ਨਵੀਂ ਦਿੱਲੀ- ਦੀਵਾਲੀ ਦੇ ਤਿਉਹਾਰ ਨੂੰ ਕੁਝ ਹੀ ਦਿਨ ਰਹਿ ਗਏ ਹਨ। ਕੁਝ ਲੋਕਾਂ ਨੇ ਸਾਫ਼-ਸਫਾਈਆਂ ਸ਼ੁਰੂ ਕਰਕੇ ਘਰ ਨੂੰ ਸਜਾਉਣਾ ਵੀ ਸ਼ੁਰੂ ਕਰ ਦਿੱਤਾ ਹੈ। ਦੀਵਾਲੀ ਦਾ ਤਿਉਹਾਰ ਪੂਰੇ ਦੇਸ਼ 'ਚ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵਾਸਤੂ ਦੇ ਕੁਝ ਅਜਿਹੇ ਟਿਪਸ, ਜਿਨ੍ਹਾਂ ਦਾ ਇਸਤੇਮਾਲ ਕਰਕੇ ਤੁਸੀਂ ਆਰਥਿਕ ਲਾਭ ਹਾਸਲ ਕਰ ਸਕਦੇ ਹੈ।
ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
-ਦੀਵਾਲੀ ਮੌਕੇ ਘਰ ਦੇ ਮੇਨ ਗੇਟ ’ਤੇ ਭਗਵਾਨ ਗਣੇਸ਼ ਦਾ ਚਿੱਤਰ ਜਾਂ ਸੂਰਜ ਤੰਤਰ ਲਗਾਓ। ਅਜਿਹਾ ਕਰਨ ਨਾਲ ਘਰ ’ਚ ਆਉਣ ਵਾਲੀਆਂ ਸਾਰੀਆਂ ਆਫ਼ਤਾਂ ਦੂਰ ਹੁੰਦੀਆਂ ਹਨ।
-ਨੌਕਰੀ ਜਾਂ ਕਾਰੋਬਾਰ ’ਚ ਰੁਕਾਵਟ ਜਾਂ ਮੁਸ਼ਕਲ ਆ ਰਹੀ ਹੋਵੇ ਤਾਂ ਘਰ ਦੀ ਉੱਤਰ-ਪੂਰਬੀ ਦਿਸ਼ਾ ’ਚ ਹਰੇ ਰੰਗ ਦਾ ਫੁੱਲਦਾਨ ਰੱਖੋ ਜਾਂ ਕੋਈ ਪੌਦਾ ਲਗਾਓ। ਕਾਰੋਬਾਰ ’ਚ ਉੱਨਤੀ ਦੇ ਦੁਆਰ ਖੁੱਲ੍ਹ ਜਾਣਗੇ।
-ਘਰ ਦੀ ਉੱਤਰੀ ਜਾਂ ਪੂਰਬੀ ਦਿਸ਼ਾ ’ਤੇ ਸ਼ੀਸ਼ਾ ਲਗਾਓ, ਇਸ ਨਾਲ ਘਰ ’ਚ ਆਮਦਨ ਦੇ ਸ੍ਰੋਤਾਂ ’ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ- Diwali 2024 : 31 ਅਕਤੂਬਰ ਜਾਂ 1 ਨਵੰਬਰ! ਜਾਣੋ ਕਿਸ ਤਾਰੀਖ਼ ਨੂੰ ਮਨਾਈ ਜਾਵੇਗੀ ਦੀਵਾਲੀ
-ਡਰਾਇੰਗ ਰੂਮ ’ਚ ਭਾਰੀ ਸਾਮਾਨ ਜਿਵੇਂ ਫਰਿੱਜ, ਟੀ.ਵੀ. , ਭਾਰੀ ਫ਼ਰਨੀਚਰ ਦੱਖਣ-ਪੱਛਮ ਦਿਸ਼ਾ ’ਚ ਰੱਖੋ।
-ਬੈੱਡਰੂਮ ਦੀ ਸਜਾਵਟ ਕਰਦੇ ਸਮੇਂ ਇਸਦਾ ਰੰਗ ਹਲਕਾ ਗੁਲਾਬੀ ਜਾਂ ਬੈਂਗਣੀ ਰੱਖਣਾ ਚਾਹੀਦਾ ਹੈ ਅਤੇ ਬੈੱਡਰੂਮ ’ਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਪਤੀ-ਪਤਨੀ ਦਾ ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਹੈ ਅਤੇ ਸਬੰਧ ਮਜ਼ਬੂਤ ਹੁੰਦੇ ਹਨ।
ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
-ਖਿੜਕੀ ਅਤੇ ਦਰਵਾਜ਼ਿਆਂ ’ਤੇ ਹਲਕੇ ਰੰਗ ਦੇ ਪਰਦੇ ਲਗਾਓ। ਅਜਿਹਾ ਕਰਨ ਨਾਲ ਘਰ ’ਚ ਸਕਾਰਾਤਮਕ ਊਰਜਾ ਬਣੀ ਰਹੇਗੀ।
-ਦੀਵਾਲੀ ’ਤੇ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਾਸਲ ਕਰਨ ਲਈ ਮਾਤਾ ਲਕਸ਼ਮੀ ਜੀ ਦੀ ਤਸਵੀਰ ਘਰ ਦੀ ਉੱਤਰ ਦਿਸ਼ਾ ਦੀ ਦੀਵਾਰ ’ਤੇ ਲਗਾਓ। ਕਮਲ ’ਤੇ ਬੈਠੀ ਹੋਈ ਅਤੇ ਹੱਥ ’ਚ ਸੋਨੇ ਦੇ ਸਿੱਕੇ ਡਿੱਗਦੇ ਹੋਏ ਧਨ ਵਾਲੀ ਲਕਸ਼ਮੀ ਦੀ ਤਸਵੀਰ ਲਗਾਉਣਾ ਸ਼ੁੱਭ ਮੰਨਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਦੀਵਾਲੀ ’ਤੇ ਮੇਕ ਤੋਂ ਲੈ ਕੇ ਮੀਨ ਰਾਸ਼ੀ ਦੇ ਜਾਤਕਾਂ ਲਈ ਸਮ੍ਰਿੱਧੀ ਅਤੇ ਖੁਸ਼ਹਾਲੀ ਲਈ ਉਪਾਅ
NEXT STORY