ਮੁੰਬਈ — ਗਲੋਬਲ ਸੰਕੇਤਾਂ 'ਤੇ ਨਜ਼ਰ ਮਾਰੀਏ ਤਾਂ ਏਸ਼ੀਆਈ ਬਜ਼ਾਰਾਂ 'ਚ ਮਜ਼ਬੂਤੀ ਦੇ ਨਾਲ ਕਾਰੋਬਾਰ ਹੁੰਦਾ ਦਿਖਾਈ ਦੇ ਰਿਹਾ ਹੈ। ਆਮ ਬਜਟ 'ਚ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ 'ਤੇ ਲਗਾਏ ਗਏ ਵਾਧੂ ਉੱਚ ਟੈਕਸ ਦੀ ਵਾਪਸੀ ਦੀਆਂ ਸੰਭਾਵਨਾਵਾਂ ਦੀਆਂ ਖਬਰਾਂ ਦੇ ਬਾਅਦ ਭਾਰਤੀ ਸ਼ੇਅਰ ਬਜ਼ਾਰ ਨੇ ਫਿਰ ਤੋਂ ਵਾਧਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਹੈ। ਹਫਤੇ ਦੇ ਆਖਰੀ ਦਿਨ ਯਾਨੀ ਕਿ ਸ਼ੁੱਕਰਵਾਰ ਨੂੰ ਸ਼ੇਅਰ ਬਜ਼ਾਰ ਹਰੇ ਨਿਸ਼ਾਨ ਵਿਚ ਖੁੱਲ੍ਹਾ ਹੈ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 141.42 ਅੰਕਾਂ ਦੀ ਤੇਜ਼ੀ ਦੇ ਨਾਲ 37,468.78 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 49.40 ਅੰਕਾਂ ਦੇ ਵਾਧੇ ਨਾਲ 11,081.90 ਦੇ ਪੱਧਰ 'ਤੇ ਖੁੱਲ੍ਹਾ ਹੈ।
ਟਾਟਾ ਕੈਮੀਕਲ, ਅਲਟ੍ਰਾਟੈਕ ਸੀਮੈਂਟ, ਯੂ.ਪੀ.ਐਲ., ਬਜਾਜ ਇਨਸਰਵ, ਇੰਡੀਆਬੁੱਲਜ਼ ਹਾਉਸਿੰਗ ਅਤੇ ਯੈੱਸ ਬੈਂਕ ਦੇ ਸ਼ੇਅਰ ਹਰੇ ਨਿਸ਼ਾਨ ਵਿਚ ਖੁੱਲ੍ਹੇ। ਇਸ ਦੇ ਨਾਲ ਹੀ ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ., ਡੀ.ਐਚ.ਐਫ.ਐਲ. ਅਤੇ ਟੈਕ ਮਹਿੰਦਰਾ ਦੇ ਸ਼ੇਅਰ ਲਾਲ ਨਿਸ਼ਾਨ ਵਿਚ ਖੁੱਲ੍ਹੇ।
ਸਮਾਲ-ਮਿਡਕੈਪ ਸ਼ੇਅਰਾਂ ਵਿਚ ਵਾਧਾ
ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.29 ਫੀਸਦੀ ਅਤੇ ਮਿਡਕੈਪ ਇੰਡੈਕਸ 0.41 ਫੀਸਦੀ ਵਧ ਕੇ ਕਾਰੋਬਾਰ ਕਰ ਰਿਹਾ ਹੈ।
ਟਾਪ ਗੇਨਰਜ਼
ਡੀ.ਐੱਚ.ਐੱਫ.ਐੱਲ.,ਟਾਟਾ ਸਟੀਲ, ਐਕਸਿਸ ਬੈਂਕ, ਇੰਡੀਆਬੁੱਲਜ਼ ਹਾਊਸਿੰਗ, ਯੈੱਸ ਬੈਂਕ, ਅਲਟ੍ਰਾਟੈਕ ਸੀਮੈਂਟ, ਇੰਡਸਇੰਡ ਬੈਂਕ,
ਟਾਪ ਲੂਜ਼ਰਜ਼
ਹਿੰਡਾਲਕੋ, ਟੇਕ ਮਹਿੰਦਰਾ, ਸਨ ਫਾਰਮਾ,ਐਚ.ਸੀ.ਐਲ. ਟੇਕ
14 ਪੈਸੇ ਦੇ ਵਾਧੇ ਨਾਲ 70.55 ਦੇ ਪੱਧਰ 'ਤੇ ਖੁੱਲ੍ਹਾ ਰੁਪਿਆ
ਰੁਪਏ ਦੀ ਸ਼ੁਰੂਆਤ ਅੱਜ ਮਜ਼ਬੂਤੀ ਨਾਲ ਹੋਈ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 14 ਪੈਸੇ ਦੀ ਮਜ਼ਬੂਤੀ ਨਾਲ 70.55 ਦੇ ਪੱਧਰ 'ਤੇ ਖੁੱਲ੍ਹਾ ਹੈ। ਇਸ ਦੇ ਨਾਲ ਹੀ ਪਿਛਲੇ ਕਾਰੋਬਾਰੀ ਦਿਨ ਯਾਨੀ ਕਿ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 70.69 ਦੇ ਪੱਧਰ 'ਤੇ ਬੰਦ ਹੋਇਆ ਸੀ
ਏਸ਼ੀਆਈ ਬਜ਼ਾਰ ਵਿਚ ਵਾਧਾ, ਅਮਰੀਕੀ ਮਾਰਕੀਟ ਵੀ ਮਜ਼ਬੂਤ
ਗਲੋਬਲ ਸੰਕੇਤਾਂ 'ਤੇ ਨਜ਼ਰ ਮਾਰੀਏ ਤਾਂ ਏਸ਼ੀਆਈ ਬਜ਼ਾਰਾਂ ਵਿਚ ਮਜ਼ਬੂਤੀ ਨਾਲ ਕਾਰੋਬਾਰ ਹੁੰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ SGX Nifty 'ਚ ਸੁਸਤੀ ਨਜ਼ਰ ਆ ਰਹੀ ਹੈ। ਕੱਲ੍ਹ ਦੇ ਕਾਰੋਬਾਰ 'ਚ ਅਮਰੀਕੀ ਬਜ਼ਾਰ ਜ਼ੋਰਦਾਰ ਤੇਜ਼ੀ ਨਾਲ ਬੰਦ ਹੋਏ ਸਨ। ਡਾਓ ਕੱਲ੍ਹ 370 ਅੰਕ ਚੜ੍ਹ ਕੇ ਬੰਦ ਹੋਣ 'ਚ ਕਾਮਯਾਬ ਰਿਹਾ ਸੀ। ਇਸ ਦੌਰਾਨ OPEC ਤੋਂ ਉਤਪਾਦਨ ਕਟੌਤੀ ਦੀ ਉਮੀਦ 'ਚ ਕਰੂਡ ਕੀਮਤਾਂ 'ਚ 2.5 ਫੀਸਦੀ ਦੀ ਰਿਕਵਰੀ ਨਜ਼ਰ ਆ ਰਹੀ ਹੈ। ਹਾਲਾਂਕਿ ਗੋਲਡ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ। ਕੋਮੈਕਸ 'ਚ ਇਸ ਵਿਚ 1500 ਡਾਲਰ ਦੇ ਉੱਪਰ ਕਾਰੋਬਾਰ ਹੋ ਰਿਹਾ ਹੈ।
ਵਿਦੇਸ਼ੀ ਬਜ਼ਾਰ ਤੋਂ ਸੰਕੇਤਾਂ ਦੀ ਗੱਲ ਕਰੀਏ ਤਾਂ ਅਮਰੀਕੀ ਬਜ਼ਾਰ ਜ਼ੋਰਦਾਰ ਤੇਜ਼ੀ ਨਾਲ ਬੰਦ ਹੋਏ ਸਨ। ਕੱਲ੍ਹ ਡਾਓ ਕਰੀਬ 1.5 ਫੀਸਦੀ ਅਤੇ ਨੈਸਡੈਕ 2 ਫੀਸਦੀ ਤੋਂ ਜ਼ਿਆਦਾ ਚੜ੍ਹਿਆ ਸੀ। ਟੇਕ ਸ਼ੇਅਰਾਂ ਵਿਚ ਮਜ਼ਬੂਤੀ ਨਾਲ ਬਜ਼ਾਰ 'ਚ ਤੇਜ਼ੀ ਆਈ। ਦੂਜੇ ਪਾਸੇ 10 ਸਾਲ ਦੀ ਬਾਂਡ ਯੀਲਡ 'ਚ ਹੇਠਲੇ ਪੱਧਰਾਂ ਤੋਂ ਸੁਧਾਰ ਦੇਖਣ ਨੂੰ ਮਿਲਿਆ। ਚੀਨ ਨੇ ਯੁਆਨ ਦਾ ਭਾਅ 7.0136 ਡਾਲਰ ਤੈਅ ਕੀਤਾ ਹੈ।
ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ 'ਚ ਡਾਓ ਜੋਂਸ 371.12 ਅੰਕ ਯਾਨੀ ਕਿ 1.43 ਫੀਸਦੀ ਦੀ ਤੇਜ਼ੀ ਨਾਲ 26,378.19 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 176.33 ਅੰਕ ਯਾਨੀ 2.24 ਫੀਸਦੀ ਦੀ ਮਜ਼ਬੂਤੀ ਦੇ ਨਾਲ 7,547.31 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਂਡ.ਪੀ. 500 ਇੰਡੈਕਸ 54.11 ਅੰਕ ਯਾਨੀ 1.88 ਫੀਸਦੀ ਦੇ ਵਾਧੇ ਨਾਲ 2,938.09 ਦੇ ਪੱਧਰ 'ਤੇ ਬੰਦ ਹੋਇਆ।
14 ਪੈਸੇ ਦੇ ਵਾਧੇ ਨਾਲ 70.55 ਦੇ ਪੱਧਰ 'ਤੇ ਖੁੱਲ੍ਹਾ ਰੁਪਿਆ
NEXT STORY