ਮੇਖ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣਾ ਜਾਂ ਨੁਕਸਾਨ ਪਹੁੰਚਾ ਸਕਣ ਦੀ ਉਨ੍ਹਾਂ ਦੀ ਤਾਕਤ ਦਾ ਘੱਟ ਅਨੁਮਾਨ ਲਗਾਉਣਾ ਸਹੀ ਨਾ ਹੋਵੇਗਾ, ਮਨ ਵੀ ਅਸ਼ਾਂਤ, ਪਰੇਸ਼ਾਨ, ਡਿਸਟਰਬ ਰਹੇਗਾ।
ਬ੍ਰਿਖ- ਰਿਲੀਜੀਅਸ ਲਿਟਰੇਚਰ ਦੇ ਪੜ੍ਹਨ-ਪੜ੍ਹਾਉਣ-ਕਥਾ ਵਾਰਤਾ, ਕੀਰਤਨ, ਸਤਿਸੰਗ ਸੁਣਨ ’ਚ ਇੰਟ੍ਰਸਟ ਰਹੇਗਾ, ਮਨ ’ਤੇ ਪਾਜ਼ੇਟਿਵ ਸੋਚ ਪ੍ਰਭਾਵੀ ਰਹੇਗੀ, ਸਫਰ ਵੀ ਠੀਕ ਰਹੇਗਾ।
ਮਿਥੁਨ- ਜੇ ਪ੍ਰਾਪਰਟੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲਓਗੇ, ਤਾਂ ਉਸਦਾ ਬਿਹਤਰ ਨਤੀਜਾ ਿਮਲੇਗਾ, ਸ਼ਤਰੂ ਕਮਜ਼ੋਰ ਰਹਿਣਗੇ ਪਰ ਫੈਮਿਲੀ ਫਰੰਟ ’ਤੇ ਤਣਾਅ-ਤਣਾਤਣੀ ਰਹੇਗੀ।
ਕਰਕ- ਵੱਡੇ ਲੋਕਾਂ ਨਾਲ ਮੇਲ-ਮਿਲਾਪ, ਜੇ ਉਨ੍ਹਾਂ ਦੀ ਮਦਦ ਜਾਂ ਸਹਿਯੋਗ ਲੈਣ ਲਈ ਉਨ੍ਹਾਂ ਨਾਲ ਕੰਟੈਕਟ ਕਰੋਗੇ ਤਾਂ ਉਹ ਆਪ ਦੀ ਗੱਲ ਧਿਆਨ, ਗੰਭੀਰਤਾ ਨਾਲ ਸੁਣਨਗੇ।
ਸਿੰਘ- ਸਿਤਾਰਾ ਬੇਸ਼ੱਕ ਧਨ ਲਾਭ ਲਈ ਚੰਗਾ ਹੈ ਤਾਂ ਵੀ ਆਪ ਨੂੰ ਆਪਣੇ ਕਾਰੋਬਾਰੀ ਕੰਮਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੋਵੇਗੀ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ।
ਕੰਨਿਆ- ਵਪਾਰ ਅਤੇ ਕੰਮਕਾਜ ਦੇ ਕੰਮਾਂ ਲਈ ਸਿਤਾਰਾ ਚੰਗਾ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਦੋਨੋਂ ਪਤੀ-ਪਤਨੀ ਇਕ ਦੂਜੇ ਦੇ ਪ੍ਰਤੀ ਸਾਫਟ ਅਤੇ ਸੁਹਿਰਦਤਾ ਬਣਾਈ ਰੱਖਣਗੇ।
ਤੁਲਾ- ਜਨਰਲ ਸਿਤਾਰਾ ਕਮਜ਼ੋਰ, ਇਸ ਲਈ ਹਰ ਫਰੰਟ ’ਤੇ ਅਹਿਤਿਆਤ ਰੱਖਣ ਦੀ ਲੋੜ ਹੋਵੇਗੀ, ਨਾ ਤਾਂ ਕਿਸੇ ਦੀ ਜ਼ਮਾਨਤ ਦਿਓ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਬ੍ਰਿਸ਼ਚਕ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਟੂਰਿੰਗ ਸਪਲਾਈ, ਟੇਡ੍ਰਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਕੰਮਕਾਜੀ ਮਿਹਨਤ ਦੀ ਚੰਗੀ ਰਿਟਰਨ ਮਿਲਣ ਦੀ ਆਸ।
ਧਨ- ਯਤਨ ਕਰਨ ’ਤੇ ਕਿਸੇ ਸਰਕਾਰੀ ਕੰਮ ’ਚੋਂ ਕੋਈ ਬਾਧਾ-ਮੁਸ਼ਕਿਲ ਹਟੇਗੀ, ਅਫਸਰਾਂ ਦੇ ਰੁਖ ’ਚ ਨਰਮੀ ਵਧੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ।
ਮਕਰ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਦੂਜਿਆਂ ’ਤੇ ਆਪ ਦੇ ਪਲੜੇ ਨੂੰ ਹਾਵੀ ਪ੍ਰਭਾਵੀ ਰੱਖੇਗਾ, ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ ਪਰ ਤਬੀਅਤ ’ਚ ਤੇਜ਼ੀ।
ਕੁੰਭ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਨੁਕਸਾਨ, ਪਰੇਸ਼ਾਨੀ, ਝਮੇਲਿਆਂ ਦਾ ਵੀ ਡਰ, ਸਫਰ ਵੀ ਨਾ ਕਰੋ।
ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਦੋਨੋਂ ਪਤੀ ਪਤਨੀ ਇਕ-ਦੂਜੇ ਨਾਲ ਬੈਸਟ ਅੈਡਜਸਟਮੈਂਟ ਰੱਖਣਗੇ, ਮਾਣ-ਯਸ਼ ਦੀ ਪ੍ਰਾਪਤੀ, ਸ਼ੁੱਭ ਕੰਮਾਂ ਵੱਲ ਧਿਆਨ।
7 ਅਪ੍ਰੈਲ 2020, ਮੰਗਲਵਾਰ ਚੇਤ ਸੁਦੀ ਤਿਥੀ ਚੌਦਸ਼ ( ਦੁਪਹਿਰ 12.02 ਤੱਕ) ਅਤੇ ਮਗਰੋਂ ਤਿਥੀ ਪੁੰਨਿਆ ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਕੰਨਿਆ ’ਚ
ਮੰਗਲ ਮਕਰ ’ਚ
ਬੁੱੱਧ ਕੁੰਭ ’ਚ
ਗੁਰੂ ਮਕਰ ’ਚ
ਸ਼ੁੱਕਰ ਬ੍ਰਿਖ ’ਚ ਸ਼ਨੀ ਮਕਰ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ : 25, ਰਾਸ਼ਟਰੀ ਸ਼ਕ ਸੰਮਤ : 1942, ਮਿਤੀ : 18 (ਚੇਤ), ਹਿਜਰੀ ਸਾਲ : 1441, ਮਹੀਨਾ : ਸ਼ਬਾਨ, ਤਰੀਕ : 13 ਸੂਰਜ ਉਦੈ : ਸਵੇਰੇ 6.13 ਵਜੇ, ਸੂਰਜ ਅਸਤ : ਸ਼ਾਮ 6.47 ਵਜੇ (ਜਲੰਧਰ ਟਾਈਮ), ਨਕਸ਼ੱਤਰ :ਉਤਰਾ ਫਾਲਗੁਣੀ (ਸਵੇੇਰੇ 9.15 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਧਰੁਵ (ਸ਼ਾਮ 6.35 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 12.02 ਤੋਂ ਲੈ ਕੇ ਰਾਤ 10.04 ਤੱਕ)। ਦਿਸ਼ਾ ਸ਼ੂਲ : ਉਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਸਤਿ ਨਾਰਾਇਣ ਵਰਤ, ਵਿਸ਼ਵ ਸਿਹਤ ਦਿਵਸ, 7-8 ਅਪ੍ਰੈਲ ਸ਼੍ਰੀ ਹਨੂਮਾਨ ਜੰਯਤੀ (ਦੱਖਣ ਭਾਰਤ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ
NEXT STORY