ਐਂਟਰਟੇਨਮੈਂਟ ਡੈਸਕ- ਮੁੰਬਈ ’ਚ ਸਿਤਾਰਿਆਂ ਨੇ ਫਿਲਮ ‘ਦਿਲ ਚਾਹਤਾ ਹੈ’ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ, ਜਿਸ ਵਿਚ ਆਮਿਰ ਖਾਨ, ਸੈਫ਼ ਅਲੀ ਖਾਨ, ਫਰਹਾਨ ਅਖਤਰ, ਰਿਤੇਸ਼ ਸਿਧਵਾਨੀ ਅਤੇ ਡਿੰਪਲ ਕਪਾੜੀਆ , ਸ਼੍ਰਿਆ ਪਿਲਗਾਂਵਕਰ, ਰੀਮਾ ਕਾਗਤੀ, ਸੋਨਾਲੀ ਕੁਲਕਰਨੀ, ਜ਼ੋਇਆ ਅਖਤਰ, ਸ਼ਿਬਾਨੀ ਦਾਂਡੇਕਰ, ਸੰਜਨਾ ਸਾਂਘੀ, ਸ਼ਬਾਨਾ ਆਜ਼ਮੀ, ਜਾਵੇਦ ਅਖਤਰ, ਅਨਿਲ ਥਡਾਨੀ, ਸੁਚਿਤ੍ਰਾ ਪਿਲਈ ਵਰਗੇ ਸਿਤਾਰੇ ਸ਼ਾਮਲ ਹੋਏ।
ਫਰਹਾਨ ਅਖਤਰ ਦੁਆਰਾ ਨਿਰਦੇਸ਼ਤ ‘ਦਿਲ ਚਾਹਤਾ ਹੈ’ 10 ਅਗਸਤ, 2001 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਆਮਿਰ ਖਾਨ, ਅਕਸ਼ੈ ਖੰਨਾ, ਸੈਫ ਅਲੀ ਖਾਨ, ਪ੍ਰੀਤੀ ਜ਼ਿੰਟਾ, ਸੋਨਾਲੀ ਕੁਲਕਰਨੀ ਅਤੇ ਡਿੰਪਲ ਕਪਾੜੀਆ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 3 ਸਭ ਤੋਂ ਚੰਗੇ ਦੋਸਤਾਂ ਦੀ ਕਹਾਣੀ 'ਤੇ ਆਧਾਰਿਤ ਸੀ, ਜੋ ਗ੍ਰੈਜੂਏਸ਼ਨ ਤੋਂ ਬਾਅਦ ਪਿਆਰ, ਦੋਸਤੀ ਅਤੇ ਜ਼ਿੰਦਗੀ ਦੀਆਂ ਅਨਿਸ਼ਚਿਤਤਾਵਾਂ ਦਾ ਸਾਹਮਣਾ ਕਰਦੇ ਸਨ। ਇਸ ਫਿਲਮ ਨੂੰ ਇਸਦੀ ਨਵੀਂ ਕਹਾਣੀ, ਐਕਟਿੰਗ ਅਤੇ ਯਾਦਗਾਰੀ ਸੰਗੀਤ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਮਿਲੀ ਸੀ। ਇਸਨੇ ਹਿੰਦੀ ਵਿੱਚ ਸਰਬੋਤਮ ਫੀਚਰ ਫਿਲਮ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ ਅਤੇ ਖਾਸ ਤੌਰ 'ਤੇ ਸ਼ਹਿਰੀ ਦਰਸ਼ਕਾਂ ਵਿਚਕਾਰ ਆਪਣੀ ਇਕ ਮਜ਼ਬੂਤ ਪਛਾਣ ਬਣਾਈ।
ਫਿਲਮ ਐਕਸਪੋ ਇੰਡੀਆ 2026: ਮਨਮੀਤ ਸਿੰਘ ਨੇ ਸਿਨੇਮਾ 'ਚ ਦਿਵਿਆਂਗ ਵਿਅਕਤੀਆਂ ਦੀ ਸ਼ਮੂਲੀਅਤ ਦਾ ਕੀਤਾ ਸਮਰਥਨ
NEXT STORY