ਮੁੰਬਈ (ਬਿਊਰੋ)– ਬਾਲੀਵੁੱਡ ਫ਼ਿਲਮ ‘ਦ੍ਰਿਸ਼ਯਮ 2’ ਦਾ ਬੀਤੇ ਦਿਨੀਂ ਟਰੇਲਰ ਰਿਲੀਜ਼ ਹੋਇਆ। ਇਹ ਟਰੇਲਰ ਸਸਪੈਂਸ ਥ੍ਰਿਲਰ ਫ਼ਿਲਮ ਦਾ ਪੂਰਾ ਅਹਿਸਾਸ ਕਰਵਾ ਰਿਹਾ ਹੈ। ਫ਼ਿਲਮ ’ਚ ਅਜੇ ਦੇਵਗਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਅਜੇ ਦੇਵਗਨ ਤੋਂ ਇਲਾਵਾ ਫ਼ਿਲਮ ’ਚ ਸ਼ਰੇਆ ਸਰਨ, ਤੱਬੂ ਤੇ ਅਕਸ਼ੇ ਖੰਨਾ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ‘ਦ੍ਰਿਸ਼ਯਮ 2’ ਫਰਵਰੀ, 2021 ’ਚ ਰਿਲੀਜ਼ ਹੋਈ ਮੋਹਨਲਾਲ ਸਟਾਰਰ ਮਲਿਆਲਮ ਫ਼ਿਲਮ ‘ਦ੍ਰਿਸ਼ਯਮ 2’ ਦੀ ਹੀ ਹਿੰਦੀ ਰੀਮੇਕ ਹੈ, ਜੋ 18 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੱਸ ਦੇਈਏ ਕਿ ਹਿੰਦੀ ਵਾਲੀ ‘ਦ੍ਰਿਸ਼ਯਮ 1’ ਸਾਲ 2015 ’ਚ ਰਿਲੀਜ਼ ਹੋਈ ਸੀ, ਜੋ ਸਾਲ 2013 ’ਚ ਆਈ ਮਲਿਆਲਮ ਫ਼ਿਲਮ ‘ਦ੍ਰਿਸ਼ਯਮ 1’ ਦੀ ਹੀ ਰੀਮੇਕ ਸੀ। ਅਜਿਹੇ ’ਚ ਇਸ ਗੱਲ ਨੂੰ ਲੈ ਕੇ ਵੀ ਚਰਚਾ ਬਣੀ ਹੋਈ ਹੈ ਕਿ ਜਿਨ੍ਹਾਂ ਨੇ ਪਿਛਲੇ ਸਾਲ ਮੋਹਨਲਾਲ ਸਟਾਰਰ ‘ਦ੍ਰਿਸ਼ਯਮ 2’ ਦੇਖ ਲਈ ਹੈ, ਉਹ ਅਜੇ ਦੇਵਗਨ ਵਾਲੀ ਹਿੰਦੀ ‘ਦ੍ਰਿਸ਼ਯਮ 2’ ਕਿਉਂ ਦੇਖਣ।
ਉਂਝ ਲੋਕ ਇਨ੍ਹੀਂ ਦਿਨੀਂ ਰੀਮੇਕ ਨੂੰ ਪਸੰਦ ਨਹੀਂ ਕਰ ਰਹੇ। ‘ਲਾਲ ਸਿੰਘ ਚੱਢਾ’ ਤੇ ‘ਵਿਕਰਮ ਵੇਧਾ’ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ। ਇਹ ਫ਼ਿਲਮਾਂ ਭਾਵੇਂ ਵਧੀਆ ਸਨ ਪਰ ਇਨ੍ਹਾਂ ਨੂੰ ਕਮਾਈ ਦੇ ਮਾਮਲੇ ’ਚ ਚੰਗੇ ਅੰਕੜੇ ਦੇਖਣ ਨੂੰ ਨਹੀਂ ਮਿਲੇ। ਹੁਣ ‘ਦ੍ਰਿਸ਼ਯਮ 2’ ਬਾਕਸ ਆਫਿਸ ਦੀ ਕਮਾਲ ਦਿਖਾਉਂਦੀ ਹੈ, ਇਹ ਤਾਂ 18 ਨਵੰਬਰ ਨੂੰ ਇਸ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
ਨੋਟ– ‘ਦ੍ਰਿਸ਼ਯਮ 2’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕਰਨ ਜੌਹਰ ਨੇ ਇੰਸਟਾ ’ਤੇ ਨੋਟ ਕੀਤਾ ਸਾਂਝਾ, ਲਿਖਿਆ- ‘ਮਿਹਨਤ ਸੜਕਾਂ ’ਤੇ ਧੱਕੇ ਖਾ ਰਹੀ ਹੈ...’
NEXT STORY