Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    1:09:43 PM

  • uproar over political poster in the name of punjab board

    ਪੰਜਾਬ ਬੋਰਡ ਦੇ ਨਾਂ 'ਤੇ ਸਿਆਸੀ ਪੋਸਟਰ ਦਾ ਰੌਲਾ!...

  • amritsar 5 modules busted in a single operation

    ਪੰਜਾਬ:ਖ਼ਤਰਨਾਕ ਹਥਿਆਰਾਂ ਤੇ ਨਸ਼ੀਲੇ ਪਦਾਰਥ ਸਣੇ ਫੜੇ...

  • big incident in punjab

    ਪੰਜਾਬ ਦੇ ਇਸ ਇਲਾਕੇ 'ਚ ਜ਼ੋਰਦਾਰ ਧਮਾਕਾ! ਲੋਕਾਂ...

  • parvinder jhota  mansa police  drug task force

    ਪਰਵਿੰਦਰ ਝੋਟੇ ਦੇ ਕਤਲ ਮਗਰੋਂ ਪੁਲਸ ਦਾ ਵੱਡਾ ਐਕਸ਼ਨ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Chandigarh
  • ‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸੰਜੇ, ਰਣਬੀਰ, ਵਾਣੀ ਤੇ ਨਿਰਦੇਸ਼ਕ ਕਰਨ ਨਾਲ ਖ਼ਾਸ ਗੱਲਬਾਤ

ENTERTAINMENT News Punjabi(ਤੜਕਾ ਪੰਜਾਬੀ)

‘ਸ਼ਮਸ਼ੇਰਾ’ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੇ ਸੰਜੇ, ਰਣਬੀਰ, ਵਾਣੀ ਤੇ ਨਿਰਦੇਸ਼ਕ ਕਰਨ ਨਾਲ ਖ਼ਾਸ ਗੱਲਬਾਤ

  • Author Rahul Singh,
  • Updated: 21 Jul, 2022 12:36 PM
Chandigarh
shamshera star cast interview
  • Share
    • Facebook
    • Tumblr
    • Linkedin
    • Twitter
  • Comment

4 ਸਾਲਾਂ ਬਾਅਦ ਰਣਬੀਰ ਕਪੂਰ ਵੱਡੇ ਪਰਦੇ ’ਤੇ ਦਰਸ਼ਕਾਂ ਨੂੰ ਲੁਭਾਉਣ ਲਈ ਵਾਪਸ ਆ ਗਿਆ ਹੈ। ਉਹ ਇਸ ਵਾਰ ਵਾਈ. ਆਰ. ਐੱਫ. ਪੀਰੀਅਡ ਡਰਾਮਾ ’ਚ ‘ਸ਼ਮਸ਼ੇਰਾ’ ਤੇ ਬਾਲੀ ਦੀ ਦੋਹਰੀ ਭੂਮਿਕਾ ’ਚ ਨਜ਼ਰ ਆਏਗਾ। ਫ਼ਿਲਮ ‘ਸੰਜੂ’ ’ਚ ਸੰਜੇ ਦੱਤ ਦਾ ਕਿਰਦਾਰ ਨਿਭਾਅ ਚੁੱਕਾ ਰਣਬੀਰ ‘ਸ਼ਮਸ਼ੇਰਾ’ ’ਚ ਸੰਜੇ ਦੱਤ ਨਾਲ ਸਕ੍ਰੀਨ ਸਾਂਝੀ ਕਰਦਾ ਦਿਖਾਈ ਦੇਵੇਗਾ। 22 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਸ਼ਮਸ਼ੇਰਾ’ ’ਚ ਸੰਜੇ ਦੱਤ ਤੇ ਵਾਣੀ ਕਪੂਰ ਮੁੱਖ ਭੂਮਿਕਾਵਾਂ ’ਚ ਹਨ। ਫ਼ਿਲਮ ਦੀ ਟੀਮ ਰਿਲੀਜ਼ ਤੋਂ ਪਹਿਲਾਂ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ। ਇਸੇ ਸਿਲਸਿਲੇ ’ਚ ਸੰਜੇ ਦੱਤ, ਰਣਬੀਰ ਕਪੂਰ, ਵਾਣੀ ਕਪੂਰ ਤੇ ਨਿਰਦੇਸ਼ਕ ਕਰਨ ਮਲਹੋਤਰਾ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚੇ। ਇਕ ਵਿਸ਼ੇਸ਼ ਇੰਟਰਵਿਊ ’ਚ ‘ਸ਼ਮਸ਼ੇਰਾ’ ਦੇ ਕਲਾਕਾਰਾਂ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਸ/ਹਿੰਦ ਸਮਾਚਾਰ ਨਾਲ ਵੱਖ-ਵੱਖ ਪਹਿਲੂਆਂ ’ਤੇ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਤੁਹਾਡੇ ਪਿਤਾ ਤੁਹਾਡੇ ਸਭ ਤੋਂ ਵੱਡੇ ਸਮਰਥਕ ਤੇ ਆਲੋਚਕ ਰਹੇ ਹਨ। ਹੁਣ ਜਦਕਿ ਫ਼ਿਲਮ ਰਿਲੀਜ਼ ਹੋਣ ਵਾਲੀ ਹੈ ਤਾਂ ਉਨ੍ਹਾਂ ਦਾ ਰਿਐਕਸ਼ਨ ਕਿਹੋ ਜਿਹਾ ਰਿਹਾ?
ਵਾਣੀ ਕਪੂਰ–
ਮੇਰੇ ਪਿਤਾ ਮੇਰੇ ਸਭ ਤੋਂ ਵੱਡੇ ਸਮਰਥਕ ਤੇ ਆਲੋਚਕ ਹਨ, ਇਹ ਸਹੀ ਹੈ ਪਰ ਜਦੋਂ ਉਨ੍ਹਾਂ ਨੇ ਟੀਜ਼ਰ ਤੇ ਟਰੇਲਰ ਦੇਖਿਆ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਕਿਹਾ ਕਿ ਫ਼ਿਲਮ ਬਹੁਤ ਵਧੀਆ ਕਰਨ ਵਾਲੀ ਹੈ। ਮੇਰੇ ਪਿਤਾ ਸੰਜੇ ਸਰ ਦੇ ਬਹੁਤ ਵੱਡੇ ਫੈਨ ਹਨ। ਸੰਜੇ ਨਾਲ ਮੇਰੀ ਸਕ੍ਰੀਨ ਪ੍ਰੈਜ਼ੈਂਸ ਉਨ੍ਹਾਂ ਲਈ ਵੀ ਮਾਣ ਵਾਲੀ ਗੱਲ ਹੈ। ਉਹ ਰਣਬੀਰ ਨੂੰ ਬਹੁਤ ਪਸੰਦ ਕਰਦੇ ਹਨ।

ਚੰਡੀਗੜ੍ਹ ਨਾਲ ਤੁਹਾਡਾ ਰਿਸ਼ਤਾ ਬਹੁਤ ਪੁਰਾਣਾ ਹੈ, ਇਥੇ ਆ ਕੇ ਕਿਹੋ-ਜਿਹਾ ਮਹਿਸੂਸ ਹੋ ਰਿਹਾ ਹੈ?
ਵਾਣੀ ਕਪੂਰ–
ਮੇਰੀ ਪਿਛਲੀ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ’ਚ ਹੋਈ ਸੀ। ਮੈਂ ਇਥੇ ਕਾਫੀ ਕੰਮ ਕੀਤਾ ਪਰ ਉਸ ਵੇਲੇ ਵੀ ਸਿਰਫ ਕੰਮ ਹੀ ਕਰ ਸਕੀ। ਮੈਂ ਅਜੇ ਇੰਨਾ ਐਕਸਪਲੋਰ ਨਹੀਂ ਕੀਤਾ ਪਰ ਇਸ ਸ਼ਹਿਰ ਦੀ ਹਵਾ ’ਚ ਇਕ ਤਾਜ਼ਗੀ ਹੈ। ਇਥੇ ਆ ਕੇ ਮੇਰਾ ਮਨ ਖ਼ੁਸ਼ ਹੋ ਜਾਂਦਾ ਹੈ।

ਵਾਣੀ, ਤੁਸੀਂ ਫ਼ਿਲਮ ’ਚ ਇਕ ਨੱਚਣ ਵਾਲੀ ਦਾ ਕਿਰਦਾਰ ਨਿਭਾਅ ਰਹੇ ਹੋ। ਕਿੰਨਾ ਮੁਸ਼ਕਿਲ ਸੀ ਇਹ ਰੋਲ?
ਵਾਣੀ ਕਪੂਰ–
ਮੈਂ ਅਜਿਹਾ ਰੋਲ ਪਹਿਲਾਂ ਕਦੇ ਨਹੀਂ ਕੀਤਾ। ਇਹ ਮੇਰੇ ਲਈ ਵੀ ਨਵਾਂ ਸੀ ਪਰ ਕਹਾਣੀ ਨੂੰ ਅੱਗੇ ਵਧਾਉਣ ਲਈ ਫ਼ਿਲਮ ’ਚ ਮੇਰਾ ਰੋਲ ਬਹੁਤ ਜ਼ਰੂਰੀ ਹੈ। ਸਿਰਫ ਨੱਚਣ ਵਾਲੀ ਕਿਵੇਂ ਹੀਰੋ ਦਾ ਸਾਥ ਦਿੰਦੀ ਹੈ, ਕਿਵੇਂ ਉਹ ਇਕ-ਦੂਜੇ ਨੂੰ ਸੁਪੋਰਟ ਕਰਦੇ ਹਨ। ਇਸ ਕਿਰਦਾਰ ਦੀਆਂ ਕਈ ਪਰਤਾਂ ਹਨ, ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਉਣਗੀਆਂ।

ਤੁਹਾਡੀਆਂ ਪਿਛਲੀਆਂ ਸਾਰੀਆਂ ਫ਼ਿਲਮਾਂ ਵੱਡੀਆਂ ਹਿੱਟ ਰਹੀਆਂ ਹਨ। ਇਸ ਫ਼ਿਲਮ ਤੋਂ ਤੁਹਾਨੂੰ ਕੀ ਉਮੀਦਾਂ ਹਨ?
ਵਾਣੀ ਕਪੂਰ–
ਮੈਂ ਆਪਣੀ ਹਰ ਫ਼ਿਲਮ ਤੋਂ ਉਮੀਦ ਕਰਦੀ ਹਾਂ ਕਿ ਦਰਸ਼ਕ ਉਸ ਨੂੰ ਪਿਆਰ ਦੇਣ, ਉਸ ਨੂੰ ਪਸੰਦ ਕਰਨ। ਜਿੰਨੇ ਪਿਆਰ ਤੇ ਮਿਹਨਤ ਨਾਲ ਅਸੀਂ ਇਸ ਫ਼ਿਲਮ ਨੂੰ ਬਣਾਇਆ ਹੈ, ਉਸੇ ਤਰ੍ਹਾਂ ਦਾ ਪਿਆਰ ਸਾਨੂੰ ਦਰਸ਼ਕਾਂ ਤੋਂ ਮਿਲੇ, ਇਹੀ ਉਮੀਦ ਹੈ ਤੇ ਹੁਣ ਜਿਸ ਤਰ੍ਹਾਂ ਦਾ ਰਿਸਪਾਂਸ ਸਾਨੂੰ ਇਸ ਵੇਲੇ ਮਿਲ ਰਿਹਾ ਹੈ, ਉਹ ਬਹੁਤ ਵਧੀਆ ਗੱਲ ਹੈ।

ਤੁਸੀਂ 4 ਸਾਲਾਂ ਬਾਅਦ ਫ਼ਿਲਮੀ ਪਰਦੇ ’ਤੇ ਵਾਪਸੀ ਕਰ ਰਹੇ ਹੋ। ਆਪਣੇ ਪ੍ਰਸ਼ੰਸਕਾਂ ਨੂੰ ਇੰਨੀ ਲੰਮੀ ਉਡੀਕ ਕਿਉਂ ਕਰਵਾਈ?
ਰਣਬੀਰ ਕਪੂਰ–
ਮੈਂ ਅਜਿਹਾ ਕੁਝ ਸੋਚ ਕੇ ਨਹੀਂ ਕੀਤਾ। ਪਿਛਲੀ ਫ਼ਿਲਮ ‘ਸੰਜੂ’ ਬਾਇਓਪਿਕ ਸੀ। ਉਸ ਤੋਂ ਬਾਅਦ ਮੈਂ ‘ਸ਼ਮਸ਼ੇਰਾ’ ਤੇ ‘ਬ੍ਰਹਮਾਸਤਰ’ ਨੂੰ ਸ਼ੂਟ ਕਰਨ ਲਈ 350 ਦਿਨ ਦਿੱਤੇ। ਫਿਰ ਕੋਵਿਡ ਸ਼ੁਰੂ ਹੋ ਗਿਆ ਤੇ ਮੇਰੇ ਪਿਤਾ ਜੀ ਦੀ ਸਿਹਤ ਵਿਗੜ ਗਈ। ਅਸੀਂ ਜ਼ਿਆਦਾਤਰ ਇਲਾਜ ਲਈ ਅਮਰੀਕਾ ਆਉਂਦੇ-ਜਾਂਦੇ ਰਹੇ। ਅਜਿਹਾ ਨਹੀਂ ਹੈ ਕਿ ਉਸ ਸਮੇਂ ਕੰਮ ਨਹੀਂ ਹੋ ਰਿਹਾ ਸੀ, ਕੰਮ ਹੋ ਰਿਹਾ ਸੀ ਪਰ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਸੀ। ਹੁਣ ਬੈਕ-ਟੂ-ਬੈਕ ਫ਼ਿਲਮਾਂ ਆ ਰਹੀਆਂ ਹਨ। ਮੈਂ ਬਹੁਤ ਨਰਵਸ ਹਾਂ ਤੇ ਬਹੁਤ ਐਕਸਾਈਟਿਡ ਵੀ ਹਾਂ। ‘ਸ਼ਮਸ਼ੇਰਾ’ ਵੱਡੇ ਪਰਦੇ ’ਤੇ ਵੇਖਣ ਵਾਲੀ ਫ਼ਿਲਮ ਹੈ। ਉਮੀਦ ਹੈ ਕਿ ਦਰਸ਼ਕ ਇਸ ਫ਼ਿਲਮ ਨੂੰ ਵੀ ਪਸੰਦ ਕਰਨਗੇ।

ਪਿਛਲੀਆਂ ਫ਼ਿਲਮਾਂ ’ਤੇ ਨਜ਼ਰ ਮਾਰੀਏ ਤਾਂ ਇਹ ਕਾਫੀ ਵੱਖਰੀ ਹੈ। ਤੁਸੀਂ ਡਬਲ ਰੋਲ ’ਚ ਹੋ। ਇਕ ਡਾਕੂ ਦੇ ਤੌਰ ’ਤੇ ਕਿੰਨੀ ਚੁਣੌਤੀ ਭਰੀ ਰਹੀ ਇਹ ਫ਼ਿਲਮ?
ਰਣਬੀਰ ਕਪੂਰ–
ਜਦੋਂ ਇਹ ਫ਼ਿਲਮ ਮੈਨੂੰ ਆਫਰ ਹੋਈ ਸੀ ਤਾਂ ਅਦਾਕਾਰ ਦੇ ਤੌਰ ’ਤੇ ਇਹ ਮੇਰੇ ਲਈ ਇਕ ਲਾਲਚ ਸੀ। ਉਸ ਸਮੇਂ ਸਿਰਫ ਬੇਟੇ ਦੇ ਰੋਲ ਬਾਰੇ ਕਿਹਾ ਗਿਆ ਸੀ ਪਰ ਬਾਅਦ ’ਚ ਸਕੋਪ ਦਿਖਾਈ ਦਿੱਤਾ। ਮੈਂ ਤੇ ਕਰਨ ਨੇ ਰੀਲ ਲਈ ਬਹੁਤ ਸਾਰੇ ਲੁੱਕ ਟੈਸਟ ਕੀਤੇ। ਦੇਖਿਆ ਕਿ ਮੈਂ ਕਰ ਸਕਾਂਗਾ ਜਾਂ ਨਹੀਂ। ਮੈਂ ਪਹਿਲਾਂ ਆਪਣੇ-ਆਪ ਨੂੰ ਕਨਵਿੰਸ ਕੀਤਾ, ਜਿਸ ਤੋਂ ਬਾਅਦ ਦੋਵੇਂ ਭੂਮਿਕਾਵਾਂ ਕਰਨ ਬਾਰੇ ਸੋਚਿਆ ਪਰ ਨਤੀਜਾ ਦੇਖ ਕੇ ਮਾਣ ਹੁੰਦਾ ਹੈ ਕਿ ਫ਼ਿਲਮ ਦਾ ਆਊਟਪੁੱਟ ਉਮੀਦ ਨਾਲੋਂ ਬਿਹਤਰ ਰਿਹਾ ਹੈ।

ਤੁਸੀਂ ਸੰਜੇ ਦੀ ਬਾਇਓਪਿਕ ’ਚ ਉਨ੍ਹਾਂ ਦੀ ਭੂਮਿਕਾ ਨਿਭਾਈ ਸੀ। ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰ ਰਹੇ ਹੋ ਤਾਂ ਕਿਹੋ-ਜਿਹਾ ਮਹਿਸੂਸ ਕਰ ਰਹੇ ਹੋ?
ਰਣਬੀਰ ਕਪੂਰ–
ਸੰਜੇ ਮੇਰੇ ਆਫ-ਸਕ੍ਰੀਨ ਹੀਰੋ ਤੇ ਆਈਡਲ ਰਹੇ ਹਨ। ਸੰਜੇ ਦੀ ਬਾਇਓਪਿਕ ’ਚ ਉਨ੍ਹਾਂ ਦਾ ਕਿਰਦਾਰ ਨਿਭਾਉਣਾ ਵੱਡੀ ਗੱਲ ਸੀ। ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰਨਾ ਸੁਪਨਾ ਸਾਕਾਰ ਹੋਣ ਵਰਗਾ ਹੈ। ਫ਼ਿਲਮ ’ਚ ਤੁਸੀਂ ਹੀਰੋ ਦੀ ਭੂਮਿਕਾ ਨਿਭਾਅ ਰਹੇ ਹੋ ਤੇ ਸੰਜੇ ਤੁਹਾਡੇ ਸਾਹਮਣੇ ਵਿਲੇਨ ਦੀ ਭੂਮਿਕਾ ’ਚ ਹਨ ਤਾਂ ਅਦਾਕਾਰ ਦੇ ਤੌਰ ’ਤੇ ਤੁਹਾਡੀ ਜਰਨੀ ਹੋਰ ਵੀ ਬਿਹਤਰ ਹੋ ਜਾਂਦੀ ਹੈ। ਹਰ ਕੋਈ ਜਾਣਦਾ ਹੈ ਕਿ ਸੰਜੂ ਸਰ ਦਾ ਦਿਲ ਬਹੁਤ ਵੱਡਾ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੈਂ ਇਹ ਫ਼ਿਲਮ ਕਰ ਰਿਹਾ ਹਾਂ ਤਾਂ ਉਹ ਬਹੁਤ ਖ਼ੁਸ਼ ਹੋਏ। ਜਦੋਂ ਟਰੇਲਰ ਰਿਲੀਜ਼ ਹੋਇਆ ਤਾਂ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਦੱਸਿਆ ਕਿ ਸੰਜੇ ਸਰ ਨੂੰ ਮੇਰੇ ’ਤੇ ਮਾਣ ਹੈ ਕਿ ਮੈਂ ਇੰਨਾ ਵਧੀਆ ਕੰਮ ਕਰ ਰਿਹਾ ਹਾਂ।

ਬਚਪਨ ’ਚ ਤੁਸੀਂ ਆਪਣੀ ਅਲਮਾਰੀ ’ਚ ਸੰਜੇ ਦੱਤ ਦੀ ਫੋਟੋ ਰੱਖਦੇ ਸੀ, ਇਸ ’ਚ ਕਿੰਨੀ ਸੱਚਾਈ ਹੈ?
ਰਣਬੀਰ ਕਪੂਰ–
ਇਹ ਗੱਲ ਬਿਲਕੁਲ ਸੱਚ ਹੈ ਕਿ ਮੇਰੀ ਭੈਣ ਦੀ ਅਲਮਾਰੀ ’ਚ ਸਲਮਾਨ ਖ਼ਾਨ ਦੀ ਤਸਵੀਰ ਹੁੰਦੀ ਸੀ, ਜਦਕਿ ਮੇਰੀ ’ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਦੀ। ਦੋਵੇਂ ਮੇਰੇ ਮਨਪਸੰਦ ਕਲਾਕਾਰ ਹਨ। ਇਹ ਮੇਰੀ ਖ਼ੁਸ਼ਕਿਸਮਤੀ ਰਹੀ ਹੈ ਕਿ ਜਿਨ੍ਹਾਂ ਦੀਆਂ ਤਸਵੀਰਾਂ ਮੈਂ ਰੱਖਦਾ ਸੀ, ਉਨ੍ਹਾਂ ਦੀ ਜ਼ਿੰਦਗੀ ’ਤੇ ਆਧਾਰਿਤ ਫ਼ਿਲਮ ’ਚ ਉਨ੍ਹਾਂ ਦੀ ਭੂਮਿਕਾ ਨਿਭਾਈ ਤੇ ਹੁਣ ਉਨ੍ਹਾਂ ਨਾਲ ਸਕ੍ਰੀਨ ਸਾਂਝੀ ਕਰ ਰਿਹਾ ਹਾਂ।

ਜਿਸ ਤਰ੍ਹਾਂ ਦੀ ਰਣਬੀਰ ਦੀ ਇਮੇਜ ਹੈ, ਤੁਹਾਨੂੰ ਲੱਗਦਾ ਹੈ ਕਿ ਉਹ ਫ਼ਿਲਮ ਲਈ ਕਿੰਨਾ ਫਿੱਟ ਬੈਠਦਾ ਹੈ, ਕੀ ਉਹ ਤੁਹਾਡੀ ਪਹਿਲੀ ਪਸੰਦ ਸੀ?
ਕਰਨ ਮਲਹੋਤਰਾ–
ਰਣਬੀਰ ਇਸ ਸਮੇਂ ਆਪਣੇ ਕਰੀਅਰ ਦੇ ਸਭ ਤੋਂ ਸੁਨਹਿਰੀ ਦੌਰ ’ਚੋਂ ਲੰਘ ਰਿਹਾ ਹੈ। ਉਹ ਪਹਿਲਾਂ ਹੀ ਆਪਣੇ ਟੈਲੇਂਟ ਨੂੰ ਸਾਬਿਤ ਕਰ ਚੁੱਕਾ ਹੈ ਕਿ ਉਹ ਕਿੰਨਾ ਵਧੀਆ ਅਦਾਕਾਰ ਹੈ। ਉਹ ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ, ਜੋ ਕਿਸੇ ਵੀ ਭੂਮਿਕਾ ’ਚ ਖ਼ੁਦ ਨੂੰ ਢਾਲ ਲੈਂਦੇ ਹਨ। ਅਜਿਹੇ ਅਦਾਕਾਰ ਨਾਲ ਕੰਮ ਕਰਨਾ ਸੱਚਮੁੱਚ ਸ਼ਾਨਦਾਰ ਹੈ। ਇਸ ਸਮੇਂ ਉਸ ਦੀ ਉਮਰ ਉਸ ਦਾ ਪਲੱਸ ਪੁਆਇੰਟ ਹੈ। ਉਹ ਉਸ ਸਟੇਜ ’ਤੇ ਹੈ, ਜਿਥੇ ਉਹ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਕਰ ਸਕਦਾ ਹੈ, ਖ਼ਾਸ ਤੌਰ ’ਤੇ ਮੈਚਿਓਰ ਰੋਲ। ਜਦੋਂ ਫ਼ਿਲਮ ਦੀ ਗੱਲ ਸ਼ੁਰੂ ਹੋਈ ਸੀ ਤਾਂ ਉਹ ਮੇਰੀ ਪਹਿਲੀ ਪਸੰਦ ਸੀ।

ਸੰਜੇ ਦੱਤ ਦੀ ਇਮੇਜ ਪਰਦੇ ’ਤੇ ਜਿਸ ਤਰ੍ਹਾਂ ਦੀ ਰਹੀ ਹੈ, ਉਸ ਨੂੰ ਦੇਖਦੇ ਹੋਏ ਤੁਹਾਨੂੰ ਉਨ੍ਹਾਂ ਨੂੰ ‘ਸ਼ਮਸ਼ੇਰਾ’ ਬਣਾਉਣ ਦਾ ਵਿਚਾਰ ਕਦੋਂ ਆਇਆ?
ਕਰਨ ਮਲਹੋਤਰਾ–
ਰਣਬੀਰ ਤੇ ਸੰਜੇ ਦੋਵੇਂ ਹੀ ਕਮਾਲ ਦੇ ਅਦਾਕਾਰ ਹਨ। ਦੋਵਾਂ ਦੀ ਸਕ੍ਰੀਨ ਪ੍ਰੈਜ਼ੈਂਸ ਜ਼ਬਰਦਸਤ ਹੈ ਪਰ ਮੈਂ ਜਾਣਦਾ ਸੀ ਕਿ ਸੰਜੇ ਨੂੰ ਵਿਲੇਨ ਬਣਾਉਣਾ ਹੈ। ਉਨ੍ਹਾਂ ਦੀ ਪ੍ਰਸਨੈਲਿਟੀ ਬਹੁਤ ਸਟ੍ਰਾਂਗ ​​ਹੈ। ਜਦੋਂ ਹੀਰੋ ਵਿਲੇਨ ਨੂੰ ਮਾਰੇ ਤਾਂ ਲੱਗਣਾ ਚਾਹੀਦਾ ਹੈ ਕਿ ਵਾਕਈ ਉਸ ਨੇ ਮਜ਼ਬੂਤ ਸ਼ਖ਼ਸੀਅਤ ਨੂੰ ਇੰਨੀ ਟੱਕਰ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਸੰਜੇ ਇਸ ’ਚ ਵਿਲੇਨ ਦੀ ਭੂਮਿਕਾ ’ਚ ਹਨ। ਸੰਜੇ ਤੇ ਰਣਬੀਰ ਦੋਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ।

ਤੁਹਾਡੀ ਫ਼ਿਲਮ ‘ਅਗਨੀਪਥ’ ਕਾਫੀ ਹਿੱਟ ਰਹੀ ਸੀ। ਤੁਸੀਂ ਉਸ ’ਚ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨਾਲ ਕੰਮ ਕੀਤਾ ਸੀ। ਹੁਣ ਰਣਬੀਰ ਨਾਲ ਕੰਮ ਕੀਤਾ ਹੈ। ਦੋਵਾਂ ਵਿਚਕਾਰ ਤੁਹਾਨੂੰ ਕੀ ਇਕੋ-ਜਿਹਾ ਲੱਗਦਾ ਹੈ?
ਕਰਨ ਮਲਹੋਤਰਾ–
ਦੋਵਾਂ ਦੀ ਅਦਾਕਾਰੀ ਨੂੰ ਸਾਰਿਆਂ ਨੇ ਦੇਖਿਆ ਹੈ। ਦੋਵੇਂ ਵਧੀਆ ਅਦਾਕਾਰ ਰਹੇ ਹਨ। ਜਦੋਂ ਦੋਵੇਂ ਸੈੱਟ ’ਤੇ ਆਉਂਦੇ ਹਨ ਤਾਂ ਸਿਰਫ ਕੰਮ ਕਰਨ ਆਉਂਦੇ ਹਨ। ਦੋਵੇਂ ਬਹੁਤ ਹੀ ਪ੍ਰੋਫੈਸ਼ਨਲੀ ਕੰਮ ਕਰਦੇ ਹਨ। ਉਹ ਫਿਲਮ ਤੇ ਨਿਰਦੇਸ਼ਕ ਦੇ ਵਿਜ਼ਨ ਨੂੰ ਦੇਖਦੇ ਹਨ, ਜਿਸ ਲਈ ਉਹ ਸਰੈਂਡਰ ਕਰ ਦਿੰਦੇ ਹਨ।

ਰਣਬੀਰ ਤੁਹਾਡਾ ਇੰਨਾ ਵੱਡਾ ਫੈਨ ਹੈ ਪਰ ਤੁਸੀਂ ਫ਼ਿਲਮ ’ਚ ਉਸ ਨੂੰ ਇੰਨਾ ਟਾਰਚਰ ਕਰ ਰਹੇ ਹੋ, ਕਿਹੋ-ਜਿਹਾ ਲੱਗਾ?
ਸੰਜੇ ਦੱਤ–
ਸੱਚ ਕਹਾਂ ਤਾਂ ਜਦੋਂ ਵੀ ਫ਼ਿਲਮ ’ਚ ਮੈਂ ਰਣਬੀਰ ਨੂੰ ਮਾਰਿਆ, ਮੈਨੂੰ ਚੰਗਾ ਨਹੀਂ ਲੱਗਾ। ਇਸ ਬਾਰੇ ਕਰਨ ਨਾਲ ਵੀ ਕਈ ਵਾਰ ਗੱਲ ਕੀਤੀ ਪਰ ਇਕ ਵਾਰ ਜਦੋਂ ਅਦਾਕਾਰ ਕੈਮਰੇ ਦੇ ਸਾਹਮਣੇ ਆ ਜਾਂਦਾ ਹੈ ਤੇ ਜੋ ਕਿਰਦਾਰ ਉਸ ਨੇ ਨਿਭਾਉਣਾ ਹੁੰਦਾ ਹੈ, ਭਾਵੇਂ ਕੁਝ ਵੀ ਹੋ ਜਾਵੇ, ਉਹ ਉਸ ਨੂੰ ਨਿਭਾਉਂਦਾ ਹੀ ਹੈ। ਇਹੀ ਮੈਂ ਕੀਤਾ। ਅਸੀਂ ਸਾਰੇ ਬਹੁਤ ਪ੍ਰੋਫੈਸ਼ਨਲ ਲੋਕ ਹਾਂ।

ਤੁਸੀਂ ਪਿਛਲੇ ਲੰਮੇ ਸਮੇਂ ਤੋਂ ਜੋ ਕਿਰਦਾਰ ਨਿਭਾਅ ਰਹੇ ਹੋ, ਉਹ ਸਾਰੇ ਹੀ ਬਹੁਤ ਖ਼ਤਰਨਾਕ ਰਹੇ ਹਨ। ਤੁਹਾਨੂੰ ਅਜਿਹੀਆਂ ਭੂਮਿਕਾਵਾਂ ਹੀ ਕਿਉਂ ਮਿਲ ਰਹੀਆਂ ਹਨ?
ਸੰਜੇ ਦੱਤ–
ਕਈ ਲੋਕਾਂ ਨੇ ਮੈਨੂੰ ਇਹ ਸਵਾਲ ਪੁੱਛਿਆ ਹੈ। ਮੈਂ ਵੀ ਹੈਰਾਨ ਹਾਂ ਕਿ ਅਜਿਹੀਆਂ ਸਾਰੀਆਂ ਭੂਮਿਕਾਵਾਂ ਮੈਨੂੰ ਹੀ ਕਿਉਂ ਮਿਲ ਰਹੀਆਂ ਹਨ। ਇਸ ਵਿਚਕਾਰ ਮੈਂ ਕੁਝ ਵੱਖਰੇ ਤਰ੍ਹਾਂ ਦੇ ਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਰਿਆਂ ਨੇ ਮੈਨੂੰ ਕਿਹਾ ਕਿ ਉਹੀ ਕਰੋ। ਮੈਨੂੰ ਲੱਗਦਾ ਹੈ ਕਿ ਦਰਸ਼ਕ ਵੀ ਮੈਨੂੰ ਇਸੇ ਤਰ੍ਹਾਂ ਦੇ ਰੋਲ ’ਚ ਦੇਖਣਾ ਚਾਹੁੰਦੇ ਹਨ। ਇਸੇ ਲਈ ਇਹੋ ਜਿਹੇ ਕਿਰਦਾਰ ਮੈਨੂੰ ਮਿਲ ਰਹੇ ਹਨ।

ਤੁਸੀਂ ਸਕ੍ਰੀਨ ’ਤੇ ਜਿਸ ਤਰ੍ਹਾਂ ਦੇ ਖ਼ਤਰਨਾਕ ਕਿਰਦਾਰ ਨਿਭਾਉਂਦੇ ਹੋ ਤਾਂ ਤੁਹਾਡੇ ਬੱਚੇ ਉਨ੍ਹਾਂ ਨੂੰ ਦੇਖ ਕੇ ਕਿਹੋ-ਜਿਹਾ ਮਹਿਸੂਸ ਕਰਦੇ ਹਨ?
ਸੰਜੇ ਦੱਤ–
ਮੇਰੇ ਬੱਚਿਆਂ ਨੇ ਹੁਣੇ ਜਿਹੇ ‘ਸ਼ਮਸ਼ੇਰਾ’ ਦੇਖੀ, ਜੋ ਉਨ੍ਹਾਂ ਨੂੰ ਬਹੁਤ ਪਸੰਦ ਆਈ। ਉਹ ਰਣਬੀਰ ਦੇ ਵੱਡੇ ਫੈਨ ਹਨ। ਉਹ ਵਾਣੀ ਨੂੰ ਪਸੰਦ ਕਰਦੇ ਹਨ। ਬਸ ਸ਼ਿਕਾਇਤ ਕਰਦੇ ਹਨ ਕਿ ਤੁਸੀਂ ਅਖੀਰ ’ਚ ਮਰ ਕਿਉਂ ਜਾਂਦੇ ਹੋ। ਉਹ ਛੋਟੇ ਹਨ ਅਜੇ ਤਾਂ ਇੰਨੀ ਸਮਝ ਉਨ੍ਹਾਂ ਨੂੰ ਨਹੀਂ ਹੈ। ਵੱਡੇ ਹੋ ਜਾਣਗੇ ਤਾਂ ਸਮਝ ਜਾਣਗੇ। ਇਸ ਲਈ ਮੈਂ ਉਨ੍ਹਾਂ ਨੂੰ ਕਹਿ ਦਿੰਦਾ ਹਾਂ ਕਿ ਮਰਿਆ ਨਹੀਂ, ਬਸ ਬੇਹੋਸ਼ ਹੋਇਆ ਹਾਂ ਜਾਂ ਫ਼ਿਲਮ ਦੇ ਸੀਕਵਲ ’ਚ ਫਿਰ ਵਾਪਸ ਆ ਜਾਵਾਂਗਾ।

  • Shamshera
  • Ranbir Kapoor
  • Sanjay Dutt
  • Vaani Kapoor
  • Interview

‘ਐਮਰਜੈਂਸੀ’ ਦੇ ਸੈੱਟ ਤੇ ਅਨੁਪਮ ਖ਼ੇਰ ਨੇ ਕੰਗਨਾ ਰਣੌਤ ਨੂੰ ਦਿੱਤੀ ਦਾਵਤ, ਅਦਾਕਾਰਾ ਨੇ ਖੁਸ਼ ਹੋ ਕੇ ਕਿਹਾ- ਵਾਹ!

NEXT STORY

Stories You May Like

  • netanyahu spoke to captain machar by phone
    "ਤੁਸੀਂ ਪੂਰੀ ਦੁਨੀਆ ਲਈ ਹੀਰੋ ਹੋ", ਨੇਤਨਯਾਹੂ ਨੇ ਕੈਪਟਨ ਮਛਾਰ ਨਾਲ ਫ਼ੋਨ 'ਤੇ ਕੀਤੀ ਗੱਲਬਾਤ
  • activa snatched from trader after assault
    ਵਪਾਰੀ ਨਾਲ ਕੁੱਟਮਾਰ ਕਰਕੇ ਖੋਹੀ ਐਕਟਿਵਾ, ਮਦਦ ਲਈ ਪਹੁੰਚੇ ਭਰਾ 'ਤੇ ਵੀ ਕੀਤਾ ਹਮਲਾ
  • russia ready for talks with ukraine
    ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ
  • bjp protests against congress in chandigarh
    ਚੰਡੀਗੜ੍ਹ 'ਚ ਭਾਜਪਾ ਦਾ ਕਾਂਗਰਸ ਖ਼ਿਲਾਫ਼ ਪ੍ਰਦਰਸ਼ਨ, ਕਾਂਗਰਸ ਭਵਨ ਵੱਲ ਕੂਚ ਕਰਨ ਦੀ ਕੋਸ਼ਿਸ਼
  • narendra modi  smit machchhar   family  conversation  phone
    174 ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਦੇ ਪਰਿਵਾਰ ਨਾਲ PM ਮੋਦੀ ਨੇ ਕੀਤੀ ਗੱਲਬਾਤ
  • pakistan government  imran khan  pti party  march
    ਪਾਕਿ: ਸਰਕਾਰ ਨਾਲ ਗੱਲਬਾਤ ਅਸਫਲ ਹੋਣ 'ਤੇ ਇਮਰਾਨ ਖਾਨ ਦੀ ਪਾਰਟੀ PTI ਨੇ ਸ਼ੁਰੂ ਕੀਤਾ ਮਾਰਚ
  • trump denied claim
    ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ
  • bjp demands justice for sangrur family
    ਭਾਜਪਾ ਵੱਲੋਂ ਸੰਗਰੂਰ ਪਰਿਵਾਰ ਲਈ ਇਨਸਾਫ਼ ਦੀ ਮੰਗ, ਪੁਲਸ ’ਤੇ ਸਹਿਮਤੀ ਤੋਂ ਬਿਨਾਂ ਨੌਜਵਾਨ ਦਾ ਸੰਸਕਾਰ ਕਰਨ ਦਾ ਦੋਸ਼
  • arrested  accused  lpu cases
    ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
major action by the municipal corporation ahead of gurpurab

ਅੰਮ੍ਰਿਤਸਰ: ਗੁਰਪੁਰਬ ਤੋਂ ਪਹਿਲਾਂ ਨਿਗਮ ਦੀ ਵੱਡੀ ਕਾਰਵਾਈ, ਮੀਟ ਦੀਆਂ ਦੁਕਾਨਾਂ...

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • trailer for  the legend of hanuman  season 7 released
      ਐਨੀਮੇਟਡ ਸੀਰੀਜ਼ 'ਦਿ ਲੈਜੇਂਡ ਆਫ਼ ਹਨੂਮਾਨ' ਸੀਜ਼ਨ 7 ਦਾ ਟ੍ਰੇਲਰ ਰਿਲੀਜ਼, 23...
    • i don t want to become a mother famous actress makes a major decision
      "ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...
    • what did the famous singer hint at regarding his wife
      ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...
    • director vishal chaturvedi urges youth to stay away from substance abuse
      "ਹਨੂੰਮਾਨ ਅੰਸ਼" ਦੇ ਨਿਰਦੇਸ਼ਕ ਵਿਸ਼ਾਲ ਚਤੁਰਵੇਦੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ...
    • producer amanpreet singh met with twinkle  a kabaddi player from gurdaspur
      ਪੰਜਾਬੀ ਫ਼ਿਲਮ ‘ਥਾਪੀ’ ਦੇ ਨਿਰਮਾਤਾ ਅਮਨਪ੍ਰੀਤ ਸਿੰਘ ਨੇ ਗੁਰਦਾਸਪੁਰ ਦੀ ਕਬੱਡੀ...
    • actor rohan campbell gearing up to make his directorial debut
      ਅਦਾਕਾਰ ਰੋਹਨ ਕੈਂਪਬੈੱਲ ਨਿਰਦੇਸ਼ਨ ਦੇ ਖੇਤਰ 'ਚ ਰੱਖਣਗੇ ਕਦਮ, 2027 'ਚ ਸ਼ੁਰੂ...
    • tanushree dutta lashes out at those supporting nana patekar
      'ਮੈਂ ਸਾਰਿਆਂ ਨੂੰ ਸੁਆਹ ਹੁੰਦੇ ਦੇਖਾਂਗੀ...'; ਨਾਨਾ ਪਾਟੇਕਰ ਨੂੰ ਸਪੋਰਟ ਕਰਨ...
    • veteran actress passes away
      ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਅਦਾਕਾਰਾ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ...
    • mp vikramjit singh sahney thanks diljit dosanjh for rescheduling delhi concert
      'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...
    • ranbir  sai  ravi dubey and yash seen in the new post of   ramayana
      ‘ਰਾਮਾਇਣਮ’ ਦੇ ਨਵੇਂ ਪੋਸਟ ’ਚ ਦਿਸੀ ਰਣਬੀਰ, ਸਈ, ਰਵੀ ਦੂਬੇ ਤੇ ਯਸ਼ ਦੀ ਝਲਕ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +