Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 15, 2026

    9:22:00 PM

  • punjab big news

    ਪੰਜਾਬ 'ਚ ਰੂਹ ਕੰਬਾਊ ਹਾਦਸਾ! ਵਿਆਹ ਤੋਂ ਪਰਤ ਰਹੇ...

  • transfers in punjab

    ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ, 26 ਹੋਰ...

  • icc announces schedule for major cricket tournaments

    ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ...

  • sukhbir badal entrusts a major responsibility to bibi jagir kaur

    ਅਕਾਲੀ ਦਲ 'ਚ ਘਰ ਵਾਪਸੀ ਮਗਰੋਂ ਬੀਬੀ ਜਗੀਰ ਕੌਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸਾਖੀ ਭਾਈ ਮਰਦਾਨਾ ਜੀ ਦੀ

DHARM News Punjabi(ਧਰਮ)

ਸਾਖੀ ਭਾਈ ਮਰਦਾਨਾ ਜੀ ਦੀ

  • Updated: 14 Jul, 2019 10:01 AM
Jalandhar
bhai mardana ji
  • Share
    • Facebook
    • Tumblr
    • Linkedin
    • Twitter
  • Comment

ਜਨਮ-ਸਾਖੀ ਸਾਹਿਤ
ਭਾਗ-11

ਦੋਵੇਂ ਬਾਬਾ ਜੀ ਕੋਲ ਆਏ। ਪ੍ਰਸੰਨ-ਚਿੱਤ ਹੋ, ਬਾਬੇ ਨੇ ਭਾਈ ਜੀ ਨੂੰ ਰਬਾਬ ਵਜਾਉਣ ਲਈ ਕਿਹਾ। ਭਾਈ ਨੇ ਕਿਹਾ- ਜੀ ਥਾਟ ਬਣਾ ਲਵਾਂ? ਬਾਬੇ ਨੇ ਕਿਹਾ- ਆਪੇ ਬਣਦੇ ਰਹਿਣਗੇ ਥਾਟ। ਸ਼ੁਰੂ ਤਾਂ ਕਰੋ। ਮਰਦਾਨੇ ਨੇ ਅੱਲ੍ਹਾ ਦਾ ਨਾਮ ਲੈ ਕੇ ਰਬਾਬ ਦਾ ਵਾਦਨ ਸ਼ੁਰੂ ਕੀਤਾ ਤਾਂ ਹਾਜ਼ਰ ਸਭ ਲੋਕਾਂ ਉਪਰ ਵਿਸਮਾਦ ਤਾਰੀ ਹੋਇਆ। ਬਾਬਾ ਜੀ ਨੇ ਪ੍ਰਸੰਨ ਹੋ ਕੇ ਭਾਈ ਮਰਦਾਨਾ ਜੀ ਨੂੰ ਅਸੀਸ ਦਿੱਤੀ, ਤੁਸਾਂ ਨੂੰ ਭਾਈ ਤਾਰ ਦਾ ਗੁਣ ਬਖਸ਼ਿਆ। ਇਹ ਅੱਗੇ ਵੇਚਣਾ ਨਾਹੀਂ। ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉਠ ਕੇ ਬੰਦਗੀ ਕਰਨੀ ਤੇ ਦਰ ਆਏ ਸਵਾਲੀ ਨੂੰ ਨਿਰਾਸ਼ ਨਹੀਂ ਮੋੜਨਾ।

ਅਗਲੇ ਦਿਨ ਬਾਬੇ ਨੇ ਭਾਈ ਮਰਦਾਨਾ ਜੀ ਨੂੰ ਪਰਦੇਸ ਚੱਲਣ ਲਈ ਕਿਹਾ ਤਾਂ ਉਹ ਪਿਛਲਿਆਂ ਦਾ ਮੁੜ ਫ਼ਿਕਰ ਕਰਨ ਲੱਗੇ। ਬਾਬੇ ਕਹਿਆ- ਠੀਕ ਹੈ ਭਾਈ ਜੀ। ਤਲਵੰਡੀ ਵਿਚ ਖੁਸ਼ੀਆਂ ਹਨ। ਖੇੜੇ ਹਨ, ਮੌਜਾਂ ਹਨ। ਸਾਡੇ ਪਾਸ ਨੰਗ ਭੁੱਖ ਹਾਈ। ਜਾਓ ਭਾਈ। ਤੁਸੀਂ ਤਲਵੰਡੀ ਜਾਉ। ਬੇਬੇ ਨੂੰ ਦੱਸ ਜਾਵਣਾ। ਭਾਈ ਮਰਦਾਨਾ ਬੀਬੀ ਨਾਨਕੀ ਜੀ ਦੇ ਘਰ ਗਏ। ਦੱਸਿਆ ਕਿ ਬਾਬਾ ਦੂਰ ਦੇਸੀਂ ਚੱਲਿਆ ਹੈ ਤੇ ਵਰ੍ਹਿਆਂ ਬਾਅਦ ਪਰਤੇਗਾ। ਫਿਰ ਦੱਸਿਆ ਕਿ ਮੈਂ ਵਾਪਸ ਤਲਵੰਡੀ ਚੱਲਿਆ ਹਾਂ। ਬੀਬੀ ਦੀਆਂ ਅੱਖਾਂ ਵਿਚੋਂ ਨਦੀਆਂ ਵਗ ਪਈਆਂ। ਉਨ੍ਹਾਂ ਦਾ ਆਪਣੇ ਆਪ ਉਪਰ ਕਾਬੂ ਨਾ ਰਿਹਾ। ਪਤੀ ਭਾਈ ਜੈਰਾਮ ਜੀ ਨੂੰ ਖ਼ਬਰ ਮਿਲੀ ਤਾਂ ਉਹ ਕਚਹਿਰੀ ਵਿਚੋਂ ਘਰ ਆ ਗਏ। ਇਸ ਪ੍ਰਕਾਰ ਦੀ ਹਾਲਤ ਦੇਖ ਕੇ ਬੋਲੇ- ਏਹ ਕੀ ਹੋਇਆ ਨਾਨਕੀ ਜੀ? ਅਸੀਂ ਜਦੋਂ ਕਦੀ ਭਟਕਦੇ, ਤੁਸੀਂ ਸਾਨੂੰ ਉਪਦੇਸਦੇ। ਹੁਣ ਤੁਸੀਂ ਜੁ ਡੋਲੇ ਹੋ ਤਾਂ ਸਾਡਾ ਕੀ ਬਣੇ? ਇੰਝ ਨਾ ਕਰੋ ਜੀ।

ਬੀਬੀ ਨੇ ਆਖਿਆ- ਬਾਬਾ ਚਲਿਐ ਪਰਦੇਸ। ਭਾਈ ਮਰਦਾਨਾ ਉਨ੍ਹਾਂ ਨਾਲ ਹੁੰਦੇ ਸਾਨੂੰ ਫਿਕਰ ਕਦੀ ਰਾਈ ਦਾ ਨਾਂਹ ਸੀ। ਹੁਣ ਦਿਲ ਨਹੀਂ ਥੰਮਦਾ। ਭਾਈ ਜੈਰਾਮ ਕਹਿਣ ਲੱਗੇ-ਭਾਈ ਮਰਦਾਨਾ ਨਾਲ ਜਾਣਗੇ। ਭਾਈ ਜੀ ਤੁਸੀਂ ਨਾਲ ਰਹੋ ਜੀ। ਤੁਸਾਂ ਦਾ ਜੋੜ ਵਿਛੜਨਾ ਸ਼ੋਭਦਾ ਨਹੀਂ। ਪਿੱਛੇ ਦਾ ਫਿਕਰ ਨਾ ਕਰਨਾ। ਤੁਸਾਂ ਦੇ ਬਾਲ ਸਾਡੇ ਬਾਲ ਹੋਏ। ਸ਼੍ਰੀ ਚੰਦ ਭੀ ਤਾਂ ਅਸਾਂ ਗੋਦ ਲੈ ਲਿਆ ਹੈ। ਤਲਵੰਡੀ ਅਸੀਂ ਜਾਵਾਂਗੇ। ਤੁਸਾਂ ਨਾਨਕ ਜੀ ਨਾਲ ਜਾਵਣਾ। ਭਾਈ ਮਰਦਾਨਾ ਜੀ ਮੰਨ ਗਏ। ਰਬਾਬ ਉਠਾਈ ਤੇ ਪਿੰਡੋਂ ਬਾਹਰ ਬਾਬਾ ਜੀ ਪਾਸ ਜਾ ਪੁੱਜੇ। ਕਹਿਆ- ਮੈਂ ਤੁਸਾਂ ਦੇ ਨਾਲ ਚੱਲਾਂਗਾ ਬਾਬਾ। ਗੁਰੂ ਜੀ ਨੂੰ ਬੜੀ ਖੁਸ਼ੀ ਹੋਈ। ਤੁਰਨ ਤੋਂ ਪਹਿਲਾਂ ਭਾਈ ਮਰਦਾਨਾ ਜੀ ਕਹਿਣ ਲੱਗੇ- ਬੇਬੇ ਨੂੰ ਮਿਲ ਕੇ ਫੇਰ ਚੱਲਣਾ ਹੈ। ਬਾਬੇ ਨੇ ਕਿਹਾ- ਤੇਰਾ ਆਖਾ ਮੋੜਨਾ ਨਾਹੀਂ ਭਾਈ। ਤੇਰੇ ਤੱਕ ਸਾਨੂੰ ਵੱਡਾ ਕੰਮ ਹੈ।

ਘਰ ਪੁੱਜੇ ਤਾਂ ਝੁਕ ਕੇ ਬੀਬੀ ਨੇ ਬਾਬੇ ਦੇ ਚਰਨੀਂ ਹੱਥ ਲਾਉਣੇ ਚਾਹੇ। ਦੁਹਾਂ ਹੱਥਾਂ ਵਿਚ ਬੀਬੀ ਦਾ ਮੱਥਾ ਥੰਮ੍ਹ ਲਿਆ। ਕਹਿਣ ਲੱਗੇ- ਮੈਂ ਏਸ ਕਰਕੇ ਤੁਸਾਂ ਦੇ ਪਾਸ ਆਂਵਦਾ ਹਾਂ ਜੁ ਮੱਥਾ ਟਿਕਾਵਾਂ? ਬੇਬੇ ਤੂੰ ਅਸਾਂਥੋਂ ਵੱਡੀ ਹੈਂ ਅਰੁ ਪਰਮੇਸਰ ਦੀ ਪਿਆਰੀ ਬੀ। ਤੇਰਾ-ਮੇਰਾ ਸਬੰਧ ਜੁਗਾਂ ਦਾ ਹੈ। ਹੁੰਦਾ ਆਇਆ ਹੈ। ਤੂੰ ਜੋ ਪੈਰਾਂ ਵੱਲ ਦੇਖਦੀ ਹੈ ਤਾਂ ਸਾਨੂੰ ਵੱਡਾ ਅਉਗਣ ਲੱਗਦਾ ਹੈ।

ਬੀਬੀ ਕਿਹਾ- ਭਲਾ ਹੈ ਭਾਈ। ਜਿਉਂ ਤੁਸੀਂ ਰਾਜੀ ਤਿਉਂ ਅਸੀਂ ਰਾਜੀ। ਪਰ ਸੱਚ ਇਹ ਹੈ ਜੋ ਤੁਸਾਂ ਨੂੰ ਭਰਾਉ ਕਰਕੇ ਨਹੀਂ ਜਾਣਦੀ। ਪਰਮੇਸਰ ਕਰਕੈ ਜਾਣਦੀ ਹਾਂ। ਭਾਈ ਮਰਦਾਨੇ ਨੂੰ ਸਫ਼ਰ ਵਾਸਤੇ ਪੈਸੇ ਅਸਾਂ ਆਪ ਦਿੱਤੇ ਸਨ। ਖੁਸ਼ੀ ਨਾਲ। ਇਹ ਮੋੜੇ ਕਿਉਂ ਹਨ?

ਬਾਬੇ ਨੇ ਕਿਹਾ- ਤੂੰ ਪਰਮੇਸਰ ਕੀ ਭਗਤਣੀ ਹੈਂ ਅਰ ਸਾਡੇ ਤੋਂ ਵੱਡੀ। ਵੱਡਿਆਂ ਦਾ ਆਖਾ ਪਰਮੇਸਰ ਸੁਣਦਾ ਹੈ ਅਰ ਮੰਨਦਾ ਹੈ। ਪੈਸੇ ਨਾ ਦਿਉ। ਅਸਾਂ ਨੂੰ ਆਪਣੇ ਮੁਖਉਂ ਕਰਤਾਰ ਪਾਸ ਸਉਂਪ ਛੋਡਉ। ਜਾਣਾ ਹੈ ਅਸਾਂ। ਆਪ ਭੇਜਉ।

ਬੀਬੀ ਨੇ ਆਖਿਆ- ਏਥੇ ਸਉ ਤਾਂ ਧੀਰਜ ਸਾਈ। ਖਰਾ ਧਰਵਾਸ ਸਾਈ। ਮਿਲ ਜਾਇਆ ਕਰੋਗੇ, ਉਦਾਸ ਨਾ ਹੋਵਾਂਗੀ। ਅਰਿ ਜੇ ਤੂੰ ਦੇਰ ਕਰੈਂਗਾ ਭਾਈ ਤਾਂ ਹਉਂ ਤੁਧੁ ਬਿਣ ਖਰੀ ਓਦਰ ਜਾਵਾਂਗੀ ਪਰ ਸਾਡਾ ਵਸ ਕਿਆ ਹੈ। ਸੋ ਹੋਵੈਗਾ ਜੋ ਤੁਸਾਂ ਨੂੰ ਭਾਵੈਗਾ। ਭਾਈ ਰਜਾਇ ਤੁਸਾਡੀ ਚਲੈਗੀ। ਸਾਡਾ ਕਿਆ ਜੋਰ।

ਪਹਿਲੋਂ ਬਾਬੇ ਨੇ ਫਿਰ ਭਾਈ ਮਰਦਾਨਾ ਨੇ ਬੀਬੀ ਦੇ ਚਰਨ ਛੂਹੇ। ਸੇਜਲ ਅੱਖਾਂ ਨਾਲ ਵਿਦਾ ਕਰਦਿਆਂ ਬੀਬੀ ਨੇ ਕੇਵਲ ਦੋ ਸ਼ਬਦ ਕਹੇ- ਪਰਮੇਸਰ ਰੱਖੈ। ਦੋਵੇਂ ਤੇਜ਼ ਕਦਮੀਂ ਸੁਲਤਾਨਪੁਰ ਦੀ ਜੂਹ ਵਿਚੋਂ ਨਿਕਲ ਗਏ। ਸਿਧਾਰਥ ਨਾਲੋਂ ਇੰਨਾ ਫਰਕ ਰਿਹਾ ਕਿ ਯੁਵਰਾਜ ਜਿਨ੍ਹਾਂ ਨੂੰ ਪਿਆਰ ਕਰਦਾ ਸੀ, ਅੱਧੀ ਰਾਤ ਸੁੱਤਿਆਂ ਨੂੰ ਛੱਡ ਕੇ ਉਨ੍ਹਾਂ ਤੋਂ ਚੋਰੀਂ ਵਿਛੜਿਆ। ਜਿਸ ਨੂੰ ਸਭ ਤੋਂ ਵੱਧ ਪਿਆਰ ਕੀਤਾ, ਬਾਬੇ ਨੇ ਉਸ ਪਾਸੋਂ ਆਗਿਆ ਮੰਗੀ, ਫਿਰ ਗਿਆ। ਤੁਰਦਿਆਂ-ਤੁਰਦਿਆਂ ਬੜੇ ਦੇਸ ਦੇਖੇ। ਕਦੀ ਜੰਗਲ ਆ ਗਏ ਹਨ, ਕਦੀ ਪਹਾੜੀਆਂ, ਕਦੀ ਦਰਿਆ, ਕਦੀ ਰੇਗਿਸਤਾਨ। ਇਕ ਥਾਂ ਭਾਈ ਮਰਦਾਨਾ ਜੀ ਨੂੰ ਪਿਆਸ ਲੱਗੀ। ਕਹਿਣ ਲੱਗੇ, ''ਬਾਬਾ ਤੁਰਿਆ ਨਹੀਂ ਜਾਂਦਾ ਹੋਰ। ਪਾਣੀ ਪਿਲਾ। ਕਿਧਰ ਹੈ ਪਾਣੀ? ਬਾਬੇ ਨੇ ਕਿਹਾ- ਇਨ੍ਹਾਂ ਦੇਸਾਂ ਵਿਚ ਅਸੀਂ ਕਿਹੜਾ ਕਈ ਬਾਰ ਆਏ ਹਾਂ? ਸਾਨੂੰ ਭੀ ਪਾਣੀ ਦਾ ਕੀ ਪਤਾ ਲੱਗੇ? ਤਦ ਭਾਈ ਸਾਹਿਬ ਬੋਲੇ- ਜੀ ਤਾਂ ਭੀ ਤੁਸੀਂ ਹੀ ਦੱਸੋਗੇ। ਅਸਾਂ ਨਿਮਾਣਿਆਂ ਦਾ ਆਸਰਾ ਤੁਸੀਂ ਹੀ ਹੋ ਜੀ। ਬਾਬੇ ਨੇ ਕਿਹਾ- ਅਹੁ ਦੇਖ ਮਰਦਾਨਿਆ। ਗਿੱਦੜਾਂ ਦੀ ਡਾਰ ਜਾਂਵਦੀ ਦੇਖ। ਜੀਭਾਂ ਬਾਹਰ ਹਨ। ਪਿਆਸੇ ਹਨ। ਇਨ੍ਹਾਂ ਨੂੰ ਪਤਾ ਹੈ ਜੁ ਪਾਣੀ ਕਿਥੇ ਹੈ। ਤਿਨ੍ਹਾਂ ਦੇ ਪਿੱਛੇ ਪਿੱਛੇ ਚੱਲੀਏ। ਇਵੇਂ ਹੀ ਹੋਇਆ। ਕੁਝ ਦੂਰੀ 'ਤੇ ਤਲਾਬ ਉਪਰ ਪੁੱਜ ਗਏ। ਗਿੱਦੜਾਂ ਨੇ ਤਲਾਬ ਦਾ ਪਾਣੀ ਸੁੰਘਿਆ, ਬਿਨਾਂ ਪੀਤੇ ਅੱਗੇ ਦੂਜੇ ਤਲਾਬ ਵਲ ਚਲੇ ਗਏ ਜਿਥੇ ਪਾਣੀ ਪੀਤਾ। ਬਾਬਾ ਜੀ ਨੇ ਕਿਹਾ- ਆਪ ਦੇਖ ਭਾਈ, ਇਸ ਤਲਾਬ ਦਾ ਪਾਣੀ ਪੀਣ ਜੋਗ ਨਹੀਂ। ਭਾਈ ਮਰਦਾਨਾ ਨੇ ਚੱਖ ਕੇ ਦੇਖਿਆ, ਕੌੜਾ ਸੀ। ਗੁਰੂ ਜੀ ਨੇ ਕਿਹਾ- ਜਾਨਵਰ ਬਿਨਾਂ ਚੱਖੇ ਜਾਣਦੇ ਹਨ ਕੀ ਖਾਣ ਜੋਗ ਹੈ ਕੀ ਪੀਣ ਜੋਗ। ਆਦਮੀ ਨੂੰ ਨਹੀਂ ਪਤਾ। ਅਗਲੇ ਤਲਾਬ ਵਿਚੋਂ ਪਾਣੀ ਪੀਤਾ ਤੇ ਇਸ਼ਨਾਨ ਕੀਤਾ।

ਥੱਕਦੇ, ਭੁੱਖ ਤਰੇਹ ਲਗਦੀ ਤਾਂ ਭਾਈ ਮਰਦਾਨਾ ਬਾਬੇ ਅੱਗੇ ਇਸ ਪ੍ਰਕਾਰ ਅਰਜ਼ ਕਰਦੇ- ਬਾਬਾ ਤੂੰ ਅਤੀਤ ਪੁਰਖ ਹੈਂ। ਨਾ ਤੈਨੂੰ ਭੁਖ ਸਤਾਏ ਨਾ ਤਰੇਹ। ਨਾ ਨੀਂਦ ਨਾ ਥਕਾਣ। ਮੈਂ ਦੁਨੀਆਦਾਰ ਬੰਦਾ ਹਾਂ ਬਾਬਾ। ਕਿਰਪਾਲੂ ਹੋ। ਜਾਂ ਮੈਨੂੰ ਆਪਣੇ ਜਿਹਾ ਅਤੀਤ ਕਰ। ਜੇ ਅਜਿਹਾ ਕਰਨਾ ਨਹੀਂ ਭਾਂਵਦਾ ਤਾਂ ਕੁਝ ਖਾਣ ਪੀਣ ਨੂੰ ਦੇਹ। ਬਾਬਾ ਆਖਦਾ- ਭਲਾ ਮੰਗਿਆ ਈ ਮਰਦਾਨਿਆ, ਭਲਾ ਮੰਗਿਆ ਈ। ਲੋਕ ਵਸਤਾਂ ਮੰਗਦੇ ਹਨ। ਤੂੰ ਸੰਤੋਖ ਮੰਗਦਾ ਹੈਂ। (ਚਲਦਾ)
 

ਡਾ. ਹਰਪਾਲ ਸਿੰਘ ਪੰਨੂ

  • Bhai Mardana ji
  • ਭਾਈ ਮਰਦਾਨਾ ਜੀ ਦੀ

ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ

NEXT STORY

Stories You May Like

  • tomorrow people of these zodiac signs will hit the lottery
    ਭਲਕੇ ਇਨ੍ਹਾਂ ਰਾਸ਼ੀ ਵਾਲਿਆਂ ਦੀ ਲੱਗੇਗੀ 'Lottery' ! ਵਰ੍ਹੇਗਾ ਅੰਨ੍ਹਾ ਪੈਸਾ, ਖੁੱਲ੍ਹਣਗੇ ਕਿਸਮਤ ਦੇ ਤਾਲੇ
  • the right direction for keeping keys will change your fortune
    ਚਾਬੀਆਂ ਰੱਖਣ ਦੀ ਸਹੀ ਦਿਸ਼ਾ ਬਦਲੇਗੀ ਤੁਹਾਡੀ ਕਿਸਮਤ ! ਜਾਣੋ ਨਿਯਮ
  • what is the real story of tulsi
    ਹਰ ਘਰ 'ਚ ਪੂਜੀ ਜਾਣ ਵਾਲੀ 'ਤੁਲਸੀ' ਦੀ ਕੀ ਹੈ ਅਸਲ ਕਹਾਣੀ ! ਜਾਣੋ ਪੂਰਾ ਇਤਿਹਾਸ
  • people of these 3 zodiac signs should be cautious
    ਸਾਵਧਾਨ ਹੋ ਜਾਣ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ ! 'ਦਵਿਦਵਾਦਸ਼ ਯੋਗ' ਨਾਲ ਸ਼ੁਰੂ ਹੋਵੇਗਾ ਚੁਣੌਤੀਆਂ ਭਰਿਆ ਸਮਾਂ
  • items kept on the fridge can lead to waste
    ਫਰਿੱਜ 'ਤੇ ਰੱਖੀਆਂ ਇਹ ਚੀਜ਼ਾਂ ਬਣ ਸਕਦੀਆਂ ਹਨ ਬਰਬਾਦੀ ਦਾ ਕਾਰਨ !
  • for those with the cancer zodiac sign  the outlook for business
    ਕਰਕ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਬਿਹਤਰ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • golden time is about to begin for these 4 zodiac signs
    ਇਨ੍ਹਾਂ 4 ਰਾਸ਼ੀਆਂ ਦਾ ਸ਼ੁਰੂ ਹੋਣ ਜਾ ਰਿਹਾ ਹੈ 'Golden Time'! ਅਗਲੇ 96 ਦਿਨ ਵਰ੍ਹੇਗਾ ਨੋਟਾਂ ਦੀ ਮੀਂਹ
  • numerology  people  career  money  date of birth
    ਬਹੁਤ ਕਿਸਮਤ ਵਾਲੇ ਹੁੰਦੇ ਨੇ ਇਸ ਅੰਕ ਵਾਲੇ ਲੋਕ ! ਕਰੀਅਰ 'ਚ ਗੱਡਦੇ ਝੰਡੇ ਤੇ ਖ਼ੂਬ ਕਮਾਉਂਦੇ ਪੈਸਾ
  • crowd of devotees gathers at the focal point canal for chhath puja
    ਫੋਕਲ ਪੁਆਇੰਟ ਨੇੜੇ ਸਥਿਤ ਨਹਿਰ ਘਾਟ 'ਤੇ ਛੱਠ ਪੂਜਾ ਲਈ ਉਮੜੀ ਸ਼ਰਧਾਲੂਆਂ ਦੀ ਭੀੜ
  • weather takes a turn in punjab rain warning issued for 4 districts
    ਪੰਜਾਬ 'ਚ ਮੌਸਮ ਨੇ ਲਈ ਕਰਵਟ! 4 ਜ਼ਿਲ੍ਹਿਆਂ 'ਚ ਮੀਂਹ ਦੀ ਚਿਤਾਵਨੀ, 19 ਨਵੰਬਰ...
  • the world needs the teachings of the gurus gulabchand kataria
    ਦੁਨੀਆ ਨੂੰ ਯੁੱਧ ਦੀ ਨਹੀਂ, ਗੁਰੂਆਂ ਦੀਆਂ ਸਿੱਖਿਆਵਾਂ ਦੀ ਲੋੜ : ਗੁਲਾਬਚੰਦ ਕਟਾਰੀਆ
  • accused arrested with weapons in punjab links to foreign handlers
    ਪੰਜਾਬ 'ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ...
  • retired nsg commando submits complaint to cp regarding incident slapped asi
    ASI ਵੱਲੋਂ ਥੱਪੜ ਮਾਰੇ ਜਾਣ ਦੇ ਮਾਮਲੇ 'ਚ ਰਿਟਾਇਰਡ NSG ਕਮਾਂਡੋ ਨੇ CP ਨੂੰ...
  • commissionerate police took action against illegal construction
    ਕਪੂਰਥਲਾ ਜੇਲ੍ਹ ’ਚ ਬੰਦ ਮੁਲਜ਼ਮ ਦੀ ਨਾਜਾਇਜ਼ ਉਸਾਰੀ ’ਤੇ ਕਮਿਸ਼ਨਰਰੇਟ ਪੁਲਸ ਨੇ...
  • commissionerate police takes action against illegal construction
    ਨਸ਼ਾ ਸਮੱਗਲਰਾਂ ਖ਼ਿਲਾਫ਼ ਪੁਲਸ ਦਾ ਵੱਡਾ ਐਕਸ਼ਨ, ਕਪੂਰਥਲਾ ਜੇਲ੍ਹ 'ਚ ਬੰਦ ਦੋਸ਼ੀ...
  • heavy rush on trains during the chhath festival
    ਛੱਠ ਦੇ ਤਿਉਹਾਰ ਵਿਚਕਾਰ ਟ੍ਰੇਨਾਂ ’ਚ ਭਾਰੀ ਭੀੜ, ਅੱਜ ਅੰਮ੍ਰਿਤਸਰ-ਮੁੰਬਈ ਵਿਚਕਾਰ...
Trending
Ek Nazar
major forecast for these states delhi punjab

ਦਿੱਲੀ-ਪੰਜਾਬ ਸਮੇਤ ਇਨ੍ਹਾਂ ਸੂਬਿਆਂ ਲਈ ਵੱਡੀ ਭਵਿੱਖਬਾਣੀ ! IMD ਨੇ ਕੀਤਾ ਅਲਰਟ

icc announces schedule for major cricket tournaments

ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ,...

the 50 vehicle requirement scrapped

50 ਗੱਡੀਆਂ ਦੀ ਸ਼ਰਤ ਖ਼ਤਮ, ਹੁਣ ਸਿਰਫ਼ 5 ਕਾਰਾਂ ਨਾਲ ਬਣੋ ਮਾਲਕ! ਵੱਡੇ ਬਦਲਾਅ ਦੀ...

meta owner buys 1830s royal heritage property

5,38,00,00,000 ਦਾ ਮਹਿਲ ! Meta ਦੇ ਮਾਲਕ ਨੇ ਖ਼ਰੀਦੀ 1830 ਦੀ ਸ਼ਾਹੀ ਵਿਰਾਸਤ,...

pope leo xiv visited peru

ਪੋਪ ਨੇ ਪੇਰੂ 'ਚ ਅਫਰੀਕੀ ਗੁਲਾਮਾਂ ਦੇ ਦੁੱਖ ਅਤੇ ਅਪਮਾਨ ਨੂੰ ਕੀਤਾ ਜ਼ਿਕਰ,...

lalit modi acquires british citizenship

IPL ਦੇ ਸੰਸਥਾਪਕ ਲਲਿਤ ਮੋਦੀ ਨੇ ਹਾਸਲ ਕੀਤੀ ਬ੍ਰਿਟਿਸ਼ ਨਾਗਰਿਕਤਾ

netanyahu talks for unity government

ਨੇਤਨਯਾਹੂ ਨੇ ਯੂਨਿਟੀ ਸਰਕਾਰ ਲਈ 'ਬਿਨਾਂ ਸ਼ਰਤ' ਗੱਲਬਾਤ ਦੀ ਕੀਤੀ ਅਪੀਲ,...

garment factories closed

ਬੰਗਲਾਦੇਸ਼ 'ਚ 13 ਕੱਪੜਾ ਫੈਕਟਰੀਆਂ ਅਣਮਿੱਥੇ ਸਮੇਂ ਲਈ ਬੰਦ, ਮਜ਼ਦੂਰਾਂ ਦੇ...

top hamas commander killed

ਹਮਲੇ 'ਚ ਮਾਰਿਆ ਗਿਆ ਹਮਾਸ ਦਾ ਚੋਟੀ ਦਾ ਕਮਾਂਡਰ: ਇਜ਼ਰਾਈਲ ਦਾ ਦਾਅਵਾ

find out why this veteran singer hasn  t grown his hair for 30 years

ਨਾ ਬਿਮਾਰੀ, ਨਾ ਸਟਾਇਲਿੰਗ ਦਾ ਸ਼ੌਕ ! ਜਾਣੋ ਆਖ਼ਿਰ 30 ਸਾਲਾਂ ਤੋਂ ਦਿੱਗਜ ਸਿੰਗਰ...

conflict erupts over amitabh bachchan  s bungalow   jalsa

ਅਮਿਤਾਭ ਬੱਚਨ ਦੇ ਬੰਗਲੇ 'ਜਲਸਾ' ਪਿੱਛੇ ਛਿੜ ਗਿਆ ਕਲੇਸ਼ ! ਭਾਬੀ ਨੇ ਠੋਕਿਆ...

a golden opportunity to buy jewelry

ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ ! ਆਲ-ਟਾਈਮ ਹਾਈ ਤੋਂ 2.43 ਲੱਖ ਰੁਪਏ ਡਿੱਗੀ...

punjab father daughter

ਪੰਜਾਬ: 5 ਸਾਲਾ ਧੀ ਨੇ ਪਿਓ ਨੂੰ ਕਰ'ਤਾ ਮਾਲੋਮਾਲ! ਕਹਿੰਦਾ- 'ਲਾਡੋ ਰਾਣੀਆਂ ਨੂੰ...

film producer  s daughter passes away due to cancer

ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ : ਫ਼ਿਲਮ ਪ੍ਰੋਡਿਊਸਰ ਦੀ ਧੀ ਦਾ ਕੈਂਸਰ ਨਾਲ...

antony blinken statement

"ਅੱਤਵਾਦ ਵਿਰੁੱਧ 'ਜ਼ੀਰੋ-ਟੋਲਰੈਂਸ' ਨੀਤੀ ਜ਼ਰੂਰੀ ਅਤੇ ਭਾਰਤ ਕੋਲ ਆਪਣੀ ਰੱਖਿਆ...

famous actor becomes a groom again at the age of 44

44 ਸਾਲ ਦੀ ਉਮਰ 'ਚ ਮੁੜ ਲਾੜਾ ਬਣਿਆ ਮਸ਼ਹੂਰ ਅਦਾਕਾਰ ! 10 ਸਾਲ ਛੋਟੀ ਲਾੜੀ ਨਾਲ...

luxury car indian market year 2027 design features

ਦੇਖਦਿਆਂ ਹੀ ਦੀਵਾਨੇ ਬਣਾ ਦੇਵੇਗੀ ਸਭ ਤੋਂ ਲਗਜ਼ਰੀ ਕਾਰ ! ਫੀਚਰਜ਼ ਅਜਿਹੇ ਕਿ...

italy slaps meta with an 887 million fine

ਇਟਲੀ ਨੇ Meta ਨੂੰ ਠੋਕਿਆ 887 ਮਿਲੀਅਨ ਡਾਲਰ ਦਾ ਜੁਰਮਾਨਾ! ਇਸ ਮਾਮਲੇ 'ਚ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • do not buy these things after sunset even by mistake
      ਸੂਰਜ ਡੁੱਬਣ ਤੋਂ ਬਾਅਦ ਭੁੱਲ ਕੇ ਵੀ ਨਾ ਖਰੀਦੋ ਇਹ 'ਚੀਜ਼ਾਂ' ! ਆਰਥਿਕ ਪੱਖੋਂ ਹੋ...
    • the second day of chhath puja
      ਛੱਠ ਪੂਜਾ ਦਾ ਦੂਜਾ ਦਿਨ :  ਖ਼ਰਨਾ ਨਾਲ ਸ਼ੁਰੂ ਹੋਇਆ 36 ਘੰਟਿਆਂ ਦਾ ਨਿਰਜਲਾ ਵਰਤ ,...
    • with the grace of shani dev the fortunes of these 4 zodiac signs will shine
      ਸ਼ਨੀਦੇਵ ਦੀ ਕਿਰਪਾ ਨਾਲ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਕਾਰੋਬਾਰ 'ਚ...
    • for those with the virgo zodiac sign
      ਕੰਨਿਆ ਰਾਸ਼ੀ ਵਾਲਿਆਂ ਨੂੰ ਕਿਸੇ ਜਾਇਦਾਦੀ ਕੰਮ ਲਈ ਕੀਤੀ ਭੱਜਦੌੜ ਚੰਗਾ ਨਤੀਜਾ...
    • special event by delhi government on chhath
      ਛੱਠ 'ਤੇ ਦਿੱਲੀ ਸਰਕਾਰ ਦਾ ਖ਼ਾਸ ਆਯੋਜਨ: 'ਨਮੋ ਯਮੁਨਾ ਰਿਵਰ ਸਫ਼ਾਰੀ' 'ਚ...
    •   chhath puja    a festival of sun worship
      'ਸੂਰਜ ਉਪਾਸਨਾ' ਦਾ ਤਿਉਹਾਰ 'ਛੱਠ ਪੂਜਾ'
    • mopping the floor with salt water will bring prosperity
      ਨਮਕ ਵਾਲੇ ਪਾਣੀ ਨਾਲ ਲਗਾਇਆ ਪੋਚਾ ਕਰੇਗਾ ਤੁਹਾਨੂੰ ਮਾਲਾਮਾਲ ! ਜਾਣੋ ਸਹੀ ਤਰੀਕਾ
    • the festival of chhath puja began today
      ਅੱਜ ਤੋਂ ਸ਼ੁਰੂ ਹੋਇਆ ਛੱਠ ਪੂਜਾ ਦਾ ਤਿਉਹਾਰ, ਜਾਣੋ ਪੂਜਾ ਨਾਲ ਜੁੜੇ ਜ਼ਰੂਰੀ ਨਿਯਮ
    • the fortunes of these 4 zodiac signs are set to shine
      ਚਮਕਣ ਵਾਲੀ ਹੈ ਇਨ੍ਹਾਂ 4 ਰਾਸ਼ੀਆਂ ਦੀ ਕਿਸਮਤ ! ਕਰੀਅਰ 'ਚ ਹੋਣਗੇ ਵੱਡੇ ਫਾਇਦੇ ਤੇ...
    • baba vanga prediction horoscope money
      ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ, ਮਸ਼ੀਨ ਨਾਲ ਗਿਣਨੇ ਪੈਣਗੇ ਪੈਸੇ!...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +