ਆਦਮਪੁਰ (ਤਰਨਜੋਤ)— ਆਦਮਪੁਰ ਥਾਣੇ ਅਧੀਨ ਪੈਂਦੇ ਪਿੰਡ ਲੇਸੜੀਵਾਲ ਦੀ ਇਕ ਔਰਤ ਵੱਲੋਂ ਘਰ 'ਚ ਹੀ ਫਾਹ ਲੈ ਕੇ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸੋਨੀਆ (38) ਪਤਨੀ ਹੀਰਾ ਲਾਲ ਵਾਸੀ ਲੇਸੜੀਵਾਲ ਦੀਆਂ 2 ਧੀਆਂ ਅਤੇ ਇਕ ਪੁੱਤਰ ਸੀ। ਉਸ ਦੀ ਸੱਸ ਦਲਵੀਰ ਕੌਰ ਨੇ ਦੱਸਿਆ ਕਿ 5-6 ਸਾਲ ਪਹਿਲਾਂ ਉਸ ਦਾ 5 ਸਾਲ ਦਾ ਪੁੱਤਰ ਅਟੈਕ ਨਾਲ ਮਰ ਗਿਆ ਸੀ, ਜਿਸ ਤੋਂ ਬਾਅਦ ਉਹ ਹਰ ਵੇਲੇ ਮਾਨਸਿਕ ਤਣਾਅ 'ਚ ਰਹਿਣ ਲੱਗੀ, ਜਿਸ ਕਰਕੇ ਉਸ ਦੇ ਦੋ ਆਪ੍ਰੇਸ਼ਨ ਵੀ ਕਰਵਾਏ।
ਬੀਤੇ ਦਿਨ ਜਦੋਂ ਹੀਰਾ ਲਾਲ ਜੋ ਕਿ ਚੂਹੜਵਾਲੀ ਵਿਖੇ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਹੈ, ਕੰਮ 'ਤੇ ਚਲਾ ਗਿਆ ਤਾਂ ਪਿੱਛੋਂ ਮ੍ਰਿਤਕ ਸੋਨੀਆ ਨੇ ਦੋਵੇਂ ਕੁੜੀਆਂ ਜੋ ਕਿ ਚੂਹੜਵਾਲੀ ਦੇ ਸਰਕਾਰੀ ਸਕੂਲ 'ਚ ਸੱਤਵੀਂ ਅਤੇ ਦਸਵੀਂ ਦੀਆਂ ਵਿਦਿਆਰਥਣਾਂ ਹਨ, ਨੂੰ ਤਿਆਰ ਕਰ ਕੇ ਸਕੂਲ ਭੇਜਿਆ। ਉਸ ਤੋਂ ਬਾਅਦ ਅਚਾਨਕ ਹੀ ਇਹ ਸਾਰਾ ਭਾਣਾ ਵਾਪਰ ਗਿਆ। ਆਦਮਪੁਰ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੱਕਾ ਬਾਗ 'ਚ ਨੌਜਵਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਆਇਆ ਨਵਾਂ ਮੋੜ
NEXT STORY