Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    5:33:02 AM

  • navjot kaur sidhu out

    ਨਵਜੋਤ ਕੌਰ ਸਿੱਧੂ ਦੀ ਛੁੱਟੀ! ਭਾਰਤੀ ਰਾਸ਼ਟਰਵਾਦੀ...

  • amritsar police action

    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ...

  • holidays in punjab

    ਪੰਜਾਬ ਸਰਕਾਰ ਵੱਲੋਂ 2027 ਦੀਆਂ ਗਜ਼ਟਿਡ ਛੁੱਟੀਆਂ...

  • major announcement by the election commission for 17 states

    ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨਾਲ ਸਬੰਧਤ ਏਜੰਡੇ ਹੋਏ ਬਿਨਾਂ ਅੜਿੱਕੇ ਪਾਸ

DOABA News Punjabi(ਦੋਆਬਾ)

ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨਾਲ ਸਬੰਧਤ ਏਜੰਡੇ ਹੋਏ ਬਿਨਾਂ ਅੜਿੱਕੇ ਪਾਸ

  • Edited By Shivani Attri,
  • Updated: 22 Oct, 2019 06:00 PM
Jalandhar
improvement trust jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਚੋਪੜਾ)— ਇੰਪਰੂਵਮੈਂਟ ਟਰੱਸਟ ਦੇ ਟਰੱਸਟੀਆਂ ਦੇ ਕੋਰਮ ਨੂੰ ਪੂਰਾ ਕੀਤੇ ਬਿਨਾਂ ਹੀ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੇ ਬੀਤੇ ਦਿਨ ਮੀਟਿੰਗ ਕਰਕੇ ਟਰੱਸਟ ਦੀਆਂ ਵੱਖ-ਵੱਖ ਸਕੀਮਾਂ ਨਾਲ ਸਬੰਧਤ ਜ਼ਮੀਨਾਂ ਦੇ ਚੇਂਜ ਆਫ ਨੇਚਰ ਦੇ ਪ੍ਰਸਤਾਵ ਪਾਸ ਕਰ ਦਿੱਤੇ , ਜਦੋਂਕਿ ਟਰੱਸਟ ਦੇ 3 ਵਿਚੋਂ 2 ਟਰੱਸਟੀ ਗੈਰ-ਹਾਜ਼ਰ ਰਹੇ ਤੇ ਇਕ ਟਰੱਸਟੀ ਨੇ ਆਪਣੀ ਥਾਂ 'ਤੇ ਆਪਣੇ ਨੁਮਾਇੰਦੇ ਨੂੰ ਮੀਟਿੰਗ ਵਿਚ ਭੇਜ ਦਿੱਤਾ।ਚੇਅਰਮੈਨ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਟਰੱਸਟੀਆਂ ਦੀ ਗੈਰ-ਮੌਜੂਦਗੀ 'ਚ ਹੀ ਏਜੰਡੇ ਵਿਚ ਸ਼ਾਮਲ ਸਾਰੇ ਪ੍ਰਸਤਾਵਾਂ ਨੂੰ ਬਿਨਾਂ ਕਿਸੇ ਰੁਕਾਵਟ ਪਾਸ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਹੁਣ 43-ਏ ਦੀ ਸੋਧ ਲਈ ਸਰਕਾਰ ਨੂੰ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਟਰੱਸਟ ਦੇ ਪੋਲੀਟੀਕਲ ਚੇਅਰਮੈਨ ਦੀ ਨਿਯੁਕਤੀ ਨਹੀਂ ਕੀਤੀ ਸੀ, ਜਿਸ ਕਾਰਣ ਪਿਛਲੇ ਕੁਝ ਸਾਲਾਂ ਤੋਂ ਟਰੱਸਟ ਚੇਅਰਮੈਨ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ ਇਸ ਦਾ ਚਾਰਜ ਆਈ. ਏ. ਐੱਸ. ਅਧਿਕਾਰੀਆਂ ਦੇ ਸੁਪਰਦ ਕੀਤਾ ਜਾਂਦਾ ਰਿਹਾ ਹੈ।

ਪ੍ਰਸ਼ਾਸਨਿਕ ਚੇਅਰਮੈਨ ਦੇ ਤੌਰ 'ਤੇ ਅੰਤਿਮ ਵਾਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਜ਼ਿੰਮੇਵਾਰੀ ਸੰਭਾਲੀ ਸੀ। ਇਸ ਦੇ ਨਾਲ ਹੀ ਭ੍ਰਿਸ਼ਟਾਚਾਰ 'ਤੇ ਨਕੇਲ ਕੱਸਣ ਲਈ ਨਿਯਮ ਅਨੁਸਾਰ ਕੋਰਮ ਬਣਾਉਂਦਿਆਂ ਟਰੱਸਟ ਦੇ 3 ਪ੍ਰਸ਼ਾਸਨਿਕ ਟਰੱਸਟੀਆਂ ਦੀ ਨਿਯੁਕਤੀ ਕੀਤੀ ਸੀ ਤਾਂ ਜੋ ਟਰੱਸਟ ਦੇ ਕੰਮਾਂ ਵਿਚ ਪੂਰੀ ਪਾਰਦਰਸ਼ਿਤਾ ਵਰਤੀ ਜਾ ਸਕੇ। ਦਲਜੀਤ ਆਹਲੂਵਾਲੀਆ ਦੇ ਚੇਅਰਮੈਨ ਬਣਨ ਤੋਂ ਬਾਅਦ ਅਜੇ ਸਰਕਾਰ ਨੇ ਉਨ੍ਹਾਂ ਦੀ ਸਿਫਾਰਿਸ਼ 'ਤੇ ਟਰੱਸਟੀ ਨਹੀਂ ਲਾਏ ਹਨ, ਜਿਸ ਕਾਰਣ ਅਜੇ ਤਕ ਪ੍ਰਸ਼ਾਸਨਿਕ ਟਰੱਸਟੀ ਹੀ ਮੀਟਿੰਗ ਵਿਚ ਸ਼ਾਮਲ ਹੁੰਦੇ ਰਹੇ ਹਨ ਪਰ ਟਰੱਸਟ ਦੀ ਮੀਟਿੰਗ ਵਿਚ ਟਰੱਸਟੀ ਅਤੇ ਐੱਸ. ਡੀ. ਐੱਮ. ਮੌਜੂਦ ਨਹੀਂ ਰਹੇ ਤੇ ਨਾ ਹੀ ਦੂਜੇ ਟਰੱਸਟੀ ਅਤੇ ਐਕਸੀਅਨ ਬੀ. ਐਂਡ ਆਰ. ਸ਼ਾਮਲ ਹੋਏ, ਜਦੋਂਕਿ ਤੀਜੇ ਟਰੱਸਟੀ ਜ਼ਿਲਾ ਟਾਊਨ ਪਲਾਨਰ ਨੇ ਵੀ ਆਪਣੇ ਰੁਝੇਵਿਆਂ ਕਾਰਣ ਮੀਟਿੰਗ ਵਿਚ ਸ਼ਾਮਲ ਹੋਣ ਦੀ ਥਾਂ ਆਪਣੇ ਨੁਮਾਇੰਦੇ ਨੂੰ ਟਰੱਸਟ ਮੀਟਿੰਗ ਵਿਚ ਭੇਜ ਦਿੱਤਾ, ਜਦੋਂਕਿ ਉਕਤ ਨੁਮਾਇੰਦੇ ਤੋਂ ਇਲਾਵਾ ਟਰੱਸਟ ਦੀ ਸੈਕਟਰੀ ਅਤੇ ਈ. ਓ. ਸੁਰਿੰਦਰ ਕੁਮਾਰੀ ਤੋਂ ਇਲਾਵਾ ਐਕਸੀਅਨ ਸਤਿੰਦਰ ਸਿੰਘ, ਐਕਸੀਅਨ ਜਸਵੰਤ ਸਿੰਘ ਵੀ ਮੀਟਿੰਗ 'ਚ ਮੌਜੂਦ ਸਨ।
ਟਰੱਸਟੀਆਂ ਦਾ ਕੋਰਮ ਨਾ ਪੂਰਾ ਹੋਣ ਦੇ ਬਾਵਜੂਦ ਚੇਅਰਮੈਨ ਆਹਲੂਵਾਲੀਆ ਨੇ ਕਰੋੜਾਂ ਰੁਪਏ ਦੀਆਂ ਟਰੱਸਟ ਦੀਆਂ ਜਾਇਦਾਦਾਂ ਨਾਲ ਸਬੰਧਤ ਤਿਆਰ ਕੀਤੇ ਪ੍ਰਸਤਾਵਾਂ ਨੂੰ ਬਿਨਾਂ ਕਿਸੇ ਅੜਚਣ ਦੇ ਮਨਜ਼ੂਰ ਕਰਵਾ ਲਿਆ, ਜਿਨ੍ਹਾਂ ਵਿਚ ਟਰੱਸਟ ਦੀ 170 ਏਕੜ ਸੂਰਿਆ ਐਨਕਲੇਵ, 74.3 ਏਕੜ ਜੇ. ਪੀ. ਨਗਰ, 26.8 ਭਗਤ ਸਿੰਘ ਕਾਲੋਨੀ, 51.5 ਏਕੜ ਗੁਰੂ ਅਮਰਦਾਸ ਨਗਰ ਦੀਆਂ ਸਕੀਮਾਂ ਨਾਲ ਸਬੰਧਤ ਅਜਿਹੀਆਂ ਜਾਇਦਾਦਾਂ ਸ਼ਾਮਲ ਹਨ।

ਇਨ੍ਹਾਂ ਸਕੀਮਾਂ ਨੂੰ ਵਿਕਸਿਤ ਕਰਨ ਦੌਰਾਨ ਟਰੱਸਟ ਨੇ ਆਪਣੇ ਲੇਅ ਆਊਟ ਪਲਾਨ ਵਿਚ ਇਨ੍ਹਾਂ ਸਾਰੀਆਂ ਜ਼ਮੀਨਾਂ ਨੂੰ ਸਪੈਸ਼ਲ ਪਰਪਜ਼ ਲਈ ਰਿਜ਼ਰਵ ਰੱਖਿਆ ਸੀ ਪਰ ਹੁਣ ਇਨ੍ਹਾਂ ਰਿਜ਼ਰਵ ਜ਼ਮੀਨਾਂ ਦੇ ਚੇਂਜ ਆਫ ਨੇਚਰ ਦੇ ਪ੍ਰਸਤਾਵਾਂ ਨੂੰ ਬਿਨਾਂ ਕਿਸੇ ਅੜਿੱਕੇ ਪਾਸ ਕਰ ਦਿੱਤਾ ਕਿਉਂਕਿ ਮੀਟਿੰਗ ਵਿਚ ਕਿਸੇ ਵੀ ਪ੍ਰਸਤਾਵ 'ਤੇ ਆਪਣਾ ਇਤਰਾਜ਼ ਜਤਾਉਣ ਵਾਲੇ ਟਰੱਸਟੀ ਤਾਂ ਮੌਜੂਦ ਹੀ ਨਹੀਂ ਸਨ।
ਹੁਣ ਪ੍ਰਸ਼ਾਸਨਿਕ ਟਰੱਸਟੀਆਂ ਦੇ ਦਫਤਰ 'ਚ ਪ੍ਰਸਤਾਵਾਂ 'ਤੇ ਮਨਜ਼ੂਰੀ ਸਬੰਧੀ ਫਾਈਲ 'ਤੇ ਹੋਣਗੇ ਸਾਈਨ
ਇੰਪਰੂਵਮੈਂਟ ਟਰੱਸਟ ਦੇ ਪਾਲੀਟੀਕਲ ਚੇਅਰਮੈਨ ਦੀ ਨਿਯੁਕਤੀ ਹੋਣ ਤੋਂ ਬਾਅਦ ਪ੍ਰਸ਼ਾਸਨਿਕ ਟਰੱਸਟੀਆਂ ਨੇ ਵੀ ਟਰੱਸਟ ਦੇ ਕੰਮਾਂ 'ਚ ਰੁਚੀ ਦਿਖਾਉਣੀ ਬੰਦ ਕਰ ਦਿੱਤੀ ਹੈ। ਅੱਜ ਹੋਈ ਟਰੱਸਟ ਦੀ ਮੀਟਿੰਗ ਵਿਚ ਟਰੱਸਟੀਆਂ ਨੇ ਆਪਣੇ ਰੁਝੇਂਵਿਆਂ ਦਾ ਬਹਾਨਾ ਲਾ ਕੇ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ, ਭਾਵੇਂ ਜ਼ਿਲਾ ਟਾਊਨ ਪਲਾਨਰ ਨੇ ਆਪਣੇ ਇਕ ਅਧਿਕਾਰੀ ਨੂੰ ਨੁਮਾਇੰਦਾ ਬਣਾ ਕੇ ਮੀਟਿੰਗ 'ਚ ਭੇਜ ਦਿੱਤਾ, ਜਦੋਂਕਿ ਐੱਸ. ਡੀ. ਐੱਮ. ਅਤੇ ਐਕਸੀਅਨ ਬੀ. ਐਂਡ ਆਰ. ਤਾਂ ਮੀਟਿੰਗ ਵਿਚ ਆਏ ਹੀ ਨਹੀਂ।
ਟਰੱਸਟ ਸੂਤਰਾਂ ਅਨੁਸਾਰ ਅਧਿਕਾਰੀਆਂ ਨੇ ਜਦੋਂ ਦੋਵਾਂ ਪ੍ਰਸ਼ਾਸਨਿਕ ਟਰੱਸਟੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮੀਟਿੰਗ ਦੇ ਏਜੰਡੇ 'ਚ ਸ਼ਾਮਲ ਪ੍ਰਸਤਾਵਾਂ ਨੂੰ ਪਾਸ ਕਰ ਕੇ ਫਾਈਲ ਸਾਡੇ ਕੋਲ ਭੇਜ ਦਿਓ, ਅਸੀਂ ਉਨ੍ਹਾਂ ਫਾਈਲਾਂ 'ਤੇ ਸਾਈਨ ਕਰ ਦੇਵਾਂਗੇ। ਹੁਣ ਦੋਵਾਂ ਅਧਿਕਾਰੀਆਂ ਕੋਲੋਂ ਬਾਅਦ ਵਿਚ ਉਨ੍ਹਾਂ ਦੇ ਦਫਤਰ ਜਾ ਕੇ ਸਾਈਨ ਕਰਵਾਏ ਜਾਣਗੇ ਜਾਂ ਕਹਿ ਲਈਏ ਕਿ ਸਾਈਨ ਕਰਵਾ ਲਏ ਗਏ ਹੋਣਗੇ ਪਰ ਬਿਨਾਂ ਕੋਰਮ ਪੂਰਾ ਕੀਤਿਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਸਬੰਧੀ ਪ੍ਰਸਤਾਵਾਂ 'ਤੇ ਸਹਿਮਤੀ ਦੀ ਮੋਹਰ ਲਾਏ ਜਾਣਾ ਟਰੱਸਟ ਦਫਤਰ ਵਿਚ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਟਰੱਸਟ ਮੀਟਿੰਗ 'ਚ ਇਨ੍ਹਾਂ ਸਪੈਸ਼ਲ ਪਰਪਜ਼ ਲਈ ਰਿਜ਼ਰਵ ਜ਼ਮੀਨਾਂ ਸਬੰਧੀ ਪ੍ਰਸਤਾਵ ਕੀਤੇ ਗਏ ਮਨਜ਼ੂਰ
ਟਰੱਸਟ ਮੀਟਿੰਗ ਏਜੰਡੇ ਵਿਚ ਸ਼ਾਮਲ ਜੇ. ਪੀ. ਨਗਰ ਸਕੀਮ ਵਿਚ ਪੁਲਸ ਥਾਣੇ ਕੋਲ 1 ਏਕੜ ਦੇ ਕਰੀਬ ਉਸ ਜ਼ਮੀਨ ਨੂੰ ਰੈਜ਼ੀਡੈਂਸ਼ੀਅਲ ਪਲਾਟ ਕੱਟਣ ਦਾ ਪ੍ਰਸਤਾਵ ਪਾਸ ਕੀਤਾ ਹੈ, ਜਿੱਥੇ ਟਰੱਸਟ ਨੇ ਜੇ. ਪੀ. ਨਗਰ ਸਕੀਮ ਕੱਟਣ ਦੌਰਾਨ ਉਥੇ 26 ਬੂਥ ਬਣਾਏ ਸਨ ਪਰ ਬੂਥਾਂ ਦੀ ਵਿਕਰੀ ਨਾ ਹੋ ਸਕਣ ਕਾਰਣ ਉਹ ਪੂਰੀ ਤਰ੍ਹਾਂ ਖਸਤਾਹਾਲ ਹੋ ਚੁੱਕੇ ਹਨ। ਹੁਣ ਇਸ ਜ਼ਮੀਨ ਨੂੰ ਖਾਲੀ ਕਰਵਾ ਕੇ ਉਥੇ 20 ਬਾਈ 80 ਵਰਗ ਫੁੱਟ ਦੇ 12 ਪਲਾਟ ਰਿਹਾਇਸ਼ੀ ਪਲਾਟਾਂ ਨੂੰ ਕੱਟ ਕੇ ਵੇਚੇ ਜਾਣਗੇ।

170 ਏਕੜ ਸੂਰਿਆ ਐਨਕਲੇਵ ਸਕੀਮ ਵਿਚ ਖਾਲੀ ਪਈ ਪ੍ਰਾਪਰਟੀ ਨੂੰ ਵੇਚਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਇਸ ਜ਼ਮੀਨ ਨੂੰ ਮਿਕਸ ਪ੍ਰਾਪਰਟੀ ਦੇ ਤੌਰ 'ਤੇ ਵੇਚਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨੂੰ ਹੁਣ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ। ਇਸ ਜ਼ਮੀਨ ਨੂੰ ਖਰੀਦਣ ਵਾਲਾ ਅਲਾਟੀ ਇਸ ਨੂੰ ਰਿਹਾਇਸ਼ੀ ਤੇ ਕਮਰਸ਼ੀਅਲ ਦੋਵੇਂ ਤਰ੍ਹਾਂ ਵਰਤੋਂ 'ਚ ਲਿਆ ਸਕਦਾ ਹੈ।
26.8 ਏਕੜ ਭਗਤ ਸਿੰਘ ਕਾਲੋਨੀ ਸਕੀਮ ਵਿਚ ਨਾਲੇ ਕੋਲ ਖਾਲੀ ਪਈ 1 ਏਕੜ ਦੀ ਜ਼ਮੀਨ 'ਤੇ ਪੈਟਰੋਲ ਪੰਪ ਤੇ ਰੈਸਟੋਰੈਂਟ ਸਾਈਟ ਦੇ ਤੌਰ 'ਤੇ ਵੇਚਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸੇ ਕਾਲੋਨੀ ਵਿਚ ਇਕ ਪ੍ਰਾਇਮਰੀ ਸਕੂਲ ਲਈ ਰਿਜ਼ਰਵ ਰੱਖੀ ਗਈ 7773 ਵਰਗ ਗਜ਼ ਜ਼ਮੀਨ 'ਤੇ 100 ਵਰਗ ਗਜ਼ ਦੇ 18 ਅਤੇ 150 ਵਰਗ ਗਜ਼ ਦੇ 6 ਰਿਹਾਇਸ਼ੀ ਪਲਾਟ ਕੱਟ ਕੇ ਵੇਚੇ ਜਾਣਗੇ।

51.5 ਗੁਰੂ ਅਮਰਦਾਸ ਨਗਰ ਸਕੀਮ ਵਿਚ ਨੈਸ਼ਨਲ ਹਾਈਵੇ ਦੇ 100 ਮੀਟਰ ਨੂੰ ਨੋ ਕੰਸਟਰੱਕਸ਼ਨ ਜ਼ੋਨ ਦੇ ਨਿਯਮਾਂ ਵਿਚ ਬਦਲਾਅ ਤੋਂ ਬਾਅਦ 5.55 ਏਕੜ ਖਾਲੀ ਜ਼ਮੀਨ ਮਿਕਸ ਲੈਂਡ ਯੂਜ਼ ਦੇ ਤੌਰ 'ਤੇ ਵੇਚਣ ਦਾ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ।
ਐਕਸਟੈਂਸ਼ਨ ਖਤਮ ਹੋਣ ਉਪਰੰਤ ਠੇਕੇ 'ਤੇ ਰੱਖੇ ਜਾਣਗੇ ਟਰੱਸਟ ਦੇ ਸੀਨੀਅਰ ਅਸਿਸਟੈਂਟ ਤੇ ਡਰਾਈਵਰ
ਮੀਟਿੰਗ ਵਿਚ ਟਰੱਸਟ ਦੇ ਸੀਨੀਅਰ ਅਸਿਸਟੈਂਟ ਅਤੇ ਡਰਾਈਵਰ ਨੂੰ ਠੇਕੇ 'ਤੇ ਰੱਖੇ ਜਾਣ ਦੇ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਨ੍ਹਾਂ ਦੀ 2 ਸਾਲਾਂ ਦੀ ਐਕਸਟੈਂਸ਼ਨ ਨਵੰਬਰ ਵਿਚ ਖਤਮ ਹੋ ਰਹੀ ਹੈ। ਟਰੱਸਟ ਦੇ ਸੀਨੀਅਰ ਅਸਿਸਟੈਂਟ ਮੁਖਤਿਆਰ ਸਿੰਘ ਤੇ ਡਰਾਈਵਰ ਜੱਟ ਰਾਮ ਜੋ ਕਿ ਸਾਲ 2017 ਵਿਚ ਰਿਟਾਇਰ ਹੋ ਗਏ ਸਨ ਪਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਟਰੱਸਟ ਨੇ ਸਰਕਾਰ ਕੋਲ ਉਨ੍ਹਾਂ ਦੀ 2 ਸਾਲ ਦੀ ਐਕਸਟੈਂਸ਼ਨ ਮਨਜ਼ੂਰ ਕਰਵਾਈ ਸੀ ਪਰ ਹੁਣ 2 ਸਾਲ ਵੀ ਪੂਰੇ ਹੋ ਜਾਣ 'ਤੇ ਟਰੱਸਟ ਦੋਵਾਂ ਨੂੰ ਲੜੀਵਾਰ 25000 ਤੇ 15000 ਮਹੀਨਾ ਤਨਖਾਹ 'ਤੇ ਠੇਕੇ 'ਤੇ ਰੱਖੇਗਾ। ਬਾਕੀ ਪ੍ਰਸਤਾਵਾਂ ਦੇ ਨਾਲ ਇਨ੍ਹਾਂ ਨੂੰ 2 ਸਾਲ ਲਈ ਠੇਕੇ 'ਤੇ ਰੱਖਣ ਦੇ ਪ੍ਰਸਤਾਵ ਨੂੰ ਵੀ ਅਪਰੂਵਲ ਲਈ ਸਰਕਾਰ ਕੋਲ ਭੇਜਿਆ ਜਾਵੇਗਾ।

  • improvement trust
  • jalandhar
  • ਜਾਇਦਾਦਾਂ
  • ਏਜੰਡੇ
  • ਇੰਪਰੂਵਮੈਂਟ ਟਰੱਸਟ

ਜਲਦੀ ਹੀ ਜਲੰਧਰ ਦੀਆਂ ਸੜਕਾਂ 'ਤੇ ਉਤਰੇਗੀ ਨਿਗਮ ਦੀ ਆਪਣੀ ਸਵੀਪਿੰਗ ਮਸ਼ੀਨ

NEXT STORY

Stories You May Like

  • srinagar properties attachment police
    ਸ਼੍ਰੀਨਗਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਖ਼ਿਲਾਫ਼ ਕਾਰਵਾਈ, 13.43 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ
  • gold prices fall  silver stable  know how
    ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਸਥਿਰ, ਜਾਣੋ ਕਿੰਨੇ ਹੋਏ ਭਾਅ
  • nana patekar
    ਅਲਵਿਦਾ ਨਾਨਾ ਪਾਟੇਕਾਰ: 35 ਰੁਪਏ ਮਹੀਨੇ ਤੋਂ ਸ਼ੁਰੂ ਕੀਤਾ ਸਫ਼ਰ, ਫਿਰ ਅਦਾਕਾਰੀ ਨਾਲ ਜਿੱਤੇ ਕਰੋੜਾਂ ਦਿਲ
  • news coverage related trump
    ਟਰੰਪ ਨਾਲ ਸਬੰਧਤ ਖ਼ਬਰਾਂ ਰੋਕਣ ਦੇ ਮਾਮਲੇ 'ਚ ਜਾਂਚ ਸ਼ੁਰੂ
  • major police action in the famous singer  s case
    ਮਸ਼ਹੂਰ ਗਾਇਕ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 3 ਭਗੌੜੇ ਦੋਸ਼ੀਆਂ ਦੀਆਂ ਜਾਇਦਾਦਾਂ ਜ਼ਬਤ
  • sail and nmdc directed to find mining assets abroad
    ਸੇਲ ਅਤੇ NMDC ਨੂੰ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਲੱਭਣ ਦੇ ਨਿਰਦੇਸ਼
  • assam cabinet  narendra modi  75 resolutions  passed
    ਆਸਾਮ ਕੈਬਨਿਟ ਨੇ ਸੂਬੇ 'ਚ ਤਬਦੀਲੀ ਲਈ PM ਮੋਦੀ ਦੀ ਸ਼ਲਾਘਾ ਕਰਦੇ ਹੋਏ 75 ਮਤੇ ਕੀਤੇ ਪਾਸ
  • multi crore bank fraud  people  s earnings squandered on romance
    ਕਰੋੜਾਂ ਦਾ ਬੈਂਕ ਘਪਲਾ: ਆਸ਼ਕੀ 'ਚ ਰੋੜ੍ਹ 'ਤੀ ਲੋਕਾਂ ਦੀ ਕਮਾਈ, ਮਾਸਟਰਮਾਈਂਡ ਨੇ ਮਹਿਲਾ ਡਾਂਸਰ 'ਤੇ ਲੁਟਾਏ...
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • parvinder jhota punjab bandh
    11 ਘੰਟੇ ਬੰਦ ਰਿਹਾ ਪੰਜਾਬ: 1 ਨੌਜਵਾਨ ਦੀ ਮੌਤ, ਕਈ ਪ੍ਰਦਰਸ਼ਨਕਾਰੀ ਡਿਟੇਨ; ਜਾਣੋ...
  • police and drug inspector raid medical store  1 lakh pills recovered
    ਆਨੰਦ ਮੈਡੀਕਲ ਸਟੋਰ ਦੀ ਦੂਜੀ ਦੁਕਾਨ 'ਤੇ ਪੁਲਸ ਤੇ ਡਰੱਗ ਇੰਸਪੈਕਟਰ ਦੀ ਰੇਡ, 1...
  • rain and hailstorms in punjab bring a chill
    ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
  • farmers protest on jalandhar phagwara national highway
    ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
  • strong response in adampur to the   punjab bandh
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
  • major revelation in the osap case allegations of fraud false
    OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
  • strong response in bhogpur to the punjab bandh called in protest
    ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
Trending
Ek Nazar
ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

gangrape in ludhiana

ਲੁਧਿਆਣਾ 'ਚ ਕੁੜੀ ਨਾਲ ਗੈਂਗਰੇਪ! ਮਹਿਲਾ ਨੇ ਕੋਲਡ ਡਰਿੰਕ ਵਿਚ ਨਸ਼ੀਲੀ ਚੀਜ਼ ਘੋਲ...

golden period

ਇਨ੍ਹਾਂ 4 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ

interpol red notice

ਸ਼੍ਰੀਲੰਕਾ: ਬਾਸਿਲ ਰਾਜਪਕਸ਼ੇ ਵਿਰੁੱਧ ਇੰਟਰਪੋਲ ਦਾ ਰੈੱਡ ਨੋਟਿਸ ਹੋਵੇਗਾ ਜਾਰੀ

trump statement on oil

ਗ੍ਰੀਨਲੈਂਡ 'ਚ ਤੇਲ ਅਤੇ ਗੈਸ ਦੇ ਖੂਹਾਂ ਦੀ ਖੁਦਾਈ ਜਲਦੀ ਸ਼ੁਰੂ ਹੋਵੇਗੀ : ਟਰੰਪ...

russian diesel trump

ਰੂਸੀ ਡੀਜ਼ਲ ਸਾਡੇ ਲਈ ਨਹੀਂ, ਸਗੋਂ ਵਿਸ਼ਵ ਬਾਜ਼ਾਰਾਂ ਲਈ : ਟਰੰਪ

migrant worker in  saudi

ਸਾਊਦੀ ਅਰਬ ਨੇ ਸ਼੍ਰੀਲੰਕਾਈ ਪ੍ਰਵਾਸੀ ਮਜ਼ਦੂਰ ਦੀ ਮੌਤ ਦੀ ਸਜ਼ਾ ਨੂੰ ਪਲਟ'ਤਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • rain and hailstorms in punjab bring a chill
      ਪੰਜਾਬ 'ਚ ਮੀਂਹ ਤੇ ਗੜ੍ਹੇਮਾਰੀ ਕਾਰਨ ਠੰਡ ਦੀ ਦਸਤਕ, ਡਿੱਗਿਆ ਤਾਪਮਾਨ, ਭਲਕੇ ਮੀਂਹ...
    • leader malwinder singh chahal statement
      ਨਸ਼ਾ ਵਿਰੋਧੀ ਕਾਰਕੁਨਾਂ ਨੂੰ ਸਮੇਂ ਸਿਰ ਸੁਰੱਖਿਆ ਨਾ ਮਿਲਣਾ ਇਕ ਵੱਡੀ ਨਾਕਾਮੀ ਹੈ:...
    • punjab bandh has a major impact in kapurthala
      ਪੰਜਾਬ ਬੰਦ ਦਾ ਕਪੂਰਥਲਾ 'ਚ ਰਿਹਾ ਜ਼ਬਰਦਸਤ ਅਸਰ, ਸੜਕਾਂ 'ਤੇ ਪਸਰਿਆ ਸੰਨਾਟਾ
    • farmers protest on jalandhar phagwara national highway
      ਪਰਵਿੰਦਰ ਝੋਟਾ ਕਤਲਕਾਂਡ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ ਹੋ ਗਿਆ ਜਾਮ
    • three animals dead after being struck by lightning
      ਅਸਮਾਨੀ ਬਿਜਲੀ ਡਿੱਗਣ ਕਾਰਨ ਗੁੱਜਰ ਪਰਿਵਾਰ ਦੇ ਤਿੰਨ ਪਸ਼ੂਆਂ ਦੀ ਮੌਤ
    • strong response in adampur to the   punjab bandh
      ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਆਦਮਪੁਰ 'ਚ ਭਰਵਾਂ ਹੁੰਗਾਰਾ
    • farmers protest in kapurhala
      ਪਰਵਿੰਦਰ ਝੋਟਾ ਕਤਲਕਾਂਡ ਦੇ ਵਿਰੋਧ 'ਚ ਸੁਲਤਾਨਪੁਰ ਲੋਧੀ ਦੇ ਬਾਜ਼ਾਰ ਰਹੇ ਮੁਕੰਮਲ...
    • major revelation in the osap case allegations of fraud false
      OSAP ਮਾਮਲੇ ਨਾਲ ਜੁੜੀ ਵੱਡੀ ਖ਼ਬਰ! Fraud ਦੇ ਇਲਜ਼ਾਮ ਨਿਕਲੇ ਝੂਠੇ, ਮੰਗੀ ਮੁਆਫ਼ੀ
    • impact of   punjab bandh   in tanda
      ਟਾਂਡਾ 'ਚ ਦਿਸਿਆ ਪੰਜਾਬ ਬੰਦ ਦਾ ਅਸਰ, ਵੇਖੋ ਕੀ-ਕੀ ਰਿਹਾ ਬੰਦ
    • strong response in bhogpur to the punjab bandh called in protest
      ਪਰਵਿੰਦਰ ਝੋਟਾ ਕਤਲ ਦੇ ਵਿਰੋਧ 'ਚ ਪੰਜਾਬ ਬੰਦ ਨੂੰ ਭੋਗਪੁਰ 'ਚ ਭਰਵਾਂ ਹੁੰਗਾਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +