helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, JUL 16, 2025
ਨਵੇਂ ਹੁਕਮ ਜਾਰੀ! ਅਗਲੇ 2 ਮਹੀਨਿਆਂ 'ਚ ਪੰਜਾਬ ਦੇ...
ਨਰਸ ਨਿਮਿਸ਼ਾ ਦੀ ਬਚ ਸਕਦੀ ਹੈ ਜਾਨ, ਮੁਸਲਿਮ ਧਰਮਗੁਰੂ...
ਫੌਜਾ ਸਿੰਘ ਦੇ ਮਾਮਲੇ 'ਚ ਨਵਾਂ ਮੋੜ! ਕੈਨੇਡਾ ਤੋਂ...
ਬਾਰਿਸ਼ 'ਚ ਰੱਖੋ AC ਅਤੇ ਫਰਿੱਜ ਦਾ ਖ਼ਾਸ ਧਿਆਨ,...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) - 'ਸੁਨੱਖੀ', 'ਤੇਰੀ ਵੇਟ', 'ਫੁੱਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੀ ਕੌਰ ਬੀ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਖਾਸ ਜਗਾ ਬਣਾਈ ਹੈ। ਦੱਸ ਦਈਏ ਕਿ ਜਿੰਨੀ ਖੂਬਸੂਰਤ ਕੌਰ ਬੀ ਖੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ 'ਤੇ ਮੁਟਿਆਰਾਂ ਕਾਫ਼ੀ ਪਸੰਦ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਮਿੱਟੀ ਨਾਲ ਲਿਬੜੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਦੀ ਉਭਰਦੀ ਗਾਇਕਾ ਕੌਰ ਬੀ ਦਾ ਜਨਮ 5 ਜੁਲਾਈ 1991 ਨੂੰ ਹੋਇਆ ਸੀ। ਕੌਰ ਬੀ ਦਾ ਅਸਲ ਨਾਂ ਬਲਜਿੰਦਰ ਕੌਰ ਹੈ ਪਰ ਸੰਗੀਤ ਜਗਤ 'ਚ ਉਨਾਂ ਨੂੰ ਕੌਰ ਬੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ 'ਕੌਰ ਬੀ' ਨਾਂ ਬੰਟੀ ਬੈਂਸ ਨੇ ਦਿੱਤਾ ਹੈ। ਉਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2013 'ਚ 'ਕਲਾਸਮੇਟ' ਨਾਲ ਸ਼ੁਰੂ ਕੀਤੀ ਸੀ, ਜਿਹੜਾ ਫਿਲਮ 'ਡੈਡੀ ਕੂਲ ਮੁੰਡੇ ਫੂਲ' 'ਚ ਆਇਆ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ 'ਤੇ ਕੁਝ ਹੀ ਦਿਨਾਂ 'ਚ ਉਨ੍ਹਾਂ ਨੇ ਲੋਕਾਂ 'ਚ ਆਪਣੀ ਖ਼ਾਸ ਪਛਾਣ ਬਣਾ ਲਈ। ਕੌਰ ਬੀ ਨੂੰ 'ਮਿੱਤਰਾਂ ਦੇ ਬੂਟ' ਗੀਤ ਨੇ ਬੁਲੰਦੀਆਂ 'ਤੇ ਪਹੁੰਚਾਇਆ। ਇਸ ਗੀਤ ਨੂੰ ਉਨਾਂ ਨੇ ਆਪਣੀ ਬੁਲੰਦ ਅਵਾਜ਼ ਨਾਲ ਇਸ ਕਦਰ ਸ਼ਿੰਗਾਰਿਆ ਕਿ ਇਹ ਗੀਤ ਸੁਪਰ ਹਿੱਟ ਹੋ ਗਿਆ ਅਤੇ ਕੁਝ ਹੀ ਦਿਨਾਂ 'ਚ ਹਰੇਕ ਦੀ ਜ਼ੁਬਾਨ 'ਤੇ ਇਹ ਗੀਤ ਚੜ੍ਹ ਗਿਆ। ਇਸ ਗੀਤ ਨੂੰ ਉਨ੍ਹਾਂ ਨੇ ਜੈਜ਼ੀ ਬੀ ਨਾਲ ਗਾਇਆ। ਇਹ ਗੀਤ ਪੰਜਾਬ ਹੀ ਨਹੀਂ ਸਗੋਂ ਪੂਰੇ ਉੱਤਰ ਭਾਰਤ 'ਚ ਇੰਨਾ ਮਸ਼ਹੂਰ ਹੋਇਆ ਕਿ ਵਿਆਹਾਂ 'ਚ ਸਭ ਤੋਂ ਵੱਧ ਵੱਜਣ ਵਾਲਾ ਗੀਤ ਬਣ ਗਿਆ। ਕੌਰ ਬੀ ਨੇ ਬੀ. ਏ. ਤੱਕ ਸਿੱਖਿਆ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੂੰ ਨੱਚਣ ਅਤੇ ਗਾਉਣ ਦਾ ਸ਼ੌਕ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਇਹ ਸ਼ੌਕ ਹੀ ਉਨ੍ਹਾਂ ਦੇ ਇਸ ਪ੍ਰੋਫੈਸ਼ਨ 'ਚ ਆਉਣ ਦਾ ਕਾਰਨ ਬਣਿਆ। 'ਮਿੱਤਰਾਂ ਦੇ ਬੂਟ' ਤੋਂ ਆਪਣੀ ਖ਼ਾਸ ਪਛਾਣ ਬਣਾਉਣ ਵਾਲੀ ਕੌਰ ਬੀ ਨੇ ਇਸ ਤੋਂ ਬਾਅਦ ਕਈ ਹਿੱਟ ਗੀਤ ਦਿੱਤੇ, ਜਿਸ 'ਚ 'ਕਰਾਂ ਵੇਟ ਮੈਂ ਪੀਜ਼ਾ ਹੱਟ 'ਤੇ ਜੱਟ ਖੜਾ ਵੱਟ 'ਤੇ' ਹੋਵੇ ਜਾਂ ਫਿਰ 'ਅੱਤਵਾਦੀ ਐਟੀਟਿਊਡ 'ਤੇ ਮੁੰਡਾ ਮਰਦਾ' ਇਕ ਤੋਂ ਬਾਅਦ ਇਕ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ। ਸਾਲ 2014 'ਚ ਕੌਰ ਬੀ ਦਾ ਗੀਤ 'ਤੇਰੇ ਪਿੱਛੇ ਹੁਣ ਤੱਕ ਫਿਰਾਂ ਮੈਂ ਕੁਆਰੀ ਤੂੰ ਕਿਤੇ ਹੋਰ ਕਿਤੇ ਮੰਗਣੀ ਕਰਾ ਤਾਂ ਨੀ ਲਈ' ਅਤੇ 'ਕਣਕਾਂ ਦਾ ਰੰਗ ਉਡਿੱਆ ਮੇਰੀ ਉੱਡਦੀ ਵੇਖ ਫੁੱਲਕਾਰੀ' ਸਮੇਤ ਕਈ ਗੀਤਾਂ ਨੇ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੰਮਾਂ ਪਾ ਦਿੱਤੀਆਂ। ਇਹੀ ਕਾਰਨ ਹੈ ਕਿ ਉਹ ਬਹੁਤ ਹੀ ਘੱਟ ਸਮੇਂ 'ਚ ਇੰਨੀ ਪ੍ਰਸਿੱਧ ਹੋ ਗਈ ਕਿ ਵੱਡੇ-ਵੱਡੇ ਗਾਇਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਹਜ਼ਾਰਾਂ ਲੋਕਾਂ ਦੀ ਪਸੰਦ ਕੌਰ ਬੀ ਨੂੰ ਗਾਇਕਾਂ 'ਚੋਂ ਗੁਰਦਾਸ ਮਾਨ ਬੇਹੱਦ ਪਸੰਦ ਹਨ ਅਤੇ ਦਿਲਜੀਤ ਦੋਸਾਂਝ 'ਤੇ ਜਿੰਮੀ ਸ਼ੇਰਗਿੱਲ ਬੇਹੱਦ ਪਸੰਦ ਹਨ। ਉਨਾਂ ਦੇ ਪਸੰਦੀਦਾ ਅਦਾਕਾਰਾ ਪ੍ਰੀਤੀ ਸਪਰੂ ਹਨ। ਕੌਰ ਬੀ ਨੇ ਬਹੁਤ ਘੱਟ ਸਮੇਂ 'ਚ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਹੈ। ਆਪਣੇ ਖਾਲੀ ਸਮੇਂ 'ਚ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ ਪਸੰਦ ਕਰਦੀ ਹੈ।
ਤਾਂ ਇਸ ਵਜ੍ਹਾ ਕਰਕੇ ਸ਼ਿਲਪਾ ਸ਼ੈੱਟੀ ਨੇ ਸ਼ਾਕਾਹਾਰੀ ਜੀਵਨ ਅਪਨਾਉਣ ਦਾ ਲਿਆ ਵੱਡਾ ਫ਼ੈਸਲਾ
Stories You May Like
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ...
ਪੰਜਾਬ 'ਚ 16,17,18 ਤੇ 19 ਜੁਲਾਈ ਨੂੰ ਲੈ ਕੇ ਵੱਡੀ ਭਵਿੱਖਬਾਣੀ, ਮੌਸਮ ਵਿਭਾਗ...
ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਅੱਜ ਵੀ ਮਿਲੀ ਧਮਕੀ
ਅੰਮ੍ਰਿਤਸਰੀਏ ਹੋ ਜਾਣ ਸਾਵਧਾਨ, 2 ਵਾਰ ਅਪੀਲ ਤੇ ਤੀਸਰੀ ਵਾਰ ਚਲਾਨ, ਪੜ੍ਹੋ ਕੀ ਹੈ...
ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...
ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...
ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!
ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ
ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ
ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...
ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ
UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ
ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...
ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ
ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ
ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ
Subscribe Now!