ਨਵੀਂ ਦਿੱਲੀ- ਘਰ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਫੇਂਗਸ਼ੂਈ ਸ਼ਾਸਤਰ 'ਚ ਕਈ ਉਪਾਅ ਦੱਸੇ ਗਏ ਹਨ। ਫੇਂਗ ਸ਼ੂਈ ਸ਼ਾਸਤਰ ਵੀ ਵਾਸਤੂ ਸ਼ਾਸਤਰ ਦਾ ਇਕ ਹਿੱਸਾ ਹੈ। ਮਾਨਤਾਵਾਂ ਅਨੁਸਾਰ ਇਸ ਦੇ ਮੁਤਾਬਕ ਘਰ 'ਚ ਕੁਝ ਚੀਜ਼ਾਂ ਰੱਖਣ ਨਾਲ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੁੰਦੀ ਅਤੇ ਨਾਲ ਹੀ ਧਨ, ਖੁਸ਼ੀਆਂ ਅਤੇ ਚੰਗੀ ਕਿਸਮਤ 'ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਘਰ ਦਾ ਮਾਹੌਲ ਵੀ ਖੁਸ਼ਹਾਲ ਅਤੇ ਸਕਾਰਾਤਮਕ ਬਣਿਆ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਨੂੰ ਵੀ ਸਫਲਤਾ ਮਿਲਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੀਆਂ ਫੇਂਗਸ਼ੂਈ ਚੀਜ਼ਾਂ ਜਿਨ੍ਹਾਂ ਨੂੰ ਘਰ 'ਚ ਰੱਖਣ ਨਾਲ ਸਕਾਰਾਤਮਕਤਾ ਆਉਂਦੀ ਹੈ।
ਵਿੰਡ ਚਾਈਮ
ਫੇਂਗ ਸ਼ੂਈ 'ਚ ਵਿੰਡ ਚਾਈਮ ਨੂੰ ਚੰਗੀ ਕਿਸਮਤ ਅਤੇ ਸਕਾਰਾਤਮਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਇਸ ਨੂੰ ਖਿੜਕੀ ਜਾਂ ਮੁੱਖ ਦਰਵਾਜ਼ੇ 'ਤੇ ਲਗਾਉਣਾ ਸ਼ੁਭ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਰਿਸ਼ਤਿਆਂ 'ਚ ਮਿਠਾਸ ਲਿਆਉਣਾ ਚਾਹੁੰਦੇ ਹੋ ਤਾਂ ਘਰ 'ਚ 9 ਪਾਈਪਾਂ ਵਾਲਾ ਵਿੰਡ ਚਾਈਮ ਲਗਾ ਸਕਦੇ ਹੋ। ਇਸ ਤੋਂ ਇਲਾਵਾ ਇਸ ਨੂੰ ਘਰ 'ਚ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਜ਼ਿਆਦਾ ਵੱਡਾ ਜਾਂ ਛੋਟਾ ਨਾ ਹੋਵੇ।
ਮੈਂਡਰਿਨ ਡਕ
ਫੇਂਗ ਸ਼ੂਈ ਸ਼ਾਸਤਰ ਦੇ ਅਨੁਸਾਰ ਘਰ 'ਚ ਸੁੱਖ-ਸ਼ਾਂਤੀ ਬਣਾਈ ਰੱਖਣ ਲਈ ਮੈਂਡਰਿਨ ਡਕ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਮਾਨਤਾਵਾਂ ਦੇ ਅਨੁਸਾਰ ਬੈੱਡਰੂਮ 'ਚ ਮੈਂਡਰਿਨ ਬੱਤਖਾਂ ਦਾ ਇਕ ਜੋੜਾ ਰੱਖਣ ਨਾਲ ਪਤੀ-ਪਤਨੀ ਵਿਚਕਾਰ ਦਰਾੜ ਦੂਰ ਹੁੰਦੀ ਹੈ ਅਤੇ ਵਿਆਹੁਤਾ ਜੀਵਨ 'ਚ ਵੀ ਖੁਸ਼ਹਾਲੀ ਆਉਂਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਚੰਗੇ ਪਾਰਟਨਰ ਦੀ ਤਲਾਸ਼ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਬੈੱਡਰੂਮ 'ਚ ਰੱਖ ਸਕਦੇ ਹੋ। ਇਸ ਨੂੰ ਬੈੱਡਰੂਮ ਦੀ ਦੱਖਣ-ਪੂਰਬ ਦਿਸ਼ਾ 'ਚ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਫਿਸ਼ ਐਕੁਏਰੀਅਮ
ਘਰ 'ਚ ਫਿਸ਼ ਐਕੁਏਰੀਅਮ ਰੱਖਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਹ ਖੁਸ਼ੀ ਅਤੇ ਚੰਗੀ ਕਿਸਮਤ ਅਤੇ ਵਿਅਕਤੀ ਦੀ ਇੱਜ਼ਤ ਨੂੰ ਵਧਾਉਂਦਾ ਹੈ। ਇਸ ਨੂੰ ਤੁਸੀਂ ਘਰ ਦੇ ਡਰਾਇੰਗ ਰੂਮ 'ਚ ਰੱਖ ਸਕਦੇ ਹੋ। ਪਰ ਧਿਆਨ ਰੱਖੋ ਕਿ ਫਿਸ਼ ਐਕੁਏਰੀਅਮ 'ਚ ਬਹੁਤ ਸਾਰੀਆਂ ਮੱਛੀਆਂ ਨਹੀਂ ਹੋਣੀਆਂ ਚਾਹੀਦੀਆਂ। ਫੇਂਗਸ਼ੂਈ ਸ਼ਾਸਤਰ ਦੇ ਅਨੁਸਾਰ ਇਸ 'ਚ 9 ਮੱਛੀਆਂ ਰੱਖਣਾ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਐਕੁਏਰੀਅਮ 'ਚ ਅੱਠ ਸੁਨਹਿਰੀ ਮੱਛੀਆਂ ਅਤੇ ਇਕ ਕਾਲੀ ਮੱਛੀ ਰੱਖ ਸਕਦੇ ਹੋ।
ਕੱਛੂ
ਇਸ ਸ਼ਾਸਤਰ ਦੇ ਅਨੁਸਾਰ ਕੱਛੂ ਘਰ 'ਚ ਖੁਸ਼ਹਾਲੀ ਵੀ ਲਿਆਉਂਦਾ ਹੈ। ਆਰਥਿਕ ਲਾਭ, ਕਰੀਅਰ 'ਚ ਤਰੱਕੀ, ਕਾਰੋਬਾਰ 'ਚ ਰੁਕਾਵਟਾਂ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਘਰ ਦੀ ਉੱਤਰ ਦਿਸ਼ਾ 'ਚ ਰੱਖ ਸਕਦੇ ਹੋ। ਧਿਆਨ ਰਹੇ ਕਿ ਕੱਛੂ ਦਾ ਮੂੰਹ ਹਮੇਸ਼ਾ ਅੰਦਰ ਵੱਲ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇਕਰ ਘਰ ਦਾ ਕੋਈ ਮੈਂਬਰ ਬੀਮਾਰ ਹੈ ਤਾਂ ਉਸ ਨੂੰ ਦੱਖਣ-ਪੂਰਬ ਦਿਸ਼ਾ 'ਚ ਰੱਖੋ।
ਫੇਂਗ ਸ਼ੂਈ ਮਨੀ ਬਾਊਲ
ਫੇਂਗ ਸ਼ੂਈ ਮਨੀ ਬਾਊਲ ਨੂੰ ਘਰ 'ਚ ਰੱਖਣਾ ਧਨ ਅਤੇ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੱਕੜ, ਧਾਤੂ, ਚੀਨੀ, ਮਿੱਟੀ, ਕੱਚ ਜਾਂ ਫਿਰ ਕ੍ਰਿਸਟਲ ਦੀ ਬਾਊਲ ਤੁਸੀਂ ਆਪਣੇ ਘਰ 'ਚ ਲਿਆ ਕੇ ਰੱਖ ਸਕਦੇ ਹੋ। ਇਸ ਗੱਲ ਦੈ ਧਿਆਨ ਰੱਖੋ ਕਿ ਇਹ ਗੋਲ ਜਾਂ ਚੌਰਸ ਆਕਾਰ ਦਾ ਹੋਣਾ ਚਾਹੀਦਾ ਹੈ। ਤੁਸੀਂ ਇਸ 'ਚ ਗਲਾਸ ਬੀਡਸ, ਕ੍ਰਿਸਟਲ ਜਾਂ ਗੋਲਡ ਪੇਂਟੇਡ ਸਟੋਨ ਰੱਖ ਸਕਦੇ ਹੋ। ਤੁਸੀਂ ਇਸ ਦੀ ਕਿਸੇ ਵੀ ਪਰਤ 'ਤੇ ਗੋਲਡ ਪੇਂਟੇਡ ਕੀਤੇ ਸਿੱਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਬੈੱਡਰੂਮ, ਲਿਵਿੰਗ ਰੂਮ ਜਾਂ ਆਫਿਸ 'ਚ ਰੱਖੋ। ਇਸ ਨਾਲ ਘਰ 'ਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਪਰ ਧਿਆਨ ਰੱਖੋ ਕਿ ਇਸਨੂੰ ਕਦੇ ਵੀ ਬਾਥਰੂਮ, ਸਿੰਕ ਅਤੇ ਨਾਲੀ ਦੇ ਨੇੜੇ ਨਾ ਰੱਖੋ।
ਇਨ੍ਹਾਂ ਰਾਸ਼ੀ ਵਾਲਿਆਂ ਦੀ ਲੱਗੇਗੀ ਲਾਟਰੀ, ਪੈਸਿਆਂ ਦਾ ਵਰ੍ਹੇਗਾ, ਜਾਣੋ ਸਾਲ 2025 ਦਾ ਰਾਸ਼ੀਫਲ
NEXT STORY