ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਗਾਖਲ ਧਾਲੀਵਾਲ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅਧਿਆਪਕ ਰਾਜ, ਮੰਜੂ ਸ਼ਰਮਾ, ਹਰਜੋਤ, ਅਨੂੰ, ਮੰਜੂ, ਅਮਨਪ੍ਰੀਤ ਦੀ ਯੋਗ ਅਗਵਾਈ ਹੇਠ ਅਤੇ ਪ੍ਰਿੰਸੀਪਲ ਲਲਿਤ ਮੋਹਨ ਗੁਪਤਾ, ਸ. ਅਮਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੋਸ਼ਲ ਸਾਇੰਸ ਅਤੇ ਅੰਗਰੇਜ਼ੀ ਦੇ ਵਿਸ਼ੇ 'ਤੇ ਮੇਲਾ ਕਰਵਾਇਆ ਗਿਆ।
ਇਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੋਸ਼ਲ ਸਾਇੰਸ ਦੇ ਵਿਸ਼ੇ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮਾਡਲ ਬਣਾਏ ਗਏ ਅਤੇ ਬਹੁਤ ਹੀ ਸੋਹਣੇ ਢੰਗ ਨਾਲ ਉਨ੍ਹਾਂ ਦੀ ਵਿਆਖਿਆ ਕੀਤੀ ਗਈ। ਅੰਗਰੇਜ਼ੀ ਵਿਸ਼ੇ ਦੇ ਵਿਦਿਆਰਥੀਆਂ ਨੇ ਨਵੀਨ ਅਤੇ ਬੇਹੱਦ ਰੋਚਕ ਢੰਗ ਦੇ ਮਾਡਲ ਬਣਾਏ ਅਤੇ ਉਨ੍ਹਾਂ ਦੀ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਾਬਾਸ਼ ਦਿੱਤੀ ਅਤੇ ਭਵਿੱਖ ਵਿਚ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਮੁੜ ਵੱਡੀ ਵਾਰਦਾਤ, ਮੋਟਰ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਦਾ ਕਤਲ, ਅੱਧ ਸੜੀ ਮਿਲੀ ਲਾਸ਼
ਇਹ ਵੀ ਪੜ੍ਹੋ- ਨਾਰਾਇਣ ਸਿੰਘ ਚੌੜਾ ਦਾ ਵਧਿਆ ਰਿਮਾਂਡ, ਪੁਲਸ ਨੇ ਕਿਹਾ- SGPC ਨਹੀਂ ਕਰ ਰਹੀ ਸਹਿਯੋਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਝ ਬਦਲਾਇਆ ਜਾ ਸਕਦੈ Voter ID ਕਾਰਡ, ਜਾਣੋ ਪੂਰਾ ਪ੍ਰੋਸੈੱਸ
NEXT STORY