ਮੁੰਬਈ (ਏਜੰਸੀ) : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਅੰਮ੍ਰਿਤਾ ਸਿੰਘ ਅੱਜ ਆਪਣਾ 68ਵਾਂ ਜਨਮਦਿਨ ਮਨਾ ਰਹੀ ਹੈ। 9 ਫਰਵਰੀ 1958 ਨੂੰ ਇੱਕ ਸਿੱਖ ਪਰਿਵਾਰ ਵਿੱਚ ਜਨਮੀ ਅੰਮ੍ਰਿਤਾ ਸਿੰਘ ਨੇ ਆਪਣੀ ਅਦਾਕਾਰੀ ਅਤੇ ਬੇਬਾਕ ਅੰਦਾਜ਼ ਨਾਲ ਦਹਾਕਿਆਂ ਤੱਕ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕਰਨ ਵਾਲੀ ਅੰਮ੍ਰਿਤਾ ਨੇ ਆਪਣੀ ਮਿਹਨਤ ਸਦਕਾ ਫਿਲਮੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣਾਈ।
ਇਹ ਵੀ ਪੜ੍ਹੋ: 'Spirit' ਤੋਂ ਬਾਹਰ ਹੋਣ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ, ਪ੍ਰਕਾਸ਼ ਰਾਜ ਨੇ ਤੋੜੀ ਚੁੱਪੀ
'ਬੇਤਾਬ' ਨਾਲ ਰਾਤੋ-ਰਾਤ ਬਣੀ ਸਟਾਰ
ਅੰਮ੍ਰਿਤਾ ਸਿੰਘ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਸਾਲ 1983 ਵਿੱਚ ਧਰਮਿੰਦਰ ਦੁਆਰਾ ਨਿਰਮਿਤ ਫਿਲਮ 'ਬੇਤਾਬ' ਨਾਲ ਕੀਤੀ ਸੀ। ਇਸ ਫਿਲਮ ਰਾਹੀਂ ਸੰਨੀ ਦਿਓਲ ਨੇ ਵੀ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਅਤੇ ਅੰਮ੍ਰਿਤਾ ਸਿੰਘ ਰਾਤੋ-ਰਾਤ ਸਟਾਰ ਬਣ ਗਈ।
ਇਹ ਵੀ ਪੜ੍ਹੋ: ਤਲਾਕ ਦੇ 7 ਸਾਲਾਂ ਬਾਅਦ ਮੁੜ ਪਿਆਰ ਦੀ ਭਾਲ 'ਚ ਮਸ਼ਹੂਰ ਅਦਾਕਾਰਾ, ਕਿਹਾ- "ਮੈਂ ਬਹੁਤ ਰੋਮਾਂਟਿਕ ਹਾਂ"
ਵੱਡੇ ਸਿਤਾਰਿਆਂ ਨਾਲ ਕੀਤਾ ਕੰਮ
ਆਪਣੇ ਕਰੀਅਰ ਦੌਰਾਨ ਅੰਮ੍ਰਿਤਾ ਨੇ ਅਮਿਤਾਭ ਬੱਚਨ, ਧਰਮਿੰਦਰ, ਜਤਿੰਦਰ, ਅਨਿਲ ਕਪੂਰ, ਸੰਜੇ ਦੱਤ ਅਤੇ ਜੈਕੀ ਸ਼ਰਾਫ ਵਰਗੇ ਦਿੱਗਜ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕੀਤੀ। 'ਮਰਦ' ਅਤੇ 'ਸਾਹਿਬ' ਵਰਗੀਆਂ ਹਿੱਟ ਫਿਲਮਾਂ ਨੇ ਉਨ੍ਹਾਂ ਨੂੰ ਇੰਡਸਟਰੀ ਦੀਆਂ ਚੋਟੀ ਦੀਆਂ ਅਦਾਕਾਰਾ ਵਿੱਚ ਸ਼ਾਮਲ ਕਰ ਦਿੱਤਾ।
ਇਹ ਵੀ ਪੜ੍ਹੋ: ਕਦੇ ਕੈਨੇਡਾ ਦੀਆਂ ਸੜਕਾਂ 'ਤੇ ਕੱਟੀਆਂ ਰਾਤਾਂ, ਅੱਜ ਹੈ 83 ਕਰੋੜ ਦਾ ਮਾਲਕ ; ਜਾਣੋ AP ਢਿੱਲੋਂ ਦੀ Life ਦਾ ਕੌੜਾ ਸੱਚ
ਨੈਗੇਟਿਵ ਕਿਰਦਾਰਾਂ ਵਿੱਚ ਵੀ ਮਨਵਾਇਆ ਲੋਹਾ
ਅੰਮ੍ਰਿਤਾ ਸਿੰਘ ਸਿਰਫ ਰੋਮਾਂਟਿਕ ਭੂਮਿਕਾਵਾਂ ਤੱਕ ਹੀ ਸੀਮਤ ਨਹੀਂ ਰਹੀ। ਉਨ੍ਹਾਂ ਨੇ 'ਰਾਜੂ ਬਨ ਗਿਆ ਜੈਂਟਲਮੈਨ' (1992), ਸੂਰਿਆਵੰਸ਼ੀ (1992) ਅਤੇ ਆਇਨਾ (1993) ਵਰਗੀਆਂ ਫਿਲਮਾਂ ਵਿੱਚ Negative ਕਿਰਦਾਰ ਨਿਭਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਫਿਲਮ 'ਆਈਨਾ' ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰਾ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ।
ਇਹ ਵੀ ਪੜ੍ਹੋ: 'ਦਿ ਕੇਰਲ ਸਟੋਰੀ 2' ਦੇ ਇਮੋਸ਼ਨਲ ਟਰੈਕ ਨੇ ਮਚਾਈ ਹਲਚਲ, ਇਸ ਦਿਨ ਰਿਲੀਜ਼ ਹੋਵੇਗੀ ਫਿਲਮ
ਨਿੱਜੀ ਜ਼ਿੰਦਗੀ ਅਤੇ ਵਾਪਸੀ
ਸਾਲ 1991 ਵਿੱਚ ਅੰਮ੍ਰਿਤਾ ਸਿੰਘ ਨੇ ਅਦਾਕਾਰ ਸੈਫ ਅਲੀ ਖਾਨ ਨਾਲ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ। ਹਾਲਾਂਕਿ, ਇਹ ਵਿਆਹ 13 ਸਾਲ ਬਾਅਦ 2004 ਵਿੱਚ ਤਲਾਕ ਨਾਲ ਖਤਮ ਹੋ ਗਿਆ। ਉਨ੍ਹਾਂ ਦੇ 2 ਬੱਚੇ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਹਨ। ਅੰਮ੍ਰਿਤਾ ਨੇ ਸਾਲ 2002 ਵਿੱਚ '23 ਮਾਰਚ 1931-ਸ਼ਹੀਦ' ਨਾਲ ਫਿਲਮਾਂ ਵਿੱਚ ਵਾਪਸੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ '2 ਸਟੇਟਸ', 'ਬਦਲਾ', 'ਹਿੰਦੀ ਮੀਡੀਅਮ' ਅਤੇ 'ਹੀਰੋਪੰਤੀ 2' ਵਰਗੀਆਂ ਫਿਲਮਾਂ ਵਿੱਚ ਦਮਦਾਰ ਸਹਾਇਕ ਭੂਮਿਕਾਵਾਂ ਨਿਭਾਈਆਂ।
ਇਹ ਵੀ ਪੜ੍ਹੋ: ਟਾਈਗਰ ਸ਼ਰਾਫ਼ ਦੀ ਲਾਡਲੀ ਭੈਣ ਨੂੰ ਹੋ ਗਿਆ ਪਿਆਰ! ਅਫਗਾਨੀ MMA ਫਾਈਟਰ ਨੂੰ ਦੇ ਬੈਠੀ ਦਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Spirit' ਤੋਂ ਬਾਹਰ ਹੋਣ ਦੀਆਂ ਖ਼ਬਰਾਂ ਮਹਿਜ਼ ਅਫ਼ਵਾਹ, ਪ੍ਰਕਾਸ਼ ਰਾਜ ਨੇ ਤੋੜੀ ਚੁੱਪੀ
NEXT STORY