ਜਲੰਧਰ (ਬਿਊਰੋ) - ਹਰੇਕ ਵਿਅਕਤੀ ਆਪਣੀ ਜ਼ਿੰਦਗੀ ’ਚ ਸਫ਼ਲਤਾ ਪਾਉਣ ਦੀ ਇੱਛਾ ਰੱਖਦਾ ਹੈ। ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦੇ ਕਈ ਵਾਰ ਪੁਰਾਣੇ ਕੰਮ ਵੀ ਪੂਰੇ ਨਹੀਂ ਹੋ ਪਾਉਂਦੇ ਅਤੇ ਉਨ੍ਹਾਂ ਦੁਆਰਾ ਕੀਤੇ ਗਏ ਨਵੇਂ ਕੰਮਾਂ ’ਚ ਵੀ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਲੱਗਦੀਆਂ ਹਨ। ਜੇਕਰ ਤੁਹਾਡੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਸੀਂ ਆਪਣੀ ਜ਼ਿੰਦਗੀ ਦੀ ਇਸ ਸਮੱਸਿਆ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬੁੱਧਵਾਰ ਵਾਲੇ ਦਿਨ ਕਰਨ ਨਾਲ ਤੁਹਾਡੇ ਸਾਰੇ ਰੁੱਕੇ ਹੋਏ ਕੰਮ ਆਪਣੇ ਆਪ ਬਣ ਜਾਣਗੇ।
ਕਰੋ ਇਹ ਖ਼ਾਸ ਉਪਾਅ
. ਜੋਤਿਸ਼ ਅਨੁਸਾਰ ਇਸ ਪ੍ਰਯੋਗ 'ਚ ਇੰਨੀ ਸ਼ਕਤੀ ਹੈ ਕਿ ਇਸ ਨਾਲ ਤੁਹਾਡੇ ਨਵੇਂ ਹੀ ਨਹੀਂ ਸਗੋਂ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ, ਵਿਗੜੇ ਹੋਏ ਕੰਮ ਵੀ ਦੇਖਦੇ ਹੀ ਦੇਖਦੇ ਪੂਰੇ ਹੋ ਜਾਣਗੇ।
. ਬੁੱਧਵਾਰ ਦਾ ਦਿਨ ਭਗਵਾਨ ਗਣੇਸ਼ ਦਾ ਹੈ। ਇਸ ਲਈ ਇਸ ਦਿਨ ਇਨ੍ਹਾਂ ਦੀ ਪੂਜਾ ਕਰਨੀ ਬਹੁਤ ਹੀ ਸ਼ੁੱਭ ਹੁੰਦੀ ਹੈ। ਇਸ ਤੋਂ ਉਹ ਖੁਸ਼ ਹੋ ਕੇ ਗਣੇਸ਼ ਜੀ ਆਪਣੇ ਭਗਤਾਂ ਦੇ ਸਾਰੇ ਕਸ਼ਟਾਂ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰਦੇ ਹਨ।
. ਬੁੱਧਵਾਰ ਦੇ ਦਿਨ ਘਰ ਵਿਚ ਹੀ ਮਿੱਟੀ ਦੇ ਗਣੇਸ਼ ਜੀ ਬਣਾ ਕੇ ਤਾਜ਼ੇ ਗੰਨੇ ਦੇ ਜੂਸ ਅਤੇ 108 ਸਫੈਦ ਦੁਰਵਾ ਨਾਲ ਅਭਿਸ਼ੇਕ ਕਰਨ ਨਾਲ ਪੁਰਾਣੇ ਤੋਂ ਪੁਰਾਣੇ ਰੁੱਕੇ ਹੋਏ ਕੰਮ ਕੁਝ ਹੀ ਦਿਨਾਂ ਵਿਚ ਪੂਰੇ ਹੋ ਜਾਣਗੇ।
. ਇਸ ਦਿਨ ਹਾਥੀ ਨੂੰ ਹਰਾ ਚਾਰਾ ਖਿਲਾਉਣ ਨਾਲ ਜ਼ਿੰਦਗੀ ਵਿਚ ਆ ਰਹੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
. 21 ਗੁੜ ਦੀਆਂ ਡੱਲੀਆਂ ਸ਼੍ਰੀ ਗਣੇਸ਼ ਮੰਦਰ ਵਿਚ ਜਾ ਕੇ ਭਗਵਾਨ ਗਣੇਸ਼ ਨੂੰ ਚੜ੍ਹਾਓ। ਇਸ ਨਾਲ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।
. ਜੇਕਰ ਤੁਸੀਂ ਬਹੁਤ ਧਨ ਪਾਉਣਾ ਚਾਹੁੰਦੇ ਹੋ ਤਾਂ ਬੁੱਧਵਾਰ ਗਣੇਸ਼ ਜੀ ਨੂੰ ਸ਼ੁੱਧ ਘਿਉ ਅਤੇ ਗੁੜ ਦਾ ਭੋਗ ਲਗਾਓ। ਇਸ ਨਾਲ ਧਨ ਦੀ ਪ੍ਰਾਪਤੀ ਦੇ ਯੋਗ ਬਣਦੇ ਹਨ।
ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਜ਼ਰੂਰ ਕਰੋ ਇਹ ਖ਼ਾਸ ਉਪਾਅ
NEXT STORY