Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 14, 2026

    1:39:45 AM

  • shocking news in punjab

    ਪੰਜਾਬ: ਨਸ਼ੇ ਛੁਡਾਉਣ ਵਾਲਾ ਆਪ ਹੀ ਨਿਕਲਿਆ ਤਸਕਰ!...

  • captain meeting with pm modi

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਗੱਠਜੋੜ ਦੀਆਂ...

  • punjab rain for 2 days meteorological department forecast for 17 districts

    ਪੰਜਾਬ 'ਚ 2 ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ 17...

  • major statement by union minister arjun ram meghwal upon his arrival in ropar

    ਰੋਪੜ ਪਹੁੰਚੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮੰਦਰ-ਮਸਜਿਦ ਝਗੜੇ ਨੂੰ ਤੂਲ ਦੇਣੀ ਵਿਕਾਸਸ਼ੀਲ ਭਾਰਤ ਲਈ ਨੁਕਸਾਨਦੇਹ

BLOG News Punjabi(ਬਲਾਗ)

ਮੰਦਰ-ਮਸਜਿਦ ਝਗੜੇ ਨੂੰ ਤੂਲ ਦੇਣੀ ਵਿਕਾਸਸ਼ੀਲ ਭਾਰਤ ਲਈ ਨੁਕਸਾਨਦੇਹ

  • Edited By Disha,
  • Updated: 02 Dec, 2024 01:27 PM
Blog
temple mosque developing india court freedom
  • Share
    • Facebook
    • Tumblr
    • Linkedin
    • Twitter
  • Comment

ਸੰਭਲ ’ਚ ਹੋਈ ਸਾੜ-ਫੂਕ ਦੀ ਘਟਨਾ ਦੇ ਬਾਵਜੂਦ, ਸੁਪਰੀਮ ਕੋਰਟ ਨੇ ਹਾਈ ਕੋਰਟ ਵਲੋਂ ਉਚਿਤ ਹੁਕਮ ਪਾਸ ਕੀਤੇ ਜਾਣ ਤੱਕ ਹੇਠਲੀ ਅਦਾਲਤ ਵਲੋਂ ਦਿੱਤੇ ਗਏ ਸਰਵੇਖਣ ’ਤੇ ਰੋਕ ਲਗਾ ਦਿੱਤੀ ਹੈ। ਅਜਮੇਰ ’ਚ ਇਕ ਸਥਾਨਕ ਅਦਾਲਤ ਵਲੋਂ ਇਕ ਰਿੱਟ ’ਤੇ ਸੁਣਵਾਈ ਕਰਨ ਦੇ ਫੈਸਲੇ ਨਾਲ ਇਕ ਹੋਰ ਧਾਰਮਿਕ ਭਾਈਚਾਰੇ ਨੂੰ ਝਟਕਾ ਲੱਗਣ ਦਾ ਖਤਰਾ ਹੈ। ਸੂਫੀ ਸੰਤ ਮੋਈਨੁਦੀਨ ਚਿਸ਼ਤੀ ਦੀ ਦਰਗਾਹ ਦੇ ਹੇਠਾਂ ਇਕ ਸ਼ਿਵ ਮੰਦਰ ਹੋਣ ਦਾ ਦਾਅਵਾ ਕਰਦੇ ਹੋਏ ਰਿੱਟ ’ਚ ਸਰਵੇਖਣ ਅਤੇ ਅਜਮੇਰ ਦਰਗਾਹ ’ਤੇ ਹਿੰਦੂਆਂ ਨੂੰ ਪੂਜਾ ਕਰਨ ਦਾ ਅਧਿਕਾਰ ਦੇਣ ਦੀ ਮੰਗ ਕੀਤੀ ਗਈ ਹੈ। ਰਿੱਟਕਰਤਾ, ਹਿੰਦੂ ਸ਼ਿਵਸੈਨਾ ਦੇ ਵਿਸ਼ਨੂੰ ਗੁਪਤਾ, ਜਿਨ੍ਹਾਂ ਕੋਲ ਝੂਠੀਆਂ ਸ਼ਿਕਾਇਤਾਂ ਦਾ ਇਕ ਲੰਬਾ ਇਤਿਹਾਸ ਹੈ, ਨੇ ਦਰਗਾਹ ਨੂੰ ਸੰਕਟਮੋਚਨ ਮਹਾਦੇਵ ਮੰਦਰ ਐਲਾਨਣ ਦਾ ਤਰਕ ਦਿੱਤਾ ਹੈ। ਕਾਸ਼ ਗੁਪਤਾ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਜੀ ਦੀਆਂ ਗੱਲਾਂ ’ਤੇ ਧਿਆਨ ਦਿੱਤਾ ਹੁੰਦਾ, ਜਿਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਹਰ ਮੰਦਰ ’ਚ ‘ਸ਼ਿਵਲਿੰਗ’ ਲੱਭਣ ਅਤੇ ਹਰ ਦਿਨ ਇਕ ਨਵਾਂ ਵਿਵਾਦ ਸ਼ੁਰੂ ਕਰਨ ਦੀ ਲੋੜ ਨਹੀਂ ਹੈ। ਜੂਨ 2022 ’ਚ, ਉਨ੍ਹਾਂ ਨੇ ਕਿਹਾ ਸੀ ਕਿ ਹੁਣ ਗਿਆਨਵਾਪੀ ਮਸਜਿਦ (ਵਾਰਾਣਸੀ ’ਚ) ਦਾ ਮੁੱਦਾ ਚੱਲ ਰਿਹਾ ਹੈ। ਇਤਿਹਾਸ ਹੈ, ਜਿਸ ਨੂੰ ਅਸੀਂ ਬਦਲ ਨਹੀਂ ਸਕਦੇ। ਉਹ ਇਤਿਹਾਸ ਅਸੀਂ ਨਹੀਂ ਬਣਾਇਆ, ਨਾ ਹੀ ਅੱਜ ਦੇ ਹਿੰਦੂਆਂ ਜਾਂ ਮੁਸਲਮਾਨਾਂ ਨੇ। ਇਹ ਉਦੋਂ ਹੋਇਆ ਜਦੋਂ ਇਸਲਾਮ ਹਮਲਾਵਰਾਂ ਦੇ ਨਾਲ ਭਾਰਤ ’ਚ ਆਇਆ ਸੀ। ਹਮਲੇ ਦੌਰਾਨ, ਆਜ਼ਾਦੀ ਚਾਹੁਣ ਵਾਲੇ ਲੋਕਾਂ ਦੇ ਹੌਸਲੇ ਨੂੰ ਕਮਜ਼ੋਰ ਕਰਨ ਲਈ ਮੰਦਰਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ। ਅਜਿਹੇ ਹਜ਼ਾਰਾਂ ਮੰਦਰ ਹਨ।

ਪਿਛਲੇ ਕੁਝ ਸਮੇਂ ’ਚ ਅਜਮੇਰ ਦਰਗਾਹ ਕੁਝ ਕੱਟੜਪੰਥੀ ਸਮੂਹਾਂ ਲਈ ਵਿਵਾਦ ਦਾ ਵਿਸ਼ਾ ਰਹੀ ਹੈ। ਇਹ ਕੁਝ ਅਜਿਹੇ ਲੋਕਾਂ ਵਲੋਂ ਹਾਸੋਹੀਣੇ ਦਾਅਵਿਆਂ ਦਾ ਵਿਸ਼ਾ ਰਹੀ ਹੈ ਜੋ ਸਪੱਸ਼ਟ ਤੌਰ ’ਤੇ ਸੂਫੀ ਵਿਚਾਰਧਾਰਾ ਦੇ ਇਤਿਹਾਸ ਅਤੇ ਮਹੱਤਵ ਨੂੰ ਨਹੀਂ ਸਮਝਦੇ। ਤ੍ਰਾਸਦੀ ਇਹ ਹੈ ਕਿ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਪਵਿੱਤਰ ਦਰਗਾਹ ਨੂੰ ਹਿੰਦੂਆਂ ਵਲੋਂ ਓਨਾ ਹੀ ਸਨਮਾਨ ਦਿੱਤਾ ਜਾਂਦਾ ਹੈ ਜਿੰਨਾ ਮੁਸਲਮਾਨਾਂ ਵਲੋਂ। ਦਰਗਾਹ ਬਾਜ਼ਾਰ ’ਚ 75 ਫੀਸਦੀ ਤੋਂ ਵੱਧ ਦੁਕਾਨਾਂ ਅਤੇ ਹੋਟਲ ਹਿੰਦੂਆਂ ਦੀ ਮਾਲਕੀ ’ਚ ਹਨ। ਜਵਾਹਰ ਲਾਲ ਨਹਿਰੂ ਤੋਂ ਲੈ ਨਰਿੰਦਰ ਮੋਦੀ ਤੱਕ, ਸਾਰੇ ਪ੍ਰਧਾਨ ਮੰਤਰੀਆਂ ਨੇ ਉਰਸ ਦੇ ਮੌਕੇ ’ਤੇ ਪਵਿੱਤਰ ਚਾਦਰ ਭੇਜੀ ਹੈ। ਬਾਬਰੀ ਮਸਜਿਦ, ਗਿਆਨਵਾਪੀ ਅਤੇ ਸੰਭਲ ਦੇ ਵਿਵਾਦਾਂ ਦੇ ਬਾਅਦ ਅਜਮੇਰ 2 ਭਾਈਚਾਰਿਆਂ ਦੇ ਸ਼ਾਂਤੀਪੂਰਨ ਸਹਿਹੋਂਦ ਦੇ ਤਾਣੇ-ਬਾਣੇ ’ਤੇ ਸਭ ਤੋਂ ਨਵਾਂ ਤਣਾਅ ਹੈ। ਹਾਲਾਂਕਿ, ਜਿਥੇ ਹੋਰ ਵਿਵਾਦਿਤ ਸਥਾਨ ਮਸਜਿਦ ਸੀ, ਉਥੇ ਇਹ ਇਕ ਪ੍ਰਸਿੱਧ ਸੂਫੀ ਦਰਗਾਹ ਹੈ। ਮਸਜਿਦ ਅਤੇ ਦਰਗਾਹ ਦੇ ਦਰਮਿਆਨ ਮੁੱਖ ਫਰਕਾਂ ’ਚੋਂ ਇਕ ਇਹ ਹੈ ਕਿ ਮਸਜਿਦ ਮੁਸਲਮਾਨਾਂ ਲਈ ਇਬਾਦਤ ਦੀ ਥਾਂ ਹੁੰਦੀ ਹੈ ਜਿੱਥੇ ਆਸਤਿਕ ਸਜਦਾ ਕਰਦੇ ਹਨ, ਭਾਵ ਅੱਲ੍ਹਾ ਨੂੰ ਸਜਦਾ ਕਰਦੇ ਹਨ, ਜਦ ਕਿ ਦਰਗਾਹ ਉਹ ਥਾਂ ਹੁੰਦੀ ਹੈ ਜਿੱਥੇ ਪੂਜਨੀਕ ਸੂਫੀ ਸੰਤਾਂ ਲਈ ਦਰਗਾਹ ਬਣਾਈ ਜਾਂਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਸੂਫੀ ਦਰਗਾਹ ਨੂੰ ਖਤਰਾ ਪੁੱਜਾ ਹੈ। ਸੂਫੀ ਸੰਪਰਦਾਵਾਂ ਜਾਂ ਸਿਲਸਿਲੇ ਨੂੰ ਰੂੜੀਵਾਦੀ ਧਰਮ ਸ਼ਾਸਤਰ ਦੇ ਉਲਟ ਮੰਨਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਸਦੀਆਂ ਤੋਂ ਉਨ੍ਹਾਂ ਨੂੰ ਸਤਾਇਆ ਜਾਂਦਾ ਰਿਹਾ ਹੈ। ਸੂਫੀਵਾਦ ਇਸਲਾਮੀ ਵਿਚਾਰ ਦਾ ਤਪੱਸਵੀ, ਰਹੱਸਵਾਦੀ ਰੂਪ ਹੈ। ਆਪਣੇ ਵਧਦੇ ਪ੍ਰਭਾਵ ਖੇਤਰ ਨਾਲ ਖਤਰੇ ’ਚ ਪਏ ਸੂਫੀਆਂ ਅਤੇ ਉਨ੍ਹਾਂ ਦੀਆਂ ਦਰਗਾਹਾਂ ’ਤੇ ਧਾਰਮਿਕ ਇਸਲਾਮੀ ਵਿਚਾਰਾਂ ਦੇ ਸਾਰੇ ਸਕੂਲਾਂ ਨੇ ਹਮਲਾ ਕੀਤਾ ਹੈ। ਵਹਾਬੀ, ਦੇਵਬੰਦੀ, ਸਲਾਫੀ ਅਤੇ ਇਸਲਾਮੀ ਪੁਨਰਉੱਥਾਨਵਾਦੀ ਸੰਤਾਂ ਅਤੇ ਸੂਫੀ ਰਵਾਇਤਾਂ ਦੀ ਪੂਜਾ ਨੂੰ ਬਹੁਦੇਵਵਾਦੀ ਮੰਨਦੇ ਹਨ। ਅਫਗਾਨਿਸਤਾਨ ਅਤੇ ਈਰਾਨ ਤੋਂ ਲੈ ਕੇ ਤੁਰਕੀ ਅਤੇ ਅੱਜ ਦੇ ਪਾਕਿਸਤਾਨ ਤੱਕ, ਸੂਫੀ ਸੰਪਰਦਾਵਾਂ ਨੂੰ ਅਜੇ ਵੀ ਭੇਦਭਾਵ ਅਤੇ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ’ਚ ਵੀ ਦੇਵਬੰਦੀ ਸੰਪਰਦਾਏ ਨੇ ਅਕਸਰ ਦਰਗਾਹ ਵਾਲਿਆਂ ਦੀ ਨਿੰਦਾ ਕੀਤੀ ਹੈ, ਕਈ ਵਾਰ ਤਾਂ ਉਨ੍ਹਾਂ ਨੂੰ ਧਾਰਮਿਕ ਜਾਇਜ਼ਤਾ ਦੇਣ ਤੋਂ ਵੀ ਨਾਂਹ ਕਰ ਦਿੱਤੀ ਹੈ। ਇਹ ਮੰਨਣਾ ਸੌਖਾ ਹੈ ਕਿ ਭਾਰਤ ’ਚ ਆਖਰੀ ਸੂਫੀ ਸ਼ਹੀਦ ਸਰਮਦ ਕਾਸ਼ਾਨੀ ਨੂੰ ਕੱਟੜਪੰਥੀ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ। ਅਜਮੇਰ ਜਿੱਥੇ ਬਾਦਸ਼ਾਹ ਅਕਬਰ ਨੇ 17 ਤੋਂ ਵੱਧ ਵਾਰ ਯਾਤਰਾ ਕੀਤੀ ਸੀ, ਉਨ੍ਹਾਂ ਦੇ ਪੜਪੋਤਰੇ ਦਾਰਾ ਸ਼ਿਕੋਹ ਦਾ ਜਨਮ ਸਥਾਨ ਵੀ ਸੀ, ਜੋ ਸ਼ਾਹਜਹਾਂ ਦੇ ਉੱਤਰਾਧਿਕਾਰੀ ਸਨ। ਹਾਲਾਂਕਿ, ਦਾਰਾ ਸ਼ਿਕੋਹ ਨੂੰ 1659 ’ਚ ਫਾਂਸੀ ਦੇ ਦਿੱਤੀ ਗਈ ਸੀ।

ਆਪਣੇ ਭਰਾ ਔਰੰਗਜ਼ੇਬ ਦੇ ਹੁਕਮ ’ਤੇ, ਬੜੀ ਮੁਸ਼ਕਲ 2 ਸਾਲ ਬਾਅਦ, ਦਾਰਾ ਸ਼ਿਕੋਹ ਦੇ ਕਰੀਬੀ ਵਿਸ਼ਵਾਸਪਾਤਰ ਸਰਮਦ ਦਾ ਔਰੰਗਜ਼ੇਬ ਦੇ ਆਦਮੀਆਂ ਨੇ ਜਾਮਾ ਮਸਜਿਦ ਦੀਆਂ ਪੌੜੀਆਂ ’ਤੇ ਸਿਰ ਕਲਮ ਕਰ ਦਿੱਤਾ। ਸਰਮਦ ਨੂੰ ਈਸ਼ਨਿੰਦਾ ਦੇ ਦੋਸ਼ ’ਚ ਫਾਂਸੀ ਦਿੱਤੀ ਗਈ ਸੀ, ਪਰ ਉਨ੍ਹਾਂ ਨੂੰ ਅੱਜ ਵੀ ਸੰਤ ਮੰਨਿਆ ਜਾਂਦਾ ਹੈ ਅਤੇ ਜਾਮਾ ਮਸਜਿਦ ਕੋਲ ਉਨ੍ਹਾਂ ਦੀ ਮਜਾਰ ਸੂਫੀ ਤੀਰਥ ਯਾਤਰਾ ਦਾ ਪ੍ਰੇਰਣਾਦਾਇਕ ਸਥਾਨ ਬਣੀ ਹੋਈ ਹੈ। ਜਦ ਕਿ ਰਹੱਸਵਾਦੀ ਦਾਰਾ ਸ਼ਿਕੋਹ ਦੀ ਮਹਾਨ ਸਾਹਿਤਕ ਵਿਰਾਸਤ ਸਿਰ-ਏ-ਅਕਬਰ ਜਾਂ ‘ਮਹਾਨ ਰਹੱਸ’ ਸੀ, ਜੋ ਉਪਨਿਸ਼ਦਾਂ ਦਾ ਫਾਰਸੀ ਅਨੁਵਾਦ ਸੀ, ਇਹ ਉਨ੍ਹਾਂ ਦਾ ਮਜਮਾ-ਉਲ-ਬਹਿਰੀਨ ਜਾਂ ‘ਦੋ ਸਮੁੰਦਰਾਂ ਦਾ ਸੰਗਮ’ ਸੀ, ਜੋ ਏਕਤਾ ’ਤੇ ਪਹਿਲਾ ਗ੍ਰੰਥ ਸੀ, ਜਿਸ ਨੇ ਇਕ ਸਿਆਣੀ ਸਫਲਤਾ ’ਚ ਸੂਫੀਵਾਦ ਅਤੇ ਵੇਦਾਂਤ ਦੇ ਦਰਮਿਆਨ ਬਰਾਬਰੀ ਦੀ ਖੋਜ ਕੀਤੀ। ਮੋਹਨ ਭਾਗਵਤ ਦੀ ਸਲਾਹ ਨੂੰ ਗੰਭੀਰਤਾ ਨਾਲ ਸੁਣਨ ਤੋਂ ਇਲਾਵਾ ਵਿਸ਼ਨੂੰ ਗੁਪਤਾ ਵਰਗੇ ਲੋਕ ਦਾਰਾ ਸ਼ਿਕੋਹ ਦੀ ਇਸ ਅੰਤਰਦ੍ਰਿਸ਼ਟੀ ਤੋਂ ਵੀ ਸਿੱਖ ਸਕਦੇ ਹਨ ਕਿ ਇਸਲਾਮ ਅਤੇ ਹਿੰਦੂ ਧਰਮ ’ਚ ਕੋਈ ਮੁੱਢਲਾ ਫਰਕ ਨਹੀਂ ਹੈ।

ਉਨ੍ਹਾਂ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਹਰੇਕ ਧਰਮ ਦੇ ਵਿਦਵਾਨ ਆਪਣੇ-ਆਪਣੇ ਧਰਮਾਂ ਦੇ ਢਾਂਚਿਆਂ ’ਚ ਇੰਨੇ ਉਲਝੇ ਹੋਏ ਸਨ ਕਿ ਉਨ੍ਹਾਂ ਨੂੰ ਇਸ ਇਕ ਮਹੱਤਵਪੂਰਨ ਦਾਰਸ਼ਨਿਕ ਸੱਚ ਦਾ ਅਹਿਸਾਸ ਨਹੀਂ ਹੋਇਆ। ਸ਼ਾਇਦ ਸਭ ਤੋਂ ਮਹੱਤਵਪੂਰਨ ਇਹ ਕਿ ਦੋਵੇਂ ਧਰਮ ਮੂਲ ਤੌਰ ’ਤੇ ਇਕ ਹੀ ਹਨ। ਇਸ ਲਈ ਇਹ ਜ਼ਰੂਰੀ ਸੀ ਕਿ ਉਨ੍ਹਾਂ ਨੂੰ ਇਸ ਮਹਾਨ ਅੰਤਰਦ੍ਰਿਸ਼ਟੀ ਤੋਂ ਜਾਣੂ ਕਰਵਾਇਆ ਜਾਵੇ।ਸਮਾਵੇਸ਼ੀ ਵਿਕਾਸ ਦੇ ਰਾਹ ’ਤੇ ਵਧਦਿਆਂ ਭਾਰਤ ਫਿਰਕੂ ਚੁੱਕ-ਥਲ ਤੋਂ ਮੁਕਤ ਹੋ ਸਕਦਾ ਹੈ। ਧਾਰਮਿਕ ਝੜਪ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਦੇ ਵਿਚਾਰ ਦੇ ਉਲਟ ਹੈ। ਇਸ ਤੋਂ ਪਹਿਲਾਂ ਇਹ ਸਾਡੇ ਸੱਭਿਆਚਾਰ ਲੋਕਾਚਾਰ ਦੀ ਸਹਿਜ ਅਧਿਆਤਮਿਕਤਾ ਨੂੰ ਤਬਾਹ ਕਰ ਦੇਵੇ, ਸਾਨੂੰ ਅਸੱਭਿਅਕ ਈਰਖਾ ਨੂੰ ਰੋਕਣਾ ਹੋਵੇਗਾ। ਕੱਲ ਦੇ ਭਾਰਤ ਨੂੰ ਅਸਥਿਰ ਅਤੇ ਪੱਟੜੀ ਤੋਂ ਉਤਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। 

ਸ਼ਾਜ਼ੀਆ ਇਲਮੀ

  • Temple
  • Mosque
  • Developing India
  • Court
  • Freedom
  • ਮੰਦਰ
  • ਮਸਜਿਦ
  • ਵਿਕਾਸਸ਼ੀਲ ਭਾਰਤ
  • ਅਦਾਲਤ
  • ਆਜ਼ਾਦੀ

ਚੋਣ ਪ੍ਰਕਿਰਿਆ ’ਚ ਸੁਧਾਰ ਦੇ ਲਈ ਇਕ ਮਜ਼ਬੂਤ ਲੋਕ ਰਾਇ ਕਾਇਮ ਕੀਤੀ ਜਾਵੇ

NEXT STORY

Stories You May Like

  • the secret to china progress
    ਚੀਨ ਦੀ ਤਰੱਕੀ ਦਾ ਰਾਜ਼ : ਅਨੁਸ਼ਾਸਨ, ਆਧੁਨਿਕ ਤਕਨੀਕ ਅਤੇ ਵਪਾਰਕ ਦੂਰਅੰਦੇਸ਼ੀ
  • what should be the solution to pollution in delhincr
    ਦਿੱਲੀ-ਐੱਨ. ਸੀ. ਆਰ. ’ਚ ਪ੍ਰਦੂਸ਼ਣ ਦਾ ਹੱਲ ਕੀ ਹੋਵੇ
  • donald trump
    ਟਰੰਪ ਦੇ ਟੈਰਿਫ ਅਤੇ ਜੰਗ ਨੇ ਵੋਟਰਾਂ ਦੇ ਗੁੱਸੇ ਨੂੰ ਕਿਵੇਂ ਭੜਕਾਇਆ
  • sukhbir badal
    ਸੁਖਬੀਰ ‘ਘਰ ਵਾਪਸੀ’ ਕਰਾਉਣ ’ਚ ਕਾਮਯਾਬ, ਪਰ ਅਸਲੀ ਪ੍ਰੀਖਿਆ ਵਿਧਾਨ ਸਭਾ ਚੋਣਾਂ
  • girls who  do not marry at a young age  deserve praise
    ‘ਛੋਟੀ ਉਮਰ ’ਚ ਵਿਆਹ ਨਾ ਕਰਨ’ ਵਾਲੀਆਂ ਕੁੜੀਆਂ ਪ੍ਰਸ਼ੰਸਾ ਦੀਆਂ ਪਾਤਰ!
  • israel elections
    ਇਜ਼ਰਾਈਲ ਦੀਆਂ ਚੋਣਾਂ : ਭਾਰਤ ਨਵੇਂ ਸਮੀਕਰਨਾਂ ਲਈ ਤਿਆਰ ਰਹੇ
  • world politics
    ‘ਤੂਫਾਨ ਵੀ ਚੱਲ ਰਹੇ ਹਨ ਅਤੇ ਦੀਵੇ ਵੀ ਬਲ ਰਹੇ ਹਨ’
  • rss learnings
    ਵਿਰੋਧੀ ਵੀ ਸੰਘ ਤੋਂ ਸਿੱਖ ਸਕਦੇ ਹਨ
  • punjabi girl italy
    ਪੰਜਾਬ ਦੀ ਧੀ ਨੇ ਇਟਲੀ 'ਚ ਮੈਡੀਕਲ ਖੇਤਰ ਵਿਚ ਗੱਡੇ ਝੰਡੇ
  • punjab rain for 2 days meteorological department forecast for 17 districts
    ਪੰਜਾਬ 'ਚ 2 ਦਿਨ ਪਵੇਗਾ ਮੀਂਹ! ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਲਈ ਕੀਤੀ ਵੱਡੀ...
  • security stepped up in punjab strict orders issued to officials
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਸਖ਼ਤ ਹੁਕਮ
  • power cut punjab tomorrow
    ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...
  • horrific accident on the phillaur national highway
    ਫਿਲੌਰ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ: ਟਰੈਕਟਰ-ਟਰਾਲੀ ਨਾਲ ਟਕਰਾਇਆ ਕੈਂਟਰ,...
  • haryana chief minister nayab singh saini visit jalandhar
    ਪੰਜਾਬ 'ਚ ਮਿਲੇਗਾ 500 ਰੁਪਏ 'ਚ ਸਿਲੰਡਰ! ਜਲੰਧਰ ਆਏ ਹਰਿਆਣਾ CM ਨਾਇਬ ਸੈਣੀ ਦਾ...
  • shots fired in the air in front of the mayor at a dj party video viral jalandhar
    DJ ਪਾਰਟੀ 'ਚ ਮੇਅਰ ਦੇ ਸਾਹਮਣੇ ਹਵਾਈ ਫਾਇਰ! ਡੱਬ 'ਚ ਪਿਸਤੌਲਾਂ ਲਾਈ ਦਿਸੇ...
  • accident occurs near football chowk in jalandhar
    ਜਲੰਧਰ ਦੇ ਫੁੱਟਬਾਲ ਚੌਕ ਨੇੜੇ ਵਾਪਰਿਆ ਹਾਦਸਾ! ਤੇਜ਼ ਰਫ਼ਤਾਰ ਬੱਸ ਨੇ ਕਈ ਵਾਹਨਾਂ...
Trending
Ek Nazar
rs 50 lottery ticket makes a man a lakhpati wins a prize of rs 21 lakh

ਪੰਜਾਬ: 50 ਰੁਪਏ ਨੇ ਬਦਲੀ ਕਿਸਮਤ! ਬਣ ਗਿਆ ਲੱਖਪਤੀ, ਨਿਕਲਿਆ 21 ਲੱਖ ਦਾ ਇਨਾਮ

power cut punjab tomorrow

ਪੰਜਾਬ 'ਚ ਸ਼ਨੀਵਾਰ 8-9 ਘੰਟੇ ਬੰਦ ਰਹੇਗੀ ਬਿਜਲੀ ! ਇਨ੍ਹਾਂ ਇਲਾਕਿਆਂ 'ਚ ਲੱਗੇਗਾ...

after diwali rs 1500 each was credited to womens accounts

ਦੀਵਾਲੀ ਤੋਂ ਬਾਅਦ ਔਰਤਾਂ ਦੇ ਖਾਤਿਆਂ 'ਚ ਆ ਗਏ 1500-1500 ਰੁਪਏ! CM ਮੋਹਨ...

31 year old fast bowler shines in debut match

ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ...

collision 6 vehicles suv catches fire

ਮੁੰਬਈ ਕੋਸਟਲ ਰੋਡ 'ਤੇ ਇਕ-ਇਕ ਕਰਕੇ ਆਪਸ 'ਚ ਟਕਰਾਏ 6 ਵਾਹਨ, SUV ਨੂੰ ਲੱਗੀ...

govinda and komal  s new photoshoot creates a stir

ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ...

chinese dissident

ਅਮਰੀਕਾ 'ਚ ਬੀਜਿੰਗ ਲਈ ਜਾਸੂਸੀ ਕਰਨ ਵਾਲਾ ਚੀਨੀ ਅਸੰਤੁਸ਼ਟ ਰਿਹਾਅ

passenger van plunges into river

PoK'ਚ ਦਰਿਆ 'ਚ ਡਿੱਗੀ ਯਾਤਰੀ ਵੈਨ ; 11 ਲੋਕਾਂ ਦੀ ਮੌਤ

new zealand sets india a target of 334 runs

IND vs NZ 4th ODI: ਨਿਊਜ਼ੀਲੈਂਡ ਨੇ ਭਾਰਤ ਅੱਗੇ ਰੱਖਿਆ 334 ਦੌੜਾਂ ਦਾ ਵੱਡਾ...

police operation in pakistan

ਪਾਕਿਸਤਾਨ 'ਚ ਮਾਰਿਆ ਗਿਆ ਵਾਂਟੇਡ ਅੱਤਵਾਦੀ ਕਮਾਂਡਰ

maserati luxury apartments

ਸਮੁੰਦਰ ਵਿਚਾਲੇ ਬਣਾਏ ਜਾ ਰਿਹੈ 'ਮਾਸੇਰਾਤੀ' ਦੇ ਲਗਜ਼ਰੀ ਅਪਾਰਟਮੈਂਟ, ਜਾਣੋ...

incident with passenger vehicle

ਨੇਪਾਲ 'ਚ ਡੂੰਘੀ ਖੱਡ'ਚ ਡਿੱਗਾ ਯਾਤਰੀ ਵਾਹਨ, 10 ਲੋਕਾਂ ਦੀ ਮੌਤ

tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • demonetization
      ਨੋਟਬੰਦੀ ਆਪਣੇ ਐਲਾਨੇ ਮੰਤਵਾਂ ਨੂੰ ਪੂਰਾ ਨਹੀਂ ਕਰ ਸਕੀ
    • rising incidents of fires in buses
      ‘ਬੱਸਾਂ ’ਚ ਵਧ ਰਹੀਆਂ’ ਅੱਗ ਲੱਗਣ ਦੀਆਂ ਘਟਨਾਵਾਂ!
    • nvidia ceo
      ਵਿਸ਼ਕੰਨਿਆਵਾਂ ਦੀ ਪ੍ਰਾਸੰਗਿਕਤਾ ਅਤੇ ਐਨਵੀਡੀਆ ਦੇ ਸੀ. ਈ. ਓ.
    • can money buy the joys of life
      ਕੀ ਪੈਸੇ ਨਾਲ ਜ਼ਿੰਦਗੀ ਦੀਆਂ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਹਨ?
    • punjab politics
      ਕੌਣ ਜਿੱਤੇਗਾ ਪੰਜਾਬ ਦਾ ਚੋਣ ਦੰਗਲ ?
    • politics
      ਸੱਤਾ ਅਤੇ ਹੰਕਾਰ : ਹੋਛੀ ਰਾਜਨੀਤੀ ਦਾ ਵਧਦਾ ਰੁਝਾਨ
    • gangs of looteri dulhan active in the country
      ਦੇਸ਼ ’ਚ ਸਰਗਰਮ ਹੋ ਰਹੇ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • donald trump usa
      ਅਮਰੀਕਾ ਈਰਾਨ ਦੀ ਹਸਤੀ ਮਿਟਾਉਣਾ ਚਾਹੁੰਦਾ ਹੈ
    • us elections
      ਅਮਰੀਕੀ ਮੱਧਕਾਲੀ ਚੋਣਾਂ : ਭਾਰਤ ਲਈ ਗੈਰ-ਯਕੀਨੀ ਦੇ ਨਾਲ ਨਵੀਂ ਮੌਕੇ ਵੀ
    • can you set aside all other work and just keep writing
      ਕੀ ਸਭ ਕੰਮ ਛੱਡ ਕੇ ਤੁਸੀਂ ਸਿਰਫ ਲਿਖਦੇ ਰਹਿ ਸਕਦੇ ਹੋ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +