ਰੂਪਨਗਰ,(ਵਿਜੇ ਸ਼ਰਮਾ)-ਜ਼ਿਲਾ ਰੂਪਨਗਰ 'ਚ 2 ਦਸੰਬਰ ਨੂੰ 20 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਅਤੇ 8 ਲੋਕਾਂ ਨੂੰ ਡਿਸਚਾਰਜ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਦੱਸਿਆ ਕਿ ਜ਼ਿਲੇ 'ਚ ਹੁਣ ਤੱਕ 80323 ਲੋਕਾਂ ਦੀ ਸੈਂਪਲ ਲਏ ਗਏ ਜਿੰਨਾਂ 'ਚੋਂ 76321 ਦੀ ਰਿਪੋਰਟ ਨੈਗੇਟਿਵ ਆਈ ਅਤੇ 1799 ਦੀ ਰਿਪੋਰਟ ਪੈਂਡਿੰਗ ਹੈ। ਹੁਣ ਤੱਕ ਜ਼ਿਲੇ 'ਚ 2889 ਲੋਕ ਕੋਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ ਅਤੇ 2571 ਰਿਕਵਰ ਹੋਏ ਹਨ। ਜ਼ਿਲੇ 'ਚ ਐਕਟਿਵ ਕੇਸਾਂ ਦਾ ਆਂਕੜਾ ਵਧ ਕੇ 170 ਹੋ ਗਿਆ ਜਦੋ ਕਿ ਹੁਣ ਤੱਕ ਕੋਰੋਨਾ ਸੰਕ੍ਰਮਿਤ ਦੇ ਕਾਰਣ ਜ਼ਿਲੇ 'ਚ ਹੋਈਆਂ ਮੌਤਾਂ ਦਾ ਆਂਕੜਾ 148 ਹੋ ਗਿਆ। ਸਿਹਤ ਵਿਭਾਗ ਦੁਆਰਾ ਅੱਜ 884 ਸੈਂਪਲ ਲਏ ਗਏ। ਜਿਹੜੇ ਲੋਕਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਉਨ੍ਹਾਂ 'ਚ ਰੂਪਨਗਰ ਤੋਂ 9, ਸ੍ਰੀ ਚਮਕੌਰ ਸਾਹਿਬ ਤੋਂ 2, ਭਰਤਗੜ੍ਹ ਤੋਂ 1, ਨੰਗਲ ਤੋਂ 6, ਸ੍ਰੀ ਅਨੰਦਪੁਰ ਸਾਹਿਬ ਤੋਂ 2 ਲੋਕ ਸ਼ਾਮਿਲ ਹਨ।
ਹੁਸ਼ਿਆਰਪੁਰ ਜ਼ਿਲ੍ਹੇ 'ਚ 20 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
NEXT STORY