Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    7:11:49 PM

  • delhi capitals won the toss and elected to bowl

    LSG vs DC, IPL 2026 : ਦਿੱਲੀ ਕੈਪੀਟਲਸ ਨੇ ਟਾਸ...

  • heavy rain and thunderstorm in punjab on 3rdapril and 4thapril

    ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ...

  • mcdonald  s and pizza hut are closing down  black marketing

    ਮੈਕਡੋਨਲਡਸ ਅਤੇ ਪੀਜ਼ਾ ਹੱਟ ਵਰਗੇ ਦਿੱਗਜ ਰੈਸਟੋਰੈਂਟ...

  • shiromani akali dal  sukhbir badal

    ਫਸਲਾਂ ਦੇ ਨੁਕਸਾਨ ਨੂੰ ਲੈ ਕੇ ਸੁਖਬੀਰ ਬਾਦਲ ਵੱਲੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • ਸਾਖੀ ਭਾਈ ਮਰਦਾਨਾ ਜੀ ਦੀ

DHARM News Punjabi(ਧਰਮ)

ਸਾਖੀ ਭਾਈ ਮਰਦਾਨਾ ਜੀ ਦੀ

  • Updated: 09 Jul, 2019 01:07 PM
Jalandhar
sahi bhai mardana ji s
  • Share
    • Facebook
    • Tumblr
    • Linkedin
    • Twitter
  • Comment

ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਿਆਂ ਨੇ ਧਰਤੀ ਸੋਧਣ ਹਿਤ ਚੜ੍ਹਾਈ ਕੀਤੀ। ਉਨ੍ਹਾਂ ਦੀ ਇੱਛਾ ਸੀ ਕਿ ਧਰਤੀ ਦੇ ਟੋਏ ਟਿੱਬੇ ਪੱਧਰ ਕਰਕੇ ਇਸ ਨੂੰ ਸੋਹਣੀ ਸਮਤਲ ਬਣਾਈਏ। ਇਸ ਮਕਸਦ ਲਈ ਹਲ ਸੁਹਾਗੇ ਦੀ ਥਾਂ ਬਾਣੀ ਅਤੇ ਰਬਾਬ ਦੀ ਵਰਤੋਂ ਕੀਤੀ। ਭਾਈ ਮਰਦਾਨਾ ਜੀ ਬਾਰੇ ਲਿਖਣ ਲਈ ਸਾਰੀਆਂ ਜਨਮ-ਸਾਖੀਆਂ ਦਾ ਦੁਬਾਰਾ ਪਾਠ ਕੀਤਾ। ਜਨਮ-ਸਾਖੀਕਾਰਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਸ ਫ਼ਕੀਰ ਦੇ ਅੰਦਰ ਦੀ ਝਾਤ ਪੁਆਈ ਹੈ। ਗੁਰੂ ਜੀ ਨਾਲ ਪ੍ਰੀਤ ਅਤੇ ਦੋਹਾਂ ਦੀ ਲੋਕਾਂ ਨਾਲ ਪ੍ਰੀਤ ਦੇ ਭੇਦ, ਸਾਖੀਕਾਰ ਬਿਨਾਂ ਕਿਸੇ ਖਾਸ ਤਰੱਦਦ ਦੇ ਸਹਿਜ ਸੁਭਾਅ ਖੋਲ੍ਹਦਾ ਜਾਂਦਾ ਹੈ। 

ਗੁਰੂ ਬਾਬਾ ਜੀ ਜਦੋਂ ਕਦੀ ਬੰਦਗੀ ਕਰਦਿਆਂ ਸਮਾਧੀ ਵਿਚ ਲੀਨ ਹੋ ਜਾਂਦੇ ਤਾਂ ਭਾਈ ਮਰਦਾਨਾ ਪੰਜ ਕਰਮਾਂ ਦੂਰ ਖਲੋ ਕੇ ਲਗਾਤਾਰ ਪਹਿਰਾ ਦਿੰਦੇ ਕਿ ਸਮਾਧੀ ਵਿਚ ਕੋਈ ਵਿਘਨ ਨਾ ਪਵੇ। ਕਿਸੇ ਨੂੰ ਨੇੜੇ ਨਾ ਜਾਣ ਦਿੰਦੇ। ਪਰ ਜਦੋਂ ਬਾਬਾ ਜੀ ਗਾਉਣ ਲਗਦੇ ਤਾਂ ਰਬਾਬ ਲੈ ਕੇ ਇੰਨਾਂ ਨੇੜੇ ਬੈਠਦੇ ਕਿ ਗੋਡੇ ਨਾਲ ਗੋਡਾ ਖਹਿੰਦਾ। ਕੁਦਰਤ ਉਨ੍ਹਾਂ ਦੇ ਸੁਰਾਂ ਨਾਲ ਰਲਕੇ ਗਾਉਣ ਲਗਦੀ। ਨਾਥਾਂ, ਜੋਗੀਆਂ, ਬ੍ਰਾਹਮਣਾਂ, ਕਾਜ਼ੀਆਂ, ਮੌਲਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਜਦੋਂ ਗਿਆਨ ਦੀ ਹਨੇਰੀ ਵਗਦੀ ਤਾਂ ਬਾਬਾ ਜੀ ਆਖਦੇ, ''ਮਰਦਾਨਿਆ ਰਬਾਬ ਉਠਾਇ। ਬਾਣੀ ਆਈ ਹੈ।'' ਕੀਰਤਨ ਦੀ ਬਾਰਸ਼ ਹੁੰਦੀ ਤਾਂ ਸਾਰੀ ਗਰਦ ਗ਼ੁਬਾਰ ਧੁਲ ਜਾਂਦੀ ਤੇ ਆਕਾਸ਼ ਨਿਰਮਲ ਹੋ ਜਾਂਦਾ। ਹਿੰਦੂ ਆਖਦੇ, ''ਇਨ੍ਹਾਂ ਵਿਚ ੨੦ ਬ੍ਰਹਮ ਦਾ ਸੰਪੂਰਣ ਪ੍ਰਕਾਸ਼ ਹੈ। ਪ੍ਰਤੱਖ ਦਿਸ ਰਹਿਆ ਹੈ।'' ਕਾਮਲ ਫ਼ਕੀਰਾਂ ਨਾਲ ਮੇਲ ਹੁੰਦਾ ਤਾਂ ਉਹ ਕਹਿੰਦੇ, ''ਸਲਾਮਾਲੇਕੰ ਨਾਨਕ ਸ਼ਾਹ ਫ਼ਕੀਰ, ਸਾਹਿਬ ਦੇ ਰਸੀਦ। ਤੂੰ ਵੱਡਾ ਬਜ਼ੁਰਗਵਾਰ ਹਾਈ। ਅਸਾਂ ਕੂ ਦੁਆ ਦੇਹ ਕਿ ਸਾਡੀ ਭੀ ਸਾਹਿਬ ਨਾਲ ਉਵੇਂ ਬਣ ਆਏ ਜਿਵੇਂ ਤੈਂਡੇ ਨਾਲ ਬਣ ਆਈ ਹੈ।'' ਕੋਈ ਹੋਰ ਆਉਂਦਾ ਤਾਂ ਆਖਦਾ, ''ਮਰਦ ਹਨ ਪੂਰੇ। ਭਲੇ ਹਨ ਕੋਈ। ਖੁਦਾਇ ਦੇ ਸਾਦਿਕ ਹੈਨ ਵੱਡੇ।'' 

ਭਾਈ ਮਰਦਾਨਾ ਜੀ ਮਹਾਰਾਜ ਤੋਂ ਦਸ ਸਾਲ ਵੱਡੇ ਸਨ। ਬਚਪਨ ਵਿਚ ਦੋਵਾਂ ਨੂੰ ਅਕਸਰ ਇਕੱਠਿਆਂ ਦੇਖਿਆ ਜਾਂਦਾ। ਪਿਤਾ, ਮਾਤਾ ਜਾਂ ਭੈਣ ਨਾਨਕੀ ਨੇ ਜਦੋਂ ਗੁਰੂ ਜੀ ਨੂੰ ਦੁਨੀਆਂਦਾਰੀ ਦੀ ਕੋਈ ਗੱਲ ਸਮਝਾਉਣੀ ਹੁੰਦੀ ਤਾਂ ਉਹ ਭਾਈ ਮਰਦਾਨਾ ਜੀ ਨੂੰ ਬੁਲਾ ਕੇ ਆਖਦੇ ਕਿ ਉਨ੍ਹਾਂ ਨੂੰ ਮਨਾਉ। ਭਾਈ ਜੀ ਚਲੇ ਤਾਂ ਜਾਂਦੇ ਪਰ ਉਨ੍ਹਾਂ ਨੂੰ ਸਮਝਾਉਣ ਦੀ ਥਾਂ ਸਮਝ ਕੇ ਆ ਜਾਂਦੇ। ਇਹ ਗੱਲਾਂ ਪੜ੍ਹਦਿਆਂ ਮੈਂ ਸੋਚਦਾ ਕਿ ਭਾਈ ਮਰਦਾਨਾ ਜੀ ਦੀ ਗੱਲ ਜਦੋਂ ਮਹਾਰਾਜ ਮੰਨਦੇ ਨਹੀਂ ਸਨ, ਫਿਰ ਵੀ ਪਰਿਵਾਰ ਦੇ ਜੀਅ ਉਨ੍ਹਾਂ ਨੂੰ ਹੀ ਕਿਉਂ ਦੁਬਾਰਾ ਭੇਜਦੇ? ਪਤਾ ਲੱਗਿਆ ਕਿ ਬਾਬਾ ਜੀ, ਭਾਈ ਦੀ ਗੱਲ ਸੁਣ ਤਾਂ ਲੈਂਦੇ ਸਨ, ਹੋਰਾਂ ਦੀਆਂ ਨਸੀਹਤਾਂ ਉਹ ਕਈ ਵਾਰ ਸੁਣਨ ਲਈ ਵੀ ਤਿਆਰ ਨਹੀਂ ਸਨ। 

ਬਾਬਾ ਜੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਨੌਕਰੀ ਕਰਨ ਚਲੇ ਗਏ। ਮਹੀਨੇ ਲੰਘ ਗਏ ਤਾਂ ਮਾਪਿਆਂ ਨੇ ਭਾਈ ਮਰਦਾਨਾ ਨੂੰ ਉਨ੍ਹਾਂ ਦੀ ਖ਼ਬਰ ਸਾਰ ਲੈਣ ਲਈ ਭੇਜਦਿਆਂ ਕਿਹਾ- ਇਕ ਵਾਰ ਆ ਕੇ ਮਿਲ ਜਾਣ। ਭਾਈ ਜੀ ਤੁਰ ਪਏ। ਸੁਲਤਾਨਪੁਰ ਪੁੱਜੇ। ਖ਼ੈਰ ਸੁੱਖ ਪੁੱਛੀ, ਦੱਸੀ ਤੇ ਕਿਹਾ, ''ਮਾਂ ਤੇ ਪਿਤਾ ਯਾਦ ਕਰਦੇ ਹਨ। ਪਰਿਵਾਰ ਨੂੰ ਮਿਲ ਆਓ।'' ਬਾਬੇ ਨੇ ਕਿਹਾ, ਚੰਗਾ ਹੋਇਆ ਭਾਈ ਤੁਸੀਂ ਆ ਗਏ। ਆਪਣਾ ਪਰਿਵਾਰ ਬੜਾ ਵੱਡਾ ਹੈ। ਦੂਰ ਦੂਰ ਆਪਣੇ ਜੀਆਂ ਨੂੰ ਮਿਲਣ ਜਾਣਾ ਹੈ। ਤੁਸੀਂ ਨਾਲ ਚਲੋ। ਇਕੱਠੇ ਚੱਲਾਂਗੇ ਤਾਂ ਖਰੀ ਖੁਸ਼ੀ ਮਿਲੇਗੀ। 

ਭਾਈ ਜੀ ਨੇ ਕਿਹਾ- ਪਰ ਖਾਵਾਂਗੇ ਕੀ? ਖਰਚਾਂਗੇ ਕੀ?

ਬਾਬੇ ਨੇ ਕਿਹਾ- ਜੋ ਤੁਸਾਂ ਪਾਸ ਹੈ, ਉਹ ਦੌਲਤ ਹੋਰ ਕਿਸੇ ਪਾਸ ਨਹੀਂ। ਤੁਸਾਡੇ ਸਦਕਾ ਕਈਆਂ ਹੋਰਨਾਂ ਨੂੰ ਰਿਜ਼ਕ ਮਿਲੇਗਾ। ਭਾਈ ਚੁੱਪ ਰਹੇ। ਫਿਰ ਇਕ ਦਿਨ ਬਾਬੇ ਨੇ ਕਿਹਾ, ''ਮਰਦਾਨਿਆ ਰਬਾਬ ਖਰੀਦ''। ਭਾਈ ਜੀ ਨੇ ਕਿਹਾ- ਠੀਕ ਹੈ ਜੀ। ਦਿਉ ਪੈਸੇ। 
ਬਾਬਿਆਂ ਕਿਹਾ- ਆਪਣੇ ਪਾਸ ਪੈਸੇ ਨਹੀਂ। ਭਾਈ ਜੀ ਬੋਲੇ- ਜੀ ਆਪਾਂ ਨੂੰ ਹੁਦਾਰ ਕੋਈ ਨੀਂ ਦੇਂਵਦਾ। ਫਿਰ ਬਾਬਾ ਜੀ ਨੇ ਕਿਹਾ, ਬੇਬੇ ਨਾਨਕੀ ਜੀ ਪਾਸ ਜਾਹ। ਸਵਾਲੀ ਬਣਨਾ ਚੰਗਾ ਤਾਂ ਨਹੀਂ ਪਰ ਕੀ ਕਰੀਏ। ਗਰਜ ਕਾਰੇ ਕਰਾਂਵਦੀ ਹੈ। ਭਾਈ ਮਰਦਾਨਾ ਜੀ ਬੀਬੀ ਪਾਸ ਗਏ ਤੇ ਕਿਹਾ, ''ਬੇਬੇ ਇਕ ਅਰਜ਼ ਗੁਜ਼ਾਰਨੀ ਹੈ। ਸਾਨੂੰ ਰਬਾਬ ਲੈ ਦਿਉ।'' ਬੀਬੀ ਨੇ ਕਿਹਾ, ''ਇਕ ਕਿਉਂ ਭਾਈ। ਸੌ ਰਬਾਬਾਂ ਤੁਸਾਂ ਤੋਂ ਵਾਰਾਂ। ਪਰ ਨਾਨਕ ਨੂੰ ਕਹੋ ਇਕ ਵਾਰ ਮੂੰਹ ਤਾਂ ਦਿਖਾਏ ਆ ਕੇ। ਕਿੰਨੀ ਕਿੰਨੀ ਦੇਰ ਆਂਵਦਾ ਹੀ ਨਹੀਂ।'' 

ਇਹ ਗੱਲ ਭਾਈ ਸਾਹਿਬ ਨੇ ਬਾਬੇ ਨੂੰ ਦੱਸੀ ਤਾਂ ਬਾਬਾ ਜੀ ਬੋਲੇ- ਕੀ ਕਰੀਏ ਭਾਈ ਜੀ। ਅਸਾਥੋਂ ਬੇਬੇ ਨਾਨਕੀ ਦਾ ਆਖਾ ਫ਼ੇਰਿਆ (ਮੋੜਿਆ) ਨਹੀਂ ਜਾਂਦਾ। ਉਹ ਕਈਆਂ ਜਨਮਾਂ ਤੋਂ ਸਾਡੀ ਭੈਣ ਆਹੀ। ਚੱਲੋ ਚਲੀਏ। ਘਰ ਪੁੱਜੇ। ਬੀਬੀ ਖੁਸ਼ ਹੋ ਕੇ ਬੋਲੀ- ਭਾਈ ਫ਼ੁਰਮਾਇਸ਼ਾਂ ਕਰੋ। ਸੋ ਨਿਸੰਗ ਕਰੋ। ਪਰ ਸਾਡੇ ਪਾਸ ਰਹਵੋ। ਬਾਬੇ ਨੇ ਕਿਹਾ- ਤੁਸਾਂ ਦੇ ਪਾਸ ਆਹੇ। ਜਿਤ ਵੇਲੇ ਯਾਦ ਕਰੋ ਤਿਤੈ ਹਾਜਰ ਆਹੇ। ਬੀਬੀ ਨੇ ਭਾਈ ਮਰਦਾਨਾ ਜੀ ਨੂੰ ਪੈਸੇ ਫੜਾਉਂਦਿਆਂ ਕਿਹਾ- ਭਾਈ, ਸਰਫ਼ਾ ਨਹੀਂ ਕਰਨਾ। ਜੇਹੀ ਖੁਸੀ ਆਵੈ ਤੇਹੀ ਰਬਾਬ ਲੈਣੀ। ਭਾਈ ਮਰਦਾਨਾ ਜੀ ਕਈ ਦਿਨ ਰਬਾਬ ਦੀ ਤਲਾਸ਼ ਕਰਦੇ ਇਧਰ ਉਧਰ ਫਿਰਦੇ ਰਹੇ ਪਰ ਉਨ੍ਹਾਂ ਨੂੰ ਆਪਣੀ ਪਸੰਦ ਦੀ ਰਬਾਬ ਨਹੀਂ ਮਿਲੀ। ਬਾਬੇ ਪਾਸ ਆਏ ਤਾਂ ਗੁਰੂ ਜੀ ਨੇ ਕਿਹਾ- ਭਾਈ ਦੁੰਹ ਨਦੀਆਂ ਦੇ ਵਿਚਕਾਰ ਜੱਟਾਂ ਦਾ ਇਕ ਪਿੰਡ ਹੈ ਤਿਸਦਾ ਨਾਮ ਹੈ ਆਸਕਪੁਰ। ਉਸ ਪਿੰਡ ਵਿਚ ਇਕ ਰਬਾਬੀ ਰਹਿੰਦਾ ਹੈ। ਫਿਰੰਦਾ ਹੈ ਤਿਸ ਦਾ ਨਾਮ। ਫੇਰੂ ਭੀ ਕਹਿੰਦੇ ਹਨ। ਹਿੰਦੂ ਹੈ, ਉਥੈ ਜਾਇਕੈ ਸਾਡਾ ਨਾਮ ਲਵੀਂ।

ਭਾਈ ਮਰਦਾਨਾ ਜੀ ਨੇ ਆਸ਼ਕਪੁਰ ਪਿੰਡ ਲੱਭ ਲਿਆ ਤੇ ਫਿਰੰਦੇ ਨੂੰ ਘਰ ਜਾ ਮਿਲਿਆ। ਰਬਾਬ ਦਾ ਸਵਾਲ ਪਾਇਆ ਤਾਂ ਫਿਰੰਦਾ ਬੋਲਿਆ- ਅਜੇ ਤਿਆਰ ਨਹੀਂ। ਭਾਈ ਮਰਦਾਨਾ ਜੀ ਨੇ ਇਸ਼ਾਰਾ ਕਰਕੇ ਕਿਹਾ- ਅਹੁ ਪਈ ਤਾਂ ਹੈ ਭਾਈ ਜੀ।'' ਫਿਰੰਦਾ ਬੋਲਿਆ, ''ਉਹ ਨਹੀਂ ਦੇ ਸਕਦਾ। ਉਹ ਤੁਸਾਂ ਦੇ ਕੰਮ ਦੀ ਨਾਹੀਂ। ਭਾਈ ਮਰਦਾਨਾ ਬੋਲੇ- ਕੀ ਨੁਕਸ ਹੈ ਇਸ ਵਿਚ? ਭਾਈ ਫਿਰੰਦੇ ਨੇ ਕਿਹਾ- ਇਕ ਫ਼ਕੀਰ ਦਾ ਨਾਮ ਹੈ ਨਾਨਕ। ਸੁਣਿਆ ਹੈ ਇਹ ਨਾਮ ਕਦੀ? ਬੜੀ ਮਸੱਕਤ ਨਾਲ ਇਹ ਰਬਾਬ ਤਿਨ੍ਹਾਂ ਲਈ ਬਣਾਈ ਹੈ? ਭਾਈ ਮਰਦਾਨਾ ਜੀ ਬੋਲੇ- ਕਿੰਨੇ ਕੁ ਦੀ ਹੋਵੇਗੀ ਇਹ ਰਬਾਬ ਭਾਈ? ਭਾਈ ਫਿਰੰਦਾ ਨੇ ਕਿਹਾ- ਦੀਦਾਰ। ਇਸ ਦੀ ਕੀਮਤ ਤਿਨ੍ਹਾਂ ਦੇ ਦੀਦਾਰ ਜਿੰਨੀ ਹੈ। ਕਦੇ ਮੇਲ ਨਸੀਬ ਹੋਵੇ, ਹਜ਼ੂਰ ਦੇ ਚਰਨਾ ਵਿਚ ਰੱਖਾਂ। ਭਾਈ ਮਰਦਾਨਾ ਜੀ ਨੇ ਪੁੱਛਿਆ- ਜੀ ਇਕ ਵਾਰ ਵਜਾ ਕੇ ਬੀ ਦੇਖਾਂ? ਭਾਈ ਫਿਰੰਦੇ ਕਹਿਆ- ਨਾਂਹ ਭਾਈ। ਛੁਹਣੀ ਭੀ ਨਹੀਂ। ਕਿਸੇ ਹੋਰ ਅਗੈ ਨਹੀਂ ਵਜਾਉਣੀ ਇਹ। ਠਾਣ ਰੱਖੀ ਹੈ ਦਿਲ ਵਿਚ ਅਸਾਂ। ਹੋਵਗੁ ਮੇਲਾ ਕਦੀ ਸਾਡਾ ਭੀ। ਤਦ ਭਾਈ ਮਰਦਾਨਾ ਜੀ ਨੇ ਆਪਣੇ ਬਾਬਤ ਦੱਸਿਆ। ਫਿਰੰਦਾ ਖੁਸ਼ ਹੋ ਕੇ ਕਹਿਣ ਲੱਗਾ- ਫਿਰ ਬੈਠਣਾ ਕਾਸ ਲਈ? ਸਾਨੂੰ ਝਬਦੇ ਤਿਨ੍ਹਾਂ ਪਾਸ ਲੈ ਚੱਲ।

                                                                                                                                                                                                                                                                                                                                                                     ਹਰਪਾਲ ਸਿੰਘ ਪੁੰਨੂੰ  

                                                                                                                                                                                                                                                                                                                                                                      9464251454

  • Bhai Mardana
  • Sister Nanki
  • ਭਾਈ ਮਰਦਾਨਾ
  • ਭੈਣ ਨਾਨਕੀ

ਜਾਣੋਂ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਸਪੈਸ਼ਲ

NEXT STORY

Stories You May Like

  • 4 zodiac signs may face increasing difficulties
    4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ
  • get ready for a life like a king
    ਰਾਜਿਆਂ ਵਰਗੀ life ਲਈ ਹੋ ਜਾਓ ਤਿਆਰ, ਬਣ ਰਿਹੈ ਰਾਜ ਪੰਚਕ ਯੋਗ, ਚੁਟਕੀ ਵਜਾਉਂਦੇ ਹੋਵੇਗਾ ਹਰ ਕੰਮ
  • multani mitti will change your destiny
    ਮੁਲਤਾਨੀ ਮਿੱਟੀ ਦਾ ਇਹ ਛੋਟਾ ਜਿਹਾ ਉਪਾਅ ਬਦਲ ਦੇਵੇਗਾ ਤੁਹਾਡੀ ਕਿਸਮਤ! ਘਰ 'ਚੋਂ ਭੱਜੇਗੀ ਨਕਾਰਾਤਮਕਤਾ
  • zodiac signs
    2 ਅਪ੍ਰੈਲ ਨੂੰ ਹਨੂਮਾਨ ਜਯੰਤੀ ਮੌਕੇ ਹੋਵੇਗਾ ਵੱਡਾ ਬਦਲਾਅ, ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ
  • a pinch of salt will change your destiny
    ਚੁਟਕੀ ਭਰ ਨਮਕ ਬਦਲ ਦੇਵੇਗਾ ਤੁਹਾਡੀ ਕਿਸਮਤ! ਘਰ ਦੀਆਂ ਇਨ੍ਹਾਂ ਦਿਸ਼ਾਵਾਂ 'ਚ ਰੱਖੋ, ਦੂਰ ਹੋਵੇਗੀ ਹਰ ਬੁਰੀ ਨਜ਼ਰ
  • the locks of destiny will open on mahavir jayanti
    ਮਹਾਵੀਰ ਜਯੰਤੀ 'ਤੇ ਖੁੱਲ੍ਹਣਗੇ ਕਿਸਮਤ ਦੇ ਤਾਲੇ! ਬਜਰੰਗਬਲੀ ਦੀ ਮਿਹਰ ਨਾਲ ਇਨ੍ਹਾਂ ਰਾਸ਼ੀਆਂ ਦੇ ਘਰ ਆਵੇਗੀ ਖੁਸ਼ੀਆਂ
  • it will rain notes on these 3 zodiac signs
    ਗ੍ਰਹਿਆਂ ਦੀ ਚਾਲ 'ਚ ਵੱਡਾ ਫੇਰਬਦਲ! ਇਨ੍ਹਾਂ 3 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
  • a mirror placed in the wrong place can cause damage
    ਗਲਤ ਜਗ੍ਹਾ ਲੱਗਾ ਸ਼ੀਸ਼ਾ ਬਣ ਸਕਦੈ ਬਰਬਾਦੀ ਦਾ ਕਾਰਨ, ਜਾਣੋ ਵਾਸਤੂ ਮੁਤਾਬਕ ਸਹੀ ਦਿਸ਼ਾ ਤੇ ਨਿਯਮ
  • heavy rain and thunderstorm in punjab on 3rdapril and 4thapril
    ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ...
  • home roobery in jalandhar
    ਜਲੰਧਰ ਵਿਖੇ ਚੋਰਾਂ ਦੇ ਹੌਂਸਲੇ ਬੁਲੰਦ, ਘਰੋਂ ਸਿਲੰਡਰ, ਲੱਖਾਂ ਦੇ ਗਹਿਣੇ ਤੇ ਨਕਦੀ...
  • jalandhar student ragini wins gold medal in national match
    ਜਲੰਧਰ ਦੀ ਧੀ ਨੇ ਨੈਸ਼ਨਲ ਮੈਚ 'ਚ ਜਿੱਤਿਆ ਗੋਲਡ ਮੈਡਲ, ਪੰਜਾਬ ਦਾ ਨਾਂ ਕੀਤਾ ਰੌਸ਼ਨ
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ...
  • new twist in house arson case  victim reveals details live from abroad
    ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ...
  • boy dies under suspicious circumstances allegations against girlfriend family
    ਜਲੰਧਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਗਰਲਫਰੈਂਡ ਦੇ ਪਰਿਵਾਰ 'ਤੇ ਲੱਗੇ ਗੰਭੀਰ...
  • public outcry and major uproar over opening of liquor shop in jalandhar
    ਜਲੰਧਰ 'ਚ ਸ਼ਰਾਬ ਦਾ ਠੇਕਾ ਖੁੱਲ੍ਹਣ ਨੂੰ ਲੈ ਕੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ
  • boyfriend beats up mother and daughter after girlfriend refuses marriage
    ਜਲੰਧਰ 'ਚ ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਸ਼ਰਾਬ ਦੇ ਨਸ਼ੇ 'ਚ ਮੁੰਡੇ...
Trending
Ek Nazar
do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

canadian astronaut jeremy hansen on moon mission

ਚੰਦਰਮਾ ਦੀਆਂ ਗੇੜੀਆਂ ਕੱਢੇਗਾ ਕੈਨੇਡਾ ਦਾ ਪੁਲਾੜ ਯਾਤਰੀ ਜੇਰਮੀ ਹੈਨਸਨ

4 zodiac signs may face increasing difficulties

4 ਰਾਸ਼ੀਆਂ ਦੀਆਂ ਵਧਣਗੀਆਂ ਮੁਸ਼ਕਲਾਂ! 2 ਅਪ੍ਰੈਲ ਨੂੰ ਬਣ ਰਿਹੈ ਮੰਗਲ ਦਾ ਵੱਡਾ ਗੋਚਰ

jirga meeting in tpakistan

ਪਾਕਿਸਤਾਨ 'ਚ ਜਿਰਗਾ ਮੀਟਿੰਗ ਦੌਰਾਨ ਗੋਲੀਬਾਰੀ, 6 ਲੋਕਾਂ ਦੀ ਮੌਤ

argentina  irgc

ਅਰਜਨਟੀਨਾ ਦਾ ਵੱਡਾ ਐਕਸ਼ਨ, ਈਰਾਨ ਦੇ IRGC ਨੂੰ ਅੱਤਵਾਦੀ ਸੰਗਠਨ ਕੀਤਾ ਐਲਾਨ

court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਧਰਮ
    • today the doors of fortune will open for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੇ ਖੁੱਲ੍ਹਣਗੇ ਕਿਸਮਤ ਦੇ ਦਰਵਾਜ਼ੇ! ਭਗਵਾਨ ਵਿਸ਼ਨੂੰ ਦੀ...
    • the bright fortune of these zodiac signs
      ਇਨ੍ਹਾਂ ਰਾਸ਼ੀਆਂ ਵਾਲਿਆਂ ਦੀ ਚਮਕਗੀ ਕਿਸਮਤ ! ਜਾਣੋਂ ਪੂਰੇ ਹਫਤੇ ਦਾ ਰਾਸ਼ੀਫਲ, ਇਹ...
    • navratri 6 5 lakh devotees temple crores rupees
      ਨਰਾਤਿਆਂ ਦੌਰਾਨ ਮਾਤਾ ਚਿੰਤਪੁਰਨੀ ਸਣੇ ਇਨ੍ਹਾਂ 3 ਮੰਦਰਾਂ 'ਚ ਪੁੱਜੇ 6.5 ਲੱਖ...
    • baba venga s big prediction
      ਬਾਬਾ ਵੇਂਗਾ ਦੀ ਵੱਡੀ ਭਵਿੱਖਬਾਣੀ! ਅਗਲੇ ਹਫ਼ਤੇ ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ...
    • is your wallet becoming an obstacle to progress
      ਕੀ ਤੁਹਾਡਾ ਪਰਸ ਹੀ ਬਣ ਰਿਹਾ ਹੈ ਤਰੱਕੀ 'ਚ ਰੁਕਾਵਟ; ਅੱਜ ਹੀ ਬਾਹਰ ਕੱਢੋ ਇਹ...
    • these 3 zodiac signs will have silver
      ਅਪ੍ਰੈਲ ਦੀ ਸ਼ੁਰੂਆਤ 'ਚ ਹੀ ਇਨ੍ਹਾਂ 3 ਰਾਸ਼ੀਆਂ ਦੀ ਹੋਵੇਗੀ ਚਾਂਦੀ! ਬਣ ਰਿਹੈ...
    • the right way to store water in the kitchen can change your destiny
      ਰਸੋਈ 'ਚ ਪਾਣੀ ਰੱਖਣ ਦਾ ਸਹੀ ਤਰੀਕਾ ਬਦਲ ਸਕਦਾ ਹੈ ਤੁਹਾਡੀ ਕਿਸਮਤ,  ਬਸ ਕਰ ਲਓ ਇਹ...
    • this one mistake made in the evening can make you poor
      ਸਾਵਧਾਨ! ਸ਼ਾਮ ਵੇਲੇ ਕੀਤੀ ਇਹ ਇਕ ਗਲਤੀ ਕਰ ਸਕਦੀ ਹੈ ਕੰਗਾਲ, ਭੁੱਲ ਕੇ ਵੀ ਨਾ ਕਰੋ...
    • today will be a good day for these zodiac signs
      ਅੱਜ ਇਨ੍ਹਾਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਰਾਮ ਨੌਮੀ 'ਤੇ ਬਣ ਰਿਹੈ ਸ਼ੁਭ...
    • worship goddess siddhidatri on the ninth day
      Chaitra Navratri 2026 : ਨੌਵੀਂ ਤਿਥੀ 'ਤੇ ਇਸ ਵਿਧੀ ਨਾਲ ਕਰੋ ਮਾਂ ਸਿੱਧੀਦਾਤਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +