ਬਾਲੀਵੁੱਡ ਡੈਸਕ- ਆਲੀਆ ਭੱਟ ਇਸ ਸਮੇਂ ਆਪਣੀ ਲਾਈਫ਼ ਦੇ ਸਭ ਤੋਂ ਖੂਬਸੂਰਤ ਪਲ ਯਾਨੀ ਪ੍ਰੈਗਨੈਂਸੀ ਪੀਰੀਅਡ ’ਚ ਹੈ। ਆਲੀਆ ਜਲਦ ਹੀ ਪਤੀ ਰਣਬੀਰ ਕਪੂਰ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਪ੍ਰੈਗਨੈਂਸੀ ’ਚ ਵੀ ਆਲੀਆ ਆਪਣੀ ਪ੍ਰੋਫ਼ੈਸ਼ਨ ਲਾਈਫ਼ ’ਤੇ ਪੂਰਾ ਧਿਆਨ ਦੇ ਰਹੀ ਹੈ।
ਇਸ ਦੌਰਾਨ ਅਦਾਕਾਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਮਸ਼ਹੂਰ ਸਟਾਈਲਿਸਟ ਅਮੀ ਪਟੇਲ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹਨ। ਅਦਾਕਾਰਾ ਨੇ ਡੈਨੀਮ ਜੀਂਸ ਅਤੇ ਵੀ-ਨੇਕਲਾਈਨ ਸ਼ਰਟ ਪਾਈ ਹੈ।
ਇਹ ਵੀ ਪੜ੍ਹੋ : ਮਰਹੂਮ ਮਾਂ ਸ਼੍ਰੀਦੇਵੀ ਦੇ ਜਨਮਦਿਨ ’ਤੇ ਜਾਹਨਵੀ ਦੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਖੁਸ਼ੀ ਵੀ ਇਸ ਤਰ੍ਹਾਂ ਕਰ ਰਹੀ ਯਾਦ
ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਆਲੀਆ ਨੇ ਖ਼ੁਲ੍ਹੇ ਵਾਲ ਛੱਡੇ ਹੋਏ ਹਨ। ਅਦਾਕਾਰਾ ਇਨ੍ਹਾਂ ਤਸਵੀਰਾਂ ’ਚ ਸਟਾਈਲਿਸ਼ ਅੰਦਾਜ਼ ’ਚ ਪੋਜ਼ ਦੇ ਰਹੀ ਹੈ।
ਇਹ ਵੀ ਪੜ੍ਹੋ : ‘ਬ੍ਰਹਮਾਸਤਰ’ ਤੋਂ ਸ਼ਾਹਰੁਖ ਦੀ ਪਹਿਲੀ ਝਲਕ ਹੋਈ ਲੀਕ, ਅੱਗ ਦੇ ਵਿਚਕਾਰ ਵਾਨਰ ਅਸਤਰ ਦੇ ਕਿਰਦਾਰ ’ਚ ਆਏ ਨਜ਼ਰ
ਆਲੀਆ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ ’ਚ ਫ਼ਿਲਮ ‘ਡਾਰਲਿੰਗਸ’ OTT ’ਤੇ 5 ਅਗਸਤ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਆਲੀਆ ਆਪਣੀ ਪਹਿਲੀ ਫ਼ਿਲਮ ‘ਬ੍ਰਹਮਾਸਤਰ’ ’ਚ ਰਣਬੀਰ ਕਪੂਰ ਨਾਲ ਅਤੇ ਰਣਵੀਰ ਸਿੰਘ ਨਾਲ ‘ਰੌਕੀ ਰਾਣੀ ਦੀ ਲਵ ਸਟੋਰੀ’ ’ਚ ਨਜ਼ਰ ਆਵੇਗੀ।
ਮਰਹੂਮ ਮਾਂ ਸ਼੍ਰੀਦੇਵੀ ਦੇ ਜਨਮਦਿਨ ’ਤੇ ਜਾਹਨਵੀ ਦੀ ਦਿਲ ਨੂੰ ਛੂਹ ਲੈਣ ਵਾਲੀ ਪੋਸਟ, ਖੁਸ਼ੀ ਵੀ ਇਸ ਤਰ੍ਹਾਂ ਕਰ ਰਹੀ ਯਾਦ
NEXT STORY