ਨਵੀਂ ਦਿੱਲੀ- ਗਲੋਬਲ ਬਾਜ਼ਾਰ ਵਿਚ ਬਹੁਮੁੱਲੀ ਧਾਤਾਂ ਦੀ ਕੀਮਤ ਚੜ੍ਹਨ ਨਾਲ ਮੰਗਲਵਾਰ ਨੂੰ ਸਥਾਨਕ ਸਰਾਫਾ ਬਾਜ਼ਾਰ ਵਿਚ ਵੀ ਸੋਨੇ-ਚਾਂਦੀ ਵਿਚ ਉਛਾਲ ਰਿਹਾ।
ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 198 ਰੁਪਏ ਵੱਧ ਕੇ 48,480 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਉੱਥੇ ਹੀ, ਚਾਂਦੀ 1,008 ਰੁਪਏ ਦੀ ਵੱਡੀ ਛਲਾਂਗ ਲਾ ਕੇ 65,340 ਰੁਪਏ ਪ੍ਰਤੀ ਕਿਲੋ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿਚ ਸੋਨਾ 48,282 ਰੁਪਏ ਪ੍ਰਤੀ ਦਸ ਗ੍ਰਾਮ ਸੀ, ਜਦੋਂ ਕਿ ਚਾਂਦੀ ਦੀ ਕੀਮਤ 64,332 ਰੁਪਏ ਪ੍ਰਤੀ ਕਿਲੋ 'ਤੇ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੋਹਾਂ ਵਿਚ ਹੀ ਤੇਜ਼ੀ ਰਹੀ। ਸੋਨਾ ਜਿੱਥੇ ਵੱਧ ਕੇ 1,843 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ, ਉੱਥੇ ਹੀ ਚਾਂਦੀ 25.28 ਡਾਲਰ ਪ੍ਰਤੀ ਔਂਸ ਹੋ ਗਈ।
ਇਸ ਤੋਂ ਇਲਾਵਾ ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਐੱਮ. ਸੀ. ਐਕਸ. 'ਤੇ ਸੋਨੇ ਦੀ ਕੀਮਤ 126 ਰੁਪਏ ਚੜ੍ਹ ਕੇ 49,020 ਰੁਪਏ ਪ੍ਰਤੀ ਦਸ ਗ੍ਰਾਮ, ਜਦੋਂ ਕਿ ਚਾਂਦੀ 686 ਰੁਪਏ ਦੀ ਤੇਜ਼ੀ ਨਾਲ 66,115 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਡਾਲਰ ਵਿਚ ਨਰਮੀ ਅਤੇ ਕੋਰੋਨਾ ਵਾਇਰਸ ਰਾਹਤ ਪੈਕੇਜਾਂ ਦੀ ਉਮੀਦ ਨਾਲ ਕੌਮਾਂਤਰੀ ਬਾਜ਼ਾਰ ਵਿਚ ਸੋਨੇ ਵਿਚ ਤੇਜ਼ੀ ਦੇਖਣ ਨੂੰ ਮਿਲੀ। ਵਿਸ਼ਲੇਕਾਂ ਦਾ ਕਹਿਣਾ ਹੈ ਕਿ ਵਿਦੇਸ਼ੀ ਬਾਜ਼ਾਰ ਵਿਚ ਸੋਨੇ ਵਿਚ ਤੇਜ਼ੀ ਪ੍ਰਮੁੱਖ ਤੌਰ 'ਤੇ ਡਾਲਰ ਵਿਚ ਨਰਮੀ ਕਾਰਨ ਹੈ।
ਦੋ ਦਿਨਾਂ ’ਚ 5 ਫ਼ੀਸਦੀ ਚੜ੍ਹੇ ਰਿਲਾਇੰਸ ਦੇ ਸ਼ੇਅਰ, ਮਾਰਕਿਟ ਕੈਪ 13 ਲੱਖ ਕਰੋੜ ਦੇ ਪਾਰ
NEXT STORY