Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 27, 2026

    7:00:45 PM

  • giani raghbir singh big statement regarding meeting held on sacrilege law

    ਬੇਅਦਬੀ ਕਾਨੂੰਨ 'ਤੇ ਕੀਤੀ ਗਈ ਮੀਟਿੰਗ ਨੂੰ ਲੈ ਕੇ...

  • lpu students protest mig 23 aircraft

    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ...

  • punjab politics niranjan singh

    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ! ਸਾਬਕਾ ED...

  • bjp leader news

    ਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਦੀ ਸੜਕ ਹਾਦਸੇ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਨਾਨਕ ਦਾ ਧਰਮ

DHARM News Punjabi(ਧਰਮ)

ਨਾਨਕ ਦਾ ਧਰਮ

  • Updated: 06 Aug, 2019 09:28 AM
Jalandhar
nanak  s religion
  • Share
    • Facebook
    • Tumblr
    • Linkedin
    • Twitter
  • Comment

ਨਾਨਕ ਦਾ ਧਰਮ

ਨਾਨਕ, ਬਾਬਾ ਨਾਨਕ ਅਤੇ ਗੁਰੂ ਨਾਨਕ ਦੇਵ ਜੀ ਇਕੋ ਹੀ ਹਨ।ਇਨ੍ਹਾਂ ਤਿੰਨਾਂ ਦੇ ਇਕ ਹੋਣ ਦਾ ਕਾਰਣ ਉਨ੍ਹਾਂ ਦੀ ਬਾਣੀ ਹੈ। ਨਾਨਕ-ਬਾਣੀ ਸਾਰਿਆਂ ਵਾਸਤੇ ਸੀ ਅਤੇ ਏਸੇ ਕਰਕੇ ਹੀ ਉਹ ਗੁਰੂ ਦੇ ਨਾਲ ਨਾਲ "ਜਗਤ ਗੁਰ ਬਾਬਾ" ਹੋ ਗਏ ਸਨ।ਸਿੱਖ-ਧਰਮ ਦੇ ਮੋਢੀ ਹੋਣ ਦੇ ਬਾਵਜੂਦ ਉਹ ਸਾਰਿਆਂ ਧਰਮਾਂ ਨੂੰ ਨਾਲ ਲੈਕੇ ਤੁਰਨ ਦੀ ਕੋਸ਼ਿਸ਼ ਕਰਦੇ ਰਹੇ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਲ ਹੈ।ਪਰ ਇਸ ਨਾਲੋਂ ਵੱਧ ਗਿਣਤੀ ਵਿਚ ਉਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਸ਼ਾਮਲ ਹੈ, ਜਿਹੜੇ ਸਿੱਖ-ਧਰਮ ਦੇ ਸਿੱਧੇ ਤੌਰ ਤੇ ਮੁਦਈ ਨਹੀਂ ਸਨ।ਪਰ ਉਹ ਸਾਰੇ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਗਏ ਹਨ, ਉਸੇ ਤਰ੍ਹਾਂ ਸ਼ਬਦ-ਗੁਰੂ ਦੀ ਧੁਰੋਹਰ ਜਾਗਤ ਜੋਤਿ ਅਤੇ ਜ਼ਾਹਰਾ ਜ਼ਹੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਵਿਚ ਸਾਰੇ ਬਾਣੀਕਾਰ  ਸ਼ਾਮਲ ਹੋ ਗਏ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੋ ਜਾਣ ਤੋਂ ਪਹਿਲਾਂ ਸਾਰੇ ਬਾਣੀਕਾਰ ਆਪਣੇ ਆਪਣੇ ਪੈਰੋਕਾਰਾਂ ਦੇ ਧਾਰਮਿਕ ਨੇਤਾ ਸਨ।ਅੱਜ ਦੁਨੀਆਂ ਨੇ ਇਹ ਪਰਵਾਨ ਕਰ ਲਿਆ ਹੈ ਕਿ ਬੰਦੇ ਨੂੰ ਅਮਨ ਦੇ ਰਾਹ ਤੇ ਤੋਰਨ ਲਈ ਪ੍ਰਾਪਤ ਧਰਮਾਂ ਵਿਚਕਾਰ ਅਮਨ ਸਥਾਪਤ ਕਰਣਾ ਜ਼ਰੂਰੀ ਹੈ।ਏਸੇ ਦਿਸ਼ਾ ਵਿਚ ਗੁਰੂ ਨਾਨਕ ਦੇਵ ਜੀ ਨੇ ਨ ਕੇਵਲ ਚੇਤਨਾ ਮੁਹਿੰਮ ਚਲਾਈ ਸੀ, ਸਗੋਂ ਹਰ ਰੰਗ ਦੇ ਧਰਮੀਆਂ ਤੱਕ ਇਸ ਕਰਕੇ ਚੱਲਕੇ ਗਏ ਸਨ, ਤਾਂ ਕਿ ਧਰਮਾਂ ਵਿਚਕਾਰ ਘਟੋ ਘਟ ਸਹਿਮਤੀ ਵਾਲਾ ਮਾਹੌਲ ਪੈਦਾ ਕੀਤਾ ਜਾ ਸਕੇ।ਉਹ ਹਿੰਦੂ ਨੂੰ ਸੱਚਾ ਹਿੰਦੂ ਅਤੇ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਨਣ ਦਾ ਸੰਦੇਸ਼ ਲੈਕੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਧਾਰਮਿਕ ਕੇਂਦਰਾਂ ਤੇ ਜਾਂਦੇ ਰਹੇ ਸਨ। ਬਾਬਾ ਨਾਨਕ, ਧਰਮ ਦੇ ਨਾਮ ਤੇ ਕਿਸੇ ਕਿਸਮ ਦੀ ਦੁਕਾਨਦਾਰੀ ਚਲਾਏ ਜਾਣ ਦੇ ਵਿਰੁਧ ਸਨ।ਉਹ ਨਹੀਂ ਚਾਹੁੰਦੇ ਸਨ ਕਿ ਬੰਦੇ ਨੂੰ ਬੰਦੇ ਦੀ ਕਿਸੇ ਕਿਸਮ ਦੀ ਮੁਥਾਜੀ ਦਾ ਸ਼ਿਕਾਰ ਹੋਣਾ ਪਵੇ।ਬੰਦਾ ਜਦੋਂ ਜਗਿਆਸਾ ਦੇ ਰੋਹੜ ਵਿਚ ਸੌਖੀਆਂ ਪ੍ਰਾਪਤੀਆਂ ਦੇ ਲਾਲਚ ਵਿਚ ਫਸਦਾ ਹੈ ਤਾਂ ਉਹ ਬਿਨਾ ਜਾਣੇ ਆਪਣੇ ਖਿਲਾਫ ਆਪ ਹੀ ਭੁਗਤਣਾ ਸ਼ੁਰੂ ਕਰ ਦਿੰਦਾ ਹੈ।ਏਸੇ ਵਿਚੋਂ ਧਾਰਮਿਕ ਡੇਰੇਦਾਰੀਆਂ ਪੈਦਾ ਹੁੰਦੀਆਂ ਰਹੀਆਂ ਹਨ।ਇਹੀ ਅੱਜ ਕਲ ਸਿਆਸੀ ਡੇਰੇਦਾਰੀਆਂ ਹੋ ਗਈਆਂ ਹਨ।ਧਰਮ ਦੇ ਨਾਮ ਤੇ ਵੰਡੀਆਂ ਕਿਸੇ ਵੀ ਕਿਸਮ ਦੀ ਡੇਰੇਦਾਰੀ ਦੀ ਲੋੜ ਹੁੰਦੀਆਂ ਹਨ।ਸਿੱਖਿਆ ਦੀ ਥਾਂ, ਕਿਸੇ ਵਿਅਕਤੀ ਵਿਸ਼ੇਸ਼ ਦੇ ਚਰਨਾਂ ਨਾਲ ਜੁੜਣ ਦਾ ਸੁਭਾ ਇਥੋਂ ਹੀ ਸ਼ੁਰੂ ਹੁੰਦਾ ਹੈ।ਇਹਦੇ ਨਾਲ ਧਰਮ ਵਿਚ ਪੱਕਾ ਹੋਣ ਦਾ ਬਦਲ, ਧਾਰਮਿਕ ਕੱਟੜਤਾ ਹੋ ਜਾਂਦੀ ਹੈ।ਏਸੇ ਵਿਚੋਂ ਨਿਕਲਕੇ ਜਿਊਣ ਦਾ ਰਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਸੀ।ਇਸ ਦੀ ਪਾਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਨ ਹੋਣ ਕਰਕੇ ਸਿੱਖ-ਧਰਮ ਵੀ ਆਮ ਧਰਮਾਂ ਵਰਗਾ ਇਕ ਧਰਮ ਹੁੰਦਾ ਜਾ ਰਿਹਾ ਹੈ।੫੫੦ਵੀਂ ਸ਼ਤਾਬਦੀ ਨੂੰ ਜੇ "ਚੜ੍ਹਿਆ ਸੋਧਨ ਧਰਤ ਲੋਕਾਈ" ਵਾਲੀ ਭਾਵਨਾ ਨਾਲ ਜੋੜਣਾ ਹੈ ਤਾਂ ਬਾਬਾ ਨਾਨਕ ਦੀ ਵਿਰਾਸਤ ਨੂੰ ਮਾਲਕਾਂ ਵਾਂਗ ਨਹੀਂ, ਵਾਰਸਾਂ ਵਾਂਗ ਲੈਕੇ ਤੁਰਨਾ ਪਵੇਗਾ।

ਬਹੁਤ ਸਾਰੀਆਂ ਸਿਧਾਂਤਕੀਆਂ ਸਾਹਮਣੇ ਆ ਜਾਣ ਦੇ ਬਾਵਜੂਦ ਆਮ ਬੰਦੇ ਨੂੰ ਜਿਸ ਤਰ੍ਹਾਂ ਧਰਮ ਦੀ ਲੋੜ ਮਹਿਸੂਸ ਹੋ ਰਹੀ ਹੈ, ਉਸ ਨੂੰ ਧਿਆਨ ਵਿਚ ਰੱਖੀਏ ਤਾਂ ਬਾਬਾ ਨਾਨਕ ਦੀ ਬਾਣੀ ਵਿਚ ਪ੍ਰਾਪਤ ਸਦਾ ਸੱਚੀਆਂ ਅਤੇ ਸਭ ਨੂੰ ਲੋੜੀਂਦੀਆਂ ਸਿੱਖਿਆਵਾਂ ਵੱਖ ਵੱਖ ਰੰਗ ਦੇ ਧਰਮੀਆਂ ਵਿਚਕਾਰ ਸਿਰ ਜੋੜਣ ਦੀ ਓਸੇ ਤਰ੍ਹਾਂ ਭੂਮਿਕਾ ਨਿਭਾ ਸਕਦੀਆਂ ਹਨ, ਜਿਵੇਂ ਉਨ੍ਹਾਂ ਨੇ ਆਪਣੇ ਸਮਕਾਲ ਵਿਚ ਧਰਮੀਆਂ ਨਾਲ ਸੰਬਾਦ ਰਚਾਕੇ ਖੁਦ ਭੂਮਿਕਾ ਨਿਭਾਈ ਸੀ।ਸਿੱਖ-ਧਰਮ ਦੀ ਨੀਂਹ ਉਨ੍ਹਾਂ ਨੇ ਇਸ ਸਿਧਾਂਤ ਤੇ ਰੱਖੀ ਸੀ ਕਿ ਮਾਰਗ ਅਤੇ ਮੰਜ਼ਲ ਵਿਚ ਇਹ ਫਰਕ ਹੈ ਕਿ ਮਾਰਗ ਅਨੇਕ ਹੋ ਸਕਦੇ ਹਨ ਅਤੇ ਮਾਰਗ ਜੇ ਕੁਦਰਤੀ ਵਹਿਣ ਵਾਂਗ ਹੋਣ ਤਾਂ ਉਨ੍ਹਾਂ ਦੀ ਮੰਜ਼ਲ ਉਸੇ ਤਰ੍ਹਾਂ ਇਕ ਹੋ ਸਕਦੀ ਹੈ, ਜਿਵੇਂ ਨਦੀਆਂ ਅਤੇ ਦਰਿਆਵਾਂ ਦੀ ਮੰਜ਼ਲ ਇਕ ਹੁੰਦੀ ਹੈ।ਧਰਮਾਂ ਨੂੰ ਆਪਣੇ ਆਪਣੇ ਰਾਹ ਤੁਰਦਿਆਂ ਕਿਸ ਸਾਂਝੀ ਮੰਜ਼ਲ ਵੱਲ ਸੇਧਤ ਰਹਿਣਾ ਚਾਹੀਦਾ ਹੈ, ਇਸ ਦੀ ਸਿਧਾਂਤਕ ਧਰਾਤਲ ਗੁਰੂ ਜੀ ਇਸ ਤਰ੍ਹਾਂ ਸਾਹਮਣੇ ਲਿਆਉਂਦੇ ਹਨ:

ਛਿਅ ਘਰ ਛਿਅ ਗੁਰ ਛਿਅ ਉਪਦੇਸ॥ਗੁਰੁ ਗੁਰੁ ਏਕੋ ਵੇਸ ਅਨੇਕ॥੧॥
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ਸੋ ਘਰੁ ਰਾਖੁ ਵਡਾਈ ਤੋਇ॥ਰਹਾਉ॥
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥
ਸੂਰਜੁ ਏਕੋ ਰੁਤਿ ਅਨੇਕ॥ਨਾਨਕ ਕਰਤੇ ਕੇਤੇ ਵੇਸ॥੨॥

ਧਰਮ, ਜਿਵੇਂ ਆਸਥਾ ਦੀ ਧੁਰੋਹਰ ਹੈ, ਉਵੇਂ ਹੀ ਧਰਮ ਦੀ ਧੁਰੋਹਰ ਅਧਿਆਤਮਿਕਤਾ ਹੈ।ਏਥੇ ਅਧਿਆਤਮਿਕਤਾ ਦਾ ਬਿੰਬ ਸੂਰਜ ਹੈ ਅਤੇ ਧਰਮਾਂ ਦਾ ਬਿੰਬ ਰੁੱਤਾਂ ਹਨ।ਕੁਦਰਤ ਨੂੰ ਵੀ ਮੁਕਤ-ਵਿਚਰਨ ਦੇ ਬਿੰਬ ਵਜੋਂ ਲਿਆ ਜਾ ਸਕਦਾ ਹੈ।ਇਸ ਨੂੰ "ਜਿਨੀ ਆਤਮੁ ਚੀਨਿਆ ਪਰਮਾਤਮ ਸੋਈ" ਦੁਆਰਾ ਵੀ ਸਮਝਿਆ ਜਾ ਸਕਦਾ ਹੈ।

ਬਾਬਾ ਨਾਨਕ ਦਾ ਸਮਕਾਲ ਸਾਡੇ ਸਮਕਾਲ ਨਾਲੋਂ ਬਹੁਤ ਵੱਖਰਾ ਸੀ ਕਿਉਂਕਿ ਉਸ ਵੇਲੇ ਸੂਚਨਾ ਦਾ ਇਹੋ ਜਿਹਾ ਹੜ੍ਹ ਨਹੀਂ ਆਇਆ ਹੋਇਆ ਸੀ, ਜਿਹੋ ਜਿਹਾ ਇਸ ਵੇਲੇ ਬਿਜਲਈ ਮੀਡੀਆ ਨੇ ਲੈ ਆਂਦਾ ਹੈ।ਉਸ ਸਮੇਂ ਤਾਂ ਸਭ ਕੁਝ ਇਕ ਦੂਜੇ ਨਾਲ ਜੁੜਿਆ ਹੋਇਆ ਵੀ ਸੀ ਅਤੇ ਇਕ ਦੂਜੇ ਦੀ ਨਿਰੰਤਰਤਾ ਵਿਚ ਵੀ ਚੱਲ ਰਿਹਾ ਸੀ।ਇਸ ਦੇ ਬਾਵਜੂਦ ਬਾਬਾ ਨਾਨਕ ਦੀਆਂ ਸਿੱਖਿਆਵਾਂ ਜਿਵੇ ਉਨ੍ਹਾਂ ਦੇ ਸਮਕਾਲ ਨੂੰ ਸੇਧ ਦਿੰਦੀਆਂ ਸਨ, ਉਸੇ ਤਰ੍ਹਾਂ ਹਰ ਸਮਕਾਲ ਨੂੰ ਸੇਧ ਦੇਣ ਦੀ ਸਮਰਥਾ ਰੱਖਦੀਆਂ ਹਨ। ਸਿੱਖਆ ਨੂੰ ਸਮਕਾਲ ਦੀਆਂ ਲੋੜਾਂ ਮੁਤਾਬਿਕ ਢਾਲਕੇ ਸਾਹਮਣੇ ਲਿਆਉਣ ਦੀ ਸਮਰਥਾ ਬੇਸ਼ਕ ਸਾਰਿਆਂ ਕੋਲ ਨਹੀਂ ਹੁੰਦੀ।ਇਸ ਦਾ ਹੱਲ  ਬਾਣੀ ਨਾਲ ਸਿੱਧਿਆਂ ਜੁੜਕੇ ਲੱਭਿਆ ਜਾ ਸਕਦਾ ਹੈ।ਇਹ ਨਹੀ ਭੁਲਣਾ ਚਾਹੀਦਾ ਕਿ ਲਹੂ ਵਿਚ ਪਈਆਂ ਹੋਈਆਂ ਗੱਲਾਂ ਨੂੰ ਚੇਤਨਾ ਦੁਆਰਾ ਮਾਨਸਿਕਤਾ ਵਿਚ ਢਾਲ ਸਕਣ ਦੀ ਸਮਰਥਾ ਕੇਵਲ ਇਨਸਾਨੀ ਵਜੂਦ ਵਿਚ ਹੀ ਹੈ।ਅਜਿਹਾ ਜੇ ਕੁਦਰਤੀ ਪਰਵਾਹ ਵਾਂਗ ਨਹੀਂ ਵਾਪਰਦਾ ਤਾਂ ਜਿਹੋ ਜਿਹੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਉਨ੍ਹਾਂ ਨੂੰ ਹੀ ਦੀਰਘ ਰੋਗ ਕਿਹਾ ਹੋਇਆ ਹੈ। ਆਸਥਾ ਜੇ ਉਲਾਰ ਹੋ ਜਾਏ ਤਾਂ ਮੁਹੱਬਤ ਵੀ ਹਉਮੈ ਦੇ ਰੰਗ ਵਿਚ ਰੰਗੀਚਣੀ ਸ਼ੁਰੂ ਹੋ ਜਾਂਦੀ ਹੈ।ਇਸ ਹਾਲਤ ਵਿਚ ਸੋਚਣ, ਸਮਝਣ, ਸੁਨਣ ਅਤੇ ਮੰਨਣ ਦਾ ਸਲੀਕਾ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਹੈ।ਸੋਚ ਦੇ ਬੌਣੇਪਨ ਦਾ ਇਸ ਤਰ੍ਹਾਂ ਸ਼ੁਰੂ ਹੋਇਆ ਵਰਤਾਰਾ ਧਰਮ ਨੂੰ ਪਹਿਲਾਂ ਅਧਿਆਤਮਿਕਤਾ ਨਾਲੋਂ ਤੋੜਦਾ ਹੈ ਅਤੇ ਫਿਰ ਹੌਲੀ ਹੌਲੀ ਧਰਮ ਦੀ ਸਿਆਸਤ ਨਾਲ ਸੰਤੁਸ਼ਟ ਹੋ ਜਾਂਦਾ ਹੈ। ਇਸ ਹਾਲਤ ਵਿਚ ਧਰਮ ਨੂੰ ਬਾਣੀ ਦੁਆਰਾ ਸਮਝਣ ਦੀ ਥਾਂ, ਧਰਮੀ ਦੁਆਰਾ ਸਮਝਣ ਦਾ ਬੋਲਬਾਲਾ ਹੋ ਜਾਂਦਾ ਹੈ।ਧਰਮੀ ਦੀ ਅਸਫਲਤਾ ਨੂੰ ਧਰਮ ਦੀ ਅਸਫਲਤਾ ਸਮਝਣ ਨੂੰ ਧਰਮ ਦੀ ਸਿਆਸਤ ਕਹਿ ਰਿਹਾ ਹਾਂ।ਇਸ ਹਾਲਤ ਵਿਚ ਗੁਰਪੁਰਬ, ਇਕ ਪਾਸੇ ਜਨਮ ਦਿਨ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ ਅਤੇ ਦੂਜੇ ਪਾਸੇ ਮੇਲਿਆਂ ਵਾਂਗ ਮਨਾਏ ਜਾਣ ਲੱਗ ਪੈਂਦੇ ਹਨ।ਇਸ ਨਾਲ ਅਨਰੰਗੇ ਮਨਾ ਵਾਲਿਆਂ ਦੀ ਭੀੜ ਜਿਹੋ ਜਿਹੇ ਧਰਮ ਦਾ ਪ੍ਰਗਟਾਵਾ ਕਰਦੀ ਹੈ, ਉਸੇ ਤੋਂ ਮੁਕਤੀ ਦਿਵਾਉਣ ਦੀ ਤਕਨਾਲੋਜੀ ਦੀਆਂ ਮੁਦਈ ਹਨ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ।ਨਹੀਂ ਸਮਝਾਂਗੇ ਤਾਂ ਪਿੱਛਲਪੈਰੀਂ ਤੁਰਨ ਨਾਲ ਸੰਤੁਸ਼ਟ ਹੋਣ ਦਾ ਭਰਮ ਪਾਲ ਰਹੇ ਹੋਵਾਂਗੇ।

ਬਲਕਾਰ ਸਿੰਘ
੯੩੧੬੩-੦੧੩੨੮

 

  • ਗੁਰੂ ਨਾਨਕ ਦੇਵ ਜੀ
  • Sri Guru Nanak Dev ji

ਅੱਜ ਦੇ ਰਾਸ਼ੀਫਲ 'ਚ ਜਾਣੋ ਕਾਰੋਬਾਰ ਅਤੇ ਸਿਹਤ ਦਾ ਹਾਲ

NEXT STORY

Stories You May Like

  • things done upon waking up that lead to ruin
    ਸਾਵਧਾਨ ! ਸਵੇਰੇ ਉਠਦੇ ਹੀ ਇਨ੍ਹਾਂ ਚੀਜ਼ਾਂ ਨੂੰ ਦੇਖਣਾ ਬਣ ਸਕਦੈ ਬਰਬਾਦੀ ਦਾ ਕਾਰਨ
  • these zodiac signs will become wealthy starting monday
    ਸੋਮਵਾਰ ਤੋਂ ਇਹ ਰਾਸ਼ੀਆਂ ਹੋਣਗੀਆਂ 'ਮਾਲਾਮਾਲ' ! ਨਵਪੰਚਮ ਯੋਗ ਨਾਲ ਇਨ੍ਹਾਂ ਘਰ ਹੋਵੇਗੀ ਨੋਟਾਂ ਦੀ ਬਾਰਿਸ਼
  • sagittarius natives will see good results in property related matters
    ਧਨੁ ਰਾਸ਼ੀ ਵਾਲਿਆਂ ਨੂੰ ਪ੍ਰਾਪਰਟੀ ਦੇ ਕੰਮ 'ਚ ਚੰਗਾ ਨਤੀਜਾ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • donate these 5 things on sunday
    ਐਤਵਾਰ ਨੂੰ ਇਹਨਾਂ 5 ਚੀਜ਼ਾਂ ਦਾ ਕਰੋ ਦਾਨ, ਸੂਰਜ ਦੇਵ ਦੀ ਹੋਵੇਗੀ ਕਿਰਪਾ
  • ketu gochar  rashifal  destiny  rain of money
    ਕੇਤੂ ਗੋਚਰ ਚਮਕਾਏਗਾ ਇਨ੍ਹਾਂ ਰਾਸ਼ੀਆਂ ਦੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
  • shradh 2026  pitru paksha  dharma  16 days
    ਅੱਜ ਤੋਂ ਸ਼ੁਰੂ ਪਿੱਤਰ ਪੱਖ ਸ਼ਰਾਧ, ਬਣ ਰਹੇ ਇਹ 2 ਯੋਗ, 10 ਅਕਤੂਬਰ ਨੂੰ ਹੋਣਗੇ ਸੰਪੰਨ
  • the financial and business situation for pisces natives will be good
    ਮੀਨ ਰਾਸ਼ੀ ਵਾਲਿਆਂ ਦੀ ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਰਹੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • shradh the festival commemorating ancestors
    ਪੁਰਖਿਆਂ ਦੀ ਯਾਦ ਦਾ ਤਿਉਹਾਰ ‘ਸ਼ਰਾਧ’ ਭਲਕੇ ਤੋਂ ਸ਼ੁਰੂ, ਇਸ ਦਿਨ ਹੋਵੇਗਾ ਸੰਪੂਰਨ
  • lpu students protest mig 23 aircraft
    MIG-23 'ਤੇ ਚੜ੍ਹੇ LPU ਦੇ ਵਿਦਿਆਰਥੀ! DIG ਦਾ ਆ ਗਿਆ ਵੱਡਾ ਬਿਆਨ, ਜਾਣੋ ਨਵੀਂ...
  • delhi amritsar national highway blocked
    LPU ਦਾ ਮਾਮਲਾ ਭੱਖਿਆ! ਨੈਸ਼ਨਲ ਹਾਈਵੇਅ ਜਾਮ, 3 ਜ਼ਿਲ੍ਹਿਆਂ ਦੀ ਪੁਲਸ ਤਾਇਨਾਤ, SIT...
  • minor dispute and threatened to shoot
    ਮਾਮੂਲੀ ਵਿਵਾਦ 'ਚ ਪਿਸਤੌਲ ਕੱਢ ਕੇ ਗਲੀ 'ਚ ਆਇਆ DSP ਦੇ ਗੰਨਮੈਨ ਦਾ ਪੁੱਤ,...
  • punjab police employee found drunk in jalandhar viral video
    ਜਲੰਧਰ 'ਚ ਨਸ਼ੇ 'ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ...
  • lpu statement
    'ਬਦਨਾਮ ਕਰਨ ਦੀ ਕੋਸ਼ਿਸ਼..!', ਪ੍ਰਦਰਸ਼ਨ ਦੀਆਂ ਖ਼ਬਰਾਂ ਵਿਚਾਲੇ LPU ਦਾ ਆ ਗਿਆ...
  • university protests
    ਮਸ਼ਹੂਰ ਪ੍ਰਾਈਵੇਟ ਯੂਨੀਵਰਸਿਟੀ 'ਚ ਵਿਦਿਆਰਥੀਆਂ ਦਾ ਪ੍ਰਦਰਸ਼ਨ ! ਭੰਨਤੋੜ ਦੀਆਂ...
  • 6 year old child tests positive for swine flu
    6 ਸਾਲਾ ਬੱਚੇ ਦੀ ਸਵਾਈਨ ਫਲੂ ਦੀ ਰਿਪੋਰਟ ਆਈ ਪਾਜ਼ੇਟਿਵ, ਮਰੀਜ਼ਾਂ ਦੀ ਕੁੱਲ ਗਿਣਤੀ...
  • heavy storm and rain alert in punjab
    Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ...
Trending
Ek Nazar
blf female unit

ਬੀਐਲਐਫ ਦਾ ਵੱਡਾ ਦਾਅਵਾ, ਮਹਿਲਾ ਯੂਨਿਟ ਨੇ ਨੌਂ ਪਾਕਿਸਤਾਨੀ ਫੌਜੀ ਕੀਤੇ ਢੇਰ

sri lankan police remove statue

ਸ੍ਰੀਲੰਕਾਈ ਪੁਲਿਸ ਨੇ ਹਟਾਇਆ ਪਾਬੰਦੀਸ਼ੁਦਾ LTTE ਆਗੂ ਦਾ ਬੁੱਤ

homes near us airbase evacuated

ਇੰਗਲੈਂਡ 'ਚ ਅਮਰੀਕੀ ਏਅਰਬੇਸ ਨੇੜਲੇ ਘਰ ਕਰਵਾਏ ਗਏ ਖਾਲੀ

boat capsizes

ਯਾਤਰੀਆਂ ਨਾਲ ਭਰੀ ਕਿਸ਼ਤੀ ਕਿਵੂ ਝੀਲ 'ਚ ਪਲਟੀ, 12 ਲੋਕਾਂ ਦੀ ਮੌਤ

boat capsizes

ਇੰਡੋਨੇਸ਼ੀਆ ਕਿਸ਼ਤੀ ਹਾਦਸਾ : ਮੌਤਾਂ ਦੀ ਗਿਣਤੀ 60 ਤੋਂ ਪਾਰ

rana brought to police station

ਪੁਲਸ ਸਟੇਸ਼ਨ ਲਿਆਂਦੇ ਗਏ ਨੇਪਾਲ ਦੇ ਸਾਬਕਾ ਚੀਫ਼ ਜਸਟਿਸ ਰਾਣਾ

incident in south africa

SA ; ਏਕੇ-47 ਰਾਈਫਲਾਂ ਨਾਲ ਲੈਸ ਸ਼ੱਕੀਆਂ ਨੇ ਕੀਤੀ ਗੋਲੀਬਾਰੀ, 27 ਲੋਕਾਂ ਦੀ ਮੌਤ

afghan refugees

ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ

amitabh bachchan reveals his favourite from jaya bachchan s family

ਜਯਾ ਬੱਚਨ ਦੇ ਪਰਿਵਾਰ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਮਿਤਾਭ ਬੱਚਨ !...

komal breaks silence after being linked to govinda sunita marriage rumours

ਗੋਵਿੰਦਾ ਨੂੰ ਮਾਰਨ ਦੀ ਤਿਆਰੀ 'ਚ ਸੁਨੀਤਾ ! ਅਦਾਕਾਰ ਨਾਲ ਨਾਂ ਜੋੜੇ ਜਾਣ 'ਤੇ...

famous actor shaves his head for a role

ਫ਼ਿਲਮ 'ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ'ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ...

lottery shop owner jackpot wins a prize of one lakh rupees in jalandhar

ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ...

major incident in phagwara

ਫਗਵਾੜਾ 'ਚ ਵੱਡੀ ਵਾਰਦਾਤ! ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਔਰਤ ਦਾ ਬੇਰਹਿਮੀ...

liquor  shop  female monkey  bottle  video

ਜਦੋਂ ਠੇਕੇ 'ਚ ਆ ਵੜੀ ਬਾਂਦਰੀ...! ਬੋਤਲ ਪੀ ਕੇ ਹੋ ਗਈ ਟੁੰਨ, ਵੀਡੀਓ ਵੇਖ ਤੁਸੀਂ...

trump rejects iran ceasefire expects renewed bombing after midterms

ਚੋਣਾਂ ਤੋਂ ਬਾਅਦ ਇਰਾਨ 'ਤੇ ਮੁੜ ਕਹਿਰ ਵਰ੍ਹਾਉਣਗੇ ਟਰੰਪ ! ਸਾਥੀ ਦੇਸ਼ਾਂ ਨੂੰ ਵੀ...

sachin s friend

ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ...

debina and gurmeet choudhary shared   good news

ਕੀ 43 ਸਾਲ ਦੀ ਉਮਰ 'ਚ ਤੀਜੀ ਵਾਰ ਪ੍ਰੈਗਨੈਂਟ ਹੈ ਅਦਾਕਾਰਾ? ਦੇਬੀਨਾ ਤੇ ਗੁਰਮੀਤ...

ajmal kasab issue raised on kbc

'ਦੁਸ਼ਮਣਾਂ ਨੂੰ ਸਹੀ ਔਕਾਤ ਦਿਖਾਉਣਾ ਬੇਹੱਦ ਜ਼ਰੂਰੀ..!' KBC 'ਚ ਉੱਠਿਆ ਕਸਾਬ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • golden time begins for these 5 zodiac signs
      ਇਨ੍ਹਾਂ 5 ਰਾਸ਼ੀਆਂ ਦਾ GOLDEN TIME ਸ਼ੁਰੂ ! ਵਰ੍ਹੇਗਾ ਨੋਟਾਂ ਦਾ ਮੀਂਹ, ਅਗਲੇ 11...
    • shri sidh baba sodal mela history jalandhar
      ਅਟੁੱਟ ਆਸਥਾ ਦਾ ਕੇਂਦਰ ਹੈ ਸ਼੍ਰੀ ਸਿੱਧ ਬਾਬਾ ਸੋਢਲ ਦਾ ਦਰਬਾਰ, ਖ਼ਾਸ ਮਹੱਤਵ ਰੱਖਦੈ...
    • items kept under the sink are a cause of financial troubles
      ਰਸੋਈ ਦੀ ਸਿੰਕ ਹੇਠਾਂ ਰੱਖੀਆਂ ਚੀਜ਼ਾਂ ਬਣ ਸਕਦੀਆਂ ਨੇ ਆਰਥਿਕ ਪ੍ਰੇਸ਼ਾਨੀਆਂ ਦਾ...
    • people of these 3 zodiac signs will hit the jackpot on the day of purnima
      ਪੁੰਨਿਆ ਦੇ ਦਿਨ ਇਨ੍ਹਾਂ 3 ਰਾਸ਼ੀਆਂ ਦੀ ਲੱਗੇਗੀ 'ਲਾਟਰੀ' ! ਨਵਪੰਚਮ ਯੋਗ ਨਾਲ...
    • business and professional situation for aquarius natives will improve
      ਕੁੰਭ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ ਰਹੇਗੀ, ਜਾਣੋ ਆਪਣੀ...
    • horoscope astrology
      5 ਰਾਸ਼ੀਆਂ ਵਾਲਿਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮਿਹਰਬਾਨ ਰਹਿਣਗੇ ਸ਼ਨੀ ਦੇਵ
    • a sink installed in the wrong direction can lead to ruin
      ਰਸੋਈ 'ਚ ਗਲਤ ਦਿਸ਼ਾ 'ਚ ਬਣੀ ਸਿੰਕ ਬਣ ਸਕਦੀ ਹੈ ਬਰਬਾਦੀ ਦਾ ਕਾਰਨ ! ਹੋਵੇਗਾ ਵੱਡਾ...
    • these 4 zodiac signs are set to hit the jackpot today
      ਅੱਜ ਇਨ੍ਹਾਂ 4 ਰਾਸ਼ੀਆਂ ਦਾ ਲੱਗਣ ਵਾਲੈ ਜੈਕਪਾਟ ! ਖੁੱਲ੍ਹਣਗੇ ਤਰੱਕੀ ਦੇ ਰਾਹ ਤੇ...
    • for those with the scorpio zodiac sign
      ਬ੍ਰਿਸ਼ਚਕ ਰਾਸ਼ੀ ਵਾਲਿਆਂ ਦਾ ਸਿਤਾਰਾ ਰੁਕਾਵਟਾਂ-ਪ੍ਰੇਸ਼ਾਨੀਆਂ ਵਾਲਾ ਰਹੇਗਾ, ਜਾਣੋ...
    • a rare alignment is taking place after 60 years
      60 ਸਾਲਾਂ ਬਾਅਦ ਬਣ ਰਿਹੈ ਦੁਰਲੱਭ ਸੰਯੋਗ ! ਬੁਧਾਦਿਤਯ ਤੇ ਤ੍ਰਿਏਕਾਦਸ਼ ਯੋਗ ਨਾਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +