helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 05, 2026
ਪੰਜਾਬ: ਫਰਿੱਜ ਖੋਲ੍ਹਦਿਆਂ ਹੀ ਹੋ ਗਿਆ ਧਮਾਕਾ! ਅੱਗ...
ਹਫ਼ਤੇ ਦੇ ਪਹਿਲੇ ਦਿਨ ਰਿਕਾਰਡ ਪੱਧਰ ਵੱਲ...
ਅੰਮ੍ਰਿਤਸਰ 'ਚ ਵਿਜ਼ੀਬਿਲਟੀ ਰਹੀ ‘ਜ਼ੀਰੋ’, ਰੇਲ ਤੇ...
ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਵੈੱਬ ਡੈਸਕ) — ਪ੍ਰਸਿੱਧ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਹ ਗੋਵਿੰਦਾ ਦੇ ਸਟਾਈਲ ’ਚ ਠੁਮਕੇ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਜਿਹੜੇ ਗੀਤ ’ਤੇ ਠੁਮਕੇ ਲਾ ਰਹੇ ਹਨ, ਉਸ ਫ਼ਿਲਮ ਦਾ ਨਾਂ ‘ਦੁਲਹੇ ਰਾਜਾ’ ਹੈ। ਇਸ ਵੀਡੀਓ ਕਲਿਪ ’ਚ ਦਿਲਜੀਤ ਨੂੰ ਕਈ ਕੱਪੜਿਆਂ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਹਾ ਹੈ ‘ਗੋਵਿੰਦਾ ਦੇ ਪ੍ਰਸ਼ੰਸਕਾਂ ਲਈ ਵਾਹ ਵਾਹ ਜੀ ਵਾਹ ਵਾਹ।’ ਦਿਲਜੀਤ ਦਾ ਇਹ ਵੀਡੀਓ ਉਨ੍ਹਾਂ ਦੇ ਇੰਸਟਾ ਸਟੋਰੀ ’ਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾ ਸਟੋਰੀ ’ਚ ਸਾਂਝਾ ਕੀਤਾ ਹੈ। ਦੱਸ ਦਈਏ ਕਿ ਤਾਲਾਬੰਦੀ ਦੇ ਚੱਲਦੇ ਦਿਲਜੀਤ ਆਪਣੇ ਘਰ ’ਚ ਹੀ ਸਮਾਂ ਬਿਤਾ ਰਹੇ ਹਨ। ਉਹ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿੰਦੇ, ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਹੀ ਦਿਲਜੀਤ ਨੇ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ‘ਚ ਇੱਕ ਪਿਓ-ਪੁੱਤ ਦੀ ਗੱਲ-ਬਾਤ ਹੋ ਰਹੀ ਹੈ। ਇਸ ਵੀਡੀਓ ‘ਚ ਬੇਟਾ ਆਪਣੇ ਪਿਤਾ ਨੂੰ ਦੱਸਦਾ ਹੈ ਕਿ ਉਸ ਦੇ ਬੈਂਕ ਖਾਤੇ ‘ਚ ਪਏ ਪੈਸਿਆਂ ਦਾ ਕੀ ਕੁਝ ਕਰੇਗਾ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਨੇ ਆਪਣੀ ਕਹਾਣੀ ਵੀ ਦੱਸੀ ਹੈ। ਦਿਲਜੀਤ ਦੋਸਾਂਝ ਨੇ ਲਿਖਿਆ, ‘ਮੈਂ ਇਹਨਾਂ ਨੂੰ ਨਿੱਜੀ ਤੌਰ ‘ਤੇ ਨਹੀਂ ਜਾਣਦਾ ਕੌਣ ਹਨ ਇਹ ਪਰ ਪੰਜਾਬੀ ਹੋਣ ਕਰਕੇ ਇਹਨਾਂ ਦੀ ਖੁਸ਼ੀ ਮਹਿਸੂਸ ਕਰ ਸਕਦਾ। ਰਵਾ ਦਿੱਤਾ ਇਸ ਵੀਡੀਓ ਨੇ ਮੈਨੂੰ…ਫਾਈਨਟੋਨ ‘ਚ 5 ਸਾਲ ਲਈ ਬੋਂਡ ਐਗਰੀਮੈਂਟ ‘ਚ ਸੀ ਮੈਂ। ਪਹਿਲਾ ਸ਼ੋਅ ਲਾਉਣ ‘ਤੇ ਮੈਨੂੰ 5 ਹਜ਼ਾਰ ਮਿਲੇ ਸਨ ਅਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ 5 ਹਜ਼ਾਰ ਨਾਲ ਕੀ-ਕੀ ਕਰਾਂ। ਉਹ ਮੇਰੀ ਪਹਿਲੀ ਕਮਾਈ ਸੀ ਇਸ ਲਈ ਗੁਰਦੁਆਰਾ ਸਾਹਿਬ ‘ਚ ਹੀ ਚੜ੍ਹਾਉਣੀ ਸੀ। ਇੱਕ ਅੰਕਲ ਹੁੰਦੇ ਸੀ, ਜਿੱਥੇ ਮੈਂ ਰਹਿੰਦਾ ਸੀ। ਉਹ ਵੀ ਇੱਕਲੇ ਰਹਿੰਦੇ ਸਨ। ਉਨ੍ਹਾਂ ਨੂੰ ਵਾਅਦਾ ਕੀਤਾ ਸੀ ਕਿ ਜਦੋਂ ਮੈਂ ਕੰਮ ਕਰਨ ਲੱਗ ਗਿਆ ਤਾਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਵਾਂਗਾ। ਜਦੋਂ ਉਨ੍ਹਾਂ ਨੂੰ ਸਾਈਕਲ ਲੈ ਕੇ ਦਿੱਤਾ ਬਹੁਤ ਖੁਸ਼ ਹੋਏ ਅਤੇ ਮੈਂ ਵੀ ਬਹੁਤ ਖੁਸ਼ ਹੋਇਆ ਸੀ। ਖੁਸ਼ ਰਹੋ ਸਾਰੇ ਬਾਬਾ ਚੜਦੀਕਲਾ ‘ਚ ਰੱਖੇ। ਪੈਸੇ ਤਾਂ ਬਹੁਤ ਕਮਾ ਲਏ ਪਰ ਖੁਸ਼ੀ ਗਵਾਚ ਗਈ।…ਹੈਗੀ ਆ ਖੁਸ਼ੀ ਪਰ ਓਨੀਂ ਨਹੀਂ ਰਹੀ ਜਿੰਨੀ ਉਦੋਂ ਹੁੰਦੀ ਸੀ।…ਚਲੋ ਰੱਬ ਜਾਣਦਾ ਸਭ ਕੁਝ।‘‘ ਦਿਲਜੀਤ ਦੀ ਇਹ ਪੋਸਟ ਕਾਫ਼ੀ ਭਾਵੁਕ ਹੈ।
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਦਾ ਵੱਡਾ ਐਲਾਨ
Stories You May Like
ਪੰਜਾਬ ਦੀ ਇਹ ਕੇਂਦਰੀ ਜੇਲ੍ਹ ਸੁਰਖੀਆਂ ’ਚ, 15 ਮੋਬਾਈਲ ਫੋਨ ਤੇ 9 ਸਿਮ ਬਰਾਮਦ
ਅਮਰੀਕਾ 'ਚ ਇਕ ਹੋਰ Lover ਬਣਿਆ ਕਾਤਲ ! ਭਾਰਤੀ ਪ੍ਰੇਮਿਕਾ ਦਾ ਕਤਲ ਕਰ ਭੱਜ ਆਇਆ...
ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਪਿਤਾ ਦਾ ਦਿਹਾਂਤ
LPU ਦੇ ਬਾਹਰ ਪੈ ਗਿਆ ਰੌਲਾ! ਵੀਡੀਓ 'ਚ ਪੂਰਾ ਮਾਮਲਾ ਵੇਖ ਉੱਡਣਗੇ ਹੋਸ਼
ਦੇਸ਼ ’ਚ ‘ਵ੍ਹਾਈਟ-ਕਾਲਰ ਟੈਰੇਰਿਜ਼ਮ’ ਵਰਗੇ ਰੁਝਾਨ ਚਿੰਤਾਜਨਕ: ਰਾਜਨਾਥ ਸਿੰਘ
ਵੱਡੀ ਖਬਰ; ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਤੇ ਉਨ੍ਹਾਂ ਦੀ ਪਤਨੀ ਨਾਲ ਵਾਪਰਿਆ...
ਸਾਲ 2026 'ਚ ਪਵੇਗੀ ਹੱਦੋ ਵੱਧ ਗਰਮੀ! ਟੁੱਟਣਗੇ ਰਿਕਾਰਡ, ਵਿਗਿਆਨੀਆਂ ਦੀ ਡਰਾਉਣੀ...
ਪੰਜਾਬ ਸਰਕਾਰ ਦੇ ਫੈਸਲੇ ਨਾਲ ਵਪਾਰੀਆਂ ਨੂੰ ਮਿਲੀ ਵੱਡੀ ਰਾਹਤ
ਕਲਾਨੌਰ ਦੀਆਂ 6 ਪੰਚਾਇਤਾਂ ਲਈ ਚੋਣਾਂ 18 ਨੂੰ, ਨੋਟੀਫਿਕੇਸ਼ਨ ਜਾਰੀ
ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ...
ਚੀਨ ਨੇ ਸਮੁੰਦਰੀ ਤਾਕਤ 'ਚ ਅਮਰੀਕਾ ਨੂੰ ਛੱਡਿਆ ਪਿੱਛੇ! ਜਲ ਸੈਨਾ 'ਚ ਸ਼ਾਮਲ ਕੀਤਾ...
ਫਰਾਂਸ 'ਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਹਿੰਸਾ! 1100 ਤੋਂ ਵਧੇਰੇ ਗੱਡੀਆਂ ਨੂੰ...
ਕੈਲਗਰੀ : ਟੈਕਸੀ ਡਰਾਈਵਰ ਹਰਦੀਪ ਸਿੰਘ ਬਣਿਆ ਮਸੀਹਾ, ਤੂਫ਼ਾਨ 'ਚ ਵੀ ਨਹੀਂ ਛੱਡਿਆ...
'ਸਾਡਾ ਦੇਸ਼, ਸਾਡਾ ਫੈਸਲਾ...', ਐੱਸ. ਜੈਸ਼ੰਕਰ ਦੀ ਪਾਕਿਸਤਾਨ ਨੂੰ ਦੋ-ਟੂਕ
ਵਿਦੇਸ਼ 'ਚ ਸੋਹਣੀ ਨੌਕਰੀ ਜਾਂ ਫਰਜ਼ੀਵਾੜਾ! ਕਿਤੇ ਤੁਸੀਂ ਵੀ ਨਾ ਬਣ ਜਾਇਓ ਸ਼ਿਕਾਰ
Zero Visibility 'ਚ ਰਸਤਾ ਲੱਭਣ ਲਈ ਮੁੰਡਿਆਂ ਨੇ ਲਾਇਆ 'ਜੁਗਾੜ', ਵੀਡੀਓ ਹੋ ਰਹੀ...
'ਅਜੇ ਵੀ ਤੁਹਾਡੇ ਕੋਲ ਹੈ ਮੌਕਾ...!' 2000 ਰੁਪਏ ਦੇ ਨੋਟਾਂ ਨੂੰ ਲੈ ਕੇ RBI ਦਾ...
ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ...
Subscribe Now!