ਮੁੰਬਈ (ਏਜੰਸੀ) - ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਜਲਦ ਹੀ ਨਵੇਂ ਸ਼ੋਅ 'ਦਿ ਟ੍ਰੈਟਰਜ਼ ਸੀਜ਼ਨ 2' ਵਿੱਚ ਨਜ਼ਰ ਆਵੇਗੀ। ਇਸ ਸ਼ੋਅ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਵਿਚ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਟਿੱਪਣੀ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜ ਗਈ ਸਿਹਤ ! ਲਿਜਾਣਾ ਪਿਆ ਹਸਪਤਾਲ, ਪਤੀ ਨੇ ਦੱਸਿਆ ਹਾਲ
ਦਰਅਸਲ ਟ੍ਰੇਲਰ ਵਿੱਚ ਹੋਸਟ ਕਰਨ ਜੌਹਰ ਨਾਲ ਗੱਲਬਾਤ ਦੌਰਾਨ ਸ਼ਵੇਤਾ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਹ ਝੂਠ ਫੜਨ ਵਿੱਚ ਮਾਹਰ ਹੈ, ਜਿਸ ਕਰਨ ਜੌਹਰ ਨੇ ਤੁਰੰਤ ਸਵਾਲ ਚੁੱਕਦਿਆਂ ਕਿਹਾ, "ਤੁਸੀਂ ਝੂਠ ਫੜਨ ਵਿੱਚ ਮਾਹਰ ਨਹੀਂ ਹੋ ਸਕਦੇ।" ਇਸ ਦੇ ਜਵਾਬ ਵਿੱਚ ਸ਼ਵੇਤਾ ਨੇ ਕਿਹਾ, "ਆਪਣੇ ਪਤੀਆਂ ਨੂੰ ਧੋਖਾ ਦਿੰਦੇ ਹੋਏ ਮੈਂ ਹੀ ਫੜਿਆ ਸੀ।"
ਇਹ ਵੀ ਪੜ੍ਹੋ: ਪੰਜਾਬ ਦੇ ਦਿੱਗਜ ਕ੍ਰਿਕਟਰ ਨੇ ਕਰਵਾ ਲਿਆ ਵਿਆਹ ! ਇਸ ਅਦਾਕਾਰਾ ਨਾਲ ਲਈਆਂ ਲਾਵਾਂ
ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਨੇ 1998 ਵਿੱਚ ਅਦਾਕਾਰ ਰਾਜਾ ਚੌਧਰੀ ਨਾਲ ਵਿਆਹ ਕਰਾਇਆ ਸੀ ਪਰ ਦੋਵੇਂ 2007 ਵਿੱਚ ਵੱਖ ਹੋ ਗਏ ਸਨ। ਤਲਾਕ ਤੋਂ ਬਾਅਦ, ਉਸਨੇ 2013 ਵਿੱਚ ਅਦਾਕਾਰ ਅਭਿਨਵ ਕੋਹਲੀ ਨਾਲ ਵਿਆਹ ਕਰਵਾਇਆ ਪਰ ਇਹ ਵੀ ਰਿਸ਼ਤਾ ਜ਼ਿਆਦਾ ਦੇਰ ਤੱਕ ਨਹੀਂ ਚੱਲਿਆ ਅਤੇ ਦੋਵੇਂ ਵੱਖ ਹੋਏ ਗਏ। ਟ੍ਰੇਲਰ ਵਿੱਚ ਉਸ ਦੀ ਟਿੱਪਣੀ ਨੂੰ ਇਨ੍ਹਾਂ ਦੋਵਾਂ ਸਾਬਕਾ ਪਤੀਆਂ ਵੱਲ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ 'ਚ ਤਾਇਨਾਤ ਪੁਲਸ ਮੁਲਾਜ਼ਮ ਦੀ ਮੌਤ, ਡਿਊਟੀ ਦੌਰਾਨ...
ਜੈਸਲਮੇਰ ਦੇ ਸ਼ਾਹੀ ਸੂਰਿਆਗੜ੍ਹ ਪੈਲੇਸ ਵਿੱਚ ਸੈੱਟ 'ਦਿ ਟ੍ਰੇਟਰਸ ਸੀਜ਼ਨ 2' ਵਿੱਚ 21 ਮਸ਼ਹੂਰ ਪ੍ਰਤੀਯੋਗੀ ਖਿਤਾਬ ਅਤੇ ਨਕਦ ਇਨਾਮ ਲਈ ਮੁਕਾਬਲਾ ਕਰਦੇ ਨਜ਼ਰ ਆਉਣਗੇ। ਇਸ ਸੀਜ਼ਨ ਵਿੱਚ ਬੂ ਨਾਮਕ ਇੱਕ ਰਹੱਸਮਈ ਨਵੇਂ ਕਿਰਦਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸਨੂੰ "ਬੁਰੀ ਖ਼ਬਰ" ਲਿਆਉਣ ਵਾਲਾ ਦੱਸਿਆ ਗਿਆ ਹੈ, ਜੋ ਖੇਡ ਵਿੱਚ ਇੱਕ ਹੋਰ ਟਵਿਸਟ ਜੋੜੇਗਾ।
ਇਹ ਵੀ ਪੜ੍ਹੋ: 'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ ਰਣੌਤ ਨੇ ਵਿੰਨ੍ਹਿਆ ਨਿਸ਼ਾਨਾ
ਇਸ ਸੀਜ਼ਨ ਵਿੱਚ ਆਦਿਤਿਆ ਕੁਲਸ਼੍ਰੇਸ਼ਠ (ਕੁੱਲੂ), ਅਭਿਸ਼ੇਕ ਮਲਹਾਨ (ਫੁਕਰਾ ਇਨਸਾਨ), ਅੰਸ਼ ਚੋਪੜਾ, ਦਲੀਪ ਤਾਹਿਲ, ਹਰਮਨ ਸਿੰਘਾ, ਇੱਕਾ ਸਿੰਘ, ਕਰਨ ਸਿੰਘ ਮੈਜਿਕ, ਕ੍ਰਿਸਟਲ ਡਿਸੂਜ਼ਾ, ਮੱਲਿਕਾ ਸ਼ੇਰਾਵਤ, ਮੁਨੱਵਰ ਫਾਰੂਕੀ, ਪਾਰੁਲ ਗੁਲਾਟੀ, ਪ੍ਰਿਸ਼, ਰਣਵੀਰ ਬਰਾੜ, ਰੀਆ ਚੱਕਰਵਰਤੀ, ਰਿਦਾ ਥਰਾਣਾ, ਸਾਹਿਲ ਸਲਾਥੀਆ, ਸ਼ਾਹਨੀਲ ਗਿੱਲ, ਸ਼ਾਲਿਨੀ ਪਾਸੀ, ਸ਼ਵੇਤਾ ਤਿਵਾਰੀ, ਸੌਂਦਸ ਮੌਫਕੀਰ ਅਤੇ ਤਾਨਿਆ ਪੁਰੀ ਸ਼ਾਮਲ ਹਨ।
ਇਹ ਵੀ ਪੜ੍ਹੋ: ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ ਹੈ ਦਿੱਗਜ ਅਦਾਕਾਰਾ Usha Nadkarni
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਸਭਸੇ ਬੜਾ ਡਰਾਮੇਬਾਜ਼’ ’ਚ ਆਮ ਲੋਕਾਂ ਵਿਚਾਲੇ ਸੁਪਰਸਟਾਰ ਦੀ ਭਾਲ, ਪ੍ਰਿੰਸ ਨਰੂਲਾ ਬੋਲੇ-ਟੈਲੇਂਟ ਦੇਖਿਆ ਜਾਵੇਗਾ
NEXT STORY