ਮੇਖ- ਜਨਰਲ ਸਿਤਾਰਾ ਠੀਕ, ਅਹਿਤਿਆਤ-ਪ੍ਰੇਸ਼ਾਨੀ ਵਾਲਾ, ਧਿਆਨ ਰੱਖੋ ਕਿ ਅਚਾਨਕ ਕੋਈ ਝਮੇਲਾ ਆਪ ਦੇ ਗਲੇ ਨਾ ਪੈ ਜਾਵੇ, ਨੁਕਸਾਨ ਦਾ ਡਰ, ਖਰਚਿਅਾਂ ਦਾ ਜ਼ੋਰ।
ਬ੍ਰਿਖ- ਜਨਰਲ ਸਿਤਾਰਾ ਧਨ ਲਾਭ ਅਤੇ ਅਰਥ ਦਸ਼ਾ ਕੰਫਰਟੇਬਲ ਰੱਖੇਗਾ, ਕੰਮਕਾਜੀ ਮੋਰਚੇ ’ਤੇ ਕਦਮ ਬੜ੍ਹਤ ਵੱਲ, ਮਨ ’ਚ ਸੈਰ ਸਫਰ ਦੀ ਚਾਹਤ ਬਣੀ ਰਹੇਗੀ।
ਮਿਥੁਨ- ਸਿਤਾਰਾ ਸਰਕਾਰੀ ਕੰਮ ਸੰਵਾਰਨ ਅਤੇ ਵੱਡੇ ਲੋਕਾਂ ਦੇ ਰੁਖ਼ ’ਚ ਨਰਮੀ ਅਤੇ ਸੁਪੋਰਟਿਵ ਰੱਖਣ ਵਾਲਾ, ਦੂਜਿਅਾਂ ’ਤੇ ਆਪ ਦੀ ਧਾਕ-ਛਾਪ ਬਣੀ ਰਹੇਗੀ।
ਕਰਕ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਦੀ ਕਿਸੇ ਪਲਾਨਿੰਗ ’ਚ ਪੇਸ਼ ਆ ਰਹੀ ਕਿਸੇ ਪੇਚੀਦਗੀ ਨੂੰ ਹਟਾ ਸਕਦਾ ਹੈ, ਰਿਲੀਜੀਅਸ ਕੰਮਾਂ ’ਚ ਧਿਆਨ।
ਸਿੰਘ- ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਅਤੇ ਕਿਸੇ ਬਣੇ-ਬਣਾਏ ਕੰਮ ’ਚ ਕਿਸੇ ਬਾਧਾ-ਮੁਸ਼ਕਿਲ ਨੂੰ ਜਗਾਉਣ ਵਾਲਾ, ਕਿਸੇ ਦੀ ਜ਼ਿੰਮੇਵਾਰੀ ’ਚ ਵੀ ਨਾ ਫਸੋ।
ਕੰਨਿਆ- ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਅਾਂ ’ਚ ਸਫਲਤਾ ਮਿਲੇਗੀ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਪਤੀ-ਪਤਨੀ ਇਕ-ਦੂਜੇ ਪ੍ਰਤੀ ਨਰਮ-ਸੁਪੋਰਟਿਵ-ਹਮਦਰਦਾਨਾ ਰੁਖ਼ ਰੱਖਣਗੇ।
ਤੁਲਾ- ਸਿਤਾਰਾ ਨੁਕਸਾਨ ਦੇਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਵਿਰੋਧੀ ਦੀ ਤਾਕਤ ਦਾ ਵੀ ਘੱਟ ਅੰਦਾਜ਼ਾ ਨਾ ਲਗਾਓ, ਸਫਰ ਵੀ ਟਾਲ ਦੇਣਾ ਚਾਹੀਦਾ ਹੈ।
ਬ੍ਰਿਸ਼ਚਕ- ਜਨਰਲ ਸਿਤਾਰਾ ਬਿਹਤਰ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਮੁਸ਼ਕਿਲ ਹਟ ਸਕਦੀ ਹੈ, ਸੰਤਾਨ ਸੁਪੋਰਟਿਵ ਰੁਖ਼ ਰੱਖੇਗੀ।
ਧਨ- ਪ੍ਰਾਪਰਟੀ ਦਾ ਕੰਮ ਹੱਥ ’ਚ ਲੈਣ ’ਤੇ ਸਫਲਤਾ ਤਾਂ ਮਿਲੇਗੀ ਪਰ ਜ਼ਿਆਦਾ ਜ਼ੋਰ ਲਗਾਉਣਾ ਅਤੇ ਜ਼ਿਆਦਾ ਧਿਆਨ ਦੇਣਾ ਸਹੀ ਰਹੇਗਾ, ਮਾਣ-ਯਸ਼ ਦੀ ਪ੍ਰਾਪਤੀ।
ਮਕਰ- ਪੂਰਾ ਜ਼ੋਰ ਲਗਾ ਕੇ ਜੇ ਕੋਈ ਕੰਮਕਾਜੀ ਕੋਸ਼ਿਸ਼ ਕਰੋਗੇ ਤਾਂ ਉਸ ਦਾ ਠੀਕ ਨਤੀਜਾ ਮਿਲੇਗਾ ਪਰ ਫੈਮਿਲੀ ਫਰੰਟ ’ਤੇ ਕੁਝ ਟੈਨਸ਼ਨ-ਸਮੱਸਿਆ ਰਹੇਗੀ।
ਕੁੰਭ- ਸਿਤਾਰਾ ਟੂਰਿਜ਼ਮ, ਕੰਸਲਟੈਂਸੀ, ਮੈਡੀਸਨ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਅਾਂ ਨੂੰ ਉਨ੍ਹਾਂ ਦੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।
ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ-ਪ੍ਰਭਾਵ ਬਣਿਆ ਰਹੇਗਾ, ਹਰ ਮਾਮਲੇ ਨੂੰ ਦੋਨੋਂ ਪਤੀ-ਪਤਨੀ ਇਕ ਹੀ ਨਜ਼ਰ ਨਾਲ ਦੇਖਣਗੇ।
26 ਜੂਨ 2019, ਬੁੱਧਵਾਰ ਹਾੜ੍ਹ ਵਦੀ ਤਿਥੀ ਨੌਮੀ (ਪੂਰਾ ਦਿਨ-ਰਾਤ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੀਨ ’ਚ
ਮੰਗਲ ਕਰਕ ’ਚ
ਬੁੱੱਧ ਕਰਕ ’ਚ
ਗੁਰੂ ਬ੍ਰਿਸ਼ਚਕ ’ਚ
ਸ਼ੁੱਕਰ ਬ੍ਰਿਖ ’ਚ
ਸ਼ਨੀ ਧਨ ’ਚ
ਰਾਹੂ ਮਿਥੁਨ ’ਚ
ਕੇਤੂ ਧਨ ’ਚ
ਬਿਕ੍ਰਮੀ ਸੰਮਤ : 2076, ਹਾੜ੍ਹ ਪ੍ਰਵਿਸ਼ਟੇ : 12, ਰਾਸ਼ਟਰੀ ਸ਼ਕ ਸੰਮਤ : 1941, ਮਿਤੀ : 5 (ਹਾੜ੍ਹ), ਹਿਜਰੀ ਸਾਲ : 1440, ਮਹੀਨਾ : ਸ਼ਵਾਲ, ਤਰੀਕ : 22, ਸੂਰਜ ਉਦੈ ਸਵੇਰੇ : 5.29 ਵਜੇ, ਸੂਰਜ ਅਸਤ : ਸ਼ਾਮ 7.32 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਭਾਦਰਪਦ (ਸਵੇਰੇ 5.39 ਤਕ) ਅਤੇ ਮਗਰੋਂ ਨਕਸ਼ੱਤਰ ਰੇਵਤੀ। ਯੋਗ : ਸ਼ੋਭਨ (ਰਾਤ 11.49 ਤੱਕ), ਚੰਦਰਮਾ : ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ ) ਪੰਚਕ ਲੱਗੀ ਰਹੇਗੀ (ਪੂਰਾ ਦਿਨ-ਰਾਤ), ਸਵੇਰੇ 5.39 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੰਤਰਰਾਸ਼ਟਰੀ ਨਸ਼ਾ ਉਨਮੂਲਣ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
ਜੇਕਰ ਤੁਹਾਡੀ ਜ਼ਿੰਦਗੀ ਦੇ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਾਂ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਕ ਵਾਰ ਇਸ ਨੰ.+ 91-85569-25460 'ਤੇ ਜ਼ਰੂਰ ਫੋਨ ਕਰੋ।
ਜੇਕਰ ਘਰ ਦਾ ਦਰਵਾਜ਼ਾ ਕਰਦਾ ਹੈ ਆਵਾਜ਼ ਤਾਂ ਹੋ ਜਾਓ ਸਾਵਧਾਨ
NEXT STORY