ਮੁੰਬਈ (ਬਿਊਰੋ)– ਅਦਾਕਾਰਾ ਨਿੱਕੀ ਤੰਬੋਲੀ ‘ਖਤਰੋਂ ਕੇ ਖਿਲਾੜੀ’ ਦੇ ਸ਼ੂਟ ਲਈ ਕੇਪਟਾਊਨ ਲਈ ਰਵਾਨਾ ਹੋ ਗਈ ਹੈ। ਉਸ ਨੂੰ ਏਅਰਪੋਰਟ ’ਤੇ ਦੇਖਿਆ ਗਿਆ ਸੀ। ਇਸ ਦੌਰਾਨ ਉਹ ਬਲੈਕ ਕਲਰ ਦੀ ਡਰੈੱਸ ’ਚ ਨਜ਼ਰ ਆਈ। ਨਿੱਕੀ ਨੇ ਮੈਚਿੰਗ ਮਾਸਕ ਵੀ ਪਹਿਨਿਆ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ : ਗੋਆ ਸਰਕਾਰ ਦਾ ਵੱਡਾ ਫ਼ੈਸਲਾ, ਟੀ. ਵੀ. ਸੀਰੀਅਲਜ਼ ਤੇ ਫ਼ਿਲਮਾਂ ਦੀ ਸ਼ੂਟਿੰਗ ’ਤੇ ਲਾਈ ਰੋਕ
ਨਿੱਕੀ ਲਈ ਇਹ ਸਮਾਂ ਬਹੁਤ ਮੁਸ਼ਕਿਲ ਹੈ। ਉਸ ਦੇ ਭਰਾ ਦੀ ਤਿੰਨ ਦਿਨ ਪਹਿਲਾਂ (4 ਮਈ) ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਸ ਦਾ ਭਰਾ ਜਵਾਨ ਸੀ। ਆਪਣੇ ਭਰਾ ਦੇ ਚਲੇ ਜਾਣ ਕਾਰਨ ਨਿੱਕੀ ਬਹੁਤ ਦੁਖੀ ਹੈ।
ਪਰ ਫਿਰ ਵੀ ਉਹ ‘ਖਤਰੋਂ ਕੇ ਖਿਲਾੜੀ’ ਦੇ ਸ਼ੂਟ ਲਈ ਰਵਾਨਾ ਹੋ ਗਈ ਹੈ। ਦਰਅਸਲ ਉਸ ਦਾ ਭਰਾ ਚਾਹੁੰਦਾ ਸੀ ਕਿ ਨਿੱਕੀ ਇਸ ਸ਼ੋਅ ’ਚ ਹਿੱਸਾ ਲਵੇ। ਨਿੱਕੀ ਨੇ ਖ਼ੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਨਿੱਕੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਇਸ ਸਮੇਂ ਮੈਂ ਅਜਿਹੀ ਸਥਿਤੀ ’ਚ ਹਾਂ, ਜਿਥੇ ਮੇਰਾ ਇਕ ਪਰਿਵਾਰ ਹੈ, ਜੋ ਇਕ ਮੁਸ਼ਕਿਲ ਦੌਰ ’ਚੋਂ ਲੰਘ ਰਿਹਾ ਹੈ ਤੇ ਦੂਜੇ ਪਾਸੇ ਮੇਰੇ ਕੰਮ ਪ੍ਰਤੀ ਵਚਨਬੱਧ ਹੈ। ਇਸ ਲਈ ਜਦੋਂ ਇਹ ਪਰਿਵਾਰ ਤੇ ਕੰਮ ਦੀ ਗੱਲ ਆਉਂਦੀ ਹੈ ਤਾਂ ਪਰਿਵਾਰ ਮੇਰੇ ਕੋਲ ਸਭ ਤੋਂ ਪਹਿਲਾਂ ਆਉਂਦਾ ਹੈ। ਪਰ ਮੇਰੇ ਪਿਤਾ ਜੀ ਨੇ ਕਿਹਾ ਆਪਣੇ ਸੁਪਨੇ ਜੀਓ। ਯਕੀਨ ਮੰਨੋ ਤੁਹਾਡਾ ਭਰਾ ਤੁਹਾਨੂੰ ਸੁਪਨੇ ਪੂਰੇ ਕਰਦਿਆਂ ਦੇਖ ਕੇ ਬਹੁਤ ਖੁਸ਼ ਹੋਵੇਗਾ। ਮੈਨੂੰ ਯਾਦ ਹੈ ਕਿ ਹਸਪਤਾਲ ’ਚ ਦਾਖ਼ਲ ਹੋਣ ਤੋਂ ਪਹਿਲਾਂ ਉਹ ਇਸ ਸ਼ੋਅ ਬਾਰੇ ਗੱਲ ਕਰ ਰਿਹਾ ਸੀ ਤੇ ਬਹੁਤ ਉਤਸ਼ਾਹਿਤ ਤੇ ਖੁਸ਼ ਸੀ। ਮੈਂ ਆਪਣੇ ਭਰਾ ਲਈ ਜਾ ਰਹੀ ਹਾਂ।’
ਨਿੱਕੀ ਸਾਊਥ ਦੀਆਂ ਫ਼ਿਲਮਾਂ ਦਾ ਹਿੱਸਾ ਰਹੀ ਹੈ। ਹਾਲਾਂਕਿ ਉਸ ਨੂੰ ‘ਬਿਗ ਬੌਸ’ ਤੋਂ ਪਛਾਣ ਮਿਲੀ ਹੈ। ਨਿੱਕੀ ਤੰਬੋਲੀ ‘ਬਿੱਗ ਬੌਸ 14’ ’ਚ ਨਜ਼ਰ ਆਈ ਸੀ।
‘ਬਿੱਗ ਬੌਸ’ ਦੇ ਘਰ ਤੇ ਪ੍ਰਸ਼ੰਸਕਾਂ ਦੇ ਦਿਲਾਂ ’ਚ ਨਿੱਕੀ ਨੇ ਆਪਣੀ ਇਕ ਖ਼ਾਸ ਜਗ੍ਹਾ ਬਣਾਈ। ਸਲਮਾਨ ਖ਼ਾਨ ਵੀ ਨਿੱਕੀ ਦੀ ਬਹੁਤ ਪ੍ਰਸ਼ੰਸਾ ਕਰਦੇ ਸਨ। ਰੁਬੀਨਾ ਤੇ ਅਭਿਨਵ ਨਾਲ ਨਿੱਕੀ ਦਾ ਇਕ ਖ਼ਾਸ ਕਨੈਕਸ਼ਨ ਬਣ ਗਿਆ ਸੀ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਮਿਲਿੰਦ ਸੋਮਨ ਨੇ ਸਾਂਝੀ ਕੀਤੀ ਆਪਣੀ 30 ਸਾਲ ਪੁਰਾਣੀ ਤਸਵੀਰ
NEXT STORY