ਨਵਾਂਸ਼ਹਿਰ, (ਤ੍ਰਿਪਾਠੀ)- ਨਾਬਾਲਗ ਲੜਕੀ ਨੇ ਮਤਰੇਏ ਪਿਤਾ 'ਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਦੋਸ਼ ਲਾਇਆ ਹੈ। ਪੁਲਸ ਨੇ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮਤਰੇਏ ਪਿਤਾ 'ਤੇ ਮਾਮਲਾ ਦਰਜ ਕਰ ਲਿਆ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਇਕ ਲੜਕੀ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਛੋਟੇ ਭਰਾ ਦੇ ਨਾਲ ਆਪਣੇ ਘਰ 'ਚ ਰਹਿੰਦੀ ਹੈ। ਉਨ੍ਹਾਂ ਦੇ ਘਰ ਆਏ ਨਿਸ਼ਾਨ ਸਿੰਘ ਨਾਮਕ ਇਕ ਵਿਅਕਤੀ ਨੂੰ ਉਸ ਦੀ ਮਾਂ ਨੇ ਉਸਦੇ ਕਹਿਣ 'ਤੇ ਘਰ ਕੰਮ 'ਤੇ ਰੱਖਿਆ ਸੀ। ਉਸ ਦੀ ਮਾਂ ਨੂੰ ਉਕਤ ਵਿਅਕਤੀ ਨੇ ਆਪਣੇ ਪਿੱਛੇ ਲਾ ਰੱਖਿਆ ਹੈ ਅਤੇ ਉਸ ਦੀ ਮਾਂ ਨੇ ਉਕਤ ਵਿਅਕਤੀ ਨਾਲ ਵਿਆਹ ਕਰ ਲਿਆ ਹੈ।
ਨਾਬਾਲਗਾ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਵੀ ਉਕਤ ਵਿਅਕਤੀ ਨੇ ਨਸ਼ੇ ਦੇ ਕੇਸ 'ਚ ਜੇਲ ਭਿਜਵਾ ਦਿੱਤਾ ਹੈ। ਉਕਤ ਨਿਸ਼ਾਨ ਸਿੰਘ ਉਸ ਦੇ ਉੱਪਰ ਬੁਰੀ ਨਜ਼ਰ ਰੱਖਦਾ ਹੈ ਉਸ ਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ, ਵਿਰੋਧ ਕਰਨ 'ਤੇ ਉਸ ਦੀ ਕੁੱਟ-ਮਾਰ ਕੀਤੀ ਗਈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਦੀ ਪੁਲਸ ਅਧਿਕਾਰੀ ਵੱਲੋਂ ਜਾਂਚ ਕਰਨ ਦੇ ਉਪਰੰਤ ਪੁਲਸ ਨੇ ਨਿਸ਼ਾਨ ਸਿੰਘ ਦੇ ਖਿਲਾਫ਼ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਸਬੰਧੀ ਮਹਿਲਾ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦਾ ਅੱਜ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਵਿਜੇ ਹੰਸ ਦੀ ਮੌਤ ਦੇ ਕੁੱਝ ਘੰਟੇ ਬਾਅਦ ਪਤਨੀ ਨੇ ਵੀ ਲਿਆ ਆਖਰੀ ਸਾਹ
NEXT STORY