ਬਿਜ਼ਨੈੱਸ ਡੈਸਕ- ਦੀਵਾਲੀ ਮੌਕੇ ਭਾਰਤੀ ਸ਼ੇਅਰ ਅਤੇ ਕੋਮੋਡਿਟੀ ਮਾਰਕੀਟ 'ਚ ਅੱਜ ਵਿਸ਼ੇਸ਼ 'ਮਹੂਰਤ ਟਰੇਡਿੰਗ' ਸੈਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖ਼ਾਸ ਸੈਸ਼ਨ ਨਾਲ ਹਿੰਦੂ ਨਵੇਂ ਸਾਲ ਸੰਵਤ 2083 ਦੀ ਰਸਮੀ ਸ਼ੁਰੂਆਤ ਹੋਵੇਗੀ। ਨੈਸ਼ਨਲ ਸਟਾਕ ਐਕਸਚੇਂਜ, ਬੰਬੇ ਸਟਾਕ ਐਕਸਚੇਂਜ ਅਤੇ ਮਲਟੀ ਕੋਮੋਡਿਟੀ ਐਕਸਚੇਂਜ ਨੇ ਇਸ ਦੇ ਖ਼ਾਸ ਸਮੇਂ ਦਾ ਐਲਾਨ ਕਰ ਦਿੱਤਾ ਹੈ।
ਇਸ ਮੌਕੇ ਇਕੁਇਟੀ ਮਾਰਕੀਟਿੰਗ (NSE ਤੇ BSE) ਲਈ ਬਲਾਕ ਡੀਲ ਵਿੰਡੋ ਦੁਪਹਿਰ 1:50 ਵਜੇ ਤੋਂ 2:05 ਵਜੇ ਤੱਕ ਖੁੱਲ੍ਹੇਗੀ, ਜਦਕਿ ਪ੍ਰੀ-ਓਪਨ ਸੈਸ਼ਨ ਦੁਪਹਿਰ 2:05 ਵਜੇ ਤੋਂ 2:17 ਵਜੇ ਤੱਕ ਚੱਲੇਗਾ। ਇਸ ਤੋਂ ਇਲਾਵਾ ਕੰਟੀਨਿਊਅਸ ਟਰੇਡਿੰਗ ਦੁਪਹਿਰ 2:20 ਵਜੇ ਤੋਂ ਦੁਪਹਿਰ 3:30 ਵਜੇ ਤੱਕ ਹੋਵੇਗੀ। ਪੋਸਟ-ਕਲੋਜ਼ਿੰਗ ਸੈਸ਼ਨ ਦੁਪਹਿਰ 3:50 ਵਜੇ ਤੋਂ ਸ਼ਾਮ 4:00 ਵਜੇ ਤੱਕ 10 ਮਿੰਟ ਲਈ ਖੁੱਲ੍ਹਾ ਰਹੇਗਾ। ਇਸ ਦੇ ਨਾਲ ਹੀ ਕਾਮੋਡਿਟੀ ਬਾਜ਼ਾਰ (MCX) ਦਾ ਸਪੈਸ਼ਲ ਸੈਸ਼ਨ ਦੁਪਹਿਰ 2:05 ਵਜੇ ਤੋਂ 2:19 ਵਜੇ ਤੱਕ ਖੁੱਲ੍ਹੇਗਾ, ਜਦਕਿ ਮੇਨ ਟਰੇਡਿੰਗ ਸੈਸ਼ਨ ਦੁਪਹਿਰ 2:20 ਵਜੇ ਤੋਂ ਦੁਪਹਿਰ 3:30 ਵਜੇ ਤੱਕ ਖੁੱਲ੍ਹਾ ਰਹੇਗਾ।
ਜ਼ਿਕਰਯੋਗ ਹੈ ਕਿ ਦੀਵਾਲੀ ਸੈਸ਼ਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ 7ਵੇਂ ਕਾਰੋਬਾਰੀ ਦਿਨ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 1,718.01 ਅੰਕ ਚੜ੍ਹ ਕੇ 81,028.02 'ਤੇ ਬੰਦ ਹੋਇਆ ਸੀ , ਜਦਕਿ ਨਿਫ਼ਟੀ 493.75 ਅੰਕ ਚੜ੍ਹ ਕੇ 25,030.35 'ਤੇ ਬੰਦ ਹੋਇਆ। ਜੇਕਰ ਇਸੇ ਸਿਲਸਿਲੇ ਤਹਿਤ ਅੱਜ ਸਟਾਕ ਮਾਰਕੀਟ ਖੁੱਲ੍ਹੀ ਤਾਂ ਅੱਜ ਵੀ ਨਿਵੇਸ਼ਕਾਂ ਨੂੰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SBI ਨੇ ਦੇਸ਼ ਭਰ ’ਚ ਸ਼ੁਰੂ ਕੀਤੀ ਡਿਜੀਟਲ ਲਾਈਫ਼ ਸਰਟੀਫਿਕੇਟ ਮੁਹਿੰਮ, 115 ਸ਼ਹਿਰਾਂ ’ਚ ਲੱਗਣਗੇ ਵਿਸ਼ੇਸ਼ ਕੈਂਪ
NEXT STORY