ਫਗਵਾੜਾ (ਹਰਜੋਤ)- ਗ੍ਰਾਮ ਪੰਚਾਇਤ ਨਾਲ ਗਾਲੀ-ਗਲੋਚ ਕਰਨ ਅਤੇ ਬਣੀ ਗਲੀ ਦੀਆਂ ਇੰਟਰਲਾਕ ਟਾਈਲਾਂ ਪੁੱਟਣ ਦੇ ਸਬੰਧ ’ਚ ਸਦਰ ਪੁਲਸ ਨੇ 11 ਵਿਅਕਤੀਆਂ ਖ਼ਿਲਾਫ਼ ਧਾਰਾ 186, 427, 506, 151, 290, 149 ਆਈ. ਪੀ. ਸੀ., 4 ਦੀ ਪੰਜਾਬ ਪ੍ਰੋਵੇਸ਼ਨ ਆਫ਼ ਡੈਮੇਜ਼ ਟੂ ਪਬਲਿਕ ਤੇ ਪ੍ਰਾਇਵੇਟ ਪ੍ਰੋਪਰਟੀ ਐਕਟ 2017 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਪਲਵਿੰਦਰ ਕੌਰ ਸਰਪੰਚ ਵਾਸੀ ਮਾਧੋਪੁਰ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਕਤ ਵਿਅਕਤੀਆਂ ਨੇ ਪਿੰਡ ’ਚ ਬਣਾਈ ਗਈ ਇੰਟਰਲਾਕ ਟਾਈਲਾਂ ਦੀ ਗਲੀ ਪੁੱਟ ਦਿੱਤੀ ਤੇ ਗ੍ਰਾਮ ਪੰਚਾਇਤ ਨਾਲ ਗਾਲੀ-ਗਲੋਚ ਕੀਤਾ।
ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
ਜਿਸ ਸਬੰਧ ’ਚ ਪੁਲਸ ਨੇ ਰਾਮ ਸਰਪੂ ਪੁੱਤਰ ਸੰਤ ਰਾਮ, ਮੱਖਣ ਲਾਲ ਪੁੱਤਰ ਦਰਸ਼ਨ ਲਾਲ, ਪਰਮਿੰਦਰ ਸਿੰਘ ਪੁੱਤਰ ਮੱਖਣ ਲਾਲ, ਗੁਰਨਾਮ ਦਾਸ ਪੁੱਤਰ ਦਰਸ਼ਨ ਲਾਲ, ਅਮਰੀਕ ਸਿੰਘ ਪੁੱਤਰ ਦਰਸ਼ਨ ਲਾਲ, ਜੋਗਿੰਦਰ ਪਾਲ ਪੁੱਤਰ ਜੀਤ ਰਾਮ, ਗੁਰਬਖਸ਼ ਕੌਰ ਪਤਨੀ ਸਤਨਾਮ ਸਿੰਘ, ਬਲਜੀਤ ਕੌਰ ਪਤਨੀ ਰਾਮ ਸਰੂਪ, ਕਮਲਾ ਕੁਮਾਰੀ ਪਤਨੀ ਅਮਰੀਕ ਸਿੰਘ, ਹਰਪ੍ਰੀਤ ਪੁੱਤਰ ਰਿੰਦਰ, ਚਮਨ ਲਾਲ ਪੁੱਤਰ ਪਿਆਰਾ ਲਾਲ ਵਾਸੀਆਨ ਮਾਧੋਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ
ਰਾਮਗੜ੍ਹ ਸੈਕਟਰ ਦੇ ਸਰਹੱਦੀ ਪਰਿਵਾਰਾਂ ਨੂੰ ਵੰਡੀ ਗਈ 589ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY