ਹੁਸ਼ਿਆਰਪੁਰ (ਰਾਕੇਸ਼)- ਥਾਣਾ ਇੰਡਸਟ੍ਰੀਅਲ ਫੋਕਲ ਪੁਆਇੰਟ ਪੁਰਹੀਰਾਂ ਪੁਲਿਸ ਨੇ ਧੋਖਾਧੜੀ ਦੇ ਦੋਸ਼ ਵਿੱਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਲਿਖਵਾਈ ਸ਼ਿਕਾਇਤ ਵਿੱਚ ਵਿਸ਼ਾਲ ਭੱਟੀ ਪੁੱਤਰ ਅਸ਼ਵਨੀ ਕੁਮਾਰ (ਨਿਵਾਸੀ ਮੋਹੱਲਾ ਬੰਸੀ ਨਗਰ, ਨੇੜੇ ਰੇਲਵੇ ਸਟੇਸ਼ਨ ਪੁਰਹੀਰਾਂ) ਨੇ ਦੱਸਿਆ ਕਿ ਟਰੈਵਲ ਏਜੰਟ ਹਿਮਾਨੀ ਹਾਂਡਾ ਪਤਨੀ ਕਾਰਤਿਕ ਹਾਂਡਾ, ਕਾਰਤਿਕ ਹਾਂਡਾ ਪੁੱਤਰ ਵਿਪਨ ਕੁਮਾਰ (ਨਿਵਾਸੀ ਕਿਸ਼ਨਕੋਟ ਨਵੀਂ ਆਬਾਦੀ, ਅੰਮ੍ਰਿਤਸਰ), ਰੋਹਨ ਅਤੇ ਸੌਰਭ (ਦੋਵੇਂ ਨਿਵਾਸੀ ਅੰਮ੍ਰਿਤਸਰ) ਨੇ ਉਸ ਨਾਲ ਧੋਖਾਦੇਹੀ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 20,21,22 ਤਾਰੀਖ਼ਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਵੱਲੋਂ ਕੀਤੀ ਗਈ, ਜਿਨ੍ਹਾਂ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਵਿਸ਼ਾਲ ਭੱਟੀ ਅਤੇ ਉਸ ਦੀ ਪਤਨੀ ਪ੍ਰਿਆ ਨੂੰ ਪੱਕੇ ਤੌਰ 'ਤੇ ਵਿਦੇਸ਼ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲਈ ਗਈ ਰਕਮ ’ਚੋਂ 26,78,000 ਰੁਪਏ ਵਾਪਸ ਕਰਨ ਸਬੰਧੀ ਟਰੈਵਲ ਏਜੰਟ ਹਿਮਾਨੀ ਹਾਂਡਾ, ਕਾਰਤਿਕ ਹਾਂਡਾ (ਨਿਵਾਸੀ ਕਿਸ਼ਨਕੋਟ), ਰੋਹਨ ਅਤੇ ਸੌਰਭ (ਦੋਵੇਂ ਨਿਵਾਸੀ ਅੰਮ੍ਰਿਤਸਰ) ਨੇ ਉਨ੍ਹਾਂ ਨੂੰ ਖ਼ਾਲੀ ਪਏ ਬੈਂਕ ਖ਼ਾਤਿਆਂ ਦੇ ਚੈੱਕ ਦੇ ਕੇ ਧੋਖਾਦੇਹੀ ਕੀਤੀ ਹੈ। ਪੁਲਸ ਨੇ ਚਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੈਰਾਨ ਕਰਦਾ ਮਾਮਲਾ! ਪ੍ਰੀ-ਵੈਡਿੰਗ ਸ਼ੂਟ ਤੋਂ ਫਰਾਰ ਹੋਇਆ ਮੁੰਡਾ, ਵਿਆਹ ਤੋਂ ਕਰੀਬ 5 ਦਿਨ ਪਹਿਲਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ 20,21,22 ਤਾਰੀਖ਼ਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ! ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY