਰਨ ਨਾਂ ਦੀ ਅੌਰਤ ਨੇ ਆਪਣੇ ਪ੍ਰੇਮੀ ਲਵਕੁਸ਼ ਨਾਲ ਮਿਲ ਕੇ ਆਪਣੇ ਪਤੀ ਰਾਜ ਕੁਮਾਰ ਨੂੰ ਚੁੰਨੀ ਨਾਲ ਗਲ਼ ਘੁੱਟ ਕੇ ਮਾਰ ਦਿੱਤਾ ਅਤੇ ਦੂਜੀ ਘਟਨਾ ’ਚ ਪਿੰਡ ‘ਗਿੱਲ’ ’ਚ ਪੁਨੀਤਾ ਮਿਸ਼ਰਾ ਨਾਂ ਦੀ ਅੌਰਤ ਨੇ ਆਪਣੀਆਂ 2 ਭੈਣਾਂ, ਬੁਆਏਫ੍ਰੈਂਡ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਆਪਣੇ ਪਤੀ ਪਵਨ ਕੁਮਾਰ ਦੀ ਹੱਤਿਆ ਕਰ ਦਿੱਤੀ।
ਭਾਰਤੀ ਸਮਾਜ ਨਾਜਾਇਜ਼ ਸੰਬੰਧਾਂ ਅਤੇ ਲਿਵ-ਇਨ ਰਿਲੇਸ਼ਨ ਦੀ ਆਗਿਆ ਨਹੀਂ ਦਿੰਦਾ। ਇਸ ਲਈ ਇਸ ਤਰ੍ਹਾਂ ਦੇ ਆਚਰਨ ’ਚ ਲਿਪਤ ਪਾਏ ਜਾਣ ਵਾਲਿਆਂ ਨੂੰ ਸਖਤ ਸਜ਼ਾ ਰਾਹੀਂ ਇਸ ਤਰ੍ਹਾਂ ਦੇ ਗਲਤ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਇਹ ਬੁਰਾਈ ਹੋਰ ਫੈਲ ਕੇ ਪਰਿਵਾਰਾਂ ਦੀ ਤਬਾਹੀ ਦਾ ਕਾਰਨ ਬਣਦੀ ਰਹੇਗੀ।
-ਵਿਜੇ ਕੁਮਾਰ
ਪੰਜਾਬ-ਹਰਿਆਣਾ ਹਾਈ ਕੋਰਟ : 4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਲਾਜ਼ਮੀ ਕਰਨ ਦਾ ਹੁਕਮ
NEXT STORY