Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 05, 2026

    4:06:53 PM

  • dhanteras may increase the excitement in the jewellery business

    ਧਨਤੇਰਸ 'ਤੇ ਚਮਕੇਗਾ ਸਰਾਫਾ ਬਾਜ਼ਾਰ , ਗਹਿਣਿਆਂ ਦੇ...

  • bus fare prices hike

    ਮਹਿੰਗਾ ਹੋਇਆ ਬੱਸਾਂ ਦਾ ਸਫ਼ਰ! ਤਿਉਹਾਰਾਂ ਮੌਕੇ...

  • message to elon musk

    "ਟੈਕਸਾਸ ਵਿਕਾਊ ਨਹੀਂ ਹੈ" ! ਡੈਮੋਕ੍ਰੇਟਿਕ ਆਗੂ...

  • no work day ludhiana

    5 ਤੇ 6 ਨਵੰਬਰ ਨੂੰ NO WORK DAY! ਲੁਧਿਆਣਾ ਬਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

DOABA News Punjabi(ਦੋਆਬਾ)

ਮਨੁੱਖੀ ਅਧਿਕਾਰਾਂ ਲਈ ਮੇਰੇ ਬੋਲਣ ਤੋਂ ਕੁਝ ਲੋਕਾਂ ਨੂੰ ਪ੍ਰੇਸ਼ਾਨੀ, ਲੱਭ ਰਹੇ ਮੁੱਦੇ : ਤਨਮਨਜੀਤ ਸਿੰਘ ਢੇਸੀ

  • Edited By Anuradha,
  • Updated: 19 Apr, 2022 09:49 AM
Jalandhar
trouble to some people from my speaking for human rights looking issues
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਅਨਿਲ ਪਾਹਵਾ) : ਹੁਣੇ ਜਿਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕਰ ਕੇ ਵਿਰੋਧੀ ਧਿਰ ਦਾ ਨਿਸ਼ਾਨਾ ਬਣੇ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਕਿ ਉਹ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਬੋਲਦੇ ਰਹੇ ਹਨ ਅਤੇ ਅੱਗੇ ਵੀ ਬੋਲਦੇ ਰਹਿਣਗੇ। ਹੋ ਸਕਦਾ ਹੈ ਕਿ ਉਨ੍ਹਾਂ ਦਾ ਇਸ ਤਰ੍ਹਾਂ ਬੋਲਣਾ ਕੁਝ ਲੋਕਾਂ ਨੂੰ ਪਸੰਦ ਨਾ ਆ ਰਿਹਾ ਹੋਵੇ, ਜਿਸ ਕਾਰਨ ਉਹ ਉਨ੍ਹਾਂ ਖ਼ਿਲਾਫ਼ ਮੁੱਦਾ ਲੱਭ ਰਹੇ ਹਨ। ਵਿਸ਼ੇਸ਼ ਗੱਲਬਾਤ ’ਚ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਹ ਪੰਜਾਬ ’ਚ ਇਕ ਛੋਟੇ ਜਿਹੇ ਟੂਰ ’ਤੇ ਆਏ ਹਨ, ਜਿਸ ਦੌਰਾਨ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਭਾਰਤ ਤੇ ਇੰਗਲੈਂਡ ਦਰਮਿਆਨ ਵਪਾਰ ਤੇ ਖੁਸ਼ਹਾਲੀ ਵਧੇ। ਇਸ ਦੇ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਹੁਤ ਸਾਰੇ ਲੋਕ ਇੰਗਲੈਂਡ ’ਚ ਰਹਿੰਦੇ ਹਨ ਪਰ ਉਨ੍ਹਾਂ ਦੀ ਜ਼ਮੀਨ-ਜਾਇਦਾਦ ਅਜੇ ਵੀ ਪੰਜਾਬ ’ਚ ਹੈ। ਉਹ ਲੋਕ ਅਕਸਰ ਪੰਜਾਬ ’ਚ ਜ਼ਮੀਨ-ਜਾਇਦਾਦਾਂ ’ਤੇ ਕਬਜ਼ਿਆਂ ਦੀਆਂ ਸ਼ਿਕਾਇਤਾਂ ਕਰਦੇ ਹਨ। ਸਥਾਨਕ ਪ੍ਰਸ਼ਾਸਨ ਉਨ੍ਹਾਂ ਦੀ ਗੱਲ ਨਹੀਂ ਸੁਣਦਾ ਅਤੇ ਉਨ੍ਹਾਂ ਨੂੰ ਧੱਕੇ ਖਾਣੇ ਪੈਂਦੇ ਹਨ। ਢੇਸੀ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ’ਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪ੍ਰਸ਼ਾਸਕੀ ਦਫਤਰਾਂ ’ਚ ਆਪਣੇ ਕੰਮ ਕਰਵਾਉਣ ਲਈ ਧੱਕੇ ਨਾ ਖਾਣੇ ਪੈਣ। ਉਨ੍ਹਾਂ ਪੰਜਾਬ ਵਿਚ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਨੀਤੀਆਂ ਬਣਾਉਣ ਦੀ ਵੀ ਮਾਨ ਕੋਲ ਮੰਗ ਕੀਤੀ।

ਅੰਨਦਾਤੇ ’ਤੇ ਲਾਠੀਚਾਰਜ ਮਨੁੱਖੀ ਅਧਿਕਾਰਾਂ ਦਾ ਘਾਣ

ਕਿਸਾਨ ਅੰਦੋਲਨ ਦੌਰਾਨ ਢੇਸੀ ਦੇ ਕੁਝ ਬਿਆਨਾਂ ’ਤੇ ਕਾਫੀ ਚਰਚਾ ਚੱਲੀ ਸੀ। ਇਸ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਲਈ ਅੰਨਦਾਤੇ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ ਪਰ ਦੁੱਖ ਹੁੰਦਾ ਹੈ ਕਿ ਅੰਨਦਾਤੇ ਨੂੰ ਹੀ ਅੱਤਵਾਦੀ ਜਾਂ ਦੇਸ਼ਧ੍ਰੋਹੀ ਕਿਹਾ ਜਾਣ ਲੱਗਾ ਸੀ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲੇ ਦਾਗੇ ਗਏ ਤਾਂ ਉਨ੍ਹਾਂ ਕਿਸਾਨਾਂ ਦੇ ਪੱਖ ’ਚ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਆਪਣੀ ਗੱਲ ਰੱਖਣ ਦਾ ਹੱਕ ਸਭ ਨੂੰ ਹੈ ਅਤੇ ਉਹ ਆਪਣੀ ਗੱਲ ਹਮੇਸ਼ਾ ਰੱਖਦੇ ਰਹਿੰਦੇ ਹਨ। ਢੇਸੀ ਨੇ ਕਿਹਾ ਕਿ ਉਨ੍ਹਾਂ ਉਸ ਵੇੇਲੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਸੀ ਅਤੇ ਇੰਗਲੈਂਡ ’ਚ ਉਸ ਵੇਲੇ ਇਕ ਪਟੀਸ਼ਨ ਵੀ ਚਲਾਈ ਗਈ ਸੀ, ਜਿਸ ’ਤੇ ਲਗਭਗ 1 ਲੱਖ ਤੋਂ ਵੱਧ ਲੋਕਾਂ ਨੇ ਹਸਤਾਖਰ ਕੀਤੇ ਸਨ। ਇਸ ਪਟੀਸ਼ਨ ’ਚ ਵੀ ਮਨੁੱਖੀ ਅਧਿਕਾਰਾਂ ਦੇ ਘਾਣ ’ਤੇ ਸਵਾਲ ਉਠਾਇਆ ਗਿਆ ਸੀ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਇੰਗਲੈਂਡ-ਅੰਮ੍ਰਿਤਸਰ ਸਿੱਧੀ ਉਡਾਣ ਨਾਲ ਵਧੇਗਾ ਵਪਾਰ

ਭਾਰਤ ਤੋਂ ਇੰਗਲੈਂਡ ਨੂੰ ਸਿੱਧੀ ਉਡਾਣ ਦੇ ਮੁੱਦੇ ’ਤੇ ਢੇਸੀ ਨੇ ਕਿਹਾ ਕਿ ਸਿੱਧੀ ਉਡਾਣ ਨਾ ਹੋਣ ਕਾਰਨ ਕਈ ਵਾਰ ਉੱਥੋਂ ਆਉਣ ਵਾਲੇ ਭਾਰਤੀ ਪ੍ਰੇਸ਼ਾਨੀਆਂ ’ਚ ਘਿਰ ਜਾਂਦੇ ਹਨ, ਜਿਸ ਕਾਰਨ ਉਹ ਲੋਕ ਭਾਰਤ ਆਉਣ ਤੋਂ ਝਿਜਕਦੇ ਹਨ। ਇਸ ਦਾ ਸਿੱਧਾ ਅਸਰ ਭਾਰਤ ਨੂੰ ਮਿਲਣ ਵਾਲੇ ਵਪਾਰ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਇਕ ਅਨਮੋਲ ਸਥਾਨ ਹੈ, ਜਿੱਥੇ ਰੋਜ਼ਾਨਾ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇ ਲੰਡਨ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਚਲਾਈ ਜਾਵੇ ਤਾਂ ਅੰਮ੍ਰਿਤਸਰ ਗੇਟਵੇ ਆਫ ਨਾਰਥ ਇੰਡੀਆ ਬਣ ਸਕਦਾ ਹੈ। ਹੁਣ ਤਕ ਲੋਕਾਂ ਨੂੰ ਵਾਇਆ ਦਿੱਲੀ ਜਾਂ ਕਈ ਹੋਰ ਦੇਸ਼ਾਂ ਤੋਂ ਹੋ ਕੇ ਆਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ। ਸਿੱਧੀ ਉਡਾਣ ਨਾਲ ਭਾਰਤ ਤੇ ਇੰਗਲੈਂਡ ਦਰਮਿਆਨ ਵਪਾਰ ’ਤੇ ਵੀ ਬਿਹਤਰ ਅਸਰ ਪਵੇਗਾ।

ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਨਸੀਹਤ

ਭਾਰਤ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਬਾਰੇ ਢੇਸੀ ਨੇ ਕਿਹਾ ਕਿ ਉਂਝ ਤਾਂ ਪੰਜਾਬ ’ਚ ਸਿੱਖਿਆ ਦਾ ਪੱਧਰ ਹੋਰ ਉੱਚਾ ਚੁੱਕਿਆ ਜਾਣਾ ਚਾਹੀਦਾ ਹੈ ਪਰ ਜਿਹੜੇ ਲੋਕ ਇੰਗਲੈਂਡ ਆ ਕੇ ਪੜ੍ਹਨਾ ਵੀ ਚਾਹੁੰਦੇ ਹਨ, ਉਹ ਗਲਤ ਲੋਕਾਂ ਦੇ ਝਾਂਸੇ ’ਚ ਨਾ ਆਉਣ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੇ ਕਾਗਜ਼ਾਤ ਪੂਰੇ ਰੱਖਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ। ਅਕਸਰ ਕਾਗਜ਼ ਪੂਰੇ ਨਾ ਹੋਣ ਕਾਰਨ ਕਈ ਵਿਦਿਆਰਥੀਆਂ ਨੂੰ ਇੱਧਰ-ਉੱਧਰ ਭਟਕਣਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੀ ਕਿਸਮ ਦੀ ਫਸਲ ਬੀਜਣ ਤਾਂ ਜੋ ਵਿਦੇਸ਼ੀ ਬਾਜ਼ਾਰਾਂ ’ਚ ਉਨ੍ਹਾਂ ਦੀ ਫਸਲ ਨੂੰ ਚੰਗੀ ਕੀਮਤ ਮਿਲ ਸਕੇ।

ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼

ਸਿੱਖ ਵਰਗ ’ਤੇ ਬੰਦ ਹੋਣ ਨਸਲੀ ਹਮਲੇ

ਸਿੱਖ ਵਰਗ ’ਤੇ ਪਿਛਲੇ ਕੁਝ ਸਮੇਂ ਤੋਂ ਨਸਲੀ ਹਮਲੇ ਹੋਣ ਦੇ ਮਾਮਲੇ ’ਤੇ ਢੇਸੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ ਵਿਚ ਇਹ ਸਿਲਸਿਲਾ ਵਧਿਆ ਹੈ। ਉਨ੍ਹਾਂ ਇਹ ਮੁੱਦਾ ਸੰਸਦ ’ਚ ਵੀ ਉਠਾਇਆ ਸੀ। ਖਾਸ ਤੌਰ ’ਤੇ ਅਮਰੀਕਾ ਵਿਚ ਸਿੱਖਾਂ ਨਾਲ ਬੁਰਾ ਸਲੂਕ ਹੋ ਰਿਹਾ ਸੀ, ਇੱਥੋਂ ਤਕ ਕਿ ਉਨ੍ਹਾਂ ਨੂੰ ਗੋਲੀ ਵੀ ਮਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੇ ਜਿੱਥੇ ਭਾਰਤ ਦੀ ਆਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ ਹਨ, ਉੱਥੇ ਹੀ ਯੂਰਪ ਨੂੰ ਹਿਟਲਰ ਤੋਂ ਬਚਾਉਣ ਲਈ ਵੀ ਸਿੱਖਾਂ ਨੇ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਸਲੀ ਹਮਲਿਆਂ ਨੂੰ ਰੋਕਣ ਲਈ ਸਿੱਖ ਭਾਈਚਾਰੇ ਵੱਲੋਂ ਦਿੱਤੇ ਗਏ ਬਲੀਦਾਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ। ਭਾਰਤ ’ਚ ਸਕੂਲਾਂ ਵਿਚ ਦਸਤਾਰ ਜਾਂ ਹਿਜਾਬ ’ਤੇ ਰੋਕ ’ਤੇ ਵੀ ਉਨ੍ਹਾਂ ਇਤਰਾਜ਼ ਜ਼ਾਹਿਰ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਤੋਂ ਉੱਪਰ ਉੱਠ ਕੇ ਦੇਸ਼ ਦੀ ਤਰੱਕੀ ਵੱਲ ਧਿਆਨ ਦੇਣਾ ਜ਼ਰੂਰੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

  • Punjab
  • England
  • Member of Parliament
  • Tanmanjit Dhesi
  • Human Rights
  • ਪੰਜਾਬ
  • ਇੰਗਲੈਂਡ
  • ਸੰਸਦ ਮੈਂਬਰ
  • ਤਨਮਨਜੀਤ ਢੇਸੀ
  • ਮਨੁੱਖੀ ਅਧਿਕਾਰ

ਲੁਟੇਰਿਆਂ ਦੇ ਹੌਸਲੇ ਬੁਲੰਦ, ਹੁਣ ਜਲੰਧਰ 'ਚ ਗੰਨ ਪੁਆਇੰਟ 'ਤੇ ਲੁੱਟੀ ਕਾਰ

NEXT STORY

Stories You May Like

  • human rights activists
    ਪਾਕਿ 'ਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣਾ ਬਣਿਆ 'ਗੁਨਾਹ': ਈਮਾਨ ਮਜ਼ਾਰੀ ਅਤੇ ਪਤੀ ਹਾਦੀ ਨੂੰ 10 ਸਾਲ ਜੇਲ੍ਹ
  • stubble burning  issues  manjinder singh sirsa
    ਪਰਾਲੀ ਸਾੜਨ ਦੇ ਮੁੱਦੇ 'ਤੇ ਲੋਕਾਂ ਨੂੰ ਕੀਤਾ ਜਾ ਰਿਹੈ 'ਗੁੰਮਰਾਹ': ਮਨਜਿੰਦਰ ਸਿੰਘ ਸਿਰਸਾ
  • pakistan gsp
    ਖ਼ਤਰੇ 'ਚ ਪਿਆ ਪਾਕਿਸਤਾਨ ਦਾ GSP+ ਦਰਜਾ ! ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ EU ਨੇ ਜਤਾਈ ਚਿੰਤਾ
  • man made traps
    4 ਮਨੁੱਖੀ ਸੰਕਟਾਂ ਦੇ ਜਾਲ 'ਚ ਫਸੀ ਬੰਗਲਾਦੇਸ਼ੀ ਅਰਥਵਿਵਸਥਾ
  • people are staying away from sweet cold drinks
    ਮਿੱਠੀ Cold Drinks ਤੋਂ ਦੂਰੀ ਬਣਾ ਰਹੇ ਲੋਕ, ਇਨ੍ਹਾਂ ਉਤਪਾਦਾਂ ਦੀ ਮੰਗ ਹੋਈ ਦੁੱਗਣੀ
  • nihal singh wala  congress  ticket
    ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਟਿਕਟ ਲਈ ਅਕਾਸ਼ਦੀਪ ਸਿੰਘ ਲਾਲੀ ਬੁੱਟਰ ਨੇ ਪੇਸ਼ ਕੀਤੀ ਦਾਅਵੇਦਾਰੀ
  • ram mandir donation issues  jairam ramesh
    ਰਾਮ ਮੰਦਰ ਦਾਨ ਮੁੱਦੇ 'ਤੇ ਜੈਰਾਮ ਰਮੇਸ਼ ਦਾ ਅਹਿਮ ਬਿਆਨ
  • some parents are selling their children out of desperation or greed for money
    ‘ਮਜਬੂਰੀ ਜਾਂ ਧਨ ਦੇ ਲਾਲਚ ’ਚ’ ਆਪਣੇ ਬੱਚਿਆਂ ਨੂੰ ਵੇਚ ਰਹੇ ਕੁਝ ਮਾਤਾ-ਪਿਤਾ!
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ !...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
  • paramjit singh sarna president of the delhi unit of the shiromani akali dal
    AI ਨਾਲ ਗੁਰਬਾਣੀ ਦੇ ਗਲਤ ਪ੍ਰਸਾਰ ਨੂੰ ਰੋਕਣ ਲਈ ਜਥੇ. ਗੜਗੱਜ ਦੀ ਪਹਿਲ ਸਵਾਗਤਯੋਗ:...
  • major action taken against those who failed to pay water and sewerage bills
    ਪਾਣੀ-ਸੀਵਰੇਜ ਦੇ ਬਿੱਲ ਜਮ੍ਹਾ ਨਾ ਕਰਵਾਉਣ ਵਾਲਿਆਂ 'ਤੇ ਲਿਆ ਗਿਆ ਵੱਡਾ ਐਕਸ਼ਨ
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • jalandhar guru nanak nagar incident
    ਜਲੰਧਰ 'ਚ ਵੱਡੀ ਵਾਰਦਾਤ: ਦੇਰ ਰਾਤ ਗੁਰੂ ਨਾਨਕ ਨਗਰ ’ਚ ਚੱਲੀਆਂ ਤਾੜ-ਤਾੜ ਗੋਲੀਆਂ
  • rpf takes action against those pulling the train alarm chain without reason
    ਟ੍ਰੇਨ ’ਚ ਬਿਨਾਂ ਕਾਰਨ ਚੇਨ ਖਿੱਚਣ ਵਾਲਿਆਂ ’ਤੇ RPF ਦੀ ਕਾਰਵਾਈ, ਅਕਤੂਬਰ ’ਚ 102...
  • jalandhar police on alert ahead of festivals
    ਤਿਉਹਾਰਾਂ ਦੇ ਮੱਦੇਨਜ਼ਰ ਜਲੰਧਰ ਪੁਲਸ ਅਲਰਟ: ਪ੍ਰਮੁੱਖ ਬਾਜ਼ਾਰਾਂ ਦਾ ਕੀਤਾ...
Trending
Ek Nazar
pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

transport minister resigned

ਟਰਾਂਸਪੋਰਟ ਮੰਤਰੀ ਨੇ ਦੇ'ਤਾ ਅਸਤੀਫ਼ਾ, ਸਪੇਨ 'ਚ ਘਾਤਕ ਰੇਲ ਹਾਦਸੇ ਤੋਂ ਬਾਅਦ...

a ghost started appearing in dreams and scaring me

ਮੁੰਡੇ ਨੇ ਕੀਤਾ ਦੋਸਤ ਦਾ ਕਤਲ, ਸੁਪਨੇ 'ਚ ਆ ਕੇ ਡਰਾਉਣ ਲੱਗਾ 'ਭੂਤ' ! ਡਰ ਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • female doctor from phagwara dies under suspicious circumstances in britain
      ਬ੍ਰਿਟੇਨ ’ਚ ਫਗਵਾੜਾ ਦੀ ਮਹਿਲਾ ਡਾਕਟਰ ਦੀ ਸ਼ੱਕੀ ਹਾਲਾਤ ’ਚ ਮੌਤ, ਪੇਕੇ ਪਰਿਵਾਰ...
    • rpf takes action against those pulling the train alarm chain without reason
      ਟ੍ਰੇਨ ’ਚ ਬਿਨਾਂ ਕਾਰਨ ਚੇਨ ਖਿੱਚਣ ਵਾਲਿਆਂ ’ਤੇ RPF ਦੀ ਕਾਰਵਾਈ, ਅਕਤੂਬਰ ’ਚ 102...
    • jalandhar police on alert ahead of festivals
      ਤਿਉਹਾਰਾਂ ਦੇ ਮੱਦੇਨਜ਼ਰ ਜਲੰਧਰ ਪੁਲਸ ਅਲਰਟ: ਪ੍ਰਮੁੱਖ ਬਾਜ਼ਾਰਾਂ ਦਾ ਕੀਤਾ...
    • punjab police conducted a search operation at bus stands
      ਦੀਵਾਲੀ ਤੋਂ ਪਹਿਲਾਂ ਪੰਜਾਬ ਪੁਲਸ ਦਾ ਵੱਡਾ ਐਕਸ਼ਨ: 214 ਬੱਸ ਅੱਡਿਆਂ ’ਤੇ...
    • transfer of shos from several police stations in jalandhar
      ਜਲੰਧਰ ਦੇ ਕਈ ਥਾਣਿਆਂ ਦੇ SHOs ਦਾ ਤਬਾਦਲਾ
    • customer beaten at phagwara gate
      ਫਗਵਾੜਾ ਗੇਟ ਵਿਖੇ ਗਾਹਕ ਨਾਲ ਕੁੱਟਮਾਰ, ਵੀਡੀਓ ਵਾਇਰਲ
    • clash in jalandhar
      ਜਲੰਧਰ 'ਚ ਗੁੰਡਾਗਰਦੀ ਦਾ ਨੰਗਾ ਨਾਚ! 'ਆਪ' ਵਰਕਰ ਤੇ ਪੁੱਤਰ 'ਤੇ ਜਾਨਲੇਵਾ...
    • punjab weather changes
      ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! ਤੇਜ਼ ਹਵਾਵਾਂ ਨਾਲ ਵਧੇਗੀ ਠੰਡ, ਇਸ ਤਾਰੀਖ਼...
    • farmers protest over closure of markets
      ਮੰਡੀਆਂ ਬੰਦ ਹੋਣ ਨਾਲ ਕਿਸਾਨਾਂ ’ਚ ਭਾਰੀ ਰੋਸ, 15 ਨਵੰਬਰ ਤੱਕ ਖ਼ਰੀਦ ਚਾਲੂ ਰੱਖਣ...
    • high court takes a strict stance on the lpu case
      LPU ਮਾਮਲੇ 'ਤੇ ਹਾਈਕੋਰਟ ਸਖ਼ਤ! NIA ਨੂੰ ਸੌਂਪੀ ਜਾ ਸਕਦੀ ਹੈ ਜਾਂਚ, ਸਰਕਾਰ ਨੂੰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +