Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 24, 2026

    7:15:11 PM

  • sukhbir singh badal returns to politics after attack visit bathinda

    ਹਮਲੇ ਮਗਰੋਂ ਸੁਖਬੀਰ ਬਾਦਲ ਦੀ ਸਿਆਸਤ 'ਚ ਵਾਪਸੀ! 2...

  • upi creates history in digital payments  record increase in transactions

    UPI ਦੇ 10 ਸਾਲ: ਭਾਰਤ ਨੇ ਡਿਜੀਟਲ ਭੁਗਤਾਨਾਂ 'ਚ...

  • high alert in gurdaspur after explosive material found in chandigarh

    ਚੰਡੀਗੜ੍ਹ ’ਚ ਧਮਾਕਾਖੇਜ਼ ਸਮੱਗਰੀ ਮਿਲਣ ਮਗਰੋਂ...

  • punjab food safety

    ਪੰਜਾਬ 'ਚ ਰੱਖੜੀ ਤੋਂ ਪਹਿਲਾਂ ਵੱਡਾ ਐਕਸ਼ਨ! ਚੈਕਿੰਗ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
    • Home
    • Dharm News
    • Jalandhar
    • 21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ- 2

DHARM News Punjabi(ਦਰਸ਼ਨ ਟੀ.ਵੀ.)

21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ- 2

  • Edited By Rajwinder Kaur,
  • Updated: 22 May, 2020 04:35 PM
Jalandhar
solar eclipse
  • Share
    • Facebook
    • Tumblr
    • Linkedin
    • Twitter
  • Comment

ਸੂਰਜ ਗ੍ਰਹਿਣ ਬਾਰੇ ਹਰ ਕਿਸੇ ਦੇ ਮਨ ਵਿੱਚ ਉਤਸੁਕਤਾ ਬਣੀ ਰਹਿੰਦੀ ਹੈ। ਸੂਰਜ ਗ੍ਰਹਿਣਾਂ ਬਾਰੇ ਬਹੁਤ ਪੁਰਾਣੇ ਲੇਖਕਾਂ ਅਤੇ ਦਾਰਸ਼ਨਿਕਾਂ ਨੇ ਸਮੇਂ ਅਨੁਸਾਰ ਜਾਣਕਾਰੀ ਦਰਜ ਕੀਤੀ ਹੈ। ਮਹਾਂਭਾਰਤ ਵਿੱਚ ਵੀ ਸੂਰਜ ਗ੍ਰਹਿਣ ਦਾ ਜ਼ਿਕਰ ਹੈ। ਪੁਰਾਤਨ ਕਾਲ ਤੋਂ ਹੀ ਸੂਰਜ ਦੀ ਪੂਜਾ 'ਸੂਰਜ ਦੇਵਤਾ' ਦੇ ਰੂਪ ਵਿੱਚ ਹੁੰਦੀ ਰਹੀ ਹੈ। ਉਸ ਤੋਂ ਉੱਪਰ ਦੀ ਸੂਰਜ ਗ੍ਰਹਿਣਾਂ ਦਾ ਕਿਸੇ ਵਿਸ਼ੇਸ਼ ਥਾਂ ਉੱਪਰ ਬਹੁਤ ਘੱਟ ਗਿਣਤੀ ਵਿੱਚ ਦਿਸਣਾ – ਇਸ ਕਾਰਨ ਸੂਰਜ ਗ੍ਰਹਿਣ ਪ੍ਰਤੀ ਜਗਿਆਸਾ ਕਾਫੀ ਰਹਿੰਦੀ ਹੈ।

ਅਸਲ ਵਿੱਚ ਸੂਰਜ ਗ੍ਰਹਿਣ ਤਿੰਨ ਤਰ੍ਹਾਂ ਦੇ ਹੁੰਦੇ ਹਨ – ਪੂਰਾ ਸੂਰਜ ਗ੍ਰਹਿਣ, ਅੰਸ਼ਿਕ ਸੂਰਜ ਗ੍ਰਹਿਣ ਅਤੇ  ਕੰਗਣਾਕਾਰ ਸੂਰਜ ਗ੍ਰਹਿਣ। ਜਿਸ ਤਰ੍ਹਾਂ ਕਿ ਅਸੀਂ ਇਸ ਲੜੀ ਦੀ ਪਹਿਲੀ ਕੜੀ ਵਿੱਚ ਪੜ੍ਹ ਚੁੱਕੇ ਹਾਂ ਕਿ ਸੂਰਜ ਗ੍ਰਹਿਣ ਅਸਲ ਵਿੱਚ ਚੰਨ ਦੇ ਉਸ ਪਰਛਾਵੇਂ ਦੀ ਖੇਡ ਹੁੰਦਾ ਹੈ, ਜੋ ਧਰਤੀ 'ਤੇ ਪੈਂਦਾ ਹੈ। ਕਿਸੇ ਵੀ ਪਰਛਾਵੇਂ ਦੇ ਅਸਲ ਵਿੱਚ ਦੋ ਭਾਗ ਹੁੰਦੇ ਹਨ – ਇੱਕ ਭਾਗ ਉਹ ਜੋ ਪੂਰੀ ਤਰ੍ਹਾਂ ਕਾਲਾ ਹੁੰਦਾ ਹੈ ਅਤੇ ਦੂਜਾ ਉਹ ਜੋ ਥੋੜੀ ਜਿਹੀ ਰੋਸ਼ਨੀ ਪ੍ਰਾਪਤ ਕਰਦਾ ਹੋਣ ਕਾਰਨ ਪੂਰੀ ਤਰ੍ਹਾਂ ਕਾਲਾ ਨਹੀਂ ਹੁੰਦਾ (ਵਿਗਿਆਨਕ ਭਾਸ਼ਾ ਵਿੱਚ ਇਹ ਪਰਛਾਇਆ ਅਤੇ ਉੱਪਛਾਇਆ ਕਹੇ ਜਾਂਦੇ ਹਨ)। ਛਾਂ ਦੇ ਇਨ੍ਹਾਂ ਦੋ ਭਾਗਾਂ ਨੂੰ ਅਸੀਂ ਸਾਰੇ ਹੀ ਹਰ ਰੋਜ਼ ਦੇਖਦੇ ਹਾਂ, ਉਹ ਗੱਲ ਹੋਰ ਹੈ ਕਿ ਸਾਡੇ ਵਿੱਚੋਂ ਬਹੁਤੇ ਇਸ ਬਾਰੇ ਗ਼ੌਰ ਨਹੀਂ ਕਰਦੇ। 

PunjabKesari

ਗ੍ਰਹਿਣ ਵੇਲੇ ਧਰਤੀ ਦੇ ਜਿਹੜੇ ਹਿੱਸਿਆਂ ਵਿੱਚ ਚੰਨ ਦਾ ਉਹ ਪਰਛਾਵਾਂ ਪੈਂਦਾ ਹੈ, ਜੋ ਪੂਰੀ ਤਰ੍ਹਾਂ ਕਾਲਾ ਹੁੰਦਾ ਹੈ, ਉਨ੍ਹਾਂ ਭਾਗਾਂ ਵਿੱਚ ਪੂਰਾ ਸੂਰਜ ਗ੍ਰਹਿਣ ਦਿਸਦਾ ਹੈ। 

ਗ੍ਰਹਿਣ ਵੇਲੇ ਧਰਤੀ ਦੇ ਕੁਝ ਹਿੱਸੇ ਚੰਨ ਦੇ ਅਰਧ ਕਾਲੇ ਪਰਛਾਵੇਂ ਹੇਠ ਆਉਂਦੇ ਹਨ। ਅਜਿਹੇ ਭਾਗਾਂ ਵਿੱਚ ਅੰਸ਼ਿਕ ਸੂਰਜ ਗ੍ਰਹਿਣ ਦਿਸਦਾ ਹੈ।

PunjabKesari

ਕਦੇ ਕਦਾਈਂ ਅਜਿਹਾ ਵੀ ਹੁੰਦਾ ਹੈ ਕਿ ਚੰਨ ਦੀ ਟਿੱਕੀ ਪੂਰੀ ਤਰ੍ਹਾਂ ਸੂਰਜੀ ਟਿੱਕੀ ਦੇ ਸਾਹਮਣੇ ਆ ਜਾਂਦੀ ਹੈ ਪਰ ਉਹ ਸੂਰਜੀ ਟਿੱਕੀ ਨਾਲੋਂ ਥੋੜ੍ਹੀ ਜਿਹੀ ਛੋਟੀ ਰਹਿ ਜਾਂਦੀ ਹੈ। ਅਜਿਹੀ ਹਾਲਤ ਵਿੱਚ ਸੂਰਜੀ ਟਿੱਕੀ ਦਾ ਅੰਦਰਲਾ ਹਿੱਸਾ ਤਾਂ ਸਾਨੂੰ ਦਿਖਾਈ ਨਹੀਂ ਦਿੰਦਾ ਪਰ ਇਸ ਦਾ ਕੇਵਲ ਘੇਰਾ ਸਾਨੂੰ ਦਿਸਦਾ ਹੈ। ਸੂਰਜੀ ਟਿੱਕੀ ਦਾ ਇਹ ਘੇਰਾ ਇੱਕ ਚਮਕਦਾਰ ਕੰਗਣ ਜਾਂ ਚੂੜੀ ਵਾਂਗ ਦਿਸਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਇਸ ਤਰ੍ਹਾਂ ਦੇ ਸੂਰਜ ਗ੍ਰਹਿਣ ਨੂੰ ਕੰਗਣਾਕਾਰ ਸੂਰਜ ਗ੍ਰਹਿਣ ਕਹਿੰਦੇ ਹਨ। 

PunjabKesari

ਲੱਗਦੇ ਹੱਥ ਇਹ ਵੀ ਦੱਸ ਦੇਈਏ ਕਿ ਸਾਲ ਵਿੱਚ ਘੱਟੋ-ਘੱਟ ਦੋ ਅਤੇ ਵੱਧੋ-ਵੱਧ ਪੰਜ ਸੂਰਜ ਗ੍ਰਹਿਣ ਲੱਗ ਸਕਦੇ ਹਨ ਪਰ ਬਹੁਤੇ ਸੂਰਜ ਗ੍ਰਹਿਣਾਂ ਨੂੰ ਅਸੀਂ ਦੇਖ ਨਹੀਂ ਸਕਦੇ।    

ਸੂਰਜ ਗ੍ਰਹਿਣ ਮੱਸਿਆ ਨੂੰ ਹੀ ਲੱਗਦਾ ਹੈ, ਕਿਉਂਕਿ ਇਸ ਦਿਨ ਚੰਨ ਸਾਡੀ ਧਰਤੀ ਅਤੇ ਸੂਰਜ ਦੇ ਵਿਚਕਾਰ ਹੁੰਦਾ ਹੈ ਪਰ ਹਰ ਮੱਸਿਆ ਨੂੰ ਸੂਰਜ ਗ੍ਰਹਿਣ ਨਹੀਂ ਲੱਗਦਾ। ਇਸ ਦਾ ਕਾਰਨ ਇਹ ਹੈ ਕਿ ਚੰਨ ਜਿਸ ਪੰਧ 'ਤੇ ਧਰਤੀ ਦੁਆਲੇ ਚੱਕਰ ਕੱਟਦਾ ਹੈ, ਉਹ ਧਰਤੀ ਦੇ ਆਪਣੇ ਪ੍ਰਿਕਰਮਾ-ਪੰਧ ਦੇ ਮੁਕਾਬਲੇ ਪੰਜ ਡਿਗਰੀ ਝੁਕਿਆ ਹੋਇਆ ਹੈ, ਜਿਸ ਕਾਰਨ ਹਰ ਮੱਸਿਆ ਨੂੰ ਚੰਨ ਦਾ ਪਰਛਾਵਾਂ ਧਰਤੀ 'ਤੇ ਨਹੀਂ ਪੈਂਦਾ। ਦੋਵੇਂ ਘੁੰਮਣ ਪੰਧ ਦੋ ਬਿੰਦੂਆਂ 'ਤੇ ਇੱਕ ਦੂਜੇ ਨੂੰ ਕੱਟਦੇ ਹਨ (ਇਨ੍ਹਾਂ ਦੋ ਬਿੰਦੂਆਂ ਨੂੰ ਕਈ ਵਾਰੀ 'ਰਾਹੂ' ਅਤੇ 'ਕੇਤੂ' ਕਹਿ ਦਿੱਤਾ ਜਾਂਦਾ ਹੈ)। ਜਦੋਂ ਕਿਸੇ ਮੱਸਿਆ ਨੂੰ ਚੰਨ ਇਨ੍ਹਾਂ ਵਿੱਚੋਂ ਕਿਸੇ ਬਿੰਦੂ 'ਤੇ ਹੋਵੇ ਤਾਂ ਹੀ ਸੂਰਜ ਗ੍ਰਹਿਣ ਲੱਗਦਾ ਹੈ। ਮੱਸਿਆ ਵਾਲੇ ਅਜਿਹੇ ਦਿਨ ਸਾਲ ਵਿੱਚ ਪੰਜ ਤੋਂ ਵੱਧ ਵਾਰ ਨਹੀਂ ਆ ਸਕਦੇ।

PunjabKesari

ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 98761-35823
ਈ ਮੇਲ: drskjindal123@gmail.com

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇੱਕ ਲੜੀ ਪ੍ਰਕਾਸ਼ਿਤ ਕਰ ਰਹੇ ਹਾਂ, ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਨਣਾ ਪਾਇਆ ਜਾਵੇਗਾ। ਅੱਜ ਪੇਸ਼ ਹੈ ਇਸ ਲੜੀ ਦੀ ਦੂਜੀ ਕੜੀ। ਇਸ ਲੇਖ ਦੀ ਤੀਸਰੀ ਕੜੀ ਆਉਣ ਵਾਲੇ ਅਗਲੇ ਹਫਤੇ ਜਗਬਾਣੀ ਵਲੋਂ ਪ੍ਰਕਾਸ਼ਿਤ ਕੀਤੀ ਜਾਵੇਗੀ।

  • Solar eclipse
  • Part 2
  • ਕੰਗਣਾਕਾਰ ਸੂਰਜ ਗ੍ਰਹਿਣ
  • ਭਾਗ 2

ਸ਼ੁੱਕਰਵਾਰ ਨੂੰ ਮਾਤਾ ਲਕਸ਼ਮੀ ਨੂੰ ਚੜ੍ਹਾਓ ਇਹ ਫੁੱਲ, ਧਨ 'ਚ ਹੋਵੇਗਾ ਵਾਧਾ

NEXT STORY

Stories You May Like

  • rashifal  1 september  shani dev  astrology
    1 ਸਤੰਬਰ ਤੋਂ ਬਣੇਗਾ 'ਸ਼ਨੀ-ਮੰਗਲ ਕੇਂਦਰ ਯੋਗ', ਇਨ੍ਹਾਂ 3 ਰਾਸ਼ੀਆਂ ਦੀ ਜ਼ਿੰਦਗੀ 'ਚ ਮਚੇਗੀ ਹਾਹਾਕਾਰ!
  • pisces people will get success in government non government work
    ਮੀਨ ਰਾਸ਼ੀ ਵਾਲਿਆਂ ਨੂੰ ਸਰਕਾਰੀ ਤੇ ਗੈਰ-ਸਰਕਾਰੀ ਕੰਮਾਂ 'ਚ ਸਫਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ
  • horoscope astrology
    ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ ਨੋਟਾਂ ਦਾ ਮੀਂਹ
  • a 3 burner stove can upset the balance of your kitchen
    3 ਬਰਨਰ ਚੁੱਲ੍ਹਾ ਬਿਗਾੜ ਸਕਦੈ ਤੁਹਾਡੀ ਤਜੋਰੀ ਦਾ ਸੰਤੁਲਨ ! ਅੱਜ ਹੀ ਕਰ ਲਓ ਇਹ ਉਪਾਅ
  • today  the fortune of these 4 zodiac signs will shine
    ਅੱਜ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਮਿਲੇਗੀ ਵੱਡੀ ਕਾਮਯਾਬੀ ਤੇ ਨੋਟਾਂ ਦਾ ਪਵੇਗਾ ਮੀਂਹ
  • these daily habits can brighten your luck
    ਰੋਜ਼ਾਨਾ ਦੀਆਂ ਇਹ ਆਦਤਾਂ ਚਮਕਾ ਸਕਦੀ ਹੈ ਤੁਹਾਡੀ ਕਿਸਮਤ! ਬਸ ਕਰ ਲਓ ਇਹ ਕੰਮ
  • today the path to advancement will open for these 3 zodiac signs
    ਅੱਜ ਇਨ੍ਹਾਂ 3 ਰਾਸ਼ੀਆਂ ਦੇ ਖੁੱਲ੍ਹਣਗੇ ਤਰੱਕੀਆਂ ਦੇ ਰਾਹ ! ਕਾਰੋਬਾਰ 'ਚ ਹੋਵੇਗਾ ਵਾਧਾ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • capricorn people will be afraid of loss and trouble
    ਮਕਰ ਰਾਸ਼ੀ ਵਾਲਿਆਂ ਨੂੰ ਨੁਕਸਾਨ ਪ੍ਰੇਸ਼ਾਨੀ ਦਾ ਡਰ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
  • relief news for jalandhar residents  sanitation workers   strike ends
    ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
  • rakhis made with korean stones and imported gems are in trend
    ਇਸ ਵਾਰ ਟ੍ਰੈਂਡ 'ਚ ਕੋਰੀਅਨ ਸਟੋਨ ਤੇ ਇੰਪੋਰਟਡ ਨਗਾਂ ਨਾਲ ਤਿਆਰ ਹੋ ਰਹੀਆਂ...
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • charanjit singh channi visit jalandhar
    ਜਲੰਧਰ ਦੇ DC ਦਫ਼ਤਰ ਪਹੁੰਚੇ MP ਚੰਨੀ, ਡਿਪਟੀ ਕਮਿਸ਼ਨਰ ਤੇ CP ਦੇ ਗੈਰ-ਹਾਜ਼ਰ...
  • jalandhar  s main roads filled with thousands of tons of garbage
    ਹਜ਼ਾਰਾਂ ਟਨ ਕੂੜੇ ਨਾਲ ਭਰੀਆਂ ਜਲੰਧਰ ਦੀਆਂ ਮੁੱਖ ਸੜਕਾਂ, ਟ੍ਰੈਫਿਕ ਲਈ ਕਰਨੀਆਂ...
Trending
Ek Nazar
women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

mecca pact

ਕੀ ਬੰਗਲਾਦੇਸ਼ ਨੂੰ ਮੱਕਾ ਪੈਕਟ 'ਚ ਸ਼ਾਮਲ ਹੋਣਾ ਚਾਹੀਦਾ ਹੈ?

groom bride wedding instagram social media

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ,...

hindu family in rangpur

ਬੰਗਲਾਦੇਸ਼ 'ਚ ਹਿੰਦੂ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ 2 ਨੌਜਵਾਨ...

yoga guru ramdev on kangana ranaut

"ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ..!" ਬਾਬਾ ਰਾਮਦੇਵ ਨੇ ਕੰਗਨਾ...

pakistani worker in italy

17-18 ਦਿਨਾਂ ਤੋਂ ਲਾਪਤਾ ਪਾਕਿਸਤਾਨੀ ਕਿਰਤੀ ਦੀ ਮਿਲੀ ਲਾਸ਼, ਭਾਈਚਾਰੇ 'ਚ ਸਨਸਨੀ

famous actor s accident accident during racing

ਮਸ਼ਹੂਰ ਅਦਾਕਾਰ ਦਾ ਐਕਸੀਡੈਂਟ, ਰੇਸਿੰਗ ਦੌਰਾਨ ਵਾਪਰਿਆ ਹਾਦਸਾ, ਕਾਰ ਦੇ ਉੱਡੇ...

wildfire in usa

ਅਮਰੀਕਾ 'ਚ ਜੰਗਲੀ ਅੱਗ ਦਾ ਕਹਿਰ,  ਹਜ਼ਾਰਾਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ

historic eternal friendship treaty

'ਸਦੀਵੀ ਦੋਸਤੀ ਦੀ ਸੰਧੀ' 'ਤੇ ਦਸਤਖ਼ਤ ! ਅਜ਼ਰਬਾਈਜਾਨ ਅਤੇ ਉਜ਼ਬੇਕਿਸਤਾਨ ਨੇ...

famous actress secretly gets engaged

ਮਸ਼ਹੂਰ ਅਦਾਕਾਰ ਨੇ ਚੁੱਪ-ਚੁੱਪੀਤੇ ਕਰਵਾ ਲਈ ਮੰਗਣੀ, ਤਸਵੀਰਾਂ ਵੇਖ ਫੈਨਜ਼ ਦੀਆਂ...

famous actress gives birth to twin daughters

ਮਸ਼ਹੂਰ ਅਦਾਕਾਰਾ ਦੇ ਘਰ ਗੂੰਜੀਆਂ ਕਿਲਕਾਰੀਆਂ ! ਜੁੜਵਾ ਧੀਆਂ ਨੂੰ ਦਿੱਤਾ ਜਨਮ

event in melbourne

ਮੈਲਬੌਰਨ ’ਚ ਖਾਲਸਾ ਏਡ ਆਸਟ੍ਰੇਲੀਆ ਵੱਲੋਂ 'ਲੋਕ ਮਿਲਣੀ' ਸਮਾਗਮ ਦਾ ਆਯੋਜਨ

asim riaz responds to himanshi khurana

'ਮੈਂ ਧਰਮ ਬਦਲਣ ਲਈ ਨਹੀਂ ਸਗੋਂ...'; ਹਿਮਾਂਸ਼ੀ ਖੁਰਾਨਾ ਵੱਲੋਂ ਲਾਏ ਗਏ...

famous actress passes away

ਮਸ਼ਹੂਰ ਅਦਾਕਾਰਾ ਦਾ ਦਿਹਾਂਤ, ਅਮਰੀਕਾ 'ਚ ਲਏ ਆਖਰੀ ਸਾਹ

horoscope astrology

ਰੱਖੜੀ ਤੋਂ ਪਹਿਲਾਂ ਮਾਲੋਮਾਲ ਹੋ ਜਾਣਗੇ ਇਨ੍ਹਾਂ 4 ਰਾਸ਼ੀਆਂ ਵਾਲੇ ਲੋਕ! ਵਰ੍ਹੇਗਾ...

veteran actress asha singh passes away

ਬਾਲੀਵੁੱਡ ਦੀ ਦਿੱਗਜ ਅਦਾਕਾਰਾ ਦਾ ਹੋ ਗਿਆ ਦਿਹਾਂਤ ! ਮਨੋਰੰਜਨ ਜਗਤ 'ਚ ਪਸਰਿਆ ਸੋਗ

road incident

A66 ’ਤੇ ਭਿਆਨਕ ਸੜਕ ਹਾਦਸਾ, ਦੋ ਪੁਲਸ ਅਧਿਕਾਰੀਆਂ ਸਮੇਤ 7 ਦੀ ਮੌਤ

incident in sydney

ਸਿਡਨੀ 'ਚ ਹਿੱਟ-ਐਂਡ-ਰਨ ਮਾਮਲੇ 'ਚ ਡਰਾਈਵਰ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦਰਸ਼ਨ ਟੀ.ਵੀ.
    • horoscope astrology
      ਇਨ੍ਹਾਂ 3 ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ! 22 ਅਗਸਤ ਨੂੰ ਬਣੇਗਾ 'ਤ੍ਰਿਗ੍ਰਹੀ...
    • a kitchen built in the right direction will make you rich
      ਸਹੀ ਦਿਸ਼ਾ 'ਚ ਬਣੀ ਹੋਈ ਰਸੋਈ ਕਰੇਗੀ ਤੁਹਾਨੂੰ ਮਾਲਾਮਾਲ ! ਆਰਥਿਕ ਪੱਖੋਂ ਵੀ...
    • today  these 4 zodiac signs will be in a good mood
      ਅੱਜ ਇਨ੍ਹਾਂ 4 ਰਾਸ਼ੀਆਂ ਦੀ ਰਹੇਗੀ ਬੱਲੇ-ਬੱਲੇ! ਧਨ ਲਾਭ ਅਤੇ ਕਰੀਅਰ 'ਚ ਵੱਡੀ...
    • pisces zodiac sign will be full of difficulties
      ਮੀਨ ਰਾਸ਼ੀ ਵਾਲਿਆਂ ਦਾ ਸਿਤਾਰਾ ਮੁਸ਼ਕਲਾਂ ਭਰਿਆ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
    • a wrongly worn turtle ring can make you poor
      ਗਲਤ ਢੰਗ ਨਾਲ ਪਾਈ ਗਈ ਕੱਛੂ ਵਾਲੀ ਮੁੰਦਰੀ ਕਰ ਸਕਦੀ ਹੈ ਤੁਹਾਨੂੰ ਕੰਗਾਲ ! ਜਾਣੋ...
    • the right direction of placing the sofa will change your luck
      ਸੋਫਾ ਰੱਖਣ ਦੀ ਸਹੀ ਦਿਸ਼ਾ ਬਦਲੇਗੀ ਤੁਹਾਡੀ ਕਿਸਮਤ ! ਘਰ 'ਚ ਆਉਣਗੀਆਂ ਖੁਸ਼ੀਆਂ ਤੇ...
    • these zodiac signs will get bumper benefits today
      ਅੱਜ ਇਨ੍ਹਾਂ ਰਾਸ਼ੀਆਂ ਨੂੰ ਮਿਲੇਗਾ ਬੰਪਰ ਲਾਭ ! ਅਧੂਰੇ ਕੰਮ ਹੋਣਗੇ ਪੂਰੇ ਤੇ ਆਮਦਨ...
    • capricorn people will get benefits in their work
      ਮਕਰ ਰਾਸ਼ੀ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
    • tomorrow the luck of these 4 zodiac signs will shine
      ਭਲਕੇ ਇਨ੍ਹਾਂ 4 ਰਾਸ਼ੀਆਂ ਦੀ ਚਮਕੇਗੀ ਕਿਸਮਤ ! ਹੋ ਜਾਵੇਗਾ ਪੈਸਾ ਹੀ ਪੈਸਾ
    • the wrong direction of sleeping can be the enemy of your health
      ਸੌਣ ਦੀ ਗਲਤ ਦਿਸ਼ਾ ਬਣ ਸਕਦੀ ਹੈ ਤੁਹਾਡੀ ਸਿਹਤ ਦਾ ਦੁਸ਼ਮਣ ! ਜਾਣੋ ਸਹੀ ਦਿਸ਼ਾ ਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +