ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਪਣੇ ਕੰਪਿਊਟਰ ’ਚ ਵਿੰਡੋਜ਼ 10 ਆਪਰੇਟਿੰਗ ਸਿਸਟਮ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਖਾਸਤੌਰ ’ਤੇ ਤੁਹਾਡੇ ਲਈ ਹੈ। ਮਾਈਕ੍ਰੋਸਾਫਟ ਨੇ ਖੁਦ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਦੁਨੀਆ ਭਰ ਦੇ 80 ਕਰੋੜ ਸਿਸਟਮਜ਼ ’ਤੇ ਵਿੰਡੋਜ਼ 10 ਆਪਰਟਿੰਗ ਸਿਸਟਮ ਦਾ ਇਸਤੇਮਾਲ ਹੋ ਰਿਹਾ ਹੈ ਜਿਨ੍ਹਾਂ ’ਤੇ ਹੈਕਿੰਗ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
- ਮਾਈਕ੍ਰੋਸਾਫਟ ਦੇ ਸਕਿਓਰਿਟੀ ਰਿਸਪਾਂਸ ਸੈਂਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਵਿੰਡੋਜ਼ 10 ਦੇ ਸਿਸਟਮ ’ਚ ਰਿਮੋਟ ਕੋਡ ਐਗਜ਼ੀਕਿਊਸ਼ਨ (RCE) ਨਾਂ ਨਾਲ ਦੋ ਬਗ ਪਾਏ ਗਏ ਹਨ। ਇਨ੍ਹਾਂ ਰਾਹੀਂ ਮਾਲਵੇਅਰ ਨੂੰ ਇਕ ਸਿਸਟਮ ਤੋਂ ਦੂਜੇ ਸਿਸਟਮ ਤਕ ਆਟੋਮੈਟਿਕਲੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਬਗ ਤੋਂ ਨਿਜਾਤ ਪਾਉਣ ਲਈ ਕੰਪਨੀ ਨੇ ਕੋਈ ਅਪਡੇਟ ਜਾਰੀ ਨਹੀਂ ਕੀਤਾ।
ਵਿੰਡੋਜ਼ 7 ਅਤੇ 8 ਯੂਜ਼ਰਜ਼ ਵੀ ਹਨ ਬਗ ਤੋਂ ਪ੍ਰਭਾਵਿਤ
ਮਾਈਕ੍ਰੋਸਾਫਟ ਦੀ ਇੰਸੀਡੈਂਟ ਰਿਸਪਾਂਸ ਟੀਮ ਦੇ ਨਿਰਦੇਸ਼ਕ ਸਿਮੋਨ ਪੋਪ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਬਗ ਨਾਲ ਵਿੰਡੋਜ਼ 10 ਦੇ ਸਾਰੇ ਵਰਜ਼ਨ ਵਾਲੇ ਕੰਪਿਊਟਰ ਅਤੇ ਲੈਪਟਾਪ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਸਰਵਰ ਵਰਜ਼ਨ ਦੇ ਵੀ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਪੁੱਸ਼ਟੀ ਕਰਦੇ ਹੋਏ ਦੱਸਿਆ ਕਿ ਵਿੰਡੋਜ਼ 10 ਤੋਂ ਇਲਾਵਾ ਵਿੰਡੋਜ਼ 7 SP1, ਵਿੰਡੋਜ਼ ਸਰਵਰ 2008 R2 SP1, ਵਿੰਡੋਜ਼ ਸਰਵਰ 2012, ਵਿੰਡੋਜ਼ 8.1 ਅਤੇ ਵਿੰਡੋਜ਼ ਸਰਵਰ 2012 R2 ਵੀ ਇਸ ਬਗ ਤੋਂ ਪ੍ਰਭਾਵਿਤ ਹਨ।
ਇਸ ਤਰ੍ਹਾਂ ਅਟੈਕ ਕਰ ਸਕਦੇ ਹਨ ਹੈਕਰ
ਫੋਰਬਸ ਦੀ ਰਿਪੋਰਟ ’ਚ ਮਾਈਕ੍ਰੋਸਾਫਟ ਦੀ ਸਕਿਓਰਿਟੀ ਐਡਵਾਈਜ਼ਰੀ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਕੰਪਨੀ ਨੇ ਆਪਣੇ ਯੂਜ਼ਰਜ਼ ਨੂੰ ਅਲਰਟ ਕਰਦੇ ਹੋਏ ਕਿਹਾ ਹੈ ਕਿ ਹੈਕਰ ਬਗ ਦਾ ਫਾਇਦਾ ਚੁੱਕ ਕੇ ਤੁਹਾਡੇ ਸਿਸਟਮ ’ਤੇ ਕਬਜ਼ਾ ਕਰ ਸਕੇਦ ਹਨ। ਉਹ ਤੁਹਾਡੇ ਡਾਟਾ ਨੂੰ ਡਿਲੀਟ ਕਰ ਸਕਦੇ ਹਨ ਅਤੇ ਆਪਣੇ ਹਿਸਾਬ ਨਾਲ ਐਪਸ ਅਤੇ ਮਾਲਵੇਅਰ ਇੰਸਟਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਬਗ ਨੂੰ ਦੂਰ ਕਰਨ ਲਈ ਜਲਦੀ ਹੀ ਅਪਡੇਟ ਜਾਰੀ ਕੀਤਾ ਜਾਵੇਗਾ।
ਗੂਗਲ ਸਟਡੀ ’ਚ ਖੁਲਾਸਾ, ਲੱਖਾਂ ਲੋਕ ਅੱਜ ਵੀ ਇਸਤੇਮਾਲ ਕਰਦੇ ਹਨ ਹੈਕਡ ਪਾਸਵਰਡ
NEXT STORY