ਵੈੱਬ ਡੈਸਕ- ਵਾਸਤੂ ਸ਼ਾਸਤਰ ਵਿੱਚ ਧਨ ਰੱਖਣ ਵਾਲੀ ਤਿਜੌਰੀ ਨੂੰ ਲੈ ਕੇ ਮਹੱਤਵਪੂਰਨ ਨਿਯਮ ਦੱਸੇ ਗਏ ਹਨ। ਜੇਕਰ ਇਨ੍ਹਾਂ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਧਨ ਹਮੇਸ਼ਾ ਭਰਿਆ ਰਹਿੰਦਾ ਹੈ ਅਤੇ ਜੀਵਨ ਵਿੱਚ ਕਦੇ ਵੀ ਆਰਥਿਕ ਸੰਕਟ ਨਹੀਂ ਆਉਂਦਾ। ਇਹ ਦੀਵਾਲੀ ਦਾ ਮੌਕਾ ਹੈ, ਇਸ ਸਮੇਂ ਲੋਕ ਭਗਵਾਨ ਗਣੇਸ਼ ਅਤੇ ਮਾਂ ਲਕਸ਼ਮੀ ਜੀ ਦੇ ਨਾਲ ਤਿਜੌਰੀ ਦੀ ਵੀ ਪੂਜਾ ਕਰਦੇ ਹਨ। ਅਜਿਹੀ ਸਥਿਤੀ 'ਚ ਮਾਂ ਲਕਸ਼ਮੀ ਜੀ ਦੀ ਪੂਜਾ ਕਰਨ ਦੇ ਨਾਲ-ਨਾਲ ਤਿਜੌਰੀ ਨਾਲ ਜੁੜੇ ਵਾਸਤੂ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਸਾਰਾ ਸਾਲ ਤਿਜੌਰੀ ਭਰੀ ਰਹੇਗੀ।
ਇਹ ਵੀ ਪੜ੍ਹੋ-ਜਾਣ ਲਓ ਘਰ ਦੇ 'Main Gate' ਨਾਲ ਜੁੜੇ ਵਾਸਤੂ ਨਿਯਮ
ਤਿਜੌਰੀ ਦੀ ਦਿਸ਼ਾ
ਵਾਸਤੂ ਅਨੁਸਾਰ (Diwali) ਉੱਤਰ ਦਿਸ਼ਾ ਵਿੱਚ ਤਿਜੌਰੀ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਉੱਤਰ ਦਿਸ਼ਾ ਨੂੰ ਧਨ ਦੇ ਦੇਵਤਾ ਕੁਬੇਰ ਅਤੇ ਮਾਂ ਲਕਸ਼ਮੀ ਦੀ ਦਿਸ਼ਾ ਮੰਨਿਆ ਜਾਂਦਾ ਹੈ। ਇਸ ਦਿਸ਼ਾ ਵਿੱਚ ਤਿਜੌਰੀ ਰੱਖਣ ਨਾਲ ਘਰ ਵਿੱਚ ਧਨ ਦੀ ਆਵਕ ਬਣੀ ਰਹਿੰਦੀ ਹੈ।
ਤਿਜੌਰੀ ਦੇ ਲਈ ਸ਼ੁੱਭ ਰੰਗ
ਵਾਸਤੂ ਸ਼ਾਸਤਰ ਦੇ ਅਨੁਸਾਰ ਧਨ ਦੀ ਤਿਜੌਰੀ ਲਈ ਸਭ ਤੋਂ ਸ਼ੁੱਭ ਰੰਗ ਸੁਨਹਿਰੀ ਹੁੰਦਾ ਹੈ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਤੁਸੀਂ ਪੀਲਾ ਜਾਂ ਚਿੱਟਾ ਵੀ ਰੱਖ ਸਕਦੇ ਹੋ। ਇਸ ਨਾਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ।
ਭਗਵਾਨ ਦੇ ਸਾਹਮਣੇ ਨਾ ਰੱਖੋ ਤਿਜੌਰੀ
ਕਦੇ ਵੀ ਤਿਜੌਰੀ ਨੂੰ ਭਗਵਾਨ ਦੀ ਮੂਰਤੀ ਜਾਂ ਫੋਟੋ ਅੱਗੇ ਨਾ ਰੱਖੋ। ਤਿਜੌਰੀ ਅਤੇ ਭਗਵਾਨ ਆਹਮੋ-ਸਾਹਮਣੇ ਨਹੀਂ ਹੋਣੇ ਚਾਹੀਦੇ। ਇਸ ਨਾਲ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਵਿੱਤੀ ਸਥਿਤੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ।
Diwali 2024 : ਘਰ 'ਚ ਪਈਆਂ ਇਹ ਬੇਕਾਰ ਚੀਜ਼ਾਂ ਹੁੰਦੀਆਂ ਨੇ ਅਸ਼ੁੱਭ, ਤੁਰੰਤ ਕੱਢੋ ਬਾਹਰ
ਸਾਫ਼ ਰੱਖੋ ਤਿਜੌਰੀ
ਤਿਜੌਰੀ ਨੂੰ ਹਮੇਸ਼ਾ ਸਾਫ ਰੱਖੋ ਅਤੇ ਇਸ ਦੇ ਕੋਲ ਵੀ ਸਫਾਈ ਰਹੇ। ਉਸ ਦੇ ਕੋਲ ਕੋਈ ਟੁੱਟੀ ਚੀਜ਼ ਨਾ ਰੱਖੋ। ਉਸ ਕਮਰੇ ਦੀ ਕੰਧ 'ਤੇ ਪੇਂਟ ਵੀ ਵਧੀਆ ਹੋਣਾ ਚਾਹੀਦਾ ਹੈ। ਤਿਜੌਰੀ ਵੀ ਚੰਗੀ ਹਾਲਤ ਵਿੱਚ ਹੋਣੀ ਚਾਹੀਦੀ ਹੈ, ਟੁੱਟੀ ਜਾਂ ਖਰਾਬ ਨਹੀਂ ਹੋਣੀ ਚਾਹੀਦੀ।
Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
ਤਿਜੌਰੀ ਵਿੱਚ ਨਕਦ ਰੱਖੋ
ਨਕਦੀ ਨੂੰ ਹਮੇਸ਼ਾ ਤਿਜੌਰੀ ਵਿੱਚ ਰੱਖੋ, ਭਾਵੇਂ ਇਹ ਕਿੰਨਾ ਵੀ ਹੋਵੇ। ਖ਼ਾਲੀ ਤਿਜੌਰੀ ਨੂੰ ਰੱਖਣਾ ਬਹੁਤ ਅਸ਼ੁੱਭ ਹੁੰਦਾ ਹੈ। ਇਸ ਤੋਂ ਇਲਾਵਾ ਬੇਲੋੜੀਆਂ ਚੀਜ਼ਾਂ, ਪੁਰਾਣੇ ਬਿੱਲ ਆਦਿ ਨੂੰ ਤਿਜੌਰੀ 'ਚ ਨਾ ਰੱਖੋ।
ਨੋਟ : ਇਸ ਖ਼ਬਰ 'ਚ ਦਿੱਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ 'ਤੇ ਅਧਾਰਤ ਹੈ। ਇੱਥੇ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਗ ਬਾਣੀ ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Dhanteras ਦੀ ਇਸ 'ਅਸ਼ੁੱਭ ਘੜੀ' 'ਚ ਨਾ ਕਰੋ ਖਰੀਦਾਰੀ ਕਰਨ ਦੀ ਗਲਤੀ
NEXT STORY