Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 27, 2026

    10:06:52 AM

  • govt hikes petrol and diesel price

    ਮੁੜ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ! ਗੁਆਂਢੀ...

  • attack on a bus full of passengers on the ambala chandigarh highway

    ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਸਵਾਰੀਆਂ ਨਾਲ ਭਰੀ...

  • israel elections

    ਅੱਜ ਹੋਣਗੀਆਂ ਇਜ਼ਰਾਈਲ 'ਚ ਚੋਣਾਂ ! ਨੇਤਨਯਾਹੂ ਦੇ...

  • 184 girls  brothers  businessman  vinay agarwal

    ਆਪਣੀ ਭੈਣ ਨਾ ਹੋਣ ’ਤੇ 184 ਕੁੜੀਆਂ ਦਾ ‘ਭਰਾ’ ਬਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ਪੰਜਾਬੀ ਸਿਨੇਮਾ 'ਚ ਜਸਵਿੰਦਰ ਭੱਲਾ ਦਾ ਬੇਮਿਸਾਲ ਯੋਗਦਾਨ, ਜਾਣੋ 'ਚਾਚਾ ਚਤਰਾ' ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ

ENTERTAINMENT News Punjabi(ਤੜਕਾ ਪੰਜਾਬੀ)

ਪੰਜਾਬੀ ਸਿਨੇਮਾ 'ਚ ਜਸਵਿੰਦਰ ਭੱਲਾ ਦਾ ਬੇਮਿਸਾਲ ਯੋਗਦਾਨ, ਜਾਣੋ 'ਚਾਚਾ ਚਤਰਾ' ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ

  • Edited By Sunita,
  • Updated: 04 May, 2021 01:01 PM
Chandigarh
punjabi actor jaswinder bhalla birthday special
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਵੈੱਬ ਡੈਸਕ) : 'ਚੱਕ ਦੇ ਫੱਟੇ', 'ਕੈਰੀ ਆਨ ਜੱਟਾ', 'ਡੈਡੀ ਕੂਲ ਮੁੰਡੇ ਫੂਲ' ਵਰਗੀਆਂ ਫਿਲਮਾਂ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਮਕਬੂਲ ਹੋਏ ਜਸਵਿੰਦਰ ਭੱਲਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਪੰਜਾਬ 'ਚ ਹੋਇਆ। ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਖੇਤੀਬਾੜੀ ਪਸਾਰ ਸਿੱਖਿਆ, ਵਿਭਾਗ ਦੇ ਮੁਖੀ ਵੀ ਹਨ। ਉਨ੍ਹਾਂ ਨੇ ਆਪਣੀ ਬੀ. ਐੱਸ. ਸੀ. ਅਤੇ ਐਮ. ਐੱਸ. ਸੀ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਅਤੇ ਪੀ. ਐਚ. ਡੀ. ਚੌਧਰੀ ਚਰਨ ਸਿੰਘ ਯੂਨੀਵਰਸਿਟੀ ਮੇਰਠ ਤੋਂ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੀ. ਏ. ਯੂ. 'ਚ ਸਹਾਇਕ ਪ੍ਰੋਫੈਸਰ ਵਜੋਂ ਕੀਤੀ। ਇੱਕ ਪ੍ਰੋਫੈਸਰ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਵਜੋਂ ਸੇਵਾਵਾਂ ਨਿਭਾ ਰਹੇ ਸਨ। ਉਹ 31 ਮਈ 2020 ਨੂੰ ਸਰਗਰਮ ਸੇਵਾ ਤੋਂ ਸੇਵਾ ਮੁਕਤ ਹੋਏ ਹਨ।

ਨਿੱਜੀ ਜੀਵਨ
ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ ਹੈ, ਜੋ ਇਕ ਫਾਈਨ ਆਰਟਸ ਅਧਿਆਪਕ ਹੈ। ਉਨ੍ਹਾਂ ਦੇ ਬੇਟੇ ਦਾ ਨਾਮ ਪਖਰਾਜ ਭੱਲਾ ਹੈ। ਪੁਖਰਾਜ 2002 ਤੋਂ 'ਛਣਕਾਟਾ' ਦੇ ਕੁਝ ਕੈਸਟਾਂ 'ਚ ਵੀ ਆਇਆ ਹੈ। 

PunjabKesari

ਹਾਸਰਸ ਕਲਾਕਾਰ ਵਜੋਂ ਵੀ ਜਾਣੇ ਜਾਂਦੇ ਨੇ 
ਦੱਸ ਦਈਏ ਕਿ ਜਸਵਿੰਦਰ ਸਿੰਘ ਭੱਲਾ ਨੂੰ ਪੰਜਾਬੀ ਫ਼ਿਲਮ ਇੰਡਸਟਰੀ 'ਚ ਹਾਸਰਸ ਕਲਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ 'ਛਣਕਾਟਾ' ਅਤੇ ਕਿਰਦਾਰ 'ਚਾਚਾ ਚਤਰਾ' ਕਰਕੇ ਵੀ ਜਾਣਿਆ ਜਾਂਦਾ ਹੈ। ਜਸਵਿੰਦਰ ਭੱਲਾ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਦੁੱਲਾ ਭੱਟੀ' ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ।

PunjabKesari

ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ. ਓ. ਵਜੋਂ ਨਿਭਾਈ ਸੇਵਾ
ਜਸਵਿੰਦਰ ਭੱਲਾ ਨੇ ਬੀ. ਐੱਸ. ਸੀ. ਖੇਤੀਬਾੜੀ (ਆਨਰਜ਼) ਅਤੇ ਐੱਮ. ਐੱਸ. ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਪੀ. ਏ. ਯੂ. 'ਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ 'ਚ ਏ. ਆਈ/ਏ. ਡੀ.ਓ. ਵਜੋਂ ਸੇਵਾ ਨਿਭਾਈ ਸੀ। ਜਸਵਿੰਦਰ ਭੱਲਾ ਸਾਲ 1989 'ਚ ਪੀ. ਏ. ਯੂ. ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ 'ਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਸਨ ਤੇ ਆਪਣੀ ਪੀ. ਐੱਚ. ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੇ ਦੌਰਾਨ ਸੀ. ਸੀ. ਐੱਸ. ਯੂ, ਮੇਰਠ ਤੋਂ ਇਕ ਸੇਵਾ-ਦੌਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ।

PunjabKesari

ਕਾਮੇਡੀ ਕਰੀਅਰ
ਜਸਵਿੰਦਰ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 'ਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ 'ਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ 'ਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਸਾਲ 1988 'ਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ 'ਛਣਕਾਟਾ' 1988 ਨਾਲ ਅਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਸਹਿਪਾਠੀ ਸਨ।

PunjabKesari

ਇਨ੍ਹਾਂ ਫ਼ਿਲਮਾਂ 'ਚ ਕੀਤਾ ਕੰਮ 
ਜਸਵਿੰਦਰ ਭੱਲਾ ਨੇ ਪੰਜਾਬੀ ਫ਼ਿਲਮਾਂ ਜਿਵੇਂ 'ਮਹੌਲ ਠੀਕ ਹੈ', 'ਜੀਜਾ ਜੀ', 'ਜਿਹਨੇ ਮੇਰਾ ਦਿਲ ਲੁੱਟਿਆ', 'ਪਾਵਰ ਕੱਟ', 'ਕਬੱਡੀ ਇਕ ਵਾਰ ਫਿਰ', 'ਆਪਾਂ ਫਿਰ ਮਿਲਾਂਗੇ', 'ਮੇਲ ਕਰਾ ਦੇ ਰੱਬਾ', 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਟ', 'ਜੱਟ ਐਂਡ ਜੂਲੀਅਨ 2', 'ਜੱਟ ਏਅਰਵੇਜ਼', 'ਵੇਖ ਬਰਾਤਾਂ ਚੱਲੀਆਂ', 'ਬੈਂਡ ਵਾਜੇ', 'ਗੋਲਕ ਬੂਗਨੀ ਬੈਂਕ ਤੇ ਬਟੂਆ', 'ਮੈਰਿਜ ਪੈਲੇਸ', 'ਪਾਵਰ ਕੱਟ', 'ਕੈਰੀ ਆਨ ਜੱਟਾ-2', 'ਨੌਕਰ ਵਹੁਟੀ ਦਾ' ਆਦਿ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਮੇਰੀਆਂ ਫ਼ਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕਿ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ।
ਦੱਸ ਦਈਏ ਕਿ ਜਸਵਿੰਦਰ ਭੱਲਾ ਨੂੰ ਬਿਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਲ ਹੈ। ਉਨ੍ਹਾਂ ਦੇ ਡਾਇਲਾਗ ਡਿਲਿਵਰੀ ਨੂੰ ਪੰਜਾਬੀ ਕਾਮੇਡੀਅਨਾਂ 'ਚ ਸਭ ਤੋਂ ਤੇਜ਼ ਮੰਨਿਆ ਗਿਆ ਹੈ।

PunjabKesari

ਮਸ਼ਹੂਰ ਡਾਇਲਾਗਸ
ਜਸਵਿੰਦਰ ਸਿੰਘ ਭੱਲਾ ਦੀ ਖ਼ਾਸੀਅਤ ਹੈ ਕਿ ਜਿੱਥੇ ਉਨ੍ਹਾਂ ਦੀ ਕਾਮੇਡੀ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ, ਉੱਥੇ ਹੀ ਉਨ੍ਹਾਂ ਵੱਲੋਂ ਬੋਲੇ ਡਾਇਲਾਗ ਵੀ ਬੇਹੱਦ ਮਸ਼ਹੂਰ ਹੋਏ ਹਨ। ਇਹ ਡਾਇਲਾਗ ਇਸ ਕਦਰ ਮਸ਼ਹੂਰ ਹੋਏ ਹਨ ਕਿ ਉਨ੍ਹਾਂ 'ਤੇ ਕਈ ਟਿਕ ਟਾਕ ਵੀਡੀਓਜ਼ ਵੀ ਬਣ ਚੁੱਕੀਆਂ ਹਨ ਅਤੇ ਕਈ ਡਾਇਲਾਗ ਤਾਂ ਆਮ ਹੀ ਲੋਕ ਬੋਲਦੇ ਸੁਣਾਈ ਦਿੰਦੇ ਹਨ। ਇਨ੍ਹਾਂ 'ਚੋਂ ਕੁਝ ਡਾਇਲਾਗ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਜਿਵੇਂ ਕਿ 'ਢਿੱਲੋਂ ਨੇ ਕਾਲਾ ਕੋਟ ਐਵੇਂ ਨੀਂ ਪਾਇਆ', 'ਗੰਦੀ ਔਲਾਦ ਨਾ ਮਜ਼ਾ ਨਾ ਸਵਾਦ' (ਫ਼ਿਲਮ ਕੈਰੀ ਆਨ ਜੱਟਾ), '365 ਚਲਿੱਤਰ ਨਾਰ ਦੇ, ਸਾਰਾ ਸਾਲ ਬੰਦੇ ਨੂੰ ਮਾਰਦੇ' (ਲੱਕੀ ਦੀ ਅਣ ਲੱਕੀ ਸਟੋਰੀ), 'ਆਂਡੇ ਮੋਗੇ ਤੇ ਕੁੜ ਕੁੜ ਮਲੋਟ, ਮੈਂ ਤਾਂ ਭੰਨ ਦਉਂ ਬੁੱਲਾਂ ਨਾਲ ਅਖਰੋਟ' (ਚੱਕ ਦੇ ਫੱਟੇ), 'ਹਵੇਲੀ ਤੇ ਸਹੇਲੀ ਏਨੀ ਛੇਤੀ ਨਹੀਂ ਬਣਦੀ' (ਜਹੀਨੇ ਮੇਰਾ ਦਿਲ ਲੁੱਟਿਆ), 'ਜੇ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ' (ਜੱਟ ਐਂਡ ਜੂਲੀਅਟ), 'ਮਾੜੀ ਸੋਚ ਤੇ ਪੈਰ ਦੀ ਮੋਚ, ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ' (ਜੱਟ ਬੁਆਏਜ਼ ਪੁੱਤ ਜੱਟਾਂ ਦੇ), 'ਇਕ ਤੇਰੀ ਅੜ੍ਹ ਭੰਨਣੀ, ਲੱਸੀ ਪੀਣ ਦਾ ਸ਼ੌਕ ਨਾ ਕੋਈ' (ਰੰਗੀਲੇ), 'ਜ਼ਮੀਨ ਬੰਜਰ ਤੇ ਔਲਾਦ ਕੰਜਰ, ਰੱਬ ਕਿਸੀ ਨੂੰ ਨਾ ਦੇਵੇ' (ਜੱਟ ਏਅਰਵੇਜ਼)।

PunjabKesari

ਪੰਜਾਬੀ ਸਿਨੇਮਾ ਦੀ ਤਰੱਕੀ 'ਚ ਪਾਇਆ ਵੱਡਾ ਯੋਗਦਾਨ 
ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦੇ ਨਾਲ-ਨਾਲ ਜਸਵਿੰਦਰ ਭੱਲਾ ਨੇ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ 'ਮਾਹੌਲ ਠੀਕ ਹੈ' (1999) ਤੋਂ ਹੋਈ। ਇਸ ਫ਼ਿਲਮ 'ਚ ਉਨ੍ਹਾਂ ਨੇ ਇੰਸਪੈਕਟਰ ਦਾ ਕਿਰਦਾਰ ਸ਼ਾਨਦਾਰ ਢੰਗ ਨਾਲ ਨਿਭਾਇਆ। ਇਸ ਫ਼ਿਲਮ 'ਚ ਬਾਲ ਮੁਕੰਦ ਸ਼ਰਮਾ ਵੀ ਪੁਲਸ ਵਾਲੇ ਦੇ ਕਿਰਦਾਰ 'ਚ ਨਜ਼ਰ ਆਏ। ਇਸ ਫ਼ਿਲਮ 'ਚ ਮਰਹੂਮ ਕਾਮੇਡੀ ਕਿੰਗ ਜਸਪਾਲ ਭੱਟੀ ਨੇ ਵੀ ਦਮਦਾਰ ਕਿਰਦਾਰ ਨਿਭਾਇਆ ਹੈ। ਇਸ ਤੋਂ ਬਾਅਦ ਤਾਂ ਹੁਣ ਤਕ ਜਸਵਿੰਦਰ ਭੱਲਾ ਨੇ ਇਕ ਤੋਂ ਇਕ ਸ਼ਾਨਦਾਰ ਕਿਰਦਾਰ ਪੰਜਾਬੀ ਫ਼ਿਲਮਾਂ 'ਚ ਨਿਭਾਇਆ ਹੈ। ਇਨ੍ਹਾਂ 'ਚੋਂ ਬਹੁਤੇ ਕਿਰਦਾਰ ਤਾਂ ਸਰੋਤਿਆਂ ਦੇ ਦਿਲੋਂ ਦਿਮਾਗ 'ਚ ਇਸ ਕਦਰ ਵੱਸੇ ਹੋਏ ਹਨ ਕਿ ਜਦੋਂ ਵੀ ਭੱਲਾ ਬਾਰੇ ਕੋਈ ਗੱਲ ਚੱਲਦੀ ਹੈ ਤਾਂ ਉਹ ਕਿਰਦਾਰ ਆਪ ਮੁਹਾਰੇ ਅੱਖਾਂ ਮੂਹਰੇ ਘੁੰਮਣ ਲੱਗਦੇ ਹਨ।

PunjabKesari

 

ਨੋਟ-  ਜਸਵਿੰਦਰ ਭੱਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।

  • Jaswinder Bhalla
  • Birthday Special
  • Mahaul Theek Hai
  • Jeeja Ji
  • Jihne Mera Dil Luteya
  • Kabaddi Once Again
  • Punjabi Celebrity

ਟਵਿਟਰ ’ਤੇ ਨਫਰਤ ਫੈਲਾਉਣਾ ਕੰਗਨਾ ਨੂੰ ਪਿਆ ਭਾਰੀ, ਟਵਿਟਰ ਅਕਾਊਂਟ ਹੋਇਆ ਸਸਪੈਂਡ

NEXT STORY

Stories You May Like

  • why is there a holiday on sunday
    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
  • property dispute  nephew murders uncle and aunt
    ਮਹਾਰਾਸ਼ਟਰ: ਜਾਇਦਾਦ ਦੇ ਝਗੜੇ 'ਚ ਭਤੀਜੇ ਨੇ ਕੀਤਾ ਆਪਣੇ ਹੀ ਚਾਚਾ-ਚਾਚੀ ਦਾ ਕਤਲ
  • gold and silver prices fell   prices of 24 22 18 carats
    ਨਰਾਤਿਆਂ 'ਚ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 24-22-18 ਕੈਰੇਟ ਦੇ ਭਾਅ
  • a major truth about parvinder jhota  s life has come to light
    ਪਰਵਿੰਦਰ ਝੋਟੇ ਦੀ ਜ਼ਿੰਦਗੀ ਦਾ ਵੱਡਾ ਸੱਚ ਆਇਆ ਸਾਹਮਣੇ! ਔਖੀ ਘੜੀ 'ਚੋਂ ਇੰਝ ਕੱਢਿਆ ਖ਼ੁਦ ਨੂੰ ਬਾਹਰ
  • punjabi culture
    ਵਿਦੇਸ਼ਾਂ 'ਚ ਪੰਜਾਬੀ ਸੱਭਿਆਚਾਰ ਦਾ ਪ੍ਰਸਾਰ: 'ਰੂਹ ਪੰਜਾਬ ਦੀ' ਵੱਲੋਂ ਸਮਾਗਮ ਆਯੋਜਿਤ
  • punjabi family mata jwala ji  golden chhattar
    'ਜੈ ਮਾਤਾ ਦੀ...; ਪੰਜਾਬੀ ਪਰਿਵਾਰ ਨੇ ਇੱਛਾ ਪੂਰੀ ਹੋਣ 'ਤੇ ਮਾਂ ਜਵਾਲਾ ਜੀ ਮੰਦਰ 'ਚ ਚੜ੍ਹਾਇਆ ਸੋਨੇ ਦਾ ਛੱਤਰ
  • incident with punjabi boys in canada
    ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ
  • tata in preparation to increase stake in apple  s business
    Apple ਦੇ ਕਾਰੋਬਾਰ 'ਚ ਹਿੱਸੇਦਾਰੀ ਵਧਾਉਣ ਦੀ ਤਿਆਰੀ 'ਚ Tata, ਹੁਣ ਇਨ੍ਹਾਂ ਉਤਪਾਦਾਂ 'ਤੇ ਨਜ਼ਰ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • long power cuts punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ...
  • punjab weather heavy rain storm alert
    ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
  • man posing as a police officer robs a migrant near nurpur adda
    ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ
  • association should boycott chemists who sell intoxicating drugs
    ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦਾ ਐਸੋਸੀਏਸ਼ਨ ਨੂੰ ਕਰਨਾ ਚਾਹੀਦੈ ਬਾਈਕਾਟ
  • thieves fled with a woman  s jewellery
    ਜਲੰਧਰ 'ਚ ਬਜ਼ੁਰਗ ਦੀ ਮਦਦ ਕਰਨੀ ਔਰਤ ਨੂੰ ਪਈ ਮਹਿੰਗੀ! ਮਿੰਟਾਂ 'ਚ ਲੁੱਟੇ ਗਏ...
  • traffic lights damage in jalandhar city
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਵਿਚਕਾਰ ਸ਼ਹਿਰ ਦੀਆਂ ਵਧੇਰੇ ਟ੍ਰੈਫਿਕ ਲਾਈਟਾਂ...
  • punjabi boys in france
    ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
Trending
Ek Nazar
trilateral talks

ਯੂਕਰੇਨ, ਅਮਰੀਕਾ ਅਤੇ ਰੂਸ ਨਵੰਬਰ 'ਚ ਕਰਨਗੇ ਤਿੰਨ-ਪੱਖੀ ਗੱਲਬਾਤ , ਜ਼ੇਲੇਂਸਕੀ...

shehbaz sharif to visit russia

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ਼ ਆਉਣ ਵਾਲੇ ਹਫ਼ਤਿਆਂ 'ਚ ਜਾਣਗੇ ਰੂਸ

incident with newlywed woman

ਪਾਕਿਸਤਾਨ 'ਚ ਨਵ-ਵਿਆਹੁਤਾ ਦਾ ਗੋਲੀ ਮਾਰ ਕੇ ਕਤਲ, ਵਿਆਹ ਦਾ ਪ੍ਰਸਤਾਵ ਠੁਕਰਾਉਣ...

former prime minister yasuo fukuda

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੁਦਾ ਨੇ 90 ਸਾਲ ਦੀ ਉਮਰ 'ਚ ਲਿਆ...

jasdeep singh jassi honoured

ਡਾ: ਜਸਦੀਪ ਸਿੰਘ ਜੱਸੀ  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’...

ballarat diwali mela

ਬੈਲਰੈਟ ਦੀਵਾਲੀ ਮੇਲੇ 'ਚ ਗਾਇਕੀ ਤੇ ਲੋਕ ਨਾਚਾਂ ਦਾ ਰੰਗ, ਨਾਮਵਰ ਸ਼ਖ਼ਸੀਅਤਾਂ ਨੇ...

love gill  s character torn to shreds on national tv

ਨੈਸ਼ਨਲ ਟੀਵੀ 'ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ...

karva chauth fasting women clothes

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ...

shampoo causes a major commotion at home family domestic dispute

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ...

van falls into a gorge

ਪੰਜਾਬ ਸੂਬੇ 'ਚ ਖੱਡ 'ਚ ਡਿੱਗੀ ਬੇਕਾਬੂ ਵੈਨ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ...

us colleges

ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...

yograj singh gives health after heart surgery

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

gold silver rate

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24 ਤੇ...

virat kohli  anushka sharma attend krishna das  kirtan in mumbai

ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ

stock market

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ...

a golden period begins for those of these 5 zodiac signs

ਇਨ੍ਹਾਂ 5 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ,...

bangladesh sought details

ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ...

araghchi  statement

ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • mangal rang    a song from namit malhotra  s   ramayana    has been released
      ਨਮਿਤ ਦੀ ‘ਰਾਮਾਇਣ’ ਦਾ ‘ਮੰਗਲ ਰੰਗ’ ਗਾਣਾ ਹੋਇਆ ਰਿਲੀਜ਼
    • yograj singh gives health after heart surgery
      'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ
    • virat kohli  anushka sharma attend krishna das  kirtan in mumbai
      ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ
    • subodh uniyal apologizes to daler mehndi
      ਬੈਕਫੁੱਟ 'ਤੇ ਆਏ ਸੁਬੋਧ ਉਨਿਆਲ! ਦਲੇਰ ਮਹਿੰਦੀ ਤੋਂ ਮੰਗੀ ਮੁਆਫ਼ੀ, ਮੀਕਾ ਸਿੰਘ...
    • a babys cries echo in the home of a famous bollywood actress
      ਮਸ਼ਹੂਰ ਬਾਲੀਵੁੱਡ ਅਦਾਕਾਰਾ ਦੇ ਘਰ ਗੂੰਜੀ ਕਿਲਕਾਰੀ ! ਸੋਸ਼ਲ ਮੀਡੀਆ 'ਤੇ ਪੋਸਟ ਪਾ...
    • brother reveals major secret illness of kulhad pizza fame sahaj arora
      ਕੁੱਲ੍ਹੜ ਪਿੱਜ਼ਾ ਫੇਮ ਸਹਿਜ ਅਰੋੜਾ ਦੀ ਹਸਪਤਾਲ ਤੋਂ ਵਾਇਰਲ ਵੀਡੀਓ ਬਾਰੇ ਭਰਾ ਦਾ...
    • mary kom is out of the show
      'Bigg Boss 20': ਦੂਜੀ ਲਾਈਫ਼ਲਾਈਨ ਵੀ ਨਾ ਆਈ ਕੰਮ, ਮੈਰੀ ਕੌਮ ਹੋਈ ਸ਼ੋਅ 'ਚੋਂ...
    • slipper thrown at this famous singer during a live show send feedback
      ਚੱਲਦੇ ਸ਼ੋਅ ਦੌਰਾਰ ਇਸ ਮਸ਼ਹੂਰ ਗਾਇਕ 'ਤੇ ਸੁੱਟ'ਤੀ ਚੱਪਲ, ਸੰਸਦ ਮੈਂਬਰ ਦਾ ਚੜ੍ਹ...
    • famous punjabi actress receives death threats
      ਮਸ਼ਹੂਰ ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ! ਖ਼ੁਦ ਕੀਤਾ...
    • govinda s major statement after his wife sunita withdraws her divorce petition
      'ਅਸੀ ਹਿੰਦੂ ਆਂ, ਸਾਡੇ ਇੱਥੇ ...!', ਪਤਨੀ ਸੁਨੀਤਾ ਵਲੋਂ ਤਲਾਕ ਦੀ ਅਰਜ਼ੀ ਵਾਪਸ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +