ਮੁੰਬਈ - ਕਮਜ਼ੋਰ ਗਲੋਬਲ ਸੰਕੇਤਾਂ ਕਾਰਨ ਸ਼ੇਅਰ ਬਾਜ਼ਾਰ ਅੱਜ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਲਾਲ ਨਿਸ਼ਾਨ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 524.97 ਅੰਕ ਭਾਵ 1.00 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 51819.48 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 164.90 ਅੰਕ ਭਾਵ 1.05 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 15518.50 'ਤੇ ਖੁੱਲ੍ਹਿਆ ਹੈ। ਅੱਜ 552 ਸ਼ੇਅਰ ਚੜ੍ਹੇ ਅਤੇ 1421 ਸ਼ੇਅਰਾਂ ਵਿਚ ਗਿਰਾਵਟ ਦਰਜ ਕੀਤੀ ਗਈ ਅਤੇ 88 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਟਾਪ ਗੇਨਰਜ਼
ਸਨ ਫਾਰਮਾ, ਐਨ.ਟੀ.ਪੀ.ਸੀ., ਹਿੰਦੁਸਤਾਨ ਯੂਨੀਲੀਵਰ
ਟਾਪ ਲੂਜ਼ਰਜ਼
ਨੇਸਲ ਇੰਡੀਆ, ਏਸ਼ੀਅਨ ਪੇਂਟਸ, ਭਾਰਤੀ ਏਅਰਟੈਲ, ਰਿਲਾਇੰਸ, ਟਾਈਟਨ, ਬਜਾਜ ਵਿੱਤ, ਬਜਾਜ ਫਿਨਸਰਵ, ਐਚ.ਸੀ.ਐਲ. ਟੇਕ, ਟੇਕ ਮਹਿੰਦਰਾ, ਇੰਡਸਇੰਡ ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ., ਬਜਾਜ ਆਟੋ, ਐਮ ਐਂਡ ਐਮ, ਆਈ ਟੀ ਸੀ, ਅਲਟਰਾਟੈਕ ਸੀਮੈਂਟ, ਟੀ.ਸੀ.ਐਸ. , ਇਨਫੋਸਿਸ
ਐੱਫ. ਪੀ. ਆਈ. ਨੇ ਜੂਨ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚ ਪਾਏ 13,667 ਕਰੋਡ਼ ਰੁਪਏ
ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ . ਆਈ.) ਨੇ ਜੂਨ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚ ਸ਼ੁੱਧ ਰੂਪ ਨਾਲ 13,667 ਕਰੋਡ਼ ਰੁਪਏ ਪਾਏ ਹਨ। ਭਾਰਤੀ ਬਾਜ਼ਾਰ ਵਿਦੇਸ਼ੀ ਨਿਵੇਸ਼ਕਾਂ ਲਈ ਆਕਰਸ਼ਕ ਬਣੇ ਹੋਏ ਹਨ। ਹਾਲਾਂਕਿ , ਇਸ ਹਫ਼ਤੇ ਐੱਫ. ਪੀ. ਆਈ. ਨੇ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ ਨਿਕਾਸੀ ਕੀਤੀ।
ਡਿਪਾਜ਼ਿਟਰੀ ਦੇ ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ 1 ਤੋਂ 18 ਜੂਨ ਦੌਰਾਨ ਸ਼ੇਅਰਾਂ ’ਚ 15,312 ਕਰੋਡ਼ ਰੁਪਏ ਪਾਏ। ਇਸ ਦੌਰਾਨ ਉਨ੍ਹਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 1,645 ਕਰੋਡ਼ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 13,667 ਕਰੋਡ਼ ਰੁਪਏ ਰਿਹਾ। ਇਸ ਤੋਂ ਪਹਿਲਾਂ ਐੱਫ. ਪੀ. ਆਈ. ਨੇ ਮਈ ’ਚ 2,666 ਕਰੋਡ਼ ਰੁਪਏ ਅਤੇ ਅਪ੍ਰੈਲ ’ਚ 9,435 ਕਰੋਡ਼ ਰੁਪਏ ਦੀ ਨਿਕਾਸੀ ਕੀਤੀ ਸੀ।
ਸੈਂਸੈਕਸ ਦੀਆਂ ਟਾਪ 10 ’ਚੋਂ 4 ਕੰਪਨੀਆਂ ਦਾ ਐੱਮ. ਕੈਪ 68,458.72 ਕਰੋਡ਼ ਰੁਪਏ ਵਧਿਆ
ਸੈਂਸੈਕਸ ਦੀਆਂ ਟਾਪ 10 ’ਚੋਂ 4 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਐੱਮ. ਕੈਪ : ਮਾਰਕੀਟ ਕੈਪ) ’ਚ ਬੀਤੇ ਹਫ਼ਤੇ 68,458.72 ਕਰੋਡ਼ ਰੁਪਏ ਦਾ ਵਾਧਾ ਹੋਇਆ। ਸਭ ਤੋਂ ਜ਼ਿਆਦਾ ਲਾਭ ’ਚ ਹਿੰਦੁਸਤਾਨ ਯੂਨਿਲੀਵਰ ਅਤੇ ਇੰਫੋਸਿਸ ਰਹੀਆਂ।
ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇਨਫੋਸਿਸ ਅਤੇ ਹਿੰਦੁਸਤਾਨ ਯੂਨਿਲੀਵਰ ਦੇ ਬਾਜ਼ਾਰ ਪੂੰਜੀਕਰਨ ’ਚ ਵਾਧਾ ਹੋਇਆ। ਉਥੇ ਹੀ ਐੱਚ. ਡੀ. ਐੱਫ. ਸੀ. ਬੈਂਕ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਐੱਸ. ਬੀ. ਆਈ., ਬਜਾਜ ਫਾਇਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਮੁਲਾਂਕਣ ’ਚ ਸਮੂਹਿਕ ਰੂਪ ’ਚ 43,703.55 ਕਰੋਡ਼ ਰੁਪਏ ਦੀ ਗਿਰਾਵਟ ਆਈ।
ਬੀਤੇ ਹਫ਼ਤੇ ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਪੂੰਜੀਕਰਣ 26,832.3 ਕਰੋਡ਼ ਰੁਪਏ ਵਧ ਕੇ 5,82,874.25 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਇਨਫੋਸਿਸ ਦਾ ਬਾਜ਼ਾਰ ਮੁਲਾਂਕਣ 24,628.79 ਕਰੋਡ਼ ਰੁਪਏ ਦੇ ਉਛਾਲ ਨਾਲ 6,41,108.34 ਕਰੋਡ਼ ਰੁਪਏ ਰਿਹਾ।
ਟੀ. ਸੀ. ਐੱਸ. ਨੇ ਹਫ਼ਤੇ ਦੌਰਾਨ 9,358.6 ਕਰੋਡ਼ ਰੁਪਏ ਜੋਡ਼ੇ ਅਤੇ ਉਸ ਦੀ ਬਾਜ਼ਾਰ ਹੈਸੀਅਤ 12,19,577.24 ਕਰੋਡ਼ ਰੁਪਏ ’ਤੇ ਪਹੁੰਚ ਗਈ। ਰਿਲਾਇੰਸ ਇੰਡਸਟਰੀਜ਼ ਦੀ ਬਾਜ਼ਾਰ ਹੈਸੀਅਤ 7,639.03 ਕਰੋਡ਼ ਰੁਪਏ ਦੇ ਵਾਧੇ ਨਾਲ 14,10,557.79 ਕਰੋਡ਼ ਰੁਪਏ ਰਹੀ।
ਇਸ ਰੁਖ਼ ਦੇ ਉਲਟ ਭਾਰਤੀ ਸਟੇਟ ਬੈਂਕ ਦਾ ਐੱਮ. ਕੈਪ 14,948.73 ਕਰੋਡ਼ ਰੁਪਏ ਘਟ ਕੇ 3,68,407.96 ਕਰੋਡ਼ ਰੁਪਏ ’ਤੇ ਅਤੇ ਐੱਚ. ਡੀ. ਐੱਫ. ਸੀ. ਦਾ 12,796.03 ਕਰੋਡ਼ ਰੁਪਏ ਦੇ ਨੁਕਸਾਨ ਨਾਲ 4,49,176.18 ਕਰੋਡ਼ ਰੁਪਏ ਰਹਿ ਗਿਆ।
ਹਫ਼ਤੇ ਦੌਰਾਨ ਕੋਟਕ ਮਹਿੰਦਰਾ ਬੈਂਕ ਦੀ ਬਾਜ਼ਾਰ ਹੈਸੀਅਤ 6,908.63 ਕਰੋਡ਼ ਰੁਪਏ ਘਟ ਕੇ 3,49,019.23 ਕਰੋਡ਼ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦੀ 3,644.88 ਕਰੋਡ਼ ਰੁਪਏ ਟੁੱਟ ਕੇ 4,36,390.78 ਕਰੋਡ਼ ਰੁਪਏ ਰਹਿ ਗਈ।
ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 3,503.96 ਕਰੋਡ਼ ਰੁਪਏ ਦੇ ਨੁਕਸਾਨ ਨਾਲ 8,16,587.81 ਕਰੋਡ਼ ਰੁਪਏ ’ਤੇ ਅਤੇ ਬਜਾਜ਼ ਫਾਇਨਾਂਸ ਦਾ 1,901.32 ਕਰੋਡ਼ ਰੁਪਏ ਟੁੱਟ ਕੇ 3,67,425.99 ਕਰੋਡ਼ ਰੁਪਏ ਰਹਿ ਗਿਆ। ਸਿਖਰਲੀਆਂ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ।
ਖ਼ੁਸ਼ਖ਼ਬਰੀ! USA, ਯੂ. ਕੇ. ਨੇ ਵਿਦਿਆਰਥੀਆਂ ਲਈ ਨਿਯਮਾਂ 'ਚ ਦਿੱਤੀ ਢਿੱਲ
NEXT STORY