Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    3:37:19 PM

  • people are staying away from sweet cold drinks

    ਮਿੱਠੀ Cold Drinks ਤੋਂ ਦੂਰੀ ਬਣਾ ਰਹੇ ਲੋਕ,...

  • indian national in helicopter crash

    ਹੈਲੀਕਾਪਟਰ ਕ੍ਰੈਸ਼ 'ਚ ਭਾਰਤੀ ਨੌਜਵਾਨ ਦੀ ਮੌਤ !...

  • punjab police asi arrested while accepting a bribe of 25 000

    ਪੰਜਾਬ ਪੁਲਸ ਦਾ ਏ. ਐੱਸ. ਆਈ. 25,000 ਰਿਸ਼ਵਤ...

  • raid in punjab

    DIWALI ਤੋਂ ਪਹਿਲਾਂ ਪੰਜਾਬ 'ਚ ਪੈ ਗਈ RAID! ਜਾਣੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਰੂਸ-ਯੂਕ੍ਰੇਨ ਜੰਗ ਦੇ ਅਣਕਿਆਸੇ ਨਤੀਜੇ

BUSINESS News Punjabi(ਵਪਾਰ)

ਰੂਸ-ਯੂਕ੍ਰੇਨ ਜੰਗ ਦੇ ਅਣਕਿਆਸੇ ਨਤੀਜੇ

  • Edited By Harinder Kaur,
  • Updated: 22 May, 2022 04:27 PM
Business
russia ukraine war
  • Share
    • Facebook
    • Tumblr
    • Linkedin
    • Twitter
  • Comment

ਤੁਸੀਂ ਜੰਗ ਸ਼ੁਰੂ ਕਰ ਸਕਦੇ ਹੋ ਪਰ ਨਿਸ਼ਚਿੰਤ ਰਹੋ ਕਿ ਕੋਈ ਹੋਰ ਇਸ ਨੂੰ ਤੁਹਾਡੇ ਲਈ ਖਤਮ ਕਰ ਦੇਵੇਗਾ ਅਤੇ ਨਿਸ਼ਚਿਤ ਤੌਰ ’ਤੇ ਤੁਹਾਡੀਆਂ ਸ਼ਰਤਾਂ ’ਤੇ ਨਹੀਂ। ਇਹ ਉਹ ਸਥਿਤੀ ਹੈ ਜਿਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣਾ ਕਰ ਰਹੇ ਹਨ ਕਿਉਂਕਿ ਯੂਕ੍ਰੇਨ ’ਤੇ ਰੂਸੀ ਹਮਲਾ 24 ਮਈ, 2022 ਨੂੰ 3 ਮਹੀਨੇ ਪੂਰੇ ਕਰ ਰਿਹਾ ਹੈ।

ਰਾਸ਼ਟਰਪਤੀ ਪੁਤਿਨ ਨੇ ਸਪੱਸ਼ਟ ਤੌਰ ’ਤੇ ਨਹੀਂ ਪੜ੍ਹਿਆ ਜਾਂ ਉਸ ਮਾਮਲੇ ’ਚ ਚੀਨੀ ਮਾਹਿਰ ਰਣਨੀਤੀਕਾਰ ਸਨ ਤਜੂ ਦੇ ਡੂੰਘੇ ਗਿਆਨ ਨੂੰ ਸਮਝਿਆ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਈਸਾ ਪੂਰਵ ’ਚ ਆਪਣੇ ਗ੍ਰੰਥ ’ਚ ਜੰਗੀ ਕਲਾ ਬਾਰੇ ਲਿਖਿਆ ਸੀ ਕਿ ‘ਸਭ ਤੋਂ ਵੱਡੀ ਜਿੱਤ ਉਹ ਹੈ ਜਿਸ ਲਈ ਜੰਗ ਦੀ ਲੋੜ ਨਹੀਂ ਹੈ’ ਅਤੇ ‘ਸਿਆਣਾ ਯੋਧਾ ਲੜਾਈ ਤੋਂ ਬਚਦਾ ਹੈ।’ ਜੇਕਰ ਰਾਸ਼ਟਰਪਤੀ ਪੁਤਿਨ ਦਾ ਯੂਕ੍ਰੇਨ ’ਤੇ ਹਮਲਾ ਕਰਨ ਦਾ ਮਕਸਦ ਉੱਤਰੀ ਅਟਲਾਂਟਿਕ ਸੰਧੀ ਗਠਜੋੜ (ਨਾਟੋ) ਦੇ ਪੂਰਬ ਵੱਲ ਵਿਸਤਾਰ ਨੂੰ ਰੋਕਣਾ ਅਤੇ ਰੂਸ ਦੇ ਲਾਭ ਲਈ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਮੁੜ ਤੋਂ ਵਿਵਸਥਿਤ ਕਰਨਾ ਸੀ, ਤਾਂ ਉਨ੍ਹਾਂ ਨੇ ਬਿਲਕੁਲ ਉਲਟ ਹਾਸਲ ਕੀਤਾ ਹੈ।

2007 ’ਚ ਮਿਊਨਿਖ ਸੁਰੱਖਿਆ ਸਿਖਰ ਸੰਮੇਲਨ ’ਚ ਪੁਤਿਨ ਨੇ ਨਾਟੋ ਦੇ ਪੂਰਬ ਵੱਲ ਵਿਸਤਾਰ ਦੇ ਬਾਰੇ ’ਚ ਸਪੱਸ਼ਟ ਤੌਰ ’ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਕਿ ‘‘ਨਾਟੋ ਦੇ ਵਿਸਤਾਰ ਦਾ ਗਠਜੋੜ ਦੇ ਆਧੁਨਿਕੀਕਰਨ ਜਾਂ ਯੂਰਪ ’ਚ ਸੁਰੱਖਿਆ ਯਕੀਨੀ ਬਣਾਉਣ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਉਲਟ, ਇਹ ਪ੍ਰਤੀਨਿਧਤਾ ਕਰਦਾ ਹੈ ਇਕ ਗੰਭੀਰ ਉਤੇਜਨਾ ਦੀ ਜੋ ਆਪਸੀ ਵਿਸ਼ਵਾਸ ਦੇ ਪੱਧਰ ਨੂੰ ਘਟਾਉਂਦੀ ਹੈ।

ਸੰਯੁਕਤ ਰਾਸ਼ਟਰ ਦੇ ਉਲਟ ਨਾਟੋ ਇਕ ਯੂਨੀਵਰਸਲ ਸੰਗਠਨ ਨਹੀਂ ਹੈ। ਇਹ ਸਭ ਤੋਂ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਫੌਜੀ ਤੇ ਸਿਆਸੀ ਗਠਜੋੜ ਹੈ, ਫੌਜੀ ਅਤੇ ਸਿਆਸੀ! ਖੈਰ, ਆਪਣੀ ਸੁਰੱਖਿਆ ਯਕੀਨੀ ਬਣਾਉਣਾ ਕਿਸੇ ਵੀ ਪ੍ਰਭੂਸੱਤਾ ਦੇਸ਼ ਦਾ ਅਧਿਕਾਰ ਹੈ। ਅਸੀਂ ਇਸ ਦੇ ਵਿਰੁੱਧ ਬਹਿਸ ਨਹੀਂ ਕਰ ਰਹੇ। ਬੇਸ਼ੱਕ ਅਸੀਂ ਇਸ ’ਤੇ ਇਤਰਾਜ਼ ਵੀ ਨਹੀਂ ਕਰ ਰਹੇ ਪਰ ਇਸ ਵਿਸਤਾਰ ਦੌਰਾਨ ਸਾਡੀਆਂ ਸਰਹੱਦਾਂ ’ਤੇ ਫੌਜੀ ਮੁੱਢਲੇ ਢਾਂਚੇ ਨੂੰ ਰੱਖਣਾ ਕਿਉਂ ਜ਼ਰੂਰੀ ਹੈ?’’

ਪੁਤਿਨ ਦਾ ਇਹ 2007 ਦਾ ਭਾਸ਼ਣ ਅਮਰੀਕਾ ਦੀ ਅਗਵਾੲੀ ਵਾਲੀ ਇਕ ਧਰੁਵੀ ਪ੍ਰਣਾਲੀ ਦੇ ਸਭ ਤੋਂ ਸਖਤ ਖੰਡਨ ਦੀ ਪ੍ਰਤੀਨਿਧਤਾ ਕਰਦਾ ਹੈ ਜੋ 1989 ’ਚ ਬਰਲਿਨ ਜੰਗ ਦੇ ਪਤਨ ਦੇ ਬਾਅਦ ਕੌਮਾਂਤਰੀ ਵਿਵਸਥਾ ਦਾ ਕੇਂਦਰਬਿੰਦੂ ਬਣ ਗਿਆ ਸੀ। ਉਸ ਦੇ ਬਾਅਦ ਦੇ ਕਾਰਜਾਂ ’ਚ ਅਗਸਤ 2008 ’ਚ ਜਾਰਜੀਆ ’ਤੇ ਹਮਲਾ ਜਾਂ 6 ਸਾਲ ਬਾਅਦ ਯੂਕ੍ਰੇਨ ਵਿਰੁੱਧ ਵਿਆਪਕ ਫੌਜੀ ਮੁਹਿੰਮ, ਜਿਸ ਨਾਲ ਰੂਸ ਨੇ ਕ੍ਰੀਮੀਆ ਅਤੇ ਪੂਰਬੀ ਯੂਕ੍ਰੇਨ ਦੇ ਡੋਨਬਾਸ ਇਲਾਕੇ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਤੇ ਇਸ ਦੀ ਹਾਜ਼ਰੀ ਟ੍ਰਾਂਸਨਿਸਟ੍ਰੀਆ, ਅਧਿਕਾਰਕ ਤੌਰ ’ਤੇ ਪ੍ਰਿਡਨੇਸਟ੍ਰੋਵੀਅਨ ਮੋਲਡਾਵੀਅਨ ਰਿਪਬਲਿਕ (ਪੀ. ਐੱਮ. ਆਰ.) ’ਚ ਵਧ ਗਈ। ਇਹ ਸਾਰੇ ਪੱਛਮੀ ਗਠਜੋੜ ਦੀ ‘ਲਾਲ ਰੇਖਾ’ ਦਾ ਪ੍ਰ੍ਰੀਖਣ ਕਰਨ ਲਈ ਡਿਜ਼ਾਈਨ ਕੀਤੇ ਗਏ ਸਨ।

ਪੱਛਮ ਨੇ ਮਾਸਕੋ ਵੱਲੋਂ ਭੂਮੀ ਹੜੱਪਣ ਦੀ ਇਸ ਕਾਰਵਾਈ ’ਤੇ ਪ੍ਰਤੀਕਿਰਿਆ ਨਾ ਕਰਨ ਦਾ ਫੈਸਲਾ ਕੀਤਾ। ਸੀਰੀਆ ’ਚ ਰੂਸੀ ਸਫਲਤਾਵਾਂ ਨੇ ਇਹ ਯਕੀਨੀ ਕਰਨ ਦੇ ਮਾਮਲੇ ’ਚ ਕਿ ਅਸਦ ਸ਼ਾਸਨ ਸੱਤਾ ’ਚ ਰਹਿੰਦਾ ਹੈ, ਦੇ ਨਾਲ ਅਗਸਤ 2021 ’ਚ ਅਫਗਾਨਿਸਤਾਨ ’ਚੋਂ ਨਿਰਾਦਰਯੋਗ ਅਮਰੀਕੀ ਵਾਪਸੀ ਨੇ ਕ੍ਰੈਮਲਿਨ ’ਚ ਸ਼ਾਸਨ ਨੂੰ ਉਸ ਦੇ ਅਗਲੇ ਘਟੀਆ ਕਾਰੇ ਲਈ ਮੰਚ ਤਿਆਰ ਕਰਨ ਲਈ ਪ੍ਰੇਰਿਤ ਕੀਤਾ।

ਹਾਲਾਂਕਿ ਇਹ ਉਹ ਥਾਂ ਹੈ ਜਿੱਥੇ ਪੁਤਿਨ ਨੇ ਬਲ ਪ੍ਰਦਰਸ਼ਨ ਲਈ ਗਲਤ ਗਣਨਾ ਕੀਤੀ। ਜੇਕਰ ਪੁਤਿਨ ਨੇ ਯੂਕ੍ਰੇਨ ਦੀਆਂ ਸਰਹੱਦਾਂ ’ਤੇ ਆਪਣੀ ਫੌਜ ਦਾ ਜਮਾਵੜਾ ਰੱਖਿਆ ਹੁੰਦਾ ਤੇ ਆਪਣੇ ਜ਼ਮੀਨੀ ਪੱਧਰ ਦੇ ਕਮਾਂਡਰਾਂ ਨੂੰ ਯੂਕ੍ਰੇਨ ’ਚ ਉਥਲ-ਪੁਥਲ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ, ਜਿਸ ਨਾਲ ਇਰਾਦੇ ਅਤੇ ਸੰਕਲਪ ਦੋਵਾਂ ਦਾ ਪ੍ਰਦਰਸ਼ਨ ਹੁੰਦਾ ਤਾਂ ਉਹ ਮੌਜੂਦਾ ਤਬਾਹੀ ਦੀ ਤੁਲਨਾ ’ਚ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਆਪਣੇ ਲਾਭ ਲਈ ਵੱਧ ਨਿਪੁੰਨਤਾ ਨਾਲ ਮੁੜ ਸਥਾਪਿਤ ਕਰਨ ’ਚ ਸਫਲ ਹੋ ਸਕਦੇ ਸਨ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯੂਕ੍ਰੇਨ ਇਕ ਸ਼ਤਰੰਜ ਦੇ ਟੁਕੜੇ ਤੋਂ ਵੱਧ ਕੁਝ ਨਹੀਂ ਹੈ ਤੇ ਉਹ ਵੀ ਇਕ ਧਰੁਵੀ ਵਿਸ਼ਵ ਵਿਵਸਥਾ ਨੂੰ ਅਾਕਾਰ ਦੇਣ ਲਈ ਵੱਡੀ ਰਣਨੀਤਕ ਮੁਕਾਬਲੇਬਾਜ਼ੀ ’ਚ ਇਕ ਮੋਹਰਾ ਹੈ ਜੋ ਹੁਣ ਘੱਟ ਤੋਂ ਘੱਟ 2008 ਤੋਂ ਕੰਮ ਕਰ ਰਿਹਾ ਹੈ, ਉਹ ਸਾਲ ਜਦੋਂ ਮਹਾਨ ਆਰਥਿਕ ਮੰਦੀ ਆਈ ਸੀ। ਯੂਕ੍ਰੇਨ ਦੇ ਹਿੱਤਾਂ ਦੀ ਕੁਰਬਾਨੀ, ਜਿਸ ਦੀ ਕਿਸਮਤ ਕਿਸੇ ਵੀ ਮਾਮਲੇ ’ਚ ਪੱਛਮ ਵੱਲ ਨਹੀਂ ਹੈ, ਬੇਸ਼ੱਕ ਹੀ ਮੌਜੂਦਾ ਜੰਗ ਦਾ ਨਤੀਜਾ ਜੋ ਵੀ ਹੋਵੇ, ਪੱਛਮੀ ਸਹਿਯੋਗੀਆਂ ਲਈ ਇਕ ਪਲਕ ਝਪਕਣ ਤੋਂ ਵੱਧ ਨਹੀਂ ਹੋਵੇਗਾ। ਕਿਸੇ ਵੀ ਮਾਮਲੇ ’ਚ ਅੱਜ ਪੱਛਮੀ ਗਠਜੋੜ ਨੇ ਰੂਸੀਆਂ ਨਾਲ ਅੰਤਿਮ ਯੂਕ੍ਰੇਨੀ ਰਹਿਣ ਤੱਕ ਲੜਨ ਦਾ ਫੈਸਲਾ ਕੀਤਾ ਹੈ।

ਯੂਕ੍ਰੇਨ ’ਤੇ ਇਸ ਘਟੀਆ ਕਾਰੇ ਨੂੰ ਸ਼ੁਰੂ ਕਰ ਕੇ ਪੁਤਿਨ ਨੇ ਯੂਰਪੀ ਕਬੂਤਰਾਂ ਦਰਮਿਆਨ ਬਿੱਲੀ ਨੂੰ ਛੱਡ ਦਿੱਤਾ ਹੈ। 2022 ਦੀ ਫਰਵਰੀ ’ਚ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਯੂਕ੍ਰੇਨ ਲਈ ਇਹ ਬਾਜ਼ੀਗਰੀ ਕਿੱਥੇ ਜਾ ਕੇ ਰੁਕੇਗੀ, ਜਿਸ ਦੇ ਤਾਸ਼ ਦੇ ਪੱਤੇ ਵਾਂਗ ਖਿਲਰਣ ਦੀ ਆਸ ਸੀ। ਇਸ ਨੇ ਯੂਰਪ ਨੂੰ ਪਹਿਲਾਂ ਵਾਂਗ ਇਕਜੁੱਟ ਕੀਤਾ, ਜਿਵੇਂ ਕਿ 1939 ਦੇ ਬਾਅਦ ਹਿਟਲਰ ਦੇ ਹਮਲੇ ਦਾ ਵਿਰੋਧ ਕਰਨ ਲਈ ਉਹ ਇਕੱਠੇ ਹੋਏ ਸਨ।

ਇਸ ਦਾ ਨਤੀਜਾ ਨਿਰਪੱਖ ਤੇ ਰੂਸ ਲਈ ਮਿੱਤਰਤਾਪੂਰਨ ਰਾਸ਼ਟਰਾਂ ਨੂੰ ਵੀ ਨਾਟੋ ਦੀ ਜਮਾਤ ’ਚ ਧੱਕਣ ਦੇ ਰੂਪ ’ਚ ਨਿਕਲ ਰਿਹਾ ਹੈ। ਸਿਧਾਂਤਕ ਤੌਰ ’ਤੇ ਫਿਨਲੈਂਡ, ਜਿਸ ਨੇ 6 ਅਪ੍ਰੈਲ, 1948 ਨੂੰ ਤਤਕਾਲੀਨ ਸੋਵੀਅਤ ਸੰਘ ਦੇ ਨਾਲ ਇਕ ਸ਼ਾਂਤੀ ਸੰਧੀ ’ਤੇ ਦਸਤਖਤ ਕੀਤੇ ਸਨ, ਜਿਸ ਨੇ ਮਾਸਕੋ ਨੂੰ ਹੇਲਸਿੰਕੀ ਦੀਆਂ ਵਿਦੇਸ਼ ਅਤੇ ਸੁਰੱਖਿਆ ਨੀਤੀਅਾਂ ਨੂੰ ਨਿਰਦੇਸ਼ਿਤ ਕਰਨ ਦਾ ਅਧਿਕਾਰ ਦਿੱਤਾ ਸੀ, ਅਖੀਰ 20 ਜਨਵਰੀ, 1992 ਨੂੰ ਕੀਤੀ ਗਈ ਇਕ ਹੋਰ ਸੰਧੀ ਰਾਹੀਂ ਰੂਸੀ ਭਾਲੂ ਦੇ ਚੁੰਗਲ ’ਚੋਂ ਖੁਦ ਨੂੰ ਕੱਢਣ ’ਚ ਸਫਲ ਰਿਹਾ। ਪਹਿਲਾਂ ਦੀ ਅਧੀਨਗੀ ਨੂੰ ਨਕਾਰਦੇ ਹੋਏ ਪਰ ਵਿਵਹਾਰਕ ਤੌਰ ’ਤੇ ਫਿਨਲੈਂਡ ਅੱਜ ਤੱਕ ਰੂਸ ਨਾਲ ਸੁਰੱਖਿਆ ਹਿੱਤਾਂ ਪ੍ਰਤੀ ਸੁਚੇਤ ਰਿਹਾ।

ਹੁਣ ਇਹ ਸਭ ਬਦਲਣਾ ਤੈਅ ਹੈ। ਸਵੀਡਨ ਤੇ ਫਿਨਲੈਂਡ, ਦੋਵੇਂ ਦੇਸ਼ ਨਾਟੋ ’ਚ ਸ਼ਾਮਲ ਹੋਣ ਲਈ ਅਪਲਾਈ ਕਰਨ ਲਈ ਤਿਆਰ ਹਨ। ਨਾਟੋ ਨੂੰ ਆਪਣੀਆਂ ਸਰਹੱਦਾਂ ਤੋਂ ਦੂਰ ਧੱਕਣ ਦੇ ਰੂਸ ਦੇ ਯਤਨਾਂ ਦੇ ਰੂਪ ’ਚ ਜੋ ਸ਼ੁਰੂ ਹੋਇਆ, ਉਹ ਸਿਰਫ ਨਾਟੋ ਨੂੰ ਪਹਿਲਾਂ ਦੀ ਤੁਲਨਾ ’ਚ ਹੋਰ ਵੀ ਨੇੜੇ ਲਿਆ ਰਿਹਾ ਹੈ।

ਮਨੀਸ਼ ਤਿਵਾੜੀ

  • Russia
  • Ukraine
  • war
  • unintended consequences
  • ਰੂਸ
  • ਯੂਕ੍ਰੇਨ
  • ਜੰਗ
  • ਅਣਕਿਆਸੇ ਨਤੀਜੇ

ਚੀਨ ਛੱਡ ਕੇ ਭਾਰਤ ਆਉਣ ਦੀ ਤਿਆਰੀ 'ਚ Apple, ਵਧਾਏਗਾ ਆਪਣਾ ਉਤਪਾਦਨ

NEXT STORY

Stories You May Like

  • vladimir putin statement
    ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ
  • india russia ukraine
    'ਭਾਰਤ ਖ਼ਤਮ ਕਰਵਾਏ ਰੂਸ-ਯੂਕ੍ਰੇਨ ਦੀ ਜੰਗ..!', PM ਡੋਨਾਲਡ ਨੇ 'ਦੋਸਤੀ' ਦਾ ਹਵਾਲਾ ਦੇ ਕੇ ਕੀਤੀ ਅਪੀਲ
  • russia attacked ukraine with missiles and drones
    ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕ੍ਰੇਨ ’ਤੇ ਕੀਤਾ ਹਮਲਾ
  • russia issued a warning
    ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ ਵੀ.... : ਰੂਸ ਨੇ ਦੇ'ਤੀ ਚੇਤਾਵਨੀ
  • putin agrees to resume trilateral talks on ukraine war
    ਪੁਤਿਨ ਯੂਕ੍ਰੇਨ ਜੰਗ ’ਤੇ ਤਿੰਨ-ਪੱਖੀ ਗੱਲਬਾਤ ਮੁੜ ਸ਼ੁਰੂ ਕਰਨ ’ਤੇ ਸਹਿਮਤ
  • us to sell patriot missile to ukriane
    ਹੋਰ ਤੇਜ਼ ਹੋਵੇਗੀ ਜੰਗ ! ਅਮਰੀਕਾ ਨੇ ਯੂਕ੍ਰੇਨ ਨੂੰ 500 ਪੈਟ੍ਰੀਅਟ ਮਿਜ਼ਾਈਲਾਂ ਵੇਚਣ ਦਾ ਕੀਤਾ ਐਲਾਨ
  • russia ukaine
    ਰੂਸ ਨੇ ਅੱਧੀ ਰਾਤੀਂ ਯੂਕ੍ਰੇਨ ਦੇ 12 ਸ਼ਹਿਰਾਂ ਨੂੰ ਬਣਾਇਆ ਨਿਸ਼ਾਨਾ ! ਅੱਧੇ ਦੇਸ਼ 'ਚ ਹੋ ਗਿਆ Blackout
  • punjab school education board announces class 10 and 12 results
    ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ-12ਵੀਂ ਦੇ ਨਤੀਜੇ, ਵਿਦਿਆਰਥੀ ਇੰਝ ਕਰਨ ਚੈੱਕ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
  • long power cut in punjab tomorrow
    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...
Trending
Ek Nazar
indians arrested in sri lanka

ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ

imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

tomorrow weather news

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • stock markets rise  sensex rises 818 points  nifty crosses 23 600
      ਸ਼ੇਅਰ ਬਾਜ਼ਾਰਾਂ 'ਚ ਵਾਧਾ, ਸੈਂਸੈਕਸ 818 ਅੰਕ ਚੜ੍ਹਿਆ ਤੇ ਨਿਫਟੀ 23,600 ਦੇ ਪਾਰ
    • mukesh ambani  s wealth increases  with a sharp rise in reliance shares
      ਰਿਲਾਇੰਸ ਦੇ ਸ਼ੇਅਰ ’ਚ ਜ਼ੋਰਦਾਰ ਉਛਾਲ ਨਾਲ ਮੁਕੇਸ਼ ਅੰਬਾਨੀ ਦੀ ਜਾਇਦਾਦ 6 ਅਰਬ...
    • government hear views of foreign investors taking a decision on taxes
      ਟੈਕਸ ’ਤੇ ਫ਼ੈਸਲਾ ਲੈਣ ਤੋਂ ਪਹਿਲਾਂ ਵਿਦੇਸ਼ੀ ਨਿਵੇਸ਼ਕਾਂ ਦੀ ਰਾਇ ਸੁਣੇਗੀ ਸਰਕਾਰ...
    • major alert for ups pensioners
      UPS ਪੈਨਸ਼ਨਰਾਂ ਲਈ ਵੱਡਾ ਅਲਰਟ: 30 ਨਵੰਬਰ ਤੋਂ ਪਹਿਲਾਂ ਨਿਪਟਾਓ ਇਹ ਕੰਮ
    • reliance will start in fmcg market with packets ranging from rs 5 to rs 125
      ਹੁਣ FMCG ਮਾਰਕਿਟ 'ਤੇ ਕਬਜ਼ੇ ਦੀ ਤਿਆਰੀ 'ਚ Reliance, 5 ਤੋਂ 125 ਰੁਪਏ ਤੱਕ...
    • controversy over import of scotch whisky from britain
      ਬ੍ਰਿਟੇਨ ਤੋਂ Scotch Whisky ਦੀ ਦਰਾਮਦ 'ਤੇ ਵਿਵਾਦ; ਜੌਨੀ ਵਾਕਰ ਤੋਂ ਲੈ ਕੇ...
    • investors upset due to cyber attack on binance  withdrawn
      Binance 'ਤੇ ਸਾਈਬਰ ਹਮਲੇ ਕਾਰਨ ਨਿਵੇਸ਼ਕ ਪਰੇਸ਼ਾਨ, ਕਢਵਾ ਲਏ 3.64 ਅਰਬ ਡਾਲਰ
    • government will keep a close eye on ordinary shops  gst department
      ਹੁਣ ਆਮ ਦੁਕਾਨਾਂ 'ਤੇ ਵੀ ਰਹੇਗੀ ਸਰਕਾਰ ਦੀ ਤਿੱਖੀ ਨਜ਼ਰ, GST ਵਿਭਾਗ ਸ਼ੁਰੂ ਕਰ...
    • stock market takes a run before diwali  sensex closes with a jump of 1200 points
      ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਨੇ ਲਗਾਈ ਦੌੜ, ਸੈਂਸੈਕਸ 1200 ਅੰਕਾਂ ਦਾ ਉਛਾਲ...
    • many records were broken  including car sales  upi and gst in october
      ਭਾਰਤੀ ਅਰਥਵਿਵਸਥਾ ਲਈ ਸ਼ਾਨਦਾਰ ਰਿਹਾ ਅਕਤੂਬਰ ​​ਮਹੀਨਾ, ਕਾਰ ਵਿਕਰੀ-UPI ਅਤੇ GST...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +