ਰੂਪਨਗਰ— ਸਰਹਿੰਦ ਨਹਿਰ 'ਚ ਇਕ ਵਿਆਹੁਤਾ ਲੜਕੀ ਨੇ ਅੱਜ ਦੇਰ ਸ਼ਾਮ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਥੇ ਸੈਰ ਕਰ ਰਹੇ ਲੋਕਾਂ ਨੇ ਉਸ ਨੂੰ ਬਚਾ ਲਿਆ ਅਤੇ ਰੂਪਨਗਰ ਹਸਪਤਾਲ ਪਹੁੰਚਾ ਦਿੱਤਾ। ਨਹਿਰ 'ਚ ਛਾਲ ਮਾਰਨ ਵਾਲੀ ਵਿਆਹੁਤਾ ਨੇ 8 ਪੇਜ਼ਾਂ ਦਾ ਇਕ ਸੁਸਾਈਡ ਨੋਟ ਵੀ ਲਿਖਿਆ ਸੀ, ਜਿਸ 'ਚ ਉਸ ਨੇ ਆਪਣੀ ਲਵ ਮੈਰਿਜ ਦਾ ਜ਼ਿਕਰ ਕਰਦੇ ਹੋਏ ਆਪਣੇ ਪਤੀ ਨਾਲ ਬਹੁਤ ਪਿਆਰ ਕਰਨ ਦੀ ਗੱਲ ਕਹੀ। ਉਸ ਨੇ ਲਿਖਿਆ ਕਿ ਉਸ ਦਾ ਪਤੀ ਹੁਣ ਉਸ ਨੂੰ ਪਿਆਰ ਨਹੀਂ ਕਰਦਾ, ਜਿਸ ਕਾਰਨ ਉਹ ਪਰੇਸ਼ਾਨ ਹੋ ਕੇ ਸੁਸਾਇਡ ਕਰ ਰਹੀ ਹੈ।
ਅਖੀਰ 'ਚ ਉਸ ਨੇ ਇਹ ਵੀ ਲਿਖਿਆ ਕਿ ਉਹ ਆਪਣੇ ਪਤੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹੈ, ਇਸ ਲਈ ਉਸ ਦੀ ਮੌਤ ਦਾ ਜ਼ਿੰਮੇਵਾਰ ਉਸ ਨੂੰ ਨਾ ਠਹਿਰਾਇਆ ਜਾਵੇ ਅਤੇ ਉਸ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ। ਵਿਆਹੁਤਾ ਨੇ ਆਪਣਾ ਨਾਂ ਮਨਪ੍ਰੀਤ ਕੌਰ ਪਤੀ ਦਾ ਨਾਮ ਮਨਿੰਦਰ ਸਿੰਘ ਪਿੰਡ ਸੀਕਰੀ ਜ਼ਿਲਾ ਹੁਸ਼ਿਆਰਪੁਰ ਲਿਖਿਆ ਹੈ। ਇਸ ਸਮੇਂ ਉਹ ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਜੇਰੇ ਇਲਾਜ ਹੈ ਅਤੇ ਖਤਰੇ 'ਚੋਂ ਬਾਹਰ ਹੈ। ਪੁਲਸ ਨੇ ਵਿਆਹੁਤਾ ਦਾ ਸੁਸਾਇਡ ਨੋਟ ਅਤੇ ਸਮਾਨ ਕਬਜ਼ੇ 'ਚ ਲੈ ਕੇ ਉਸ ਦੇ ਬਿਆਨ ਲੈਣ ਤੋਂ ਬਾਅਦ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੀਂਹ ਕਾਰਨ ਰਾਏਪੁਰ ਸਾਹਨੀ ਦੀ ਲਿੰਕ ਸਡ਼ਕ ’ਚ ਪਿਆ ਪਾਡ਼
NEXT STORY