ਜਲੰਧਰ (ਸੁਧੀਰ)— ਸਥਾਨਕ ਪਟੇਲ ਚੌਕ ਕੋਲ ਥਾਣਾ ਨੰ. 2 ਦੀ ਕੁਝ ਦੂਰੀ 'ਤੇ ਇਕ ਰੇਸਤਰਾ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕੁਝ ਨੌਜਵਾਨਾਂ ਨੇ ਇਕ ਨਿਹੰਗ ਸਵੀਗੀ ਡਿਲਿਵਰੀ ਬੁਆਏ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਤੋਂ ਬਾਅਦ ਲੋਕਾਂ ਨੂੰ ਇਕੱਠਿਆਂ ਹੁੰਦਾ ਦੇਖ ਉਕਤ ਨੌਜਵਾਨ ਕਾਰ 'ਚ ਬੈਠ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਕੁੱਟਮਾਰ ਦੇ ਸ਼ਿਕਾਰ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਮੁਲਜ਼ਮਾਂ ਦਾ ਪਿੱਛਾ ਵੀ ਕੀਤਾ ਪਰ ਗੱਡੀ ਤੇਜ਼ ਰਫਤਾਰ ਹੋਣ ਕਾਰਨ ਉਹ ਫਰਾਰ ਹੋ ਗਏ। ਸਵੀਗੀ ਡਿਲਿਵਰੀ ਬੁਆਏ ਨੇ ਨੌਜਵਾਨਾਂ ਦੀ ਗੱਡੀ ਦਾ ਨੰਬਰ ਨੋਟ ਕਰਕੇ ਘਟਨਾ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ। ਹਰਜੋਤ ਸਿੰਘ ਵਾਸੀ ਭਾਈ ਦਿੱਤ ਸਿੰਘ ਨਗਰ ਨੇ ਦੱਸਿਆ ਕਿ ਉਹ ਸਵੀਗੀ 'ਚ ਡਿਲਿਵਰੀ ਬੁਆਏ ਹੈ ਅਤੇ ਬੀਤੀ ਰਾਤ ਉਹ ਪਟੇਲ ਚੌਕ ਕੋਲ ਸਥਿਤ ਬੀ. 4 ਰੇਸਤਰਾ 'ਚ ਆਰਡਰ ਲੈਣ ਲਈ ਆਇਆ ਸੀ। ਇਸ ਦੌਰਾਨ ਉਥੇ ਕੁਝ ਨੌਜਵਾਨ ਵੀ ਖੜ੍ਹੇ ਸਨ। ਪੀੜਤ ਨੌਜਵਾਨ ਨੇ ਦੋਸ਼ ਲਾਇਆ ਕਿ ਉਕਤ ਨੌਜਵਾਨ ਨਸ਼ੇ 'ਚ ਧੁੱਤ ਸਨ।
ਪੀੜਤ ਨੌਜਵਾਨ ਨੇ ਦੋਸ਼ ਲਗਾਇਆ ਕਿ ਜਿਵੇਂ ਹੀ ਉਸ ਨੇ ਰੇਸਤਰਾ ਤੋਂ ਆਰਡਰ ਫੜਿਆ ਤਾਂ ਉਕਤ ਨੌਜਵਾਨਾਂ ਨੇ ਉਸ ਦੇ ਹੱਥੋਂ ਆਰਡਰ ਖੋਹ ਕੇ ਸੁੱਟ ਦਿੱਤਾ ਅਤੇ ਉਸ ਨੂੰ ਸਵੀਗੀ ਦਾ ਆਈ. ਡੀ. ਕਾਰਡ ਦਿਖਾਉਣ ਦੀ ਗੱਲ ਕਹਿਣ ਲੱਗੇ। ਪੀੜਤ ਨੌਜਵਾਨ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਮੋਬਾਇਲ 'ਚ ਸਵੀਗੀ ਦਾ ਆਈ. ਡੀ. ਵੀ ਦਿਖਾਈ ਤਾਂ ਉਕਤ ਨੌਜਵਾਨਾਂ ਨੇ ਉਸ ਦਾ ਮੋਬਾਇਲ ਵੀ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੇ ਹੱਥ 'ਚ ਚਿਕਨ ਫੜਨ ਨੂੰ ਲੈ ਕੇ ਉਕਤ ਨੌਜਵਾਨ ਉਸ ਨਾਲ ਝਗੜਾ ਕਰਨ ਲੱਗੇ। ਲੋਕਾਂ ਨੂੰ ਇਕੱਠਾ ਹੁੰਦਿਆਂ ਦੇਖ ਮੁਲਜ਼ਮ ਉਥੋਂ ਫਰਾਰ ਹੋ ਗਏ। ਉਨ੍ਹਾਂ ਦੀ ਗੱਡੀ ਦਾ ਨੰਬਰ ਕਪੂਰਥਲਾ ਦਾ ਸੀ ਜੋ ਪੁਲਸ ਨੂੰ ਦੇ ਦਿੱਤਾ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਸੁਪਰੀਮ ਕੋਰਟ ਵੱਲੋਂ ਜਿਸ ਜ਼ਮੀਨ ਤੋਂ ਕਬਜ਼ੇ ਹਟਾਉਣ ਦੇ ਮਿਲੇ ਹੁਕਮ, ਉਥੇ ਮਿਲੀਭੁਗਤ ਨਾਲ ਹੋ ਰਹੇ ਨੇ ਕਬਜ਼ੇ
NEXT STORY