Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    5:34:30 PM

  • amritsar two accused arrested with 64 62 kg heroin

    ਵੱਡੀ ਖਬਰ: ਪੰਜਾਬ 'ਚ ਫੜੀ ਗਈ 64.62 kg ਹੈਰੋਇਨ,...

  • ipl 2026 rcb vs dc

    RCB vs DC : ਫਿਲ ਸਾਲਟ ਦਾ ਅਰਧ ਸੈਂਕੜਾ, ਬੈਂਗਲੁਰੂ...

  • toy  ram temple  parliament  suspected terrorist  arrested  police

    ਖਿਡੌਣੇ 'ਚ ਬੰਬ ਲਾ ਕਰਨਾ ਸੀ ਵੱਡਾ ਧਮਾਕਾ, ਨਿਸ਼ਾਨੇ...

  • firing in front of gurdwara sahib in italy

    ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

DHARM News Punjabi(ਧਰਮ)

ਸਰਕਾਰ-ਏ-ਖਾਲਸਾ ਦੇ ਸ਼ਾਸਕੀ ਮਾਡਲ ਦੀ ਪ੍ਰੇਰਨਾ ‘ਮਹਾਰਾਜਾ ਰਣਜੀਤ ਸਿੰਘ’

  • Edited By Rajwinder Kaur,
  • Updated: 28 Jun, 2020 11:34 AM
Jalandhar
maharaja ranjit singh government anniversary
  • Share
    • Facebook
    • Tumblr
    • Linkedin
    • Twitter
  • Comment

ਮਹਾਰਾਜਾ ਰਣਜੀਤ ਸਿੰਘ ਸਿੱਖਾਂ ਦਾ ਇਕੋ-ਇਕ ਹਾਕਮ ਹੈ, ਜਿਸ ਨੇ ਚਾਰ ਦਹਾਕੇ ਪੰਜਾਬ ਦੀ ਵਿਸ਼ਾਲ ਧਰਤੀ ਉੱਤੇ ਅਸਲੀ ਰੂਪ ਵਿਚ ਲੋਕਾਂ 'ਚ ਭਾਈਚਾਰਕ ਸਾਂਝ ਅਤੇ ਸਰਬੱਤ ਦੇ ਭਲੇ ਵਾਲਾ ਰਾਜ ਕੀਤਾ।

1799 ਵਿਚ ਲਾਹੌਰ ਉੱਤੇ ਖਾਲਸਾਈ ਪਰਚਮ ਲਹਿਰਾ ਕੇ ਸਰਕਾਰ-ਏ-ਖਾਲਸਾ ਦੀ ਬੁਨਿਆਦ ਰੱਖਣ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕੇਵਲ 20 ਸਾਲ ਸੀ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਸੂਬੇ ਨੂੰ ਜਿੱਤ ਕੇ ਗੁਰੂ ਦੇ ਨਾਂ 'ਤੇ ਰਾਜ ਕਰਨ ਦਾ ਸਮਾਂ ਕੇਵਲ ਕੁਝ ਕੁ ਸਾਲ ਹੀ ਸੀ। ਭਾਵੇਂ ਬੰਦਾ ਸਿੰਘ ਬਹਾਦਰ ਨੇ ਇਸ ਰਾਜ ਵਿਚ ਗਰੀਬਾਂ ਅਤੇ ਵਾਹੀਕਾਰ ਕਿਸਾਨਾਂ ਦੀ ਭੂਮੀ ਮਲਕੀਅਤ ਸਬੰਧੀ ਕਈ ਕ੍ਰਾਤੀਕਾਰੀ ਫੈਸਲੇ ਲਏ ਸਨ ਪਰ ਰਣਜੀਤ ਸਿੰਘ ਨੇ ਗੁਰਬਾਣੀ ਦੇ ਸੰਕਲਪ 'ਬੇਗਮਪੁਰੇ' ਅਤੇ 'ਹਲੇਮੀ ਰਾਜ' ਦੀ ਰੌਸ਼ਨੀ ਵਿਚ ਇਕ ਆਦਰਸ਼ਕ ਲੋਕ ਕਲਿਆਣਕਾਰੀ ਰਾਜ ਸਥਾਪਤ ਕੀਤਾ।

ਉਸ ਸਮੇਂ ਦੇ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਕੇਵਲ 12 ਫੀਸਦੀ ਸੀ। ਬਾਕੀ 88 ਫੀਸਦੀ ਮੁਸਲਮਾਨ ਅਤੇ ਹਿੰਦੂ ਰਣਜੀਤ ਸਿੰਘ ਦੀ ਅਗਵਾਈ ਨੂੰ ਦਿਲੋਂ ਕਬੂਲਦੇ ਇਕ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਸਰਕਾਰ-ਏ-ਖਾਲਸਾ ਦੀ ਰਾਜਨੀਤੀ, ਸ਼ਾਸਨ ਵਿਵਸਥਾ ਵਿਚ ਮੁਸਲਮਾਨ ਤੇ ਹਿੰਦੂ ਬਰਾਬਰ ਦੇ ਹਿੱਸੇਦਾਰ ਸਨ।

‘ਡਾ. ਰਾਣਾ ਪ੍ਰੀਤ ਗਿੱਲ’ ਇੱਕ ਵੈਟਨਰੀ ਡਾਕਟਰ, ਜੋ ਕੁੜੀਆਂ ਲਈ ਉਮੀਦ ਹੈ 

ਮਹਾਰਾਜਾ ਰਣਜੀਤ ਸਿੰਘ ਇਕ ਸਮਰਪਿਤ ਸਿੱਖ ਸੀ। ਉਸ ਸਮੇਂ ਸਰਕਾਰ-ਏ-ਖਾਲਸਾ ਵਿਚ ਮੁੱਖ ਤੌਰ 'ਤੇ 4000 ਹਿੰਦੂ, ਸਿੱਖ ਅਤੇ ਮੁਸਲਮਾਨ ਧਾਰਮਿਕ ਕੇਂਦਰਾਂ ਨੂੰ 300 ਰੁਪਏ ਸਾਲਾਨਾ ਮਦਦ ਦਿੱਤੀ ਜਾਂਦੀ ਸੀ। ਉਸ ਦੇ ਦਿਲ ਵਿਚ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨਾਲ-ਨਾਲ ਦੂਜੇ  ਲੋਕਾਂ ਦੇ ਧਾਰਮਿਕ ਤੀਰਥਾਂ ਦਾ ਬਹੁਤ ਸਤਿਕਾਰ ਸੀ। ਉਸ ਸਮੇਂ ਜਦੋਂ ਬਾਕੀ ਭਾਰਤ ਅਤੇ ਵਿਸ਼ਵ ਵਿਚ  ਜਾਤ-ਪਾਤ, ਭੇਦ-ਭਾਵ, ਗੁਲਾਮੀ ਅਤੇ ਸਮਾਜਿਕ ਨਫ਼ਰਤ ਦਾ ਬੋਲ-ਬਾਲਾ ਸੀ। ਰਣਜੀਤ ਸਿੰਘ ਦੀ ਅਗਵਾਈ ਹੇਠਲੇ ਸਰਕਾਰ-ਏ-ਖਾਲਸਾ ਵਿਚ ਬਰਾਬਰੀ, ਭਾਈਚਾਰਕ ਪਿਆਰ ਅਤੇ ਆਪਸੀ ਸਹਿਹੋਂਦ ਨਾਲ ਨਾਗਰਿਕ ਖੁਸ਼, ਵਿਸਮਾਦੀ ਅਤੇ ਸੁਰੱਖਿਅਤ ਜੀਵਨ ਬਤੀਤ ਕਰਦੇ ਸਨ।

ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੇ ਨੈਪੋਲੀਅਨ ਵਰਗੇ ਮਹਾਨ ਯੂਰਪੀ ਸ਼ਾਸਕਾਂ ਦਾ ਸਮਕਾਲੀ ਸੀ। ਨਾ ਸਿਰਫ ਫਰਾਂਸ ਸਗੋਂ ਇਟਲੀ ਅਤੇ ਜਰਮਨੀ ਦੇ ਕਈ ਫੌਜੀ ਜਰਨੈਲਾਂ ਨੇ ਖਾਲਸਾ ਫੌਜਾਂ ਨੂੰ ਜੰਗ ਦੀਆਂ ਆਧੁਨਿਕ ਤਕਨੀਕਾਂ ਅਨੁਸਾਰ ਸਿੱਖਿਅਤ ਕੀਤਾ ਸੀ। ਲੋਕ ਭਲਾਈ ਅਤੇ ਸਰਬੱਤ ਦੇ ਭਲੇ ਹਿੱਤ ਉਨ੍ਹਾਂ ਮੁਸ਼ਕਲ ਹਾਲਾਤ ਵਿਚ ਸਫ਼ਲ ਰਾਜ ਕਰਨ ਦਾ ਮਾਣ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਦਰਤ ਦੀ ਵੰਨ-ਸੁਵੰਨਤਾ ਦੀ ਇਕਸੁਰਤਾ ਦੀਆਂ ਲੀਹਾਂ 'ਤੇ ਅਪਨਾਏ ਗਏ ਆਪਸੀ ਭਾਈਚਾਰਕ ਸਾਂਝ ਅਤੇ ਸਹਿਹੋਂਦ ਵਾਲਾ ਰਾਜ ਮਾਡਲ ਵਰਤਮਾਨ ਵਿਸ਼ਵ ਦੇਸ਼ਾਂ ਲਈ ਪ੍ਰੇਰਨਾ ਦਾ ਵੱਡਾ ਸਰੋਤ ਹੈ। ਇੰਗਲੈਂਡ ਦੀ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਵੱਲੋਂ ਪਿਛਲੀਆਂ ਸਦੀਆਂ ਵਿਚ ਹੋਏ ਵਿਸ਼ਵ ਦੇ ਮਹਾਨ 10 ਹਾਕਮਾਂ ਦੇ ਰਾਜ ਮਾਡਲਾਂ ਬਾਰੇ ਕਰਵਾਏ ਗਏ ਸਰਵੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਵਿਸ਼ਵ ਦਾ ਚੋਟੀ ਦਾ ਹਾਕਮ ਸੀ।

ਇਨਸਾਨੀ ਜ਼ਿੰਦਗੀ ਅੰਦਰ 70 ਫੀਸਦੀ ਰੋਗ ਜਾਨਵਰਾਂ ਤੋਂ ਹੀ ਆਏ ਹਨ (ਵੀਡੀਓ)

ਪੰਜਾਬ ਦੀ ਸਰਕਾਰ-ਏ-ਖਾਲਸਾ ਨਾ ਸਿਰਫ ਉਤਰੀ ਭਾਰਤ, ਸਗੋਂ ਏਸ਼ੀਆ, ਯੂਰਪ ਅਤੇ ਵਿਸ਼ਵ ਦੀ ਇਕ ਸਿੱਖ ਦੀ ਅਗਵਾਈ ਹੇਠ ਸਥਾਪਤ ਰਾਜ ਸੱਤਾ ਸੀ। ਜਿਨ੍ਹਾਂ ਵੀ ਹਾਲਾਤਾਂ ਵਿਚ ਸੰਘਰਸ਼ ਲੜਦਿਆਂ ਮਿਸਲਾਂ ਦੀ ਆਪਸੀ ਫੁੱਟ ਦੇ ਚਲਦਿਆਂ ਮੁਗ਼ਲ ਸਲਤਨਤ ਅਤੇ ਮੁਸਲਿਮ ਵਿਦੇਸ਼ੀ ਹਮਲਾਵਰਾਂ ਦੀ ਕਮਜ਼ੋਰ ਸਥਿਤੀ ਅਤੇ ਕੂਟਨੀਤੀ ਵਾਲੇ ਦਾਅਪੇਚ ਵਰਤਦਿਆਂ ਰਣਜੀਤ ਸਿੰਘ ਨੇ ਵਿਸ਼ਾਲ ਹਕੂਮਤ ਸਥਾਪਤ ਕੀਤੀ ਸੀ, ਉਨ੍ਹਾਂ ਹਾਲਾਤਾਂ ਵਿਚ ਇਹ ਰਾਜ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਧਾਰਕ ਗੁਰੂ ਸੁਪਨਿਆਂ ਦਾ ਰਾਜ ਸੀ।

ਸਰਕਾਰ-ਏ-ਖਾਲਸਾ ਨੇ ਆਪਣੀ ਸਥਾਪਨਾ ਤੋਂ ਬਾਅਦ ਆਪਣੀਆਂ ਹੱਦਾਂ ਵਧਾਉਣ ਸਮੇਤ ਜੋ ਵੀ ਤਰਜੀਹਾਂ ਨੀਯਤ ਕੀਤੀਆਂ ਸਨ, ਉਨ੍ਹਾਂ ਵਿਚ ਰਾਜ ਦੇ ਸਮਾਜਿਕ ਭਾਈਚਾਰੇ ਨੂੰ ਸਿੱਖੀ ਦੀਆਂ ਅੰਤਰ-ਦ੍ਰਿਸ਼ਟੀਆਂ ਅਨੁਸਾਰ ਆਪਸੀ ਸਹਿਹੋਂਦ ਵਾਲਾ ਸਮਾਜ ਸਿਰਜਣਾ ਇਕ ਵੱਡੀ ਤਰਜੀਹ ਸੀ। ਮੁਗ਼ਲ ਭਾਰਤ, ਏਸ਼ੀਆ, ਯੂਰਪ, ਅਫ਼ਰੀਕਾ, ਅਮਰੀਕਾ ਅਤੇ ਲਾਤੀਨੀ ਅਮਰੀਕਾ ਆਦਿ ਮਹਾਂਦੀਪਾਂ ਵਿਚ ਜਦੋਂ ਸਮਾਜ ਵਿਚ ਗੁਲਾਮ ਪ੍ਰਥਾ, ਹੋਰ ਮਨੁੱਖੀ ਭੇਦਭਾਵ, ਹਾਕਮਾਂ ਦੇ ਜ਼ਾਲਮਾਨਾ ਜਬਰ ਆਦਿ ਕਾਰਨ ਲੋਕਾਈ ਡਾਹਢੇ ਕਸ਼ਟਾਂ ਵਿਚ ਰਹਿ ਰਹੀ ਸੀ ਤਾਂ ਆਪਸੀ ਸਹਿਹੋਂਦ ਵਾਲਾ ਸਮਾਜ ਅਤੇ ਰਾਜ ਸਿਰਜਣਾ ਆਪਣੇ ਆਪ ਵਿਚ ਇਕ ਚਮਤਕਾਰ ਵਾਂਗ ਸੀ। 

ਦੋ ਸਾਲਾਂ ਦੀ ਮੰਦੀ ਤੋਂ ਬਾਅਦ ਮੁੜ ਰਾਹਤ ਮਹਿਸੂਸ ਕਰਨ ਲੱਗੇ ਬਾਸਮਤੀ ਦੇ ‘ਐਕਸਪੋਰਟਰ’ ਤੇ ‘ਉਤਪਾਦਕ’

ਜਾਹਿਰ ਹੈ ਕਿ ਬੀ.ਬੀ.ਸੀ. ਵੱਲੋਂ ਸਭ ਤੋਂ ਵਧੀਆ ਹਾਕਮ ਬਾਰੇ ਕਰਵਾਏ ਗਏ ਸਰਵੇ ਵਿਚ ਇਹ ਗੱਲ ਪ੍ਰਮੁੱਖ ਸਥਾਨ ਹਾਸਲ ਰੱਖਦੀ ਸੀ। ਵਿਸ਼ਵ ਪੱਧਰ ਦੇ ਜਿਨ੍ਹਾਂ ਇਤਿਹਾਸਕਾਰਾਂ ਨੇ ਸਰਕਾਰ-ਏ-ਖਾਲਸਾ ਦੇ ਹਾਕਮ ਰਣਜੀਤ ਸਿੰਘ ਨੂੰ ਜਾਨ-ਆਫ਼-ਆਰਕ, ਮੁਗ਼ਲ ਹਾਕਮ ਅਕਬਰ, ਰੂਸੀ ਰਾਜਕੁਮਾਰੀ ਕੈਥਰੀਨ ਦੀ ਗ੍ਰੇਟ ਅਤੇ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਅਤੇ ਹੋਰ ਹਾਕਮਾਂ ਦੇ ਮੁਕਾਬਲੇ ਜੋ 38 ਫੀਸਦੀ ਵੋਟਾਂ ਪਾਈਆ ਸਨ, ਉਨ੍ਹਾਂ ਦਾ ਪਹਿਲਾ ਨੁਕਤਾ ਇਤਿਹਾਸ ਵਿਚ ਆਪਸੀ ਸਹਿਹੋਂਦ ਵਾਲਾ ਰਾਜ ਕਿਸ ਹਾਕਮ ਨੇ ਸਥਾਪਿਤ ਕੀਤਾ ਸੀ, ਇਸ ਬਾਰੇ ਰਾਏ ਦੇਣਾ ਸੀ।

ਸਰਕਾਰ-ਏ-ਖਾਲਸਾ ਦੇ ਹੱਕ ਵਿਚ ਵੋਟਿੰਗ ਦਾ ਇਕ ਕਾਰਨ ਅੱਜ ਦੇ ਵਿਸ਼ਵ ਦੇਸ਼ਾਂ ਵਿਚ ਕੁਝ ਕੁ ਦੇਸ਼ਾਂ ਨੂੰ ਛੱਡ ਕੇ ਆਪਸੀ ਟਕਰਾਓ ਕਾਰਨ ਮਨੁੱਖੀ ਵਿਯੋਗ ਦਾ ਵਧਣਾ ਹੈ। ਇਸ ਖੰਡਿਤ ਵਿਸ਼ਵ ਦਾ ਇਕ ਹੋਰ ਵੱਡਾ ਕਾਰਨ ਪ੍ਰਚੱਲਿਤ ਸਮਾਜਿਕ ਪ੍ਰਬੰਧਾਂ ਦੀ ਅਸਫ਼ਲਤਾ ਵੀ ਹੈ। ਜ਼ਾਹਿਰ ਹੈ ਕਿ ਅੱਜ ਵਿਸ਼ਵ ਨੂੰ ਸਹਿਹੋਂਦ ਅਤੇ ਵਿਸਮਾਦੀ ਭਾਈਚਾਰੇ ਵਾਲੀ ਸਮਾਜਿਕ ਬਣਤਰ ਦੀ ਲੋੜ ਹੈ। ਬੀ.ਬੀ.ਸੀ. ਦਾ ਇਹ ਸਰਵੇ ਨਾ ਕੇਵਲ ਵਿਸ਼ਵ ਦੇ ਦੇਸ਼ਾਂ, ਸਗੋਂ ਭਾਰਤ ਅਤੇ ਪੰਜਾਬ ਦੀ ਸੱਤਾ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰੇਗਾ। ਸਿੱਖ ਪੰਥ ਲਈ ਇਹ ਇਕ ਵੱਡੇ ਮਾਣ ਦੀ ਗੱਲ ਹੈ। ਭਵਿੱਖ ਵਿਚ ਪੰਜਾਬ ਉੱਤੇ ਜਿਸ ਵੀ ਮਾਡਲ ਦੀ ਸੱਤਾ ਸਥਾਪਤ ਹੋਏਗੀ, ਉਸ ਲਈ ਸਰਕਾਰ-ਏ-ਖਾਲਸਾ ਦਾ ਉਪਰੋਕਤ ਸਮਾਜਿਕ ਪ੍ਰਬੰਧ ਅਪਨਾਉਣਾ ਜਰੂਰੀ ਹੋਵੇਗਾ, ਤਦ ਹੀ ਇਕ ਖੁਸ਼ਹਾਲ ਪੰਜਾਬ ਸਿਰਜਿਆ ਜਾ ਸਕੇਗਾ। 

ਭਾਈ ਹਰਿਸਿਮਰਨ ਸਿੰਘ
ਮੁਖੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼, ਅਨੰਦਪੁਰ ਸਾਹਿਬ।
ਮੋ. 98725-91713   

  • Maharaja Ranjit Singh
  • Government Model
  • Anniversary
  • ਮਹਾਰਾਜਾ ਰਣਜੀਤ ਸਿੰਘ
  • ਸ਼ਾਸਕੀ ਮਾਡਲ
  • ਬਰਸੀ

ਸ਼ਨੀਵਾਰ ਕਰੋ ਇਹ ਖਾਸ ਪੂਜਾ, ਮਿਲੇਗਾ 'ਸ਼ਨੀ ਦੋਸ਼' ਤੋਂ ਛੁਟਕਾਰਾ

NEXT STORY

Stories You May Like

  • labh drishti rajyog 2026 2 may shani shukra 4 rashi benefits
    4 ਰਾਸ਼ੀਆਂ ਦੇ ਬਣਨਗੇ ਵਿਗੜੇ ਕੰਮ, ਬਣ ਰਿਹੈ ਦੁਰਲੱਭ ਰਾਜਯੋਗ
  • amarnath yatra baba barfani darshan devotees
    ਬਾਬਾ ਬਰਫਾਨੀ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
  • chardham yatra  pilgrims
    ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਫਲਾਈਨ ਰਜਿਸਟ੍ਰੇਸ਼ਨ ਵੀ ਸ਼ੁਰੂ
  • isn t sleeping in the wrong direction an obstacle to your progress
    ਕਿਤੇ ਤੁਹਾਡੀ ਤਰੱਕੀ 'ਚ ਰੁਕਾਵਟ ਤਾਂ ਨਹੀਂ ਗਲਤ ਦਿਸ਼ਾ 'ਚ ਸੌਣਾ? ਵਾਸਤੂ ਮੁਤਾਬਕ ਜਾਣੋ ਸੌਣ ਦਾ ਸਹੀ ਤਰੀਕਾ
  • these valuable natives are blessed with the immense grace of mother kali
    ਅੰਕ ਜੋਤਿਸ਼ : ਮੂਲਾਂਕ 1, 4 ਅਤੇ 9 ਵਾਲੇ ਲੋਕਾਂ 'ਤੇ ਹੁੰਦੀ ਹੈ ਮਾਂ ਕਾਲੀ ਦੀ ਅਪਾਰ ਕਿਰਪਾ, ਜਾਣੋ ਵਜ੍ਹਾ
  • these 4 zodiac signs will have a lot of luck
    ਮਈ ਦੇ ਪਹਿਲੇ ਹਫ਼ਤੇ ਇਨ੍ਹਾਂ 4 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ! ਬਣ ਰਿਹੈ ਦੁਰਲੱਭ 'ਲਾਭ ਦ੍ਰਿਸ਼ਟੀ ਰਾਜਯੋਗ'
  • akshay tritiya buy gold sitting at home for just 1 rupee way to invest
    ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਘਰ ਬੈਠੇ ਖ਼ਰੀਦੋ ਸਿਰਫ਼ 1 ਰੁਪਏ 'ਚ Gold, ਜਾਣੋ ਨਿਵੇਸ਼ ਦੇ ਤਰੀਕੇ
  • akshaya tritiya shukra gochar malavya rajyog
    ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ
  • big relief for train travelers
    ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਰਾਹਤ! ਹਫ਼ਤੇ ’ਚ 5 ਦਿਨ ਚੱਲੇਗੀ ਇਹ ਟਰੇਨ
  • corruption continues in illegal constructions in the municipal corporation
    ਗੈਰ-ਕਾਨੂੰਨੀ ਉਸਾਰੀਆਂ ਦੀ ਆੜ 'ਚ ਚੱਲ ਰਿਹਾ ਭ੍ਰਿਸ਼ਟਾਚਾਰ
  • big administrative reshuffle in jalandhar 137 police employees asi transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • dispute over a charger at shama chicken corner in jalandhar
    ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
  • a huge fire broke out in a junk warehouse in jalandhar
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ...
  • schedule for revision of voter lists released in jalandhar
    ਜਲੰਧਰ 'ਚ ਵੋਟਰ ਸੂਚੀਆਂ ਦੀ ਸੁਧਾਈ ਦਾ ਸ਼ਡਿਊਲ ਜਾਰੀ, 23 ਤੱਕ ਦਾਇਰ ਹੋਣਗੇ...
  • read the weather for the next 7 days in punjab
    ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
Trending
Ek Nazar
the team s coach changed

ਚਲਦੀ ਲੀਗ ਵਿਚਾਲੇ ਬਦਲ ਗਿਆ ਕੋਚ, ਬੰਗਲਾਦੇਸ਼ ਦੌਰੇ ਲਈ ਹੋਇਆ ਟੀਮ ਦਾ ਐਲਾਨ

firing in front of gurdwara sahib in italy

ਇਟਲੀ 'ਚ ਵੱਡੀ ਵਾਰਦਾਤ! ਗੁਰਦੁਆਰਾ ਸਾਹਿਬ ਮੁਹਰੇ ਅੰਨ੍ਹੇਵਾਹ ਫਾਇਰਿੰਗ, 2 ਸਿੱਖ...

new ban imposed in gurdaspur

ਗੁਰਦਾਸਪੁਰ 'ਚ ਲੱਗੀ ਨਵੀਂ ਪਾਬੰਦੀ, 10 ਜੂਨ ਤੱਕ ਹੁਕਮ ਜਾਰੀ

ipl 2026 cricket

IPL ਵਿਚਾਲੇ ਧਾਕੜ ਖਿਡਾਰੀ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤ ਨੂੰ...

punjabi singer kaka ji becomes groom

ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

electricity price hike

ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ...

aashiqui star rahul roy s look has changed

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

heatwave weather

ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

father son money dispute

ਦਿੱਲੀ 'ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ...

famous actor loses battle to cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ

summer school holidays

3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ...

samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • these kitchen mistakes can bring poverty into the house
      ਰਸੋਈ ਦੀਆਂ ਇਹ ਗਲਤੀਆਂ ਘਰ 'ਚ ਲਿਆ ਸਕਦੀਆਂ ਹਨ ਕੰਗਾਲੀ! ਜਾਣੋ ਵਾਸਤੂ ਦੇ ਇਹ...
    • these zodiac signs are going to be rich today
      ਅੱਜ ਇਹ ਰਾਸ਼ੀਆਂ ਹੋਣ ਜਾ ਰਹੀਆਂ ਮਾਲੋਮਾਲ! ਵਧੇਗਾ ਮਾਣ-ਸਨਮਾਨ ਤੇ ਹੋਵੇਗੀ ਪੈਸੇ...
    • the fortune of these 5 zodiac signs will shine
      ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਵਰ੍ਹੇਗਾ ਨੋਟਾਂ ਦਾ ਮੀਂਹ, ਅਕਸ਼ੈ...
    • a coconut can change your destiny
      ਇਕ ਨਾਰੀਅਲ ਬਦਲ ਸਕਦੈ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
    • it will rain notes on these 4 zodiac signs
      ਅੱਜ ਬਣ ਰਿਹੈ ਬੇਹੱਦ ਸ਼ੁਭ 'ਮਹਾਲਕਸ਼ਮੀ ਰਾਜਯੋਗ', ਇਨ੍ਹਾਂ 4 ਰਾਸ਼ੀਆਂ 'ਤੇ...
    • ketu gochar 20 april bring money success
      20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...
    • the locks of fate will open from april 16th
      16 ਅਪ੍ਰੈਲ ਤੋਂ ਖੁੱਲ੍ਹਣਗੇ ਕਿਸਮਤ ਦੇ ਤਾਲੇ! 'ਮਹਾਲਕਸ਼ਮੀ ਰਾਜਯੋਗ' ਨਾਲ 4...
    • financial hardship will go away and blessings will come to the house
      ਪੈਸੇ ਦੀ ਤੰਗੀ ਹੋਵੇਗੀ ਦੂਰ ਅਤੇ ਘਰ ਆਵੇਗੀ ਬਰਕਤ! ਬੱਸ ਕਰ ਲਓ ਇਹ ਛੋਟਾ ਜਿਹਾ...
    • a big change is going to happen in these zodiac signs today
      ਅੱਜ ਇਨ੍ਹਾਂ ਰਾਸ਼ੀਆਂ 'ਚ ਹੋਣ ਜਾ ਰਿਹੈ ਵੱਡਾ ਬਦਲਾਅ! ਬਣਨਗੇ ਵਿਗੜੇ ਕੰਮ ਤੇ...
    • solar new year 2026 begins
      ਅੱਜ ਸ਼ੁਰੂ ਹੋਇਆ ਨਵਾਂ ਵਰ੍ਹਾ : ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਬਣਿਆ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +